Share on Facebook

Main News Page

ਬੱਚੇ ਦਾ ਜਨਮਦਿਨ ਨਵੇਕਲੇ ਢੰਗ ਨਾਲ ਮਨਾਇਆ
ਪ੍ਰੋਫੈਸਰ ਇੰਦਰ ਸਿੰਘ ਘੱਗਾ ਦੀਆਂ ਤਰਕ ਤੇ ਦਲੀਲ ਨਾਲ ਕੀਤੀਆਂ ਗੱਲਾਂ ਸੁਣ ਕੇ, ਇਕ ਵੀ ਉਬਾਸੀ ਮਹਿਸੂਸ ਨਹੀਂ ਹੋਈ
-: ਬੀਬੀ ਕੁਲਵੰਤ ਕੌਰ ਲੁਧਿਆਣਾ

(ਜਸਪ੍ਰੀਤ ਕੌਰ ਫਰੀਦਾਬਾਦ : 25 ਨਵੰਬਰ 2013)
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਦੇ ਦੋਹਤੇ, ਸ. ਗੁਰਸੇਵਕ ਸਿੰਘ ਮਦਰੱਸਾ ਅਤੇ ਬੀਬੀ ਹਰਬੰਸ ਕੌਰ ਦੇ ਸਪੁੱਤਰ ਸ. ਹਰਗੁਰ ਸਿੰਘ ਦੇ 2 ਸਾਲਾ ਦੇ ਹੋਣ ’ਤੇ ਸ਼ੁਕਰਾਨੇ ਵੱਜੋਂ ਆਪਣੇ ਗ੍ਰਿਹ ਵਿਖੇ ਗੁਰਮਤਿ ਸਮਾਗਮ ਰਖਿਆ। ਸਮਾਗਮ ਦੀ ਅਰੰਭਤਾ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਕੀਤੀ। ਇਸ ਤੋਂ ਬਾਦ ਸ. ਗੁਰਸੇਵਕ ਸਿੰਘ ਮਦਰੱਸਾ ਨੇ ਮਲਟੀਮੀਡੀਆ ਤਕਨੀਕ ਰਾਹੀਂ ਖੋਜ ਭਰਪੂਰ ਵੀਡੀਉ ਅਤੇ ਗੁਰਮਤਿ ਕਿਉਜ ਕਰਵਾਏ ਜਿਸ ਵਿਚ ਸਵਾਲਾਂ ਦਾ ਜੁਆਬ ਦੇਣ ਵਾਲਿਆਂ ਨੂੰ ਸਨਮਾਨਤ ਵੀ ਕੀਤਾ।

ਉਘੇ ਸਿੱਖ ਰੌਕ ਸਟਾਰ ਸ. ਹਰਪ੍ਰੀਤ ਸਿੰਘ ਸਫੀ ਨੇ ਆਪਣੇ ਲਿਖੇ ਹੋਏ ਸੇਧ ਭਰਪੂਰ ਗਾਣਿਆਂ ਨੂੰ ਆਪਣੇ ਸਾਥੀ ਤਜਿੰਦਰ ਸਿੰਘ ਨਾਲ ਮਧੁਰ ਆਵਾਜ ਵਿਚ ਗਾਇਨ ਕੀਤਾ। ਇਸ ਤੋਂ ਬਾਦ ਉਚੇਚੇ ਸੱਦੇ ’ਤੇ ਪੁੱਜੇ ਪ੍ਰੋ. ਇੰਦਰ ਸਿੰਘ ਘੱਗਾ ਨੇ ਸੰਗਤਾਂ ਨੂੰ ਗੁਰਮਤਿ ਫਲਸਫੇ ਬਾਰੇ ਦਲੀਲਾਂ ਭਰਪੂਰ ਜਾਣਕਾਰੀ ਦਿੱਤੀ, ਜਿਸ ਨੂੰ ਸੰਗਤਾਂ ਨੇ ਖੂਬ ਸਲਾਹਿਆ ਅਤੇ ਅੰਤ ਵਿਚ ਪ੍ਰੋ. ਘੱਗਾ ਜੀ ਤੋਂ ਧਰਮ ਦੇ ਨਾਂ 'ਤੇ ਅਗਿਆਨਤਾ ਵਸ ਕੀਤੀ ਜਾ ਰਹੀ ਮਨਮਤਿ ਬਾਰੇ ਸਵਾਲ ਕੀਤੇ, ਜਿਸ ਦਾ ਪ੍ਰੋ. ਘੱਗਾ ਨੇ ਗੁਰਮਤਿ ਦੇ ਹਵਾਲੇ ਨਾਲ ਸੰਤੁਸ਼ਟੀ ਭਰਪੂਰ ਜਵਾਬ ਦਿੱਤਾ।

ਹਾਜ਼ਰ ਸੰਗਤਾਂ ਅਤੇ ਮਹਿਮਾਨਾਂ ਵੱਲੋਂ ਸੰਗਤ ਵਿਚੋਂ ਗੁਰਮਤਿ ਪ੍ਰੇਮੀ ਬੀਬੀ ਕੁਲਵੰਤ ਕੌਰ ਜੀ ਨੇ ਪ੍ਰੋਗਰਾਮ ਦੇ ਅੰਤ ਵਿਚ ਕਿਹਾ ਕਿ ਅਕਸਰ ਪ੍ਰਚਾਰਕਾਂ ਦੀਆਂ ਗੱਲਾਂ ਸੁਣ ਕੇ ਨੀਂਦਰ ਤੇ ਉਬਾਸੀ ਮਹਿਸੂਸ ਹੁੰਦੀ ਹੈ ਪਰ ਪ੍ਰੋਫੈਸਰ ਇੰਦਰ ਸਿੰਘ ਘੱਗਾ ਦੀਆਂ ਤਰਕ ਤੇ ਦਲੀਲ ਨਾਲ ਕੀਤੀਆਂ ਗੱਲਾਂ ਸੁਣ ਕੇ ਇਕ ਵੀ ਉਬਾਸੀ ਮਹਿਸੂਸ ਨਹੀਂ ਹੋਈ। ਸੰਗਤਾਂ ਵਿਚੋਂ ਕਈ ਸੱਜਣ ਪ੍ਰੋ. ਘੱਗਾ ਦੇ ਗੁਰਮਤਿ ਭਰਪੁਰ ਵਿਚਾਰਾਂ ਤੋਂ ਇੰਨੇ ਪ੍ਰਭਾਵਤ ਹੋਏ ਕਿ ਲੰਗਰ ਛੱਕਣ ਤੋਂ ਬਾਦ ਵੀ ਉਨ੍ਹਾਂ ਨੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੂੰ ਘੇਰ ਰੱਖਿਆ ਅਤੇ ਸੁਆਲ ਜੁਆਬ ਕਰਦੇ ਰਹੇ। ਸੰਗਤਾਂ ਦੀ ਪੁਰਜ਼ੋਰ ਮੰਗ ’ਤੇ ਅਜਿਹੇ ਗੁਰਮਤਿ ਸਮਾਗਮ ਨੂੰ ਮਹੀਨਾਵਾਰੀ ਗੁਰਮਤਿ ਕਲਾਸ ਦਾ ਰੂਪ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਸ. ਹਰਮਿੰਦਰ ਸਿੰਘ ਲੁਧਿਆਣਾ. ਗੁਰਮਤਿ ਪ੍ਰਚਾਰ ਕੌਂਸਲ ਤੋਂ ਸ. ਜਗਜੀਤ ਸਿੰਘ, , ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਸ. ਅਰਵਿੰਦਰ ਸਿੰਘ ਖਾਲਸਾ, ਲੇਖਕ ਤੇ ਵਿਦਵਾਨ ਡਾ. ਅਰਵਿੰਦਰ ਪਾਲ ਸਿੰਘ, ਕੇਸ ਸੰਭਾਲ ਸੰਸਥਾ ਦੇ ਦਾ, ਇੰਜੀ. ਸ. ਕਮਲਦੀਪ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਾਹਿਬ ਸਿੰਘ, ਸੋਨੂੰ ਬੋਪਰਾਏ (ਆਸਟਰੇਲੀਆ), ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਦੇ ਸਰਦਾਰ ਕੇ.ਪੀ. ਸਿੰਘ ਅਤੇ ਮਨਪ੍ਰੀਤ ਸਿੰਘ ਫਰੀਦਾਬਾਦ, ਬੀਬੀ ਰਵਿੰਦਰ ਕੌਰ ਲੁਧਿਆਣਾ, ਖਾਲਸਾ ਨਾਰੀ ਮੰਚ ਫਰੀਦਾਬਾਦ ਤੋਂ ਬੀਬੀ ਪਰਮਜੀਤ ਕੌਰ, ਗੁਰਸਿੱਖ ਨਾਰੀ ਮੰਚ ਦੇ ਬੀਬੀ ਹਰਪ੍ਰੀਤ ਕੌਰ, ਬੀਬੀ ਤਜਿੰਦਰ ਕੌਰ, ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top