Share on Facebook

Main News Page

ਭਲਾ ਦੱਸੋ ! ਇਨ੍ਹਾਂ ਗੁਲਾਮਾਂ ਦੇ ਗੁਲਾਮਾਂ ਦੀਆਂ ਕਾਰਵਾਈਆਂ 'ਤੇ ਅਕਲ ਵਾਲਾ ਸਿੱਖ ਕਿਉਂ ਫੁੱਲ ਚੜਾਵੇ ?
-:
ਸੰਪਾਦਕ ਖ਼ਾਲਸਾ ਨਿਊਜ਼

ਥੋੜਾ ਜਿਹਾ ਸਮਾਂ ਕੱਢ ਕੇ ਆਹ ਵੀਡੀਓ ਜ਼ਰੂਰ ਦੇਖਿਓ ਜੀ ! ਭਾਈ ਹਰਦੀਪ ਸਿੰਘ ਡਿਬਡਿਬਾ ਵਲੋਂ ਜਾਗੋ ਪੰਜਾਬ ਨਾਲ ਦਲੇਰੀ ਭਰੀ ਇੰਟਰਵੀਊ ! ਖਾਸ ਕਰਕੇ ਜਿਹੜੇ ਅਖੌਤੀ ਜਥੇਦਾਰਾਂ ਦੇ ਕਹੇ ਨੂੰ ਰੱਬੀ ਫੁਰਮਾਨ ਸਮਝ ਕੇ ਕੌਮ ਦੇ ਸਿਰ ਮੜੀ ਜਾ ਰਹੇ ਹਨ... ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲ ਤਖ਼ਤ ਬਣਾਇਆ ਜਾ ਰਿਹਾ ਹੈ, ਅਕਾਲ ਤਖ਼ਤ ਵਖਰਾ ਹੈ ਤੇ ਜਥੇਦਾਰ ਵਖਰਾ, ਸਾਡੀ ਮੁਢਲੀ ਜ਼ਰੂਰਤ ਹੈ, ਅਕਾਲ ਤਖ਼ਤ ਦੀ ਆਜ਼ਾਦੀ... ਸਾਡੀ ਟੇਕ ਅਕਾਲ ਤਖ਼ਤ ਦੇ ਸਿਧਾਂਤ 'ਤੇ ਹੈ, ਸਿਧਾਂਤ ਜਿਨ੍ਹਾਂ ਨੇ ਲਾਗੂ ਕਰਨਾ ਹੈ, ਉਹ ਮੁੱਢੋਂ ਬੇਇਮਾਨ ਹਨ, ਤੇ ਫਿਰ ਸਾਨੂੰ ਨਿਆਂ ਕਿੱਥੋਂ ਮਿਲੇਗਾ?

 

ਸੁਣ ਕੇ ਪਤਾ ਚੱਲੇਗਾ ਕਿ ਕਿਵੇਂ ਗੰਦ ਨਾਲ ਭਰੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਚੱਲੀਆਂ ਗਈਆਂ ਲੂੰਬੜ ਚਾਲਾਂ ਨੂੰ ਹੁਕਮਨਾਮਿਆਂ ਦਾ ਨਾਮ ਦੇ ਕੇ, ਸਮੁੱਚੀ ਕੌਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ।  ਸੱਚ ਪੁਛੋ ਤਾਂ ਇਸ ਤਰ੍ਹਾਂ ਪ੍ਰੇਰਿਤ ਹੋ ਕੇ ਕਹਿਣਾ ਵੀ ਗਲਤ ਹੀ ਹੈ, ਅਸਲ ਵਿਚ 'ਬਾਦਲਾਂ ਦੇ ਛਿੱਤਰਾਂ' ਦੇ ਜੋਰ 'ਤੇ ਜਾਰੀ ਕਰਵਾਏ ਜਾਂਦੇ ਨੇ ਇਹ "ਇਲਾਹੀ ਫੁਰਮਾਨ"।

ਭਲਾ ਦੱਸੋ ! ਇਨ੍ਹਾਂ ਗੁਲਾਮਾਂ ਦੇ ਗੁਲਾਮਾਂ ਦੀਆਂ ਕਾਰਵਾਈਆਂ 'ਤੇ ਅਕਲ ਵਾਲਾ ਸਿੱਖ ਕਿਉਂ ਫੁੱਲ ਚੜਾਵੇ ?

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਹੱਦ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੱਕ ਹੀ ਸੀਮਿਤ ਹੈ। The Sikh Gurdwaras Act 1925, as amended, jurisdiction of SGPC and its appointed officials is restricted within Punjab, Haryana, Himachal Pradesh and Chandigarh only.

ਅਖੌਤੀ ਜਥੇਦਾਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਉਨ੍ਹਾਂ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ, ਨਾ ਹੀ ਸਿੱਖ ਗੁਰਦੁਆਰਾ ਐਕਟ 'ਚ ਇਨ੍ਹਾਂ ਦਾ ਕੋਈ ਵਜੂਦ ਹੈਇਨ੍ਹਾਂ ਨੂੰ ਕਿਸੇ ਗੁਰੂ ਨੇ ਨਹੀਂ ਥਾਪਿਆ, ਜਿਸ ਤਰ੍ਹਾਂ ਹੁਣ ਭਾਈ ਗੁਰਬਖਸ਼ ਸਿੰਘ ਕੋਲੋਂ ਬਾਰ ਬਾਰ ਅਖਵਾਇਆ ਜਾ ਰਿਹਾ ਹੈ। ਇਹ ਸਿਰਫ ਭੋਲੇ ਸਿੱਖਾਂ ਨੂੰ ਡਰਾਉਣ ਲਈ ਰਾਜਨੇਤਾਵਾਂ ਵਲੋਂ ਵਰਤਿਆ ਜਾਣ ਵਾਲਾ ਪਿਆਦਾ ਹੈ, ਜਿਸਦੀ ਡੋਰ ਅੱਜ ਕਲ ਬਾਦਲ ਦੇ ਹੱਥ ਵਿੱਚ ਹੈ। ਤੇ ਬਾਦਲ ਆਪ ਬੀ.ਜੇ.ਪੀ. / ਆਰ.ਐਸ.ਐਸ. ਦਾ ਗੁਲਾਮ ਹੈ। ਪੰਜਾਬ ਵਿੱਚ ਇਨ੍ਹਾਂ ਦਾ ਰਾਜ ਹੈ, ਸ਼ਾਇਦ ਹੀ ਕੋਈ ਇੱਕ ਅੱਧ ਨੂੰ ਛੱਡ ਕੇ, ਬਾਦਲਾਂ ਖਿਲਾਫ ਖੜਾ ਹੋ ਸਕਦਾ ਹੈ, ਜਾਂ ਤਾਂ ਉਹ ਆਪ ਬਾਦਲ ਹੱਥ ਵਿਕ ਜਾਂਦਾ ਹੈ, ਜਾਂ ਚੁੱਪ ਕਰ ਜਾਂਦਾ ਹੈ।

ਜੇ ਅਖੌਤੀ ਜਥੇਦਾਰਾਂ ਅਤੇ ਇਸ ਨਿਜ਼ਾਮ ਨੂੰ ਬਦਲਨਾ ਹੈ, ਤਾਂ ਇਸ ਖੇਤਰ ਤੋਂ ਬਾਹਰ ਅਤੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਇਨ੍ਹਾਂ ਵਿਰੁੱਧ ਖੜਾ ਹੋਣਾ ਪਵੇਗਾ, ਇਸ ਤੋਂ ਬਿਨਾ ਕੋਈ ਹੋਰ ਰਸਤਾ ਨਹੀਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top