ਗੁਰੂ ਨਾਨਕ
ਦੇ ਨਿਰਮਲ ਪੰਥ ਵਾਲੀ, ਅੱਜ ਦੀ ਹਾਲਤ ਬਿਆਨ ਕਰੀਏ ਤੇ ਕਿਵੇਂ ਕਰੀਏ।
ਅਢਾਈ ਸਦੀਆਂ ਲਾ ਜੋ ਪੰਥ' ਤਿਆਰ ਕੀਤਾ, ਅੱਜ ਦੀ 'ਦੁਰਦਸ਼ਾ ਨੂੰ ਬਿਆਨ ਕਿਵੇਂ ਕਰੀਏ।
ਮਾੜੇ ਰੋਗੀ ਵਾਲੀ ਹਾਲਤ ਅੱਜ ਪੰਥ ਦੀ ਐ, ਇਸਦੇ ਰੋਗ ਦਾ ਇਲਾਜ
ਕਿਵੇਂ ਕਰੀਏ।
ਮਾੜੇ ਰੋਗੀ ਵਾਂਗ ਹਾਲਤ................, ਰੋਗ - 'ਅਸਾਧ' ਇਲਾਜ ਕਿਵੇਂ ਕਰੀਏ।
ਜਿਥੇ ਹੱਥ ਲਾਉ ਉਥੋਂ ਚੀਸ ਉਠਦੀ , ਮਲ੍ਹਮ' ਕਿਵੇਂ ਲਾਈਏ ਪੱਟੀ
ਕਿਵੇਂ ਕਰੀਏ।
ਸਾਡੇ ਆਪਣਿਆਂ ਹੀ ਸਾਨੂੰ ਜ਼ਖਮ ਦਿਤੇ, ਕਿਸੇ ਬੇਗਾਨੇ ਤੇ ਗਿਲਾ ਕਿਵੇਂ ਕਰੀਏ।
ਰਹਿਤ -ਮਰਿਯਾਦਾ ਨੂੰ ਆਗੂ ਹੀ ਮੰਨਦੇ ਨਹੀਂ, ਬਾਕੀ ਲੋਕਾਂ ਤੇ
ਲਾਗੂ ਕਿਵੇਂ ਕਰੀਏ।
ਕੌਮ ਦੇ 'ਘਾਤਕ' ਰਹਿਬਰ ਬਣ ਬੈਠੇ, ਕੌਮ ਨੂੰ ਬਚਾਉਣ ਦਾ ਉਪਰਾਲਾ ਕਿਵੇਂ ਕਰੀਏ।
ਸਾਜ਼ਿਸ਼ਾਂ ਹੁੰਦੀਆਂ ਸਾਡੀ {ਸਿਖਾਂ ਦੀ} ਹੋਂਦ ਉੱਤੇ, ਬੇ-ਨਕਾਬ
ਦੋਖੀਆਂ ਨੂੰ ਕਿਵੇਂ ਕਰੀਏ।
'ਪਹਿਰਾਵਾ' ਦੁਸ਼ਮਣਾਂ ਵੀ ਸਿੱਖਾਂ ਦਾ ਧਾਰਿਆ ਏ, ਬਲੈਕ -ਕੈਟਾਂ ਦੀ ਪਹਿਚਾਣ ਕਿਵੇਂ
ਕਰੀਏ।
ਸਿੱਖੀ ਦੇ 'ਬੇੜੇ' ਨੂੰ ਮਲਾਹ ਹੀ ਡੋਬ ਰਹੇ ਨੇ, ਇਸ ਬੇੜੇ
ਨੂੰ ਪਾਰ ਹੁਣ ਕਿਵੇਂ ਕਰੀਏ।
'ਬਚਿਤ੍ਰਨਾਟਕ' ਵੀ 'ਦਸਮ ਗ੍ਰੰਥ' ਬਣਾ ਧਰਿਆ, ਕ੍ਰਿਤ ਗੁਰਾਂ ਦੀ ਕਬੂਲ ਇਸਨੂੰ ਕਿਵੇਂ
ਕਰੀਏ। |
ਦਸਮਗ੍ਰੰਥ'
ਦਾ 'ਗੰਦ' ਸਾਡੇ ਵੇਹੜੇ ਖਿਲਾਰ ਦਿੱਤਾ, ਹੁਣ ਵੇਹੜੇ ਦੀ ਸਫਾਈ ਕਿਵੇਂ ਕਰੀਏ।
ਅਕਾਲ ਤਖੱਤ ਵੀ ਸਾਡਾ ਹਾਈ ਜੈਕ ਹੋਇਐ; ਹੁਣ ਫਰਿਆਦ ਕਿੱਥੇ ਤੇ ਕਿਵੇਂ ਕਰੀਏ।
ਤਖੱਤ ਵੀ ਇਕ ਤੋਂ 'ਪੰਜ' ਬਣਾ ਦਿਤੇ, ਹੁਣ ਏਕੇ ਦੀ ਆਸ ਉਮੀਦ ਕਿਵੇਂ
ਕਰੀਏ।
ਮਰੀ ਜ਼ਮੀਰ ਵਾਲੇ ਤਖੱਤਾਂ ਤੇ ਹੋਏ ਕਾਬਜ਼, ਇੰਨਸਾਫ ਹੋਵੇਗਾ ਇਹ ਉਮੀਦ ਕਿਵੇਂ ਕਰੀਏ।
ਪੰਥ 'ਚੋਂ ਛੇਕੇ ਜਾਂਦੇ ਜੋ ਗੁਰੂ ਦੀ ਗੱਲ ਕਰਦੇ,ਕਾਬਜ਼
ਪੁਜ਼ਾਰੀਆਂ ਇਹ ਰੀਤ ਹੀ ਬਣਾ ਧਰੀ ਏ।
'ਅਪਮਾਨ' ਮਿਲਦਾ ਕੌਮ ਦੇ 'ਹੀਰਿਆਂ' ਨੂੰ, ਇਨ੍ਹਾਂ ਗ੍ਰੰਥੀਆਂ ਦੀ ਸੰਘੀ ਕਿਵੇਂ
ਫੜੀਏ।
ਕੌਮ ਦੋਖੀਆਂ ਨੂੰ ਏਥੋਂ ਸਨਮਾਨ ਮਿਲਦਾ, ਉਲਟ ਵਰਤਾਰਾ ਇਹ ਬੰਦ
ਕਿਵੇਂ ਕਰੀਏ।
ਕਾਰ ਸੇਵਕਾਂ ਵੀ ਨਿਸ਼ਾਨੀਆਂ ਮਿਟਾ ਧਰੀਆਂ, ਯਾਦਗਾਰਾਂ ਕਿਵੇਂ ਬਚਾਈਏ, ਸੇਵਾ ਕਿਵੇਂ
ਕਰੀਏ।
ਅਣਮੁੱਲੇ 'ਗ੍ਰੰਥ' ਵੀ ਸਸਕਾਰ ਕਰ ਜਾਣ ਸਾੜੀ,'ਸਰੂਪ' ਕਿਵੇਂ
ਬਚਾਈਏ ਸੰਭਾਂਲ਼ ਕਿਵੇਂ ਕਰੀਏ।
ਪੜ੍ਹੇ ਲਿਖੇ ਵੀ ਧੜਿਆਂ 'ਚ ਗਏ ਵੰਡੇ, ਇਕੱਠੇ ਬੈਠ' ਵੀਚਾਰ ਸਾਂਝੇ ਕਿਵੇਂ ਕਰੀਏ।
ਇਕ ਦੂਜੇ ਨੂੰ 'ਠਿੱਬੀ' ਲਾਉਣ ਫਿਰਦੇ, ਆਪਸੀ ਈਰਖਾ ਬੰਦ ਇਹ
ਕਿਵੇਂ ਕਰੀਏ।
ਸਾਥੀ ਕਹਿੰਦੇ 'ਸੁਰਿੰਦਰ ਸਿੰਘਾ' ਨਾ ਬੋਲ ਬਹੁਤਾ, ਆਪਾਂ ਅਪਣੇ ਕੰਮ ਦਾ ਧਿਆਣ ਧਰੀਏ। |