Share on Facebook

Main News Page

ਸ਼ਹੀਦੀ ਨੂੰ ਮੌਤ ਨਾ ਬਣਾਓ, ਸ਼ਹੀਦ ਮਰਦੇ ਨਹੀਂ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

29 ਦਸੰਬਰ 2013 ਨੂੰ ਸੰਜੇ ਨਗਰ ਜੰਮੂ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ

ਆਸਾ ਮਹਲਾ ੫ ॥ ਨਾ ਓਹੁ ਮਰਤਾ ਨਾ ਹਮ ਡਰਿਆ ॥ ਨਾ ਓਹੁ ਬਿਨਸੈ ਨਾ ਹਮ ਕੜਿਆ ॥ ਨਾ ਓਹੁ ਨਿਰਧਨੁ ਨਾ ਹਮ ਭੂਖੇ ॥ ਨਾ ਓਸੁ ਦੂਖੁ ਨ ਹਮ ਕਉ ਦੂਖੇ ॥੧॥ ਅਵਰੁ ਨ ਕੋਊ ਮਾਰਨਵਾਰਾ ॥ ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ ॥ ਨਾ ਉਸੁ ਬੰਧਨ ਨਾ ਹਮ ਬਾਧੇ ॥ ਨਾ ਉਸੁ ਧੰਧਾ ਨਾ ਹਮ ਧਾਧੇ ॥ ਨਾ ਉਸੁ ਮੈਲੁ ਨ ਹਮ ਕਉ ਮੈਲਾ ॥ ਓਸੁ ਅਨੰਦੁ ਤ ਹਮ ਸਦ ਕੇਲਾ ॥੨॥ ਨਾ ਉਸੁ ਸੋਚੁ ਨ ਹਮ ਕਉ ਸੋਚਾ ॥ ਨਾ ਉਸੁ ਲੇਪੁ ਨ ਹਮ ਕਉ ਪੋਚਾ ॥ ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥ ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥ ਹਮ ਕਿਛੁ ਨਾਹੀ ਏਕੈ ਓਹੀ ॥ ਆਗੈ ਪਾਛੈ ਏਕੋ ਸੋਈ ॥ ਨਾਨਕ ਗੁਰਿ ਖੋਏ ਭ੍ਰਮ ਭੰਗਾ ॥ ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥ {ਪੰਨਾ 391}

ਸ਼ਬਦ ਦਾ ਕੀਰਤਨ ਅਤੇ ਵਿਆਖਿਆ ਕੀਤੀ।

ਉਨ੍ਹਾਂ ਕਿਹਾ ਕਿ

- ਮੇਰਾ ਰੱਬ ਨਹੀਂ ਮਰਦਾ ਨਾ ਹੀ ਗੁਰੂ ਮਰਦਾ ਹੈ...

- ਆ ਜਿਹੜੇ ਬ੍ਰਹਮਗਿਆਨੀ ਬਣੇ ਫਿਰਦੇ ਨੇ, ਨਾ ਇਹ ਬ੍ਰਹਮਗਿਆਨੀ ਨਹੀਂ, ਨਹੀਂ ਤਾਂ ਬਰਸੀਆਂ ਨਾ ਮਨਾਈਆਂ ਜਾਂਦੀਆਂ... ਮਿਸ਼ਨਰੀ ਕਾਲੇਜ "ਆਨੰਦਪੁਰ ਸਾਹਿਬ" ਦਾ ਇਸ਼ਤਿਹਾਰ ਪੜ੍ਹਕੇ ਦੁੱਖ ਹੋਇਆ ਹੈ ਕਿ ਕਿਸ ਕਰਮਕਾਂਡ ਵਿੱਚ ਫਸਾਕੇ ਕੌਮ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ?

- ਸ਼ਹੀਦੀਆਂ ਦਾ ਕਨਸੈਪਟ ਗੁਆ ਲਿਆ, ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਸ਼ਹੀਦਾਂ ਨੂੰ ਮਰਦਾ ਦਿਖਾ ਕੇ...

- ਤਿੰਨ ਦਿਨ ਹੋਏ ਨੇ ਸਿੱਖ ਮਿਸ਼ਨਰੀ ਕਾਲਜ ਆਨੰਦਪੁਰ ਸਾਹਿਬ ਵਲੋਂ ਇਕ ਪੈਂਫਲੈਟ ਵੰਡਿਆ ਗਿਆ ਜਿਸ ਵਿੱਚ ਸ਼ਹੀਦਾਂ ਦੇ ਨਾਮ 'ਤੇ ਕਰਮਕਾਂਡ ਕਰਨ ਲਈ ਪ੍ਰੇਰਿਆ ਗਿਆ ਹੈ,

- ਜੇ ਤੁਸੀਂ ਠੰਡੇ ਬੁਰਜ ਦੀ ਠੰਡ ਨੂੰ ਬਰਦਾਸ਼ਤ ਕਰਨ ਲਈ ਠੰਡ ਦੇ ਮੌਸਮ 'ਚ ਜ਼ਮੀਨ 'ਤੇ ਸੌਣ ਦੀ ਗੱਲ ਕੀਤੀ ਹੈ, ਤੇ ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ 'ਤੇ ਤੱਤੀਆਂ ਲੋਹਾਂ 'ਤੇ ਬੈਠੋਗੇ?

- ਪੈਂਫਲੈਟ 'ਚ ਦਿੱਤੇ ਹੋਏ ਫੋਨ 'ਤੇ ਗੱਲ ਕੀਤੀ ਗਈ, ਤਾਂ ਕਿਹਾ ਗਿਆ ਕਿ ਸਾਨੂੰ ਤਾਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਕਿਹਾ ਸੀ ਕਿ ਇਸ ਤਰ੍ਹਾਂ ਕਰਨ ਨੂੰ ਕਿਹਾ ਸੀ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top