Share on Facebook

Main News Page

ਗਿਆਨੀ ਇਕਬਾਲ ਸਿੰਘ ਨਾਲ ਮੇਰਾ ਸੰਵਾਦ
-: ਪ੍ਰਭਦੀਪ ਸਿੰਘ (ਟਾਈਗਰ ਜਥਾ)

01 Jan 2014 ਨੂੰ ਭਾਰਤ ਵਿੱਚ ਆਪਣੇ ਪਰਿਵਾਰਕ ਅਤੇ ਕੌਮੀ ਫਰਜ਼ ਨਿਭਾ ਕੇ ਵਾਪਸ ਯੂ.ਕੇ. ਜਾਣ ਲਈ ਜਦੋਂ ਮੈਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਜਹਾਜ਼ 'ਚ ਬੈਠਾ, ਤਾਂ ਰੱਬ ਨੇ ਜੋ ਭਾਣਾ ਵਰਤਾਇਆ, ਉਸ ਲਈ ਦਾਸ ਉਸ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦੀ ਹੈ।

ਹੋਇਆ ਇਉਂ ਕਿ ਜਦੋਂ ਮੈਂ ਪਰਿਵਾਰ ਸਮੇਤ ਜਹਾਜ 'ਚ ਬੈਠਾ ਤਾਂ, ਨਾਲ ਦੀ ਸੀਟ ਖਾਲੀ ਸੀ। ਕੁਦਰਤੀਂ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਨਾਲ ਆਕੇ ਬੈਠ ਗਏ। ਫਿਰ ਕੀ ਸੀ, ਦਾਸ ਨੇ ਉਨ੍ਹਾਂ ਨੂੰ ਨਿਮਰਤਾ ਸਹਿਤ ਫਤਹਿ ਬੁਲਾ ਕੇ ਹਾਲ ਚਾਲ ਪੁੱਛਿਆ, ਅਤੇ ਆਪਣੇ ਬਾਰੇ ਦੱਸ ਕੇ ਕਿਹਾ ਕਿ ਆਪਜੀ ਨੂੰ ਕੁੱਝ ਸਵਾਲ ਪੁੱਛਣੇ ਨੇ। ਇਕਬਾਲ ਸਿੰਘ ਕਸੂਤੇ ਫਸੇ ਕਿਉਂਕਿ ਜਹਾਜ ਹੋਰ ਕੋਈ ਸੀਟ ਖਾਲ ਨਹੀਂ ਸੀ, ਇਸ ਕਰਕੇ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਾ ਹੋਣ ਕਰਕੇ, ਉਨ੍ਹਾਂ ਸੰਵਾਦ ਕੀਤਾ। ਉਨ੍ਹਾਂ ਨੇ ਸਵਾਲਾਂ ਦੇ ਜਵਾਬ ਭਾਂਵੇਂ ਤਸੱਲੀ ਬਖਸ਼ ਨਹੀਂ ਦਿੱਤੇ, ਪਰ ਹੋਰ ਕੋਤੀ ਚਾਰਾ ਨਾ ਹੋਣ ਕਰਕੇ ਬੱਧੀ ਰੁਧੇ ਜਵਾਬ ਦਿੱਤੇ, ਜਿਹੜੇ ਕਿ ਸੰਗਤ ਆਪ ਇਸ ਆਡੀਓ 'ਚ ਸੁਣ ਸਕਦੀ ਹੈ।

ਦਾਸ ਨੇ ਹੇਠਾਂ ਲਿਖੇ ਸਵਾਲ ਪੁੱਛੇ:

 

ਸਵਾਲ 1) 2016 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਲੈ ਕੇ ਇਸ ਧਰਤੀ 'ਤੇ ਆਉਣਾ
ਗਿਆਨੀ ਇਕਬਾਲ ਸਿੰਘ ਦਾ ਜਵਾਬ ਸੀ ਸੌ ਸਾਖੀ 'ਚ ਲਿਖਿਆ ਹੈ ਕਿ ਗੁਰੂ ਸਾਹਿਬ ਜੀ ਆਉਣਗੇ, ਦਾਸ ਨੇ ਕਿਹਾ ਕਿ ਗੁਰੂ ਕਹਿੰਦਾ ਹੈ ਕਿ ਗੁਰੂ, ਪੰਥ 'ਚ ਹੈ। ਸਾਨੂੰ ਵੀ ਦੱਸ ਦਿਓ ਕਦੋਂ ਆਉਣਾ ਗੁਰੂ ਸਾਹਿਬ ਨੇ, ਅਸੀਂ ਵੀ ਦਰਸ਼ਨ ਕਰ ਲਈਏ...

ਹੋਰ ਅਗੇ ਜਾ ਕੇ ਨਾਮ ਬਾਰੇ ਗਲਬਾਤ ਹੋਈ, ਉਨ੍ਹਾਂ ਨੇ ਕਿਹਾ ਕਿ "ਵਾਹਿਗੁਰੂ" ਨਾਮ ਹੈ, ਤਾਂ ਦਾਸ ਨੇ ਕਿਹਾ ਜੇ ਵਾਹਿਗੁਰੂ ਨਾਮ ਹੈ ਤਾਂ, ਇਹ ਤਾਂ ਗੁਰੂ ਅਰਜਨ ਪਾਤਸ਼ਾਹ ਤੋਂ ਬਾਅਦ ਆਇਆ, ਉਨ੍ਹਾਂ ਨੇ ਕਿਹਾ ਕਿ ਸੌ ਸਾਖੀ 'ਚ ਕਿਹਾ ਹੈ, ਦਾਸ ਨੇ ਕਿਹਾ ਸੌ ਸਾਖੀ ਬਾਣੀ ਨਹੀਂ, ਤੁਸੀਂ ਗੁਰਬਾਣੀ ਦੀ ਗੱਲ ਕਰੋ। ਜੇ ਰਾਜਨੀਤੀ ਦੀ ਗੱਲ ਅਸੀਂ ਕਰਨੀ, ਤਾਂ ਕਿਸਨੇ ਕਰਨੀ ਹੈ? ਅੱਜ ਦਾ ਬਾਬਰ ਬਾਦਲ ਹੈ, ਜੇ ਅਸੀਂ ਬਾਬਰ ਦੇ ਖਿਲਾਫ ਨਹੀਂ ਬੋਲਣਾ ਤੇ ਕਿਸਨੇ ਬੋਲਣਾ ਹੈ।

ਸਵਾਲ 2) ਪ੍ਰੋ: ਦਰਸ਼ਨ ਸਿੰਘ ਸੰਬੰਧੀ ਨੂੰ ਛੇਕਣ ਸੰਬੰਧੀ : ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਤੁਸੀਂ ਹੁਕਮਨਾਮਾ ਜਾਰੀ ਕੀਤਾ, ਉਹ ਵੀ ਲਾਂਬਾ ਦੇ ਲਾਂਬੂ ਲਾਇਆ, ਸੱਚਾਈ ਤੁਹਾਨੂੰ ਵੀ ਪਤਾ ਹੈ...

ਸਵਾਲ 3) ਅੱਜ ਦੇ ਜਥੇਦਾਰ ਰੱਬ ਦੇ ਥਾਪੇ ਕਿ ਸਰਕਾਰ ਦੇ

ਸਵਾਲ 4) ਸਿੱਖਾਂ ਨੂੰ ਰੋੜੇ ਮਾਰੋ (ਇੱਕ ਬਿਆਨ ਜਥੇਦਾਰ ਇਕਬਾਲ ਸਿੰਘ ਸੰਬੰਧੀ)

ਸਵਾਲ 5) ਦਸਮ ਗਰੰਥ ਸੰਬੰਧੀ : ਚੌਪਈ ਕਿਹੜੇ ਅੰਕ ਤੋਂ ਸ਼ੁਰੂ ਹੁੰਦੀ ਹੈ, ਜੇ ਤੁਹਾਨੂੰ ਇਹ ਨਹੀਂ ਪਤਾ ਕਿ ਚੌਪਈ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਤੁਸੀਂ ਦਸਮ ਗ੍ਰੰਥ ਦੇ ਪ੍ਰਚਾਰਕ ਹੋ। ਜੇ ਚੌਪਈ ਗੁਰੂ ਸਾਹਿਬ ਦੀ ਬਾਣੀ ਹੈ, ਤਾਂ ਕਿਸਨੇ ਹੱਕ ਦਿੱਤਾ ਕਿ ਚੌਪਈ ਦੇ ਨੰਬਰ ਬਦਲਣ ਦਾ, ਦਸਮ ਗ੍ਰੰਥ 'ਚ ਤਾਂ 378 ਨੰ 'ਤੇ ਸ਼ੁਰੂ ਹੁੰਦੀ ਹੈ, ਗੁਟਕਿਆਂ 'ਚ 1 ਤੋਂ, ਇਹ ਕਿਵੇਂ?... ਤੁਸੀਂ ਇਹ ਕੰਮ ਕਰ ਦਿਓ, ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਓ, ਫਿਰ ਸਾਰੇ ਬਹਿ ਕੇ ਗੱਲ ਕਰਦੇ ਹਾਂ, ਜਿਹੜੀ ਗੱਲ ਗੁਰਮਤਿ ਅਨੁਸਾਰ ਹੈ ਰੱਖ ਲਉ... ਜਿਹੜੀ ਰਚਨਾ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ, ਜਿਹੜੀ ਲਿਖਤ ਤੁਹਾਨੂੰ ਗੁਰਮਤਿ ਅਨੁਸਾਰ ਲਗਦੀ ਹੈ, ਉਸਦੀ ਵਖਰੀ ਪੋਥੀ ਬਣਾਓ, ਇਤਿਹਾਸਿਕ ਰਚਨਾ ਜਾਣ ਕੇ ਰੱਖ ਲਉ।

ਸਵਾਲ 6) ਪ੍ਰੋ: ਦਰਸ਼ਨ ਸਿੰਘ ਜੀ ਨਾਲ ਸੰਬਾਦ ਸੰਬੰਧੀ ਵੰਗਾਰ:
ਪ੍ਰੋ. ਦਰਸ਼ਨ ਸਿੰਘ ਨੂੰ ਲਿਆਉਣਾ ਪ੍ਰਭਦੀਪ ਸਿੰਘ ਦੀ ਜ਼ੁੰਮੇਵਾਰੀ ਹੈ, ਤੁਸੀਂ ਤਿਆਰ ਹੋਵੋ, ਇੰਗਲੈਂਡ 'ਚ ਦਸਮ ਗ੍ਰੰਥ ਸਬੰਧੀ ਸਮਾਗਮ ਕਰਾਂਗੇ, ਅਸੀਂ ਟਿਕਟਾਂ ਭੇਜਾਂਗੇ, ਆਉ ਕਰੋ ਸੰਵਾਦ। ਜਿਹੜੀ ਤੁਹਾਡਾ ਹਰਭਜਨ ਸਿੰਘ ਕਹਿ ਰਿਹਾ ਹੈ, ਉਹੀ ਪ੍ਰੋ. ਦਰਸ਼ਨ ਸਿੰਘ ਕਹਿ ਰਿਹਾ ਹੈ, ਛੇਕਣਾ ਤਾਂ ਹਰਭਜਨ ਸਿੰਘ ਨੂੰ ਚਾਹੀਦਾ ਸੀ, ਇਹ ਲਾਂਬੂ ਲਾਂਬੇ ਨੇ ਲਾਇਆ।

ਅਸੀਂ ਮੁੱਖ ਸੇਵਾਦਾਰਾਂ ਨੂੰ 45 ਸਵਾਲ ਕੀਤੇ, ਹਾਲੇ ਤੱਕ ਕੋਈ ਜਵਾਬ ਨਹੀਂ ਆਇਆ, ਤਾਂ ਗਿਆਨੀ ਜੀ ਕਹਿਣ ਲੱਗੇ ਸਾਡੇ ਤਾਂਈਂ ਤਾਂ ਸਵਾਲ ਪੁੱਜੇ ਨਹੀਂ, ਮੈਂ ਹਾਸੇ 'ਚ ਕਿਹਾ ਜੇ ਪ੍ਰੋ. ਦਰਸ਼ਨ ਸਿੰਘ ਛਿੱਕ ਵੀ ਮਾਰਦਾ ਤੁਹਾਨੂੰ ਪਤਾ ਚੱਲ ਜਾਂਦਾ ਹੈ, 45 ਸਵਾਲ ਤੁਹਾਨੂੰ ਹਾਲੇ ਪਤਾ ਨਹੀਂ ਲਗੇ... ਅਸੀਂ ਸਵਾਲ ਨਹੀਂ ਕਰਨੇ, ਅਸੀਂ ਸਵਾਲੀਆ ਨਿਸ਼ਾਨ ਖੜਾ ਕਰਨਾ ਹੈ, ਸਾਨੂੰ ਤਾਂ ਜਵਾਬ ਪਤਾ ਹੈ, ਸਵਾਲੀਆ ਨਿਸ਼ਾਨ ਤੁਹਾਡੇ ਲਈ ਹੈ, ਜਵਾਬ ਤੁਸਾਂ ਦੇਣੇ ਨੇ...

ਗਿਆਨੀ ਇਕਬਾਲ ਸਿੰਘ ਨੇ ਸਵਾਲ ਕੀਤਾ ਕਿ ਪ੍ਰੋ. ਦਰਸ਼ਨ ਸਿੰਘ ਜਦੋਂ ਜਥੇਦਾਰ ਸੀ, ਉਦੋਂ ਉਹ ਪੇਸ਼ੀ ਬਾਹਰ ਕਰਦਾ ਸੀ? ਦਾਸ ਵਲੋਂ ਦੱਸਿਆ ਗਿਆ ਕਿ ਜਦੋਂ ਬਰਨਾਲਾ ਪੇਸ਼ ਹੋਇਆ ਉਦੋਂ ਅਕਾਲ ਤਖ਼ਤ ਦੀ ਬਿਲਗਿੰਗ ਤਿਆਰ ਹੋ ਰਹੀ ਸੀ, ਬਰਨਾਲਾ ਸੰਗਤ ਸਾਹਮਣੇ ਪੇਸ਼ ਹੋਇਆ ਨਾ ਕਿ ਕਮਰੇ ਅੰਦਰ।  ਪ੍ਰੋ. ਦਰਸ਼ਨ ਸਿੰਘ ਨੇ ਸਮੇਂ ਦੀ ਸਰਕਾਰ ਦੇ ਮੁੱਖ ਮੰਤ੍ਰੀ ਨੂੰ ਸੱਦਿਆ, ਤੁਹਾਡੇ ਕੋਲ ਹੌਸਲਾ ਹੈ ਬਾਦਲ ਨੂੰ ਸੱਦਣ ਦਾ?  ਹੁਣ ਮੱਕੜ ਬਾਦਲ ਦੀਆਂ ਜੁੱਤੀਆਂ ਪਾਣ ਡੇਹਾ... ਅਸੀਂ ਅਕਾਲ ਤਖ਼ਤ ਨੂੰ ਮੰਨਦੇ ਹਾਂ, ਨਾ ਕਿ ਇਹੋ ਜਿਹੇ ਜਥੇਦਾਰ ਨੂੰ...

Click here >> (ਨੋਟ: ਸ. ਸੁਰਜੀਤ ਸਿੰਘ ਬਰਨਾਲਾ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ੀ ਸੰਬੰਧੀ ਖੁਲਾਸਾ, ਤਸਵੀਰਾਂ ਸਮੇਤ, ਜੇ ਹਾਲੇ ਵੀ ਕਿਸੇ ਨੂੰ ਕੋਈ ਭੁਲੇਖਾ ਹੈ ਤਾਂ, ਉਸਦਾ ਕੋਈ ਇਲਾਜ ਨਹੀਂ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top