Share on Facebook

Main News Page

ਕਿਰਤੀ ਵਿਦਵਾਨ ਅਤੇ ਪੁਜਾਰੀ ਦੇ ਅਚਾਨਕ ਮੇਲ ਬਾਰੇ ਕਮਾਲ !
-: ਅਵਤਾਰ ਸਿੰਘ ਮਿਸ਼ਨਰੀ 510 432 5827

ਪ੍ਰਭਦੀਪ ਸਿੰਘ ਜੀ ਆਪ ਜੀ ਜਿਵੇਂ ਗੁਰਮੱਤੀ ਵਿਦਵਤਾ, ਸਾਹਸ ਅਤੇ ਦਲੇਰੀ ਨਾਲ ਇੱਕ ਪੁਜਾਰੀਨੁਮਾਂ ਜਥੇਦਾਰ ਨਾਲ ਜਹਾਜ ਵਿੱਚ ਹੀ ਸੰਵਾਦ ਕਰਨ ਦੀ ਜੁਰਅਤ ਕੀਤੀ ਹੈ ਬਾਕਮਾਲ ਹੈ ਆਪ ਜੀ ਬਿਲਕੁਲ ਜਥੇਦਾਰੀ ਦੇ ਲਾਇਕ ਹੋ। ਇਹ ਮਹੰਤ ਟਾਈਪ ਪੁਜਾਰੀ ਕੌਮ ਨੂੰ ਕੋਈ ਸੇਧ ਨਹੀਂ ਦੇ ਸਕਦੇ ਸਗੋਂ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਰਾਹੀਂ ਅਤੇ ਸਰਕਾਰੀ ਮਿਲੀਭੁਗਤ ਰਾਹੀਂ ਲੁੱਟ ਹੀ ਸਕਦੇ ਹਨ। ਜਦ ਜੁੰਮੇਵਾਰ ਸਿੱਖ ਇਨ੍ਹਾਂ ਨੂੰ ਗੁਰਮਤਿ ਬਾਰੇ ਸਵਾਲ ਜਵਾਬ ਕਰਨ ਲੱਗ ਪਏ, ਤਾਂ ਜਾਂ ਤਾਂ ਇਹ ਗਲਤੀ ਮੰਨ ਕੇ ਸੁਧਰ ਜਾਣਗੇ ਜਾਂ ਹੌਲੌ ਹੌਲੀ ਕਿਨਾਰਾ ਕਰ ਜਾਣਗੇ।

ਅਕਾਲ ਪੁਰਖ ਨੇ ਇਹ ਵਧੀਆ ਸਬੱਬ ਬਣਾ ਦਿੱਤਾ ਗਲਬਾਤ ਕਰਨ ਦਾ ਨਹੀਂ ਤਾਂ ਇਹ ਲੋਕ ਜਿਨ੍ਹਾਂ ਥੱਲੇ ਕਿੰਨੇ ਹੋਰ ਕਰਿੰਦੇ ਅਤੇ ਬਾਡੀਗਾਰਡ ਹਨ ਆਮ ਸਿੱਖ ਚਿੰਤਕ ਨੂੰ ਨੇੜੇ ਨਹੀਂ ਫਟਕਨ ਦਿੰਦੇ। ਜਿਨ੍ਹਾਂ ਦਾ ਅਧਾਰ ਹੀ ਬ੍ਰਾਹਮਣ ਦੀਆਂ ਲਿਖੀਆਂ ਸੌ ਸਾਖੀਆਂ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕੇਵਕ ਤੇ ਕੇਵਲ ਪੂਜਾ ਪਾਠ ਤੱਕ ਸੀਮਤ ਕਰ ਦੇਣ ਉਹ ਕੌਮੀ ਜਥੇਦਾਰ ਨਹੀਂ ਹੋ ਸਕਦੇ।

ਇਹ ਮਚਲੇ ਤੇ ਮੀਸਣੇ ਹਨ ਇਨ੍ਹਾਂ ਨੂੰ ਸਭ ਪਤਾ ਹੈ ਮਰਯਾਦਾ ਅਤੇ ਗੁਰੂ ਗ੍ਰੰਥ ਅਤੇ ਦਸਮ ਗ੍ਰੰਥ ਵਿਚਲੇ ਫਰਕ ਦਾ। ਜਿਹੜਾ ਬੰਦਾ ਆਪਣੇ ਅਸਲੀ ਬਾਪ (ਗੁਰੂ ਗ੍ਰੰਥ ਸਾਹਿਬ) ਦਾ ਨਹੀਂ ਬਣਿਆਂ, ਸਗੋਂ ਹੋਰ ਗੁਰਮਤਿ ਵਿਰੋਧੀ ਗ੍ਰੰਥਾਂ ਅਤੇ ਸਾਖੀਆਂ ਤੇ ਟੇਕ ਰੱਖਦਾ ਹੈ ਅਤੇ ਪੇਟ ਖਾਤਰ ਸੱਚ ਨਹੀਂ ਬਿਆਨ ਕਰ ਸਕਦਾ, ਉਸ ਤੋਂ ਕੌਮੀ ਭਲੇ ਦੀ ਆਸ ਕਰਨੀ, ਪਾਣੀ ਵਿੱਚ ਮਧਾਣੀ ਵਾਲੀ ਗੱਲ ਹੀ ਹੋ ਸਕਦੀ ਹੈ।

ਸਿੱਖੀ ਸਿਧਾਂਤਾਂ ਦਾ ਇਨਕਲਾਬ ਤਾਂ ਆਪ ਜੀ ਵਰਗੇ ਕਿਰਤੀ ਸਿੱਖ ਸੇਵਕ ਨਿਧੜਕ ਪ੍ਰਚਾਰਕਾਂ ਨੇ ਹੀ ਲਿਆਉਣਾ ਹੈ। ਅਰਦਾਸਿ ਕਰਦਾ ਹਾਂ ਅਕਾਲ ਪੁਰਖ ਪ੍ਰਮਾਤਮਾਂ ਆਪ ਜੀ ਵਰਗੇ ਸਭ ਵੀਰਾਂ ਨੂੰ ਗੁਰਮਤਿ ਪ੍ਰਚਾਰ ਦਾ ਹੋਰ ਉਤਸ਼ਾਹ ਅਤੇ ਸਦੀਵ ਚੜ੍ਹਦੀਆਂ ਕਲਾਂ ਬਖਸ਼ੇ। ਆਪ ਜੀ ਦੀ ਦਲੇਰੀ ਅਤੇ ਇਨਕਲਾਬੀ ਵਿਚਾਰਾਂ ਦੇ ਕਮਾਲ ਦੀ ਆਪ ਜੀ ਨੂੰ ਦਾਦ ਦੇਣੀ ਬਣਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top