Share on Facebook

Main News Page

ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਨੇ ਜੰਮੂ ਦੇ ਵੱਖ ਵੱਖ ਥਾਵਾਂ 'ਤੇ ਸੈਮਿਨਾਰ ਅਤੇ ਕਥਾ ਵਿਚਾਰ ਦੇ ਜਰੀਏ, ਸੰਗਤਾਂ ਨੂੰ ਸੁਚੇਤ ਕੀਤਾ
-: ਗੁਰਜੀਤ ਸਿੰਘ

ਗੁਰੂ ਗਰੰਥ ਦਾ ਖਾਲਸਾ ਪੰਥ ਦੀ ਜੰਮੂ ਯੂਨਿਟ ਦੇ ਪ੍ਰਧਾਨ ਸ. ਮਖਣ ਸਿੰਘ ਜੀ ਅਤੇ ਜੰਮੂ ਦੇ ਨੌਜਵਾਨ ਸਿੱਖਾਂ ਦੇ ਸਹਿਯੋਗ ਨਾਲ ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ ਨੇ ਜੰਮੂ ਦੀ ਵੱਖ ਵੱਖ ਥਾਵਾਂ 'ਤੇ ਸੈਮਿਨਾਰ ਅਤੇ ਕਥਾ ਵਿਚਾਰ ਦੇ ਜਰੀਏ, ਜੰਮੂ ਦੀ ਸੰਗਤ ਨੂੰ ਸੁਚੇਤ ਕੀਤਾ।

ਸਭ ਤੋਂ ਪਹਿਲਾ ਸੈਮਿਨਾਰ ਕੋਟਲੀ ਅਰਜੁਨ ਸਿੰਘ (ਜੰਮੂ) ਵਿਖੇ ਕੀਤਾ ਗਿਆ, ਜਿਸਦੇ ਵਿੱਚ ਸ. ਪ੍ਰਭਦੀਪ ਸਿੰਘ ਜੀ ਨੇ ਸਿੱਖੀ 'ਤੇ ਹੋ ਰਹੇ ਬਿਪਰ ਦੇ ਹਮਲਿਆਂ ਤੋਂ ਸੰਗਤਾਂ ਨੂੰ ਜਾਗ੍ਰਿਤ ਕੀਤਾ।

ਇਸ ਤੋਂ ਬਾਅਦ ਕੀਰ੍ਪੀੰਡ (ਜੰਮੂ) ਵਿਖੇ ਵੀਰ ਪ੍ਰਭਦੀਪ ਸਿੰਘ ਨੇ ਕਥਾ ਦੇ ਜਰੀਏ ਗੁਰਮਤਿ ਵਿਚਾਰ ਰਖੇ।

ਉਸ ਤੋਂ ਬਾਅਦ ਦੂਜਾ ਸੈਮਿਨਾਰ ਰੀਨ ਪੈਲੇਸ (ਜੰਮੂ) ਵਿਖੇ ਕੀਤਾ ਗਿਆ, ਜਿਸਦੇ ਵਿੱਚ ਸ. ਪ੍ਰਭਦੀਪ ਸਿੰਘ ਜੀ ਨੇ 19੮੪ ਦੇ ਵਾਪਰਨ ਦੇ ਕਾਰਣਾਂ ਨਾਲ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਅਤੇ ਅਗੋਂ ਦੀ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਪਾਇਆ। ਵੀਰ ਪ੍ਰਭਦੀਪ ਸਿੰਘ ਨੇ ਕੌਮੀ ਮਸਲਿਆਂ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ ਅਤੇ ਗੁਰਮਤਿ 'ਤੇ ਪਹਿਰਾ ਦੇਂਦੇ ਹੋਏ, ਵੱਖ ਵੱਖ ਸੁਝਾਅ ਸੰਗਤਾਂ ਵਿੱਚ ਰਖੇ।

ਕੀਰ੍ਪੀੰਡ (ਜੰਮੂ) ਵਿਖੇ ਵੀਰ ਪ੍ਰਭਦੀਪ ਸਿੰਘ ਨੇ ਕਥਾ ਦੇ ਜਰੀਏ ਗੁਰਮਤਿ ਵਿਚਾਰ ਰਖੇ
ਦੂਜਾ ਸੈਮਿਨਾਰ ਰੀਨ ਪੈਲੇਸ (ਜੰਮੂ) ਵਿਖੇ ਕੀਤਾ ਗਿਆ, ਜਿਸਦੇ ਵਿੱਚ ਸ. ਪ੍ਰਭਦੀਪ ਸਿੰਘ ਜੀ ਨੇ 19੮੪ ਦੇ ਵਾਪਰਨ ਦੇ ਕਾਰਣਾਂ ਨਾਲ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ
   
Starting from extreme left: Sr. Tejpal Singh ji, Veer Raju Singh ji, Veer Prabhdeep Singh ji, Professor Darshan Singh ji, Inderpal Singh and Veer Gurjeet singh ji

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top