Share on Facebook

Main News Page

ਇਕ ਨਿਰਭੈ ਯੋਧਾ ਭਾਈ ਗੁਰਦੇਵ ਸਿੰਘ ਕਾਉਂਕੇ
-: ਫੇਸਬੁੱਕ 'ਚੋਂ

ਪੋਹ ਦੇ ਮਹੀਨੇ ਜ਼ੁਲਮ ਤੇ ਤਸ਼ੱਦਦ ਦੀ ਕਹਾਣੀ ਦਾ ਅੰਤਮ ਦੌਰ ਸ਼ੁਰੂ ਹੋਇਆ। 20 ਦਸੰਬਰ 1992 ਨੂੰ ਤੜਕੇ 4 ਵਜੇ ਜਗਰਾਓਂ ਪੁਲਿਸ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਬਾਲੜੇ ਦੋਹਤਰੇ ਦੀ ਲਾਸ਼ ਘਰ ਵਿਚ ਪਈ ਸੀ। ਉਸ ਦਿਨ ਤਾਂ ਭਾਵੇਂ ਆਪ ਨੂੰ ਜਲਦੀ ਹੀ ਛੱਡ ਦਿੱਤਾ ਗਿਆ, ਪ੍ਰੰਤੂ ਪੁਲਿਸ ਜਥੇਦਾਰ ਕਾਉਂਕੇ ਦੀ ਹੋਣੀ ਦਾ ਫੈਸਲਾ ਕਰ ਚੁੱਕੀ ਸੀ, ਇਸੇ ਕਰਕੇ 25 ਦਸੰਬਰ ਨੂੰ ਸੈਂਕੜੇ ਪਿੰਡ ਵਾਸੀਆਂ ਦੇ ਇਕੱਠ ਸਾਹਮਣੇ ਜਗਰਾਉਂ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ। ਇਸ ਦਿਨ ਭਾਈ ਸਾਹਿਬ ਨੂੰ ਵੀ ਪੁਲਸ ਦੀ ਅਸਲੀ ਨੀਅਤ ਦਾ ਅਹਿਸਾਸ ਹੋ ਗਿਆ ਸੀ ਤੇ ਸ਼ਾਇਦ ਇਸੇ ਕਾਰਨ ਉਨ੍ਹਾਂ ਆਪਣੇ ਪਿੰਡ ਵਾਸੀਆਂ ਨੂੰ ਅਲ਼ਵਿਦਾ ਆਖਦੇ ਹੋਏ ਇਹ ਸ਼ਬਦ ਕਹੇ ਸਨ “ਇਸ ਵਾਰ ਪੁਲਸ ਆਪਣਾ ਕਾਰਾ ਕਰਕੇ ਰਹੂਗੀ।”

ਅੱਜ ਦੀ ਸਥਿਤੀ ਵਿਚ ਜ਼ਮੀਨ ਆਸਮਾਨ ਦਾ ਫਰਕ ਆ ਚੁੱਕਾ ਹੈ। ਉਸ ਸਮੇਂ ਸਿੱਖ ਕੌਮ ਜ਼ਾਬਰ ਹਕੂਮਤ ਵਲੋਂ ਹੋ ਰਹੇ ਜ਼ਾਹਰਾ ਜ਼ੁਲਮ ਕਾਰਨ ‘ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ” ਦੇ ਅਨੁਸਾਰ ਚੇਤੰਨ ਸੀ ਅਤੇ ਜ਼ੁਲਮ ਵਿਰੁੱਧ ਦ੍ਰਿੜ੍ਹਤਾ ਨਾਲ ਲੜਨ ਦਾ ਭਰੋਸਾ ਪੱਕਾ ਹੁੰਦਾ ਸੀ, ਪਰ ਅੱਜ ਆਪਣਿਆਂ ਵਲੋਂ ਆਪਣੇ ਰਾਜ ਦੇ ਨਾਂ ਥੱਲੇ ਮਿੱਠੀ ਜ਼ਹਿਰ ਕੌਮ ਨੂੰ ਪਿਲਾਈ ਜਾ ਰਹੀ ਹੈ ਅਤੇ ਪੰਥਕ ਨਿਸ਼ਾਨੇ ਤੋਂ ਥਿੜਕਾਉਣ ਲਈ ਕੁਟਲਨੀਤੀ ਦਾ ਉਪਯੋਗ ਕੀਤਾ ਜਾ ਰਿਹਾ ਹੈ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਪੰਥ ਦਾ ਹਰਾਵਲ ਦਸਤਾ ਅਖਵਾਉਣ ਵਾਲੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਖ ਵੱਖ ਗੁੱਟਾਂ ਵਿਚ ਵੰਡੀ ਪਈ ਹੈ। ਬਹੁਤੇ ਗਰੁੱਪ ਬਾਦਲ ਸਰਕਾਰ ਵਿਚ ਸ਼ਾਮਿਲ ਹੋ ਕੇ ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਪੰਥਕ ਨਿਸ਼ਾਨੇ ਤੋਂ ਭਟਕ ਕੇ ਕੇਵਲ ਕੁਝ ਕੁ ਦੁਨਿਆਵੀ ਰਿਆਇਤਾਂ ਲਈ ਜਿਥੇ ਸਿੱਖ ਸਿਧਾਂਤਾਂ ਤੋਂ ਭਟਕ ਚੁੱਕੇ ਨੇ ਉਥੇ ਸ਼ਹੀਦ ਯੋਧਿਆਂ ਦਾ ਨਾਂ ਲੈਣਾ ਪੰਥਕ ਸਰਕਾਰ ਵਿਚ ਚੰਗਾ ਨਹੀਂ ਸਮਝਿਆ ਜਾਂਦਾ। ਅੱਜ ਕਲ੍ਹ ਉਹ ਪੰਥਕ ਕਾਰਜਾਂ ਨਾਲੋਂ ਸ. ਬਾਦਲ ਦਾ ਗੁਣਗਾਣ ਜ਼ਿਆਦਾ ਕਰ ਰਹੇ ਹਨ।

ਜਥੇਦਾਰ ਕਾਉਂਕੇ ਦੀ 20ਵੀਂ ਬਰਸੀ ਮੌਕੇ (01 ਜਨਵਰੀ 1993 ਨੂੰ ਕਾਉਂਕੇ ਜੀ ਨੂੰ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ) ਸਿੱਖ ਸੰਗਤਾਂ ਨੂੰ ਸਿਰ ਜੋੜ ਕੇ ਫੈਸਲਾ ਲੈਣਾ ਪਵੇਗਾ ਅਤੇ ਸੱਚ ਝੂਠ ਦਾ ਨਿਤਾਰਾ ਕਰਨ ਲਈ ਗੰਧਲੀ ਹੋ ਚੁੱਕੀ ਸਿੱਖ ਰਾਜਨੀਤੀ ਨੂੰ ਨਵੀਆਂ ਲੀਹਾਂ ’ਤੇ ਤੋਰਨ ਲਈ ਨਵੀਂ ਸੇਧ ਦੇਣੀ ਪਵੇਗੀ। ਅਸੀਂ ਪਿਛਲੇ 300 ਤੋਂ ਜ਼ਿਆਦਾ ਸਾਲਾਂ ਤੋਂ ਆਖਦੇ ਆ ਰਹੇ ਹਾਂ, “ਜਦੋਂ ਡੁੱਲ੍ਹਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ” ਸਿੱਖ ਕੌਮ ਨੇ ਆਪਣੇ ਇਤਿਹਾਸ ਦੇ ਹਰ ਪੰਨੇ ਨੂੰ ਆਪਣੇ ਖੂਨ ਨਾਲ ਲਿਖਿਆ ਹੈ ਅਤੇ ਸ਼ਹੀਦਾਂ ਦੇ ਖੂਨ ਨਾਲ ਹਰ ਸ਼ਬਦ ਕੌਮ ਤੋਂ ਜਵਾਬ ਮੰਗਦਾ ਪ੍ਰਤੀਤ ਹੁੰਦਾ ਹੈ, “ਅਸੀਂ ਸਾਰੇ ਇਸ ਪ੍ਰਸ਼ਨ ਦਾ ਉਤਰ ਦੇਣ ਲਈ ਜਵਾਬਦੇਹ ਹਾਂ। ਆਓ ਆਪੋ ਆਪਣੀ ਜ਼ਮੀਰ ਨੂੰ ਜਗਾ ਕੇ ਹੀ ਸਾਡੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਨ੍ਹਾਂ ਦੀ ਬਰਸੀ ਮੌਕੇ ਸੱਚੀ ਸ਼ਰਧਾਂਜਲੀ ਹੋਵੇਗੀ। ਨਹੀਂ ਇਤਿਹਾਸ ਤੇ ਗੁਰੂ ਸਾਨੂੰ ਕਦੇ ਮੁਆਫ ਨਹੀਂ ਕਰੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top