Share on Facebook

Main News Page

ਇਹ "ਸਤਿਕਾਰ ਕਮੇਟੀ" ਨਹੀਂ, "ਗੁੰਡਿਆਂ ਦੀ ਕਮੇਟੀ" ਹੈ
-: ਦਲਜੀਤ ਸਿੰਘ ਇੰਡਿਆਨਾ

ਇਹ ਵੀਡਿਓ ਆਮ ਹੀ ਫੇਸਬੁਕ 'ਤੇ ਦੇਖੀ ਗਈ ਹੈ.. ਮੈਨੂੰ ਵੀ ਅਜ ਹੀ ਦੇਖਣ ਦਾ ਮੌਕਾ ਮਿਲਿਆ.. ਦੇਖ ਕੇ ਬਹੁਤ ਬੁਰਾ ਲਗਿਆ.. ਕਿਸ ਤਰਾਂ ਇਕ ਅਧਖੜ ਬੰਦੇ ਦੇ ਹੱਥ ਪੈਰ ਬੰਨ ਕੇ, ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। ਪਰ ਇਹਨਾ ਮੂਰਖਾਂ ਨੇ ਜੁਲਮ ਵਾਲੀ ਹੱਦ ਹੀ ਕਰ ਦਿਤੀ।

ਕਹਿੰਦੇ ਹਨ ਕਿ ਇਸ ਬੰਦੇ ਨੇ ਗੁਰੂ ਸਾਹਿਬ ਵਾਰੇ ਕੁੱਝ ਮਾੜਾ ਬੋਲਿਆ ਹੈ। ਪਰ ਕੀ ਕਿਸੇ ਨੂੰ ਸਮਝਾਉਣ ਦਾ ਇਹੋ ਜਾਲਮਾਨਾ ਤਰੀਕਾ ਹੈ? ਜੇਕਰ ਸਾਡੇ ਧਰਮ 'ਤੇ ਕੋਈ ਕਿੰਤੁ ਪ੍ਰੰਤੂ ਕਰਦਾ ਹੈ, ਓਸ ਨਾਲ ਵਿਚਾਰ ਕਰੋ, ਓਸਨੂ ਵਿਚਾਰਾਂ ਨਾਲ ਸਮਝਾਓ, ਇਸ ਦੁਨੀਆਂ ਵਿੱਚ ਹਰ ਇਕ ਨੂੰ ਆਜ਼ਾਦੀ ਹੈ, ਕਿ ਓਸ ਨੇ ਕਿਹੜਾ ਧਰਮ ਅਪਨਾਉਣਾ ਹੈ। ਤੁਸੀਂ ਕਿਸੇ ਨੂੰ ਜਬਰਦਸਤੀ ਨਹੀਂ ਕਰ ਸਕਦੇ, ਧਰਮ ਇੱਕ ਐਸਾ ਖੇਤਰ ਹੈ ਜਿਥੇ ਜਬਰਦਸਤੀ ਨਹੀਂ ਚਲ ਸਕਦੀ। ਜੇਕਰ ਅਸੀਂ ਡਾਂਗਾਂ ਨਾਲ ਕੁੱਟ ਕੇ ਸਿੱਖ ਬਣਾਉਣੇ ਸਨ, ਫੇਰ ਸਾਡੇ ਅਤੇ ਮੁਗਲਾਂ ਵਿੱਚ ਕੀ ਫਰਕ ਹੋਇਆ ? ਓਹ ਵੀ ਤਾਂ ਇਸ ਤਰ੍ਹਾਂ ਹੀ ਜਬਰੀ ਧਰਮ ਬਦਲਵਾਉਂਦੇ ਸਨ। ਤਾਲੀਬਾਨ ਵੀ ਇਸ ਤਰ੍ਹਾਂ ਹੀ ਕਰਦੇ ਹਨ। ਕੀ ਗੁਰੂ ਨਾਨਕ ਸਾਹਿਬ ਨੇ ਦੂਸਰਿਆਂ ਨੂੰ ਸਮਝਾਉਣ ਵਾਸਤੇ ਡਾਂਗ ਚੁਕੀ ਸੀ?

ਇਹ ਬਹੁਤ ਹੀ ਮਾੜੀ ਘਟਨਾ ਹੈ, ਇਹ ਜਿਹੜੇ ਕੁੱਟ ਮਾਰ ਕਰ ਹਨ, ਇਹ ਹਨ ਟਕਸਾਲ ਦੇ ਅਜਨਾਲਾ ਗਰੁਪ ਵਾਲੇ, ਜਿਸ ਦੀ ਅਗਵਾਈ ਅਮਰੀਕ ਸਿੰਘ ਅਜਨਾਲਾ ਕਰਦਾ ਹੈ। ਇਹਨਾ ਨੇ ਇਸ ਕਮੇਟੀ ਦਾ ਨਾਮ ਰਖਿਆ ਹੋਇਆ ਹੈ, "ਸਤਿਕਾਰ ਕਮੇਟੀ" ਕਿਸ ਦਾ ਸਤਿਕਾਰ ? ਕੀ ਇਨ੍ਹਾਂ ਨੂੰ ਇਹ ਪਤਾ ਹੈ, ਕਿ ਹਰ ਇਕ ਇਨਸਾਨ ਵਿਚ ਪ੍ਰਮਾਤਮਾ ਦਾ ਵਾਸਾ ਹੈ, ਤਾਂ ਹੀ ਹਰ ਇਕ ਜੀਵ ਅਤੇ ਇਨਸਾਨ ਸਾਹ ਲੈ ਰਿਹਾ ਹੈ, ਜੋ ਵੀ ਇਸ ਧਰਤੀ 'ਤੇ ਸਾਹ ਲੈ ਰਿਹਾ ਹੈ, ਓਸ ਵਿਚ ਪ੍ਰਮਾਤਮਾ ਦਾ ਵਾਸਾ ਹੈ। ਕੀ ਗੁਰੂ ਸਾਹਿਬਾਨ ਨੇ ਕਿਤੇ ਇਸ ਤਰ੍ਹਾਂ ਕਿਹਾ ਹੈ ਕਿ ਜੇਕਰ ਕੋਈ ਸਾਡੇ ਖਿਲਾਫ਼ ਬੋਲਦਾ ਹੈ, ਜਾਂ ਧਰਮ ਤੋਂ ਆਕੀ ਹੈ, ਓਸ ਨੂੰ ਇਸ ਤਰ੍ਹਾਂ ਜਨਵਰਾਂ ਵਾਂਗੂ ਮਾਰੋ। ਗੁਰੂ ਗਰੰਥ ਸਾਹਿਬ ਵਿੱਚ ਪ੍ਰਮਾਤਮਾ ਦੀ ਗੱਲ ਹੈ ਕਿ ਪ੍ਰਮਾਤਮਾ ਹਰ ਜਗ੍ਹਾ ਵਸਦਾ ਹੈ, ਓਹ ਹਰ ਜਗ੍ਹਾ ਮੌਜੂਦ ਹੈ, ਫੇਰ ਓਹ ਲੋਕ ਪ੍ਰਮਾਤਮਾ ਦੇ ਬਣਾਏ ਇਨਸਾਨ ਨੂੰ ਮਾਰ ਕੇ, ਕਿਹੜੇ ਪ੍ਰਮਾਤਮਾ ਦਾ ਸਤਿਕਾਰ ਕਰਵਾਉਣਾ ਚਾਹੁੰਦੇ ਹਨ ?

ਇਹ "ਸਤਿਕਾਰ ਕਮੇਟੀ" ਨਹੀਂ ਇਹ "ਗੁੰਡਿਆਂ ਦੀ ਕਮੇਟੀ" ਹੈ, ਜਿਹੜੇ ਛੋਟੇ ਮੋਟੇ ਡੇਰੇਦਾਰਾਂ ਨੂੰ ਕੁੱਟ ਕੇ, ਓਨ੍ਹਾਂ ਤੋਂ ਉਗਰਾਹੀ ਕਰਕੇ, ਆਪਣਾ ਤੋਰੀ ਫੁਲਕਾ ਚਲਾ ਰਹੀ ਹੈ। ਜੇਕਰ ਸਿਧੇ ਸ਼ਬਦਾਂ ਵਿੱਚ ਕਿਹਾ ਜਾਵੇ, ਤਾਂ ਇਹ ਸਿੱਖੀ ਦੇ ਭੇਸ ਵਿਚ ਗੁੰਡੇ ਹਨ, ਜੋ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਇਸ ਵੀਡਿਓ ਨੂੰ ਦੇਖ ਕੇ, ਹਰ ਇਕ ਇਹ ਸੋਚੇਗਾ ਕਿ ਕੀ ਸਿੱਖ ਇੰਨੇ ਜ਼ਾਲਿਮ ਹੁੰਦੇ ਹਨ ? ਕੀ ਇਹਨਾ ਸਤਿਕਾਰ ਕਮੇਟੀ ਵਾਲਿਆਂ ਨੂੰ ਕਦੇ ਸਰਸੇ ਵਾਲਾ ਨਹੀਂ ਦਿਸਿਆ? ਕੀ ਇਹਨਾ ਨੂੰ ਕਦੇ ਨੂਰਮਹਿਲੀਆ ਨਹੀਂ ਦਿਸਿਆ ? ਨਹੀਂ ਓਹ ਉਥੇ ਨਹੀਂ ਜਾਂਦੇ, ਜਿਥੇ ਅਗਲੇ ਨਾਸਾਂ ਭੰਨਦੇ ਹੋਣ

ਇਹ ਕੰਮ ਕਿਸ ਤਰ੍ਹਾਂ ਕਰਦੇ ਹਨ, ਕਿ ਇਹ ਛੋਟੇ ਮੋਟੇ ਡੇਰਿਆਂ ਵਾਲਿਆਂ ਕੋਲ ਜਾਂਦੇ ਹਨ, ਹਰ ਇੱਕ ਡੇਰੇ ਵਿੱਚ ਕਿਤੇ ਥੋੜੀ ਜਾਂ ਕਿਤੇ ਬਹੁਤੀ ਮਨਮਤਿ ਤਾਂ ਹੁੰਦੀ ਹੈ। ਇਹ ਇਸ ਅਧਾਰ 'ਤੇ ਡੇਰੇਦਾਰ ਨੂੰ ਕੁਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਓਸ ਦੀ ਵੀਡਿਓ ਬਣਾ ਲੈਂਦੇ ਹਨ। ਓਸ ਤੋਂ ਬਾਅਦ ਅਗਲੇ ਨਾਲ ਸੌਦੇਬਾਜੀ ਕਰਦੇ ਹਨ, ਜੇਕਰ ਅਗਲੇ ਪੈਸੇ ਦੇ ਦੇਣ, ਤਾਂ ਮਾਮਲਾ ਰਫਾ ਦਫਾ ਕਰ ਦਿੰਦੇ ਹਨ। ਜਿਸ ਤਰ੍ਹਾਂ ਬਾਬੇ ਲੱਖੇ ਨੂੰ ਓਸ ਦੇ ਡੇਰੇ ਜਾਕੇ, ਇਹਨਾ ਕਲੀਨ ਚਿੱਟ ਦਿੱਤੀ ਸੀ। ਜਿਹੜਾ ਇਹਨਾ ਨਾਲ ਸੌਦੇਬਾਜੀ ਨਹੀਂ ਕਰਦਾ, ਓਸ ਦੀ ਵੀਡਿਓ ਇਹ ਫੇਸਬੁਕ ਜਾਂ ਯੂਟਿਊਬ 'ਤੇ ਪਾ ਦਿੰਦੇ ਹਨ। ਆਪਾਂ ਜਿਹੜੇ ਪਿੰਡਾਂ ਵਿੱਚ ਰਹਿੰਦੇ ਹਾਂ, ਤਾਂ ਜਾਹਲੀ ਚਲਦਿਆਂ ਮੋਟਰਾਂ 'ਤੇ ਬਿਜਲੀ ਵਾਲੇ ਜਦੋਂ ਛਾਪਾ ਮਾਰਦੇ ਹਨ, ਤਾਰਾਂ ਇੱਕਠੀਆਂ ਕਰਕੇ, ਕਿਸੇ ਦੇ ਘਰ ਜਾਕੇ ਬੈਠ ਜਾਂਦੇ ਹਾਂ, ਅਤੇ ਵਿੱਚ ਕੁੱਝ ਵਿਚੋਲੇ ਪਾਕੇ ਲੈਣ ਦੇਣ ਕਰਕੇ ਤਾਰਾਂ ਵੀ ਦੇ ਜਾਂਦੇ ਹਨ ਅਤੇ ਕੇਸ ਵੀ ਨਹੀਂ ਬਣਾਉਂਦੇ। ਜਿਸ ਕੋਲ ਦੇਣ ਵਾਸਤੇ ਪੈਸੇ ਨਹੀਂ ਹੁੰਦੇ, ਓਹਨਾ 'ਤੇ ਕੇਸ ਬਣਾ ਦਿੰਦੇ ਹਨ। ਓਸ ਤਰ੍ਹਾਂ ਹੀ ਇਹ ਕੰਮ ਕਰਦੇ ਹਨ, ਇਹ ਇਕ ਮਾਫੀਆ ਹੈ। ਕੀ ਕਾਨੂਨੀ ਅਧਿਕਾਰ ਹੈ ਇਹਨਾ ਕੋਲ, ਇਕ ਇਨਸਾਨ ਨੂੰ ਇਸ ਤਰ੍ਰਾਂ ਪਸ਼ੂਆਂ ਵਾਂਗੂੰ ਕੁੱਟਣਾ? ਮੈਂ ਓਸ ਬੰਦੇ ਦਾ ਸਪੋਰਟਰ ਨਹੀਂ ਜਿਸ ਨੂੰ ਕੁੱਟਿਆ ਜਾ ਰਿਹਾ ਹੈ, ਪਰ ਜੇਕਰ ਓਹ ਤੁਹਾਡੇ ਵਿਚਾਰਾਂ ਦਾ ਵਿਰੋਧੀ ਹੈ, ਤਾਂ ਓਸ ਨਾਲ ਬੈਠ ਕੇ ਵਿਚਾਰ ਕਰੋ, ਜੇਕਰ ਤੁਹਾਨੂੰ ਗੁਰੂ ਗਰੰਥ ਸਾਹਿਬ ਦਾ ਗਿਆਨ ਹੈ, ਤਾਂ ਤੁਸੀਂ ਓਸ ਨੂੰ ਵਿਚਾਰਾਂ ਨਾਲ ਸਮਝਾ ਸਕਦੇ ਹੋ।

ਪਰ ਰੌਲਾ ਤਾਂ ਇਹੋ ਹੈ, ਜੇਕਰ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਇਹਨਾ ਮੂਰਖਾਂ ਕੋਲ ਹੁੰਦੀ, ਤਾਂ ਇਹ ਇਕ ਨਿਹੱਥੇ ਬੰਦੇ ਨੂੰ ਇਸ ਤਰ੍ਹਾਂ ਨਾ ਕੁਟਦੇ। ਇਹਨਾ ਵਿਰੁਧ ਕਾਨੂਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾ ਗੁੰਡਿਆਂ ਨੂੰ ਜੇਲ ਵਿੱਚ ਸੁੱਟਣਾ ਚਾਹੀਦਾ ਹੈ, ਜਿਹੜੇ ਸਿੱਖੀ ਦਾ ਬਾਣਾ ਪਾਕੇ, ਸਿੱਖੀ ਨੂੰ ਬਦਨਾਮ ਕਰਦੇ ਫਿਰਦੇ ਹਨ।

ਦਲਬੀਰ ਸਿੰਘ ਨਾਗਰਾ ਨੂੰ ਕੁੱਟਦੇ ਹੋਏ ਟਕਸਾਲੀ ਸ਼ਰਾਬੀ ਨਿਹੰਗ ਨੂੰ ਕੁੱਟਦੇ ਹੋਏ ਟਕਸਾਲੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top