Share on Facebook

Main News Page

ਕੀ ਕਿਸੇ ਦੇ ਬੇਰਹਿਮੀ ਨਾਲ ਹੱਡ ਤੋੜਨਾਂ ਸਿੱਖੀ ਪ੍ਰਚਾਰ ਅਤੇ ਸੁਧਾਰ ਹੈ?
-: ਅਵਤਾਰ ਸਿੰਘ ਮਿਸ਼ਨਰੀ 510 432 5827

ਅਜਿਹਾ ਕਰਨਾ ਕਦਾਚਿੱਤ ਵੀ ਸਿੱਖੀ ਪ੍ਰਚਾਰ ਅਤੇ ਸੁਧਾਰ ਨਹੀਂ, ਸਗੋਂ ਹਊਆ ਖੜਾ ਕਰਨਾ ਹੈ। ਮੀਡੀਏ ਦੀਆਂ ਖਬਰਾਂ ਅਤੇ ਮੂਵੀਆਂ ਅਨੁਸਾਰ, ਕੁਝ ਸਮੇਂ ਤੋਂ ਦਮਦਮੀ ਟਕਸਾਲ ਦਾ ਅਮਰੀਕ ਸਿੰਘ ਅਜਨਾਲਾ ਧੜਾ ਹੁਣ ਟਕਸਾਲ ਦੇ ਅਕਸ ਨੂੰ ਢਾਹ ਲਾ ਰਿਹਾ ਹੈ। ਕਦੇ ਇਹ ਧੜਾ ਸਿੱਖਾਂ ਸੇਵਕਾਂ ਦੇ ਘਰੋਂ ਗੁਰਬਾਣੀ ਦੀਆਂ ਬੀੜਾਂ, ਪੋਥੀਆਂ ਅਤੇ ਗੁਟਕੇ ਧੱਕੇ ਨਾਲ ਚੁੱਕ ਲਿਆਉਂਦਾ ਹੈ ਅਤੇ ਕਦੇ ਡਾਂਗਾਂ ਸੋਟਿਆਂ ਨਾਲ ਕੁੱਟਦਾ ਹੈ। ਇਸ ਡਰੋਂ ਹੁਣ ਬਹੁਤੇ ਲੋਕ ਗੁਰਬਾਣੀ ਦੀਆਂ ਪੋਥੀਆਂ ਘਰ ਲਿਆ ਕੇ ਪੜਣੀਆਂ ਵਿਚਾਰਨੀਆਂ ਛੱਡ ਕੇ ਡੇਰੇਦਾਰਾਂ ਅਤੇ ਅਨਮੱਤੀਆਂ ਦੇ ਢਹੇ ਚੜਦੇ ਜਾ ਰਹੇ ਹਨ। ਭਲਿਓ! ਗੁਰਬਾਣੀ ਦਾ ਤਾਂ ਫੁਰਮਾਨ ਹੈ- ਗਰੀਬਾਂ ਉਪਰਿ ਜਿ ਖਿੰਝੈ ਦਾੜੀ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥ ਪੂਰਾ ਨਿਆਉ ਕਰੇ ਕਰਤਾਰੁ॥ ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥ (199)

ਜ਼ਰਾ ਸੋਚੋ! ਜੇ ਇਹ ਟਕਸਾਲੀ ਇਨੇ ਹੀ ਬਹਾਦਰ ਹਨ ਤਾਂ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਡੇਰੇਦਾਰ ਸਾਧਾਂ ਦੇ ਲੀਡਰ ਜੋ ਬਹੁਤੇ ਸ਼ਰੇਆਮ ਭੰਗ, ਡੋਡੇ, ਅਫੀਮ ਅਤੇ ਸ਼ਰਾਬ ਆਦਿਕ ਨਸ਼ੇ ਪੀਂਦੇ ਵਰਤਦੇ ਅਤੇ ਵੇਚਦੇ ਅਤੇ ਉਨ੍ਹਾਂ ਚੋਂ ਕਈ ਗੁਰਦੁਆਰਿਆਂ ਦੇ ਪ੍ਰਧਾਨ ਸੈਕਟਰੀ ਵੀ ਹਨ। ਇਹ ਕੱਟੜ ਟਕਸਾਲੀ ਜਰਾ ਉਨ੍ਹਾਂ ਨੂੰ ਛੱਲੀਆਂ ਵਾਂਗ ਕੁੱਟ ਕੇ ਵਖਾਣ, ਫਿਰ ਪਤਾ ਲੱਗੂ ਕੀ ਭਾਅ ਵਿਕਦੀ ਹੈ? ਗਰੀਬ ਨੂੰ ਤਾਂ ਹਰੇਕ ਕੁੱਟ ਲੈਂਦਾ ਹੈ। ਨਾਲੇ ਜਿਹੜੇ ਗ੍ਰੰਥਾਂ ਵਿੱਚ ਇਨ੍ਹਾਂ ਨਸ਼ਿਆਂ ਦਾ ਪ੍ਰਚਾਰ ਕੀਤਾ ਗਿਆ ਹੈ ਉਨ੍ਹਾਂ ਦਾ ਪ੍ਰਚਾਰ ਬੰਦ ਕਰਾਉਣ।

ਇਸ ਤਰੀਕੇ ਦੀ ਜ਼ਬਰੀ ਕੁੱਟ ਕੁਟਾਈ ਸਿੱਖੀ ਦੇ ਅਕਸ ਨੂੰ ਲੋਕਾਂ ਸਾਹਮਣੇਂ ਦਰਿੰਦਾ ਪੇਸ਼ ਕਰਦੀ ਹੈ। ਜਿਹੜੇ ਗੈਰ ਸਿੱਖ ਜਾਂ ਸਿੱਖੀ ਤੋਂ ਅਣਜਾਣ ਬੱਚੇ ਇਹ ਬੇਦਰਦੀ ਨਾਲ ਹੱਡ ਤੋੜਨ ਦੀਆਂ ਮੂਵੀਆਂ ਦੇਖਣਗੇ, ਕੀ ਉਹ ਸਿੱਖੀ ਧਾਰਨ ਦਾ ਹੌਂਸਲਾ ਕਰਨਗੇ? ਜਾਂ ਇਸ ਦੇ ਵਿਰੁੱਧ ਲੋਕਾਂ ਨੂੰ ਦੱਸਣਗੇ ਕਿ ਵੇਖਣਾ ਕਿਤੇ ਸਿੱਖ ਨਾ ਬਣ ਜਾਇਓ, ਜੇ ਕਿਤੇ ਗਲਤੀ ਕਰ ਲਈ ਤਾਂ ਤੁਹਾਡੀਆਂ ਹੱਡ ਪਸਲੀਆਂ ਸਾਬਤ ਨਹੀਂ ਰਹਿਣੀਆਂ।

ਜ਼ਰਾ ਸਰਸੇ ਵਾਲੇ ਪਾਖੰਡੀ ਸਾਧ ਨੂੰ ਇਵੇਂ ਫੜ ਕੇ ਕੁੱਟ ਕੇ ਵਿਖਾਉ ਜੇ ਵੱਡੇ ਬਹਾਦਰ ਹੋ ਤਾਂ। ਗੁਰਬਾਣੀ ਤਾਂ ਫੁਰਮਾਂਦੀ ਹੈ ਕਿ- ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ (624) ਦੇਖੋ ਗੁਰੂ ਤਾਂ ਲਖ ਅਪਰਾਧੀ ਨੂੰ ਵੀ ਉਪਦੇਸ਼ ਰੂਪ ਝਿੜਕ ਕੇ ਅੱਗੇ ਮਾਰਗ ਪਾਉਂਦਾ ਹੈ ਨਾਂ ਕਿ ਪਹਿਲੇ ਹੱਡ ਤੋੜ ਕੇ।

ਕੀ ਹੁਣ ਦਮਦਮੀ ਟਕਸਾਲ ਵਿੱਚ ਹੱਡ ਤੋੜਨ ਦੀ ਵਿਦਿਆ ਹੀ ਸਿਖਾਈ ਜਾਂਦੀ ਹੈ? ਗੁਰੂ ਭਲੀ ਕਰੇ ਟਕਸਾਲੀਓ ਗੁਰੂ ਦੇ ਮਾਰਗ ਨੂੰ ਅਪਨਾਓ, ਨਾ ਕਿ ਤਾਲੇਬਾਨੀ ਮਾਰਗ ਨੂੰ। ਵੱਧ ਤੋਂ ਵੱਧ ਲੋਕਾਂ ਨੂੰ ਗੁਰਬਾਣੀ ਦੀ ਵਿਚਾਰਧਾਰਾ ਸਿਖਾਓ ਫਿਰ ਉਹ ਆਪੇ ਔਗੁਣ ਵੀ ਤਿਆਗ ਦੇਣਗੇ।

ਦਲਬੀਰ ਸਿੰਘ ਨਾਗਰਾ ਨੂੰ ਕੁੱਟਦੇ ਹੋਏ ਟਕਸਾਲੀ ਸ਼ਰਾਬੀ ਨਿਹੰਗ ਨੂੰ ਕੁੱਟਦੇ ਹੋਏ ਟਕਸਾਲੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top