Share on Facebook

Main News Page

ਆਖਿਰ ਸ਼੍ਰੋਮਣੀ ਕਮੇਟੀ ਨੇ ਭਾਈ ਗੁਰਬਖਸ਼ ਸਿੰਘ ਨੂੰ ਅਖੰਡ ਪਾਠ ਸਾਹਿਬ ਰੱਖਣ ਦਿੱਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਨਵੰਬਰ (ਮੇਜਰ ਸਿੰਘ):- ਹਿੰਦੋਸਤਾਨ ਦੀਆਂ ਜੇਲਾਂ ‘ਚ ਲੰਮੇ ਸਮੇਂ ਤੋਂ ਨਜਰਬੰਦ ਉਹ ਨੋਜਵਾਨ ਸਿੱਖ ਜਿਨ੍ਹਾਂ ਦੀਆਂ ਸਜਾਵਾਂ ਪੁਰੀਆਂ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਹੋਈ । ਉਨ੍ਹਾਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖਾਲਸਾ ਹਰਿਆਣਾ 14 ਨਵੰਬਰ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਵਿਖੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਬਾਹਰ ਮੈਦਾਨ ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਇਹ ਭੁੱਖ ਹੜਤਾਲ ਸਤਾਰਵੇਂ ਦਿਨ ਵਿਚ ਦਾਖਿਲ ਹੋ ਗਈ ਹੈ। ਜਿਨ੍ਹਾਂ ਨੂੰ ਘੱਟ ਗਿਣਤੀਆਂ ਅਤੇ ਪੰਥਕ ਸਿੱਖ ਜੱਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਭੁੱਖ ਹੜਤਾਲ ਤੇ ਬੈਠੇ ਭਾਈ ਖਾਲਸਾ ਦਾ ਸਾਥ ਦੇ ਰਹੀਆਂ ਵੱਖ-ਵੱਖ ਜੱਥੇਬੰਦੀਆਂ ਦੇ ਨੂੰਮਾਂਇਦਿਆਂ ਵਲੋਂ ਆਪਣੀ ਭਰਵੀਂ ਹਾਜ਼ਰੀ ਲੁਵਾਈ ਜਾ ਰਹੀ ਹੈ।ਜਿਥੇ ਅੱਜ ਵਧ ਚੜ ਕੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਉੱਥੇ ਅੱਜ ਸੰਤ ਬਾਬਾ ਅਜੀਤ ਸਿੰਘ ਜੀ ਲੋਹਗੜ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਸੰਤ ਬਾਬਾ ਰਣਜੀਤ ਸਿੰਘ ਢਡਰੀਆਂ ਵਾਲਿਆਂ ਬਾਬਾ ਦੀਵਾਨ ਸਿੰਘ ਕਾਰਸੇਵਾ ਵਾਲੇ ਬਹਾਦਰਗੜ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਿੰਘਾਂ ਦੀ ਰਿਹਾਈ ਲਈ ਛੇੜੇ ਸ਼ਾਂਤਮਈ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦਿਆਂ ਸਮੂਚੀ ਸਿੱਖ ਸੰਗਤ ਨੂੰ 2 ਦਸੰਬਰ ਨੂੰ ਸਵੇਰੇ ਗੁ. ਅੰਬ ਸਾਹਿਬ ਵਿਖੇ ਪੰਹੁਚਣ ਦੀ ਅਪੀਲ ਕੀਤੀ। ਉਕਤ ਸੰਤਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਭਰੋਸਾ ਦਿਤਾ ਕਿ ਉਹ ਆਪ ਵੀ 2ਦਸੰਬਰ ਨੂੰ ਭਰਵੀਂ ਹਾਜ਼ਰੀ ਭਰਨਗੇ। ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੋਰ ਤੇ ਪੰਹੁਚੇ।

ਭਾਈ ਗੁਰਬਖਸ਼ ਸਿੰਘ ਜੋ ਕਿ 17 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ ਜਿਨ੍ਹਾਂ ਦੀ ਸਥਾਨਿਕ ਸਿਵਲ ਹਸਪਤਾਲ ਦੇ ਡਾਕਟਰਾਂ ਵਲੋ ਰੋਜ਼ਾਨਾ ਜਨਰਲ ਚੈਕਅਪ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਵੀ ਡਾ. ਰੀਤ ਕੌਰ ਵਲੋਂ ਚੈਕਅਪ ਕਰਨ ਦੋਰਾਨ ਭਾਈ ਗੁਰਬਖਸ਼ ਦਾ ਇਕ ਦਿਨ ਵਿਚ ਇਕ ਕਿਲੋ ਭਾਰ ਘਟਣ ਦੀ ਰਿਪੋਰਟ ਆਉਣ ਤੇ ਸਥਾਨਿਕ ਪ੍ਰਸ਼ਾਸ਼ਨ ਵਲੋਂ ਗੰਭੀਰਤਾ ਨਾਲ ਲੈਂਦਿਆਂ ਹਸਪਤਾਲ ਦੇ ਮੈਡੀਕਲ ਡਾਕਟਰਾਂ ਦੀ ਇਕ ਟੀਮ ਐਂਬੂਲੈਂਸ ਸਮੇਤ ਪਹੁੰਚੀ ਜਿਨ੍ਹਾਂ ਦੇ ਨਾਲ ਥਾਣਾ ਫੇਜ਼ 8 ਦੇ ਐਸ ਐਚ ਓ ਸਮੇਤ ਡਿਉੂਟੀ ਮੈਜਿਸਟ੍ਰੇਟ ਅਫ਼ਸਰ ਵੀ ਪਹੁੰਚੇ ਸਨ ਪਰ ਭਾਈ ਗੁਰਬਖਸ਼ ਸਿੰਘ ਨੇ ਕਿਸੇ ਕਿਸਮ ਦੀ ਪ੍ਰਵਾਹ ਨਹੀ ਕੀਤੀ ਅਤੇ ਅਕਾਲ ਪੁਰਖ ਦੇ ਭਾਣੇ ‘ਚ ਰਹਿੰਦਿਆਂ ਦ੍ਰਿੜ ਇਰਾਦੇ ਨਾਲ ਆਪਣੀ ਤੰਦਰੁਸਤੀ ਪ੍ਰਗਟਾਈ ਅਤੇ ਕਿਸੇ ਕਿਸਮ ਦੀ ਡਾਕਟਰੀ ਸਹਾਇਤਾ ਲੈਣ ਤੋਂ ਮਨ੍ਹਾਂ ਕਰ ਦਿਤਾ । ਉਨ੍ਹਾਂ ਦੇ ਨਾਲ ਉੱਥੇ ਮਜੂਦ ਭਾਈ ਹਰਪਾਲ ਸਿੰਘ ਚੀਮਾ , ਭਾਈ ਸਤਨਾਮ ਸਿੰਘ ਪਾਂਊਟਾ ਸਾਹਿਬ,ਭਾਈ ਆਰ ਪੀ ਸਿੰਘ, ਸ. ਗੁਰਨਾਮ ਸਿੰਘ ਸਿੱਧੂ ਚੰਡੀਗੜ, ਭਾਈ ਜਸਵਿੰਦਰ ਸਿੰਘ ਬਰਾੜ, ਸ. ਹਰਮੋਹਿੰਦਰ ਸਿੰਘ ਢਿਲੋਂ, ਭਾਈ ਕੰਵਰ ਸਿੰਘ ਧਾਮੀ, ਬੀਬੀ ਕੁਲਬੀਰ ਕੌਰ ਧਾਮੀ, ਬੀਬੀ ਮਨਜੀਤ ਕੌਰ ਅੰਮ੍ਰਿਤਸਰ, ਬੀਬੀ ਪ੍ਰੀਤਮ ਕੌਰ ਸਮੇਤ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ ਜਿਨ੍ਹਾਂ ਦੇ ਕਹਿਣ ਤੇ ਡਾਕਟਰਾਂ ਦੀ ਟੀਮ ਵਾਪਿਸ ਚਲੀ ਗਈ।

ਜਿਕਰਯੋਗ ਹੈ ਕਿ ਭਾਵੇਂ ਭਾਈ ਗੁਰਬਖਸ਼ ਸਿੰਘ ਸਰੀਰਕ ਪਖੋਂ ਕੁੱਝ ਕਮਜ਼ੋਰ ਪੈ ਗਏ ਹਨ, ਪਰ ਦ੍ਰਿੜਤਾ ਦਿਨੋਂ -ਦਿਨ ਵੱਧਦੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋਂ ਭਾਈ ਗੁਰਬਖਸ਼ ਸਿੰਘ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਰਖਣ ਤੋਂ ਮਨ੍ਹਾਂ ਕੀਤਾ ਗਿਆ ਸੀ ਪਰ ਅੱਜ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰ ਦਿਤੇ ਗਏ ਹਨ। ਜਿਨ੍ਹਾਂ ਦੇ ਭੋਗ 2 ਦਸੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ,ਜਿਸ ਵਿਚ ਸਮੂਚੀਆਂ ਸਿੱਖ ਜੱਥੇਬੰਦੀਆਂ ਨੂੰ ਵੱਧ ਚੜ ਕੇ ਪਹੁੰਚਣ ਇਸ ਤੋਂ ਇਲਾਵਾ ਇੰਨਸਾਫ਼ ਪਸੰਦ ਲੋਕਾਂ ਅਤੇ ਸਮੂਚੀਆਂ ਸਿੱਖ ਜੱਥੇਬੰਦੀਆਂ ਵਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਭਾਈ ਗੁਰਬਖਸ਼ ਸਿੰਘ ਦੇ ਨਾਲ ਭੁੱਖ ਹੜਤਾਲ ਰਖੀ ਜਾਵੇਗੀ। ਅੱਜ ਪੰਥਕ ਆਗੂਆਂ ਵਲੋਂ ਗੁ. ਅੰਬ ਸਾਹਿਬ ਤੋਂ ਸੰਤ ਮਹਾਂਪੁਰਖਾਂ ਅਤੇ ਸਮੂਚੀਆਂ ਸਿੱਖ ਜੱਥੇਬੰਦੀਆਂ ਵਲੋਂ ਇਕ ਵਿਸ਼ਾਲ ਰਿਹਾਈ ਮਾਰਚ ਫੇਜ਼ 7ਦੇਚੌਂਕ ਤਕ ਕੀਤਾ ਗਿਆ ਅਤੇ ਲਗਭਗ ਇਕ ਘੰਟਾ ਚੌਂਕ ਤੇ ਧਰਨਾ ਦਿਤਾ ਗਿਆ ਪਰ ਆਵਾਜਾਈ ਵਿਚ ਕੋਈ ਵਿਗਨ ਨਹੀਂ ਪਾਇਆ। ਭੁੱਖ ਹੜਤਾਲ ਤੇ ਭਾਈ ਗੁਰਬਖਸ਼ ਸਿੰਘ ਨਾਲ ਬੁੜੈਲ ਜ਼ੇਲ ‘ਚ ਨਜ਼ਰਬੰਦ ਭਾਈ ਲਖਵਿੰਦਰ ਸਿੰਘ ਲੱਖਾ ਦੇ ਪਿਤਾ ਸ. ਦਰਸ਼ਨ ਸਿੰਘ, ਭੈਣ ਪਰਮਜੀਤ ਕੌਰ, ਭਾਈ ਗੁਰਮੀਤ ਸਿੰਘ ਦੇ ਮਾਤਾ ਬੀਬੀ ਸੁਰਜੀਤ ਕੌਰ ,ਭੈਣ ਵਰਿੰਦਰ ਕੌਰ, ਭਾਈ ਸ਼ਮਸ਼ੇਰ ਸਿੰਘ ਦੀ ਧਰਮ ਪਤਨੀ ਬਲਜਿੰਦਰ ਕੌਰ ਅਤੇ ਭਰਾ ਸ. ਭਗਵੰਤ ਸਿੰਘ ਵੀ ਲਗਾਤਾਰ ਆਪਣੀ ਭਰਵੀਂ ਹਾਜ਼ਰੀ ਲੁਵਾ ਰਹੇ ਹਨ।

ਇਸ ਮੌਕੇ ਗੁਰ ਆਸਰਾ ਟ੍ਰਸਟ ਦੀਆਂ ਬੱਚੀਆਂ ਉਹ ਬੱਚੀਆਂ ਜਿਨ੍ਹਾਂ ਨੇ ਭਾਈ ਖਾਲਸਾ ਦੀ ਭੁੱਖ ਹੜਤਾਲ ਦੇ ਪਹਿਲੇ ਦਿਨ ਤੋਂ ਹੀ ਲਗਾਤਾਰ ਆਪਣਾ ਸਹਿਯੋਗ ਦਿਤਾ ਹੈ ਜਿਸ ਤੇ ਅੱਜ ਵੀ ਇਨ੍ਹਾਂ ਬੱਚੀਆਂ ਵਲੋਂ ਨਾਮ ਸਿਮਰਨ ਲਗਾਤਾਰ ਕੀਤਾ ਜਾ ਰਿਹਾ ਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਘੋਲਆ, ਇੰਜ ਮਨਵਿੰਦਰ ਸਿੰਘ ਗਿਆਸ ਪੁਰਾ, ਮਨਜੀਤ ਸਿੰਘ ਸਿਆਲਕੋਟੀ ਅਕਾਲੀ ਦਲ ਅੰਮ੍ਰਿਤਸਰ, ਜਸਵੀਰ ਸਿੰਘ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਕਾਲਾ ਤਿਹਾੜ ਜੇਲ, ਜਗਤਾਰ ਸਿੰਘ ਸਰਹਿੰਦ, ਭਾਈ ਗੁਰਚਰਨ ਸਿੰਘ ਪਟਿਆਲਾ, ਜਥੇਦਾਰ ਮੋਹਣ ਸਿੰਘ ਕਰਤਾਰ ਪੁਰ, ਕੁਲਵੰਤ ਸਿੰਘ ਪਟਿਆਲਾ, ਅਵਤਾਰ ਸਿੰਘ ਕਮਲਾ, ਪਰਮਿੰਦਰ ਸਿੰਘ, ਭਾਈ ਜਸਪਾਲ ਸਿੰਘ ਮੁਹਾਲੀ, ਐਚ ਪੀ ਸਿੰਘ, ਬੀਬੀ ਅਮਰੀਕ ਕੌਰ, ਕੰਵਰਪਾਲ ਸਿੰਘ, ਕਰਨੈਲ ਸਿੰਘ ਕੰਬੋਜ਼, ਜਥੇਦਾਰ ਲਖਬੀਰ ਸਿੰਘ ਕੁੰਭੜਾ ਬੁੱਢਾ ਦਲ, ਜਥੇਦਾਰ ਅਮਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਕਥਾ ਸਿੰਘ, ਭਾਈ ਬਚਿੱਤਰ ਸਿੰਘ, ਕਰਨੈਲ ਸਿੰਘ ਪੀਰਮੁੰਹਮਦ, ਨਰਿੰਦਰ ਸਿੰਘ, ਭਾਈ ਦਵਿੰਦਰ ਸਿੰਘ, ਸ. ਗੁਰਸੇਵਕ ਸਿੰਘ, ਭਾਈ ਕਮਿਕਰ ਸਿੰਘ, ਭਾਈ ਸੁਰਿੰਦਰ ਸਿੰਘ ਅਕਾਲਗੜ ਬੋਰਾ, ਆਦਿ ਸਮੇਤ ਵੱਡੀ ਗਿਣਤੀ ਵਿਚ ਪੰਥ ਦਰਦੀ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top