Share on Facebook

Main News Page

ਅਖੌਤੀ ਪਹਿਰੇਦਾਰਾਂ ਵਲੋਂ ਹੀ ਸਿੱਖੀ ਸਿਧਾਂਤ ਦਾ ਕਤਲ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਅੱਜ 25 ਦਸੰਬਰ 2013 ਨੂੰ ਰੋਜ਼ਾਨਾ ਸਪੋਕਸਮੈਨ 'ਚ ਭਾਈ ਗੁਰਬਖਸ਼ ਸਿੰਘ ਖਾਲਸਾ ਲਈ ਛਪਿਆ ਅਖੌਤੀ ਜਥੇਦਾਰਾਂ ਵਲੋਂ ਹੁਕਮਨਾਮਾ ਪੜ੍ਹ ਕੇ ਇਉਂ ਲੱਗਾ, ਜਿਵੇਂ ਇੱਕ ਵਾਰ ਫਿਰ ਸਿੱਖ ਸ਼ਕਤੀ, ਸਿੱਖ ਸਿਧਾਂਤ ਅਤੇ ਸਿੱਖ ਅਧਿਕਾਰਾਂ ‘ਤੇ ਮਾਰੂ ਹਮਲਾ ਕੀਤਾ ਗਿਆ ਹੈ। ਪੜ੍ਹ ਕੇ ਕੌਮ ਇਹ ਸੋਚਣ ਲਈ ਮਜਬੂਰ ਹੋ ਗਈ ਹੈ, ਕਿ ਜਾਂ ਤਾਂ ਇਹ ਅਖੌਤੀ ਪੰਚ, ਸਿੱਖ ਸਿਧਾਂਤ ਅਤੇ ਸਿੱਖ ਸਿਧਾਂਤ ਤੋਂ ਬਿਲਕੁਲ ਕੋਰੇ ਹਨ ਜਾਂ ਫਿਰ ਕਿਸੇ ਸਾਜਸ਼ ਅਧੀਨ ਸਿੱਖੀ ਦੇ ਪੱਕੇ ਦੁਸ਼ਮਣ ਹਨ।

ਗੁਰੂ ਵਲੋਂ ਚੇਤਨਾ ਹੈ

ਪੰਚ ਪਹਰੂਆ ਦਰ ਮਹਿ ਰਹਤੇ ਤਿਨ ਪਕਾ ਨਹੀ ਪਤੀਆਰਾ ॥
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥2॥
{ਗੁਰਬਾਣੀ}

ਸਿੱਖਾ ਜਾਗਾਦਾ ਰਹੋ, ਇਨ੍ਹਾਂ ‘ਤੇ ਵਿਸ਼ਵਾਸ਼ ਨਾ ਕਰ, ਇਹ ਪੰਚ ਕੌਮੀ ਜੀਵਨ ਨੂੰ ਅੰਧੇਰੇ ਖੂਹ ਵਿੱਚ ਧੱਕਾ ਦੇ ਰਹੇ ਹਨ।

ਇਨ੍ਹਾਂ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਲਈ ਹੁਕਮਨਾਮੇ ਰਾਹੀਂ ਸਿੱਖੀ ਵੀਚਾਰਧਾਰਾ ਤੋਂ ਕਿਨਾਰਾ ਕਰ ਚੁਕੀ ਸਰਕਾਰ ‘ਤੇ ਭਰੋਸਾ ਕਰਕੇ, ਆਪਣਾ ਕੌਮੀ ਸੰਘਰਸ਼ ਸਮਾਪਤ ਕਰਨ ਲਈ ਕਹਿਣਾ ਅਤੇ ਭਾਈ ਸਾਹਿਬ ਵਲੋਂ ਸੰਘਰਸ਼ ਵਿਚ ਅਪਣਾਏ ਰਸਤੇ ਨੂੰ ਗੁਰਮਤਿ ਵਿਰੁੱਧ ਆਖਣਾ, ਇਕ ਕੌਮ ਘਾਤਕ ਫੈਸਲਾ ਹੈ।

ਮੈਂ ਸਮਝਦਾ ਹਾਂ, ਕਿ ਹਰ ਜਾਗਦੇ ਸਿੱਖ ਨੂੰ ਇਸ ਕੌਮੀ ਗ਼ੱਦਾਰੀ ਭਰੇ ਫੈਸਲੇ ਵਿਰੁਧ ਸਖਤੀ ਨਾਲ ਐਕਸ਼ਨ ਲੈਣਾ ਬਣਦਾ ਹੈ।

ਮੈ ਚੈਲੰਜ ਕਰਦਾ ਹਾਂ, ਜਿਥੇ ਮਰਜ਼ੀ ਸੰਗਤਾਂ ਦੀ ਮੌਜੂਦਗੀ ਵਿੱਚ, ਇਹ ਪੰਚ ਮੇਰੇ ਨਾਲ ਵੀਚਾਰ ਕਰ ਲੈਣ ਕਿ ਭਾਈ ਗੁਰਬਖਸ਼ ਸਿਘ ਜੀ ਦਾ ਗੁਰੂ ਅੱਗੇ ਅਰਦਾਸ ਕਰਕੇ, ਅਰੰਭੇ ਇਸ ਸੰਘਰਸ਼ ਸਾਧਨ ਨੂੰ ਕਿਵੇਂ ਇਹ ਗੁਰਮਤਿ ਵਿਰੁਧ ਕਹਿੰਦੇ ਹਨ

ਕੀ ਸ਼੍ਰੋਮਣੀ ਕਮੇਟੀ ਮੁਲਾਜ਼ਮ, ਇਹ ਪੰਜੇ ਗੁਲਾਮ, ਗੁਰੂ ਤੋਂ ਭੀ ਵੱਡੇ ਬਣ ਬੈਠੇ ਹਨ, ਕਿ ਗੁਰੂ ਸਨਮੁਖ ਕੀਤੀ ਅਰਦਾਸ ਤੋਂ ਮੂੰਹ ਮੋੜ ਕੇ, ਇਨ੍ਹਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ?

ਸਿੱਖਾਂ ਨੂੰ ਇਹ ਸਾਜਸ਼ ਬੜੀ ਸੁਚੇਤਤਾ ਨਾਲ ਸਮਝ ਲੈਣੀ ਚਾਹੀਦੀ ਹੈ, ਤਾਂ ਹੀ ਕੌਮੀ ਜੀਵਨ ਦਾ ਭਵਿੱਖ ਉਜਲਾ ਹੋ ਸੱਕੇਗਾ, ਗੁਰੂ ਨੇ ਸੁਚੇਤ ਕੀਤਾ ਹੈ ਕਿ ਜੇ ਸੱਤ ਸੰਤੋਖ ਦਇਆ ਧਰਮ ਧੀਰਜ ਪੰਜ ਹਨ, ਤਾਂ ਜੀਵਨ ਨੂੰ ਬਰਬਾਦ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭੀ ਪੰਜ ਹੀ ਹਨ। ਜਿੱਥੇ ਪਹਿਲੇ ਪੰਜਾਂ ਨੂੰ ਅਪਨਾਉਣਾ ਹੈ, ਓਥੇ ਦੂਜੇ ਪੰਜਾਂ ਨੂੰ ਜੀਵਨ ਵਿਚੋ ਦੁਰਕਾਰ ਕੇ, ਬਾਹਰ ਕੱਢ ਦੇਣਾ ਭੀ ਜ਼ਰੂਰੀ ਹੈ।

ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥1॥
ਇਨ੍‍ ਬਿਧਿ ਨਗਰੁ ਵੁਠਾ ਮੇਰੇ ਭਾਈ ॥ ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥1॥
{ਗੁਰਬਾਣੀ}

25.12.2013


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top