Share on Facebook

Main News Page

ਅਰਦਾਸ 'ਤੇ ਡੱਟ ਕੇ ਪਹਿਰਾ ਦੇਵਾਂਗਾ, ਸਿੰਘਾਂ ਦੀ ਰਿਹਾਈ ਤੋਂ ਬਿਨਾ ਪਿਛੇ ਨਹੀਂ ਹਟਾਂਗਾ
-: ਭਾਈ ਗੁਰਬਖਸ਼ ਸਿੰਘ ਖ਼ਾਲਸਾ

• ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ 10 ਦਿਨ ‘ਚ ਦਾਖਿਲ
• ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਲੋਕ ਲਹਿਰ ਬਣਾਉ : ਭਾਈ ਜਗਤਾਰ ਸਿੰਘ ਹਵਾਰਾ
• ਜੇ ਸੰਜੇ ਦੱਤ ਪੈਰੋਲ 'ਤੇ ਛੁੱਟੀ ਆ ਸਕਦਾ ਹੈ, ਤਾਂ ਫਿਰ ਉਮਰ ਕੈਦਾਂ ਭੁਗਤ ਚੁਕੇ ਸਿੱਖ ਨੌਜੁਆਨ ਰਿਹਾਅ ਕਿਉਂ ਨਹੀਂ ਹੋ ਸਕਦੇ : ਸਿਮਰਨਜੀਤ ਸਿੰਘ ਮਾਨ

ਚੰਡੀਗੜ ( ਸ਼੍ਰੋਮਣੀ ਗੁਰਮਤਿ ਚੇਤਨਾ ) ਆਪਣੇ ਹੱਕਾਂ ਲਈ ਜੇ ਅਸੀਂ ਹਥਿਆਰ ਚੁੱਕਦੇ ਹਾਂ, ਤਾਂ ਅਤਵਾਦੀ ਕਹਿ ਕੇ ਮੀਡੀਆ ਰਾਹੀਂ ਸਰਕਾਰ ਸਾਨੂੰ ਬਦਨਾਮ ਕਰਦੀ ਹੈ। ਜੇ ਅਸੀਂ ਆਪਣੇ ਮਿਸ਼ਨ ਦੀ ਪੁਰਤੀ ਲਈ ਸ਼ਾਤਮਈ ਕਾਨੂੰਨ 'ਚ ਰਹਿ ਕੇ ਭੁਖ ਹੜਤਾਲ ਰਾਹੀਂ ਰੋਸ ਪ੍ਰਗਟ ਕਰਦੇ ਹਾਂ, ਤਾਂ ਮੀਡੀਆ ਸਾਡੀ ਗੱਲ ਆਮ ਲੋਕਾਂ ਵਿੱਚ ਪੱਹੁਚਾਉਣ ਲਈ ਸਾਡੀ ਮਦਦ ਨਹੀਂ ਕਰਦਾ, ਸਗੋਂ ਸਾਡੇ ਤਖਤਾਂ 'ਤੇ ਬਿਰਾਜਮਾਨ ਜਥੇਦਾਰ ਸਹਿਬਾਨ ਸਾਡੇ ਰੋਸ ਨੂੰ ਸਿਧਾਂਤਹੀਣ ਕਹਿ ਕੇ ਸਾਨੂੰ ਭੰਡਦੇ ਹਨ। ਅਸੀਂ ਕਰੀਏ ਤੇ ਕੀ ਕਰੀਏ ??

14 ਸਾਲ ਦੀ ਉਮਰ ਕੈਦ ਭੁਗਤਣ ਤੋਂ ਬਆਦ ਵੀ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਬੁੜੈਲ ਜੇਲ 'ਚ' ਬੰਦ ਹਨ। ਗੈਰ ਕਾਨੂੰਨੀ ਹਿਰਾਸਤ ਜੇਲਾਂ 'ਚ ਰਖੇ ਸਿੰਘ 'ਚ ਭਾਈ ਲਾਲ ਸਿੰਘ ਨਾਭਾ ਜੇਲ, ਦਵਿੰਦਰਪਾਲ ਸਿੰਘ ਭੁੱਲਰ ਦਇਆ ਸਿੰਘ ਲਾਹੌਰੀਆ ਭੀ ਸ਼ਾਮਲ ਹਨ। ਹਿੰਦੂਸਤਾਨ ਦੇ ਦੂਜੇ ਸੂਬਿਆਂ ਕੋਲਕਾਤਾ, ਹਰਿਆਣਾ ਅਤੇ ਦਿੱਲੀ ਅੰਦਰ ਵੀ ਅਨੇਕਾਂ ਹੀ ਸਿੰਘ ਜੇਲਾਂ ਵਿੱਚ ਬੰਦ ਹਨ, ਜੋ ਅਦਾਲਤ ਵਲੋ ਦਿੱਤੀਆਂ ਸਜਾਵਾਂ ਵੀ ਭੁਗਤ ਚੁੱਕੇ ਹਨ। ਇਹਨਾਂ ਨੂੰ ਰਿਹਾਅ ਕੀਤੀ ਜਾਵੇ! ਇਹਨਾ ਵਿਚਾਰਾਂ ਦਾ ਪ੍ਰਗਟਾਵਾ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਨੇ ਕੀਤੀ। ਜੋ ਪਿਛਲੇ 10 ਦਿਨਾਂ ਤੋਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਸਿੱਖ ਨੋਜਵਾਨਾਂ ਦੀ ਰਿਹਾਈ ਦੇ ਮਿਸ਼ਨ ਨੂੰ ਲੈ ਕੇ ਭੁਖ ਹੜਤਾਲ 'ਤੇ ਬੈਠੇ ਹਨ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ ਨਾਲ ਗਲਬਾਤ ਕਰਦਿਆਂ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਨੇ ਸ਼ਪਸ਼ਟ ਕਿਹਾ "ਕਿ ਉਹ ਹੁਣ ਜਿੰਦਗੀ ਮੌਤ ਦੀ ਆਖਰੀ ਲੜਾਈ ਲੜ ਰਹੇ ਹਨ"। ਜੇਲਾਂ ਵਿੱਚ ਬੰਦ ਸਜ਼ਾ ਭੁਗਤ ਚੁਕੇ ਸਿੰਘਾਂ ਦੀ ਰਿਹਾਈ ਤੋ ਬਿਨਾਂ, ਉਹ ਪਿਛੇ ਨਹੀਂ ਹਟਣਗੇ। ਤਖਤਾਂ 'ਤੇ ਬੈਠੇ ਜਥੇਦਾਰਾਂ ਵਲੋਂ ਭੁੱਖ ਹੜਤਾਲ ਨਾਂਹ ਰਖਣ ਦੀ ਅਪੀਲ ਨੂੰ ਉਨ੍ਹਾਂ ਬੇਮਤਲਬ ਦਸਿਆ, ਤੇ ਕਿਹਾ ਭੁੱਖ ਹੜਤਾਲ 'ਤੇ ਬੈਠਣ ਤੋਂ ਪਹਿਲਾ ਕੀਤੀ "ਅਰਦਾਸ 'ਤੇ ਉਹ ਡੱਟ ਕੇ ਪਹਿਰਾ ਦੇਣਗੇ"।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲ ਖਾਲਸਾ ਦੇ ਸਤਨਾਮ ਸਿੰਘ, ਬੀਬੀ ਕਸ਼ਮੀਰ ਕੌਰ, ਬੀਬੀ ਪ੍ਰੀਤਮ ਕੋਰ, ਜਸਕੀਰਤ ਸਿੰਘ, ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਸੰਮੂਹ ਪੰਥਕ ਜਥੇਬੰਦੀਆਂ ਤੇ ਅਣੱਖ ਰਖਣ ਵਾਲੇ ਰਵਾਇਤੀ ਅਕਾਲੀ ਦਲ ਅੰਦਰ ਬੈਠੇ ਸਿੱਖਾਂ ਨੂੰ ਅਪੀਲ ਕੀਤੀ, ਕਿ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਦੀ ਡੱਟ ਕੇ ਮਦਦ ਕਰਨ ਅਤੇ ਸਿਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਅਤੇ ਭਾਈ ਸਾਹਿਬ ਦੀ ਅਨਮੋਲ ਜ਼ਿੰਦਗੀ ਨੂੰ ਬਚਾਉਣ ਲਈ ਅਗੇ ਆਉਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top