Share on Facebook

Main News Page

ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਨੱਥੀ ਕੀਤੀ ਜਾ ਰਹੀ ਇੱਕ "ਜਾਅਲੀ ਚਿੱਠ"

ਗੁਰੂ ਨਾਨਕ ਸਾਹਿਬ ਜੀ ਵਲੋਂ ਜਨੇਊ ਦੀ ਰਸਮ ਵੇਲੇ ਕੀਤੇ ਗਏ ਸਵਾਲਾਂ ਦਾ ਜਵਾਬ ਤਾਂ ਪੰਡਤ ਨਹੀਂ ਦੇ ਸਕਿਆ, ਪਰ ਉਸ ਦੇ ਸਾਰੇ ਕੋੜਮੇ ਨੇ ਇਸ ਸੱਚ ਦੇ ਗਿਆਨ ਨੂੰ ਆਪਣੇ ਲਈ ਸੱਭ ਤੋਂ ਖਤਰਨਾਕ ਜਾਣ ਕੇ, ਇਸ ਦੇ ਵਿਰੁਧ ਸਾਜ਼ਿਸ਼ਾਂ ਰਚਣੀਆਂ ਸਰੂ ਕਰ ਦਿੱਤੀਆਂ। ਗੁਰੂ ਸਾਹਿਬ ਜੀ ਦੀ ਮੌਜੂਦਗੀ ਵੇਲੇ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲ ਸਕੀ। ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਯਾਤਰਾ ਨੂੰ ਪੂਰੀ ਕਰਨ ਸਮੇਂ ਦੇ ੧੦ ਸਾਲ ਪਿਛੋ ੧੭੧੮ ਵਿਚ ਪੰਥ ਦੋਖੀਆਂ ਵਲੋਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਰਾਹੀਂ ਪਹਿਲਾ ਸਫਲ ਹੱਲਾ ਬੋਲਿਆ ਗਿਆ। ਸਿੰਘ ਸਭਾ ਲਹਿਰ ਨੇ ਹਿੰਮਤ ਕਰਕੇ ਇਸ ਦੀ ਕਥਾਂ ਗੁਰਵਾਰਿਆਂ ਵਿੱਚ ਬੰਦ ਕਰਵਾ ਦਿੱਤੀ। ਪਰ, ਓਸੇ ਬਿਪਰ ਨੇ ਰੂਪ ਬਦਲ ਕੇ (ਵੇਦਾਂਤੀ ਦੇ ਰੂਪ ਵਿੱਚ) ੧੯੯੯ ਵਿੱਚ ਇਕ ਵੇਰ ਫੇਰ ਇਸ ਗੁਰਨਿੰਦਾ ਨਾਲ ਭਰਪੂਰ ਕਿਤਾਬ ਦੀ ਕਥਾ ਨੂੰ ਗੁਰਦਵਾਰਿਆਂ ਵਿੱਚ ਸ਼ੁਰੂ ਕਰਵਾੳੇਣ ਦਾ ਕੋਝਾ ਯਤਨ ਕੀਤਾ। “ਜੇ ਕਰ ਇਸ ਗ੍ਰੰਥ ਦੀ ਗੁਰਦੁਆਰਿਆਂ ਵਿਚ ਮੁੜ ਕਥਾ ਆਰੰਭ ਹੋ ਸਕੇ, ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ।” (ਗੁਰਬਿਲਾਸ ਪਾਤਸ਼ਾਹੀ ੬, ਪੰਨਾ ੫੨, ਸੰਪਾਦਕ: ਵੇਦਾਂਤੀ) ਇਸ ਵਾਰ ਵੀ ਬਿਪਰ ਨੂੰ ਇਸ ਵਿਚ ਸਫਲਤਾ ਨਾ ਮਿਲੀ। ਜਿਓਂ ਹੀ ਭਾਈ ਗਰੁਬਖਸ਼ ਸਿੰਘ ਕਾਲਾ ਅਫਗਾਨਾ ਨੇ ਇਸ ਗੁਰ ਨਿੰਦਾ ਨਾਲ ਭਰਪੂਰ ਕਿਤਾਬ ਦੀ ਅਸਲੀਅਤ ਨੂੰ ਪੰਥ ਦੇ ਸਨਮੁਖ ਪੇਸ਼ ਕੀਤਾ, ਤਾਂ ਸ੍ਰੋਮਣੀ ਕਮੇਟੀ ਨੂੰ ਪੰਥਕ ਸਰਮਾਏ ਨਾਲ ਛ਼ਾਪੀ ਆਪਣੀ ਇਸ ਗੁਰਮਿਤ ਵਿਰੋਧੀ ਕਿਤਾਬ 'ਤੇ ਪਾਬੰਦੀ ਲਾਉਣ ਲਈ ਮਜਬੂਰ ਹੋਣਾ ਪਿਆ। (ਦੀ ਟ੍ਰਿਬਿਉਨ ਜਨਵਰੀ ੭-੨੦੦੧ ਦੀ ਖਬਰ ਥੱਲੇ ਦਿੱਤੀ ਗਈ ਹੈ)

ਬਿਪਰ ਨੇ ਦੂਜਾ ਹੱਲਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਦੀ ਬਾਣੀ ਤੋਂ ਦੂਰ ਕਰਨ ਲਈ ਅਖੌਤੀ ਦਸਮ ਗ੍ਰੰਥ ਰਾਹੀਂ ਬੋਲਿਆ। ਹੁਣ ਇਹ ਵੀ ਸਾਬਤ ਹੋ ਚੁੱਕਾ ਹੈ, ਕਿ ਬਚਿੱਤ੍ਰ ਨਾਟਕ, ਗੁਰਬਿਲਾਸ ਪਤਾਸ਼ਾਹੀ ਛੇਵੀਂ ਤੋਂ ਮਗਰੋ ਲਿਖਿਆਂ ਗਿਆ ਹੈ ਅਤੇ ਇਸ ਦਾ ਲੇਖਕ ਵੀ ਉਸ ਹੀ ਕੋੜਮੇ ‘ਚ ਹੈ। ਪੰਥਕ ਰਹਿਤ ਮਰਿਯਾਦਾ ਅਤੇ ਪੰਥ ਦੇ ਵਿਦਵਾਨਾਂ ਵਲੋ ਪਾਸ ਕੀਤੇ ਗਏ ਮਤਿਆਂ ਨੂੰ ਅਣਗੌਲੇ ਕਰਕੇ, ਅੱਜ ਫੇਰ ਵੇਦਾਂਤੀ ਅਖੌਤੀ ਦਸਮ ਗ੍ਰੰਥ ਵਿਚਲੇ ਗੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤੱਰ ਨਾਮ ਨਾਲ ਨੱਥੀ ਕਰਨ ਦਾ ਕੌਝਾ ਯਤਨ ਕਰਨ ਵਾਲਿਆਂ ਦੀ ਅਗਵਾਈ ਕਰ ਰਿਹਾ ਹੈ।

ਜਿਸ ਸ਼ਾਜਿਸ਼ ਦਾ ਅੱਜ ਜਿਕਰ ਕੀਤਾ ਹੈ, ਉਹ ਹੈ ਭਾਈ ਮਨੀ ਸਿੰਘ ਜੀ ਦੇ ਨਾਮ ਨਾਲ ਨੱਥੀ ਕੀਤੀ ਜਾ ਰਹੀ ਇਕ ਜਾਅਲੀ ਚਿੱਠੀ। ਦਸਮ ਗ੍ਰੰਥ ਦੇ ਹਮਾਇਤੀ ਆਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਲਈ ਜੋ ਸਬੂਤ ਪੇਸ਼ ਕਰਦੇ ਹਨ, ਉਹ ਹੈ ਇਹ ਚਿੱਠੀ। ਜੋ ਮੁਲ ਰੂਪ ਵਿਚ ਇਉਂ ਹੈ।

ੴ ਅਕਾਲ ਸਹਾਏ ॥

ਪੂਜ ਮਾਤਾ ਜੀ ਦੇ ਚਰਨਾ ਪਰ ਮਨੀ ਸਿੰਘ ਕੀ ਡੰਡੋਤਬੰਦਨਾ॥ ਬਹੁਰੋ ਸਮਾਚਾਰ ਵਾਚਨਾ ਕਿ ਇਧਰ ਆਉਨ ਪਰ ਸਾਡਾ ਸਰੀਰੁ ਵਾਯੂ ਕਾ ਅਧਿਕ ਵਿਕਾਰੀ ਹੋਇ ਗਇਆ ਹੈ॥ ਸੁਅਸਤ ਨਾਹੀ ਰਹਿਆ॥ ਤਾਪ ਕੀ ਕਥਾ ਦੋ ਬਾਰ ਸੁਨੀ॥ ਪਰ ਮੰਦਿਰ ਕੀ ਸੇਵਾ ਮੇਂ ਕੋਈ ਆਲੁਕ ਨਾਹੀ॥ ਦੇਸ ਵਿਚਿ ਖਾਲਸੇ ਦਾ ਬਲੁ ਛੁਟਿ ਗਇਆ ਹੈ॥ ਸਿੰਘ ਪਰਬਤਾਂ ਬਬਾਨਾ ਵਿਚਿ ਜਾਇ ਬਸੇ ਹੈਨ॥ ਮਲੇਛੋ ਕੀ ਦੇਸੁ ਮੇ ਦੋਹੀ ਹੈ॥ ਬਸਤੀ ਮੇਂ ਬਾਲਕ ਜਵਾਂ ਇਸਤਰੀ ਸਲਾਮਤੁ ਨਾਹੀ॥ ਮੁਛੁ ਮੁਛੁ ਕਰਿ ਮਾਰਦੇ ਹੈਨ॥ ਗੂਰੂ ਦਰੋਹੀ ਬੀ ਉਨਾ ਦੇ ਸੰਗ ਮਿਲਿ ਗਏ ਹੈਨ॥ ਹੰਦਾਲੀਏ ਮਿਲਿ ਕਰਿ ਮੁਕਬਰੀ ਕਰਦੇ ਹੈਨ॥ ਸਬੀ ਚਕੁ ਛੋੜ ਗਏ ਹੈਨ॥ ਮੁਤਸਦੀ ਭਾਗ ਗਏ ਹੈਨ॥ ਸਾਡੇ ਪਰ ਅਬੀ ਤੋਂ ਅਕਾਲ ਕੀ ਰਛਾ ਹੈ॥ ਕਲ ਕੀ ਖਬਰ ਨਾਹੀ॥ ਸਾਹਿਬਾਂ ਦੇ ਹੁਕਮ ਅਟਲ ਹੈਨ॥ ਬਿਨੋਦ ਸਿੰਘ ਦੇ ਪੁਤਰੇਲੇ ਦਾ ਹਕਿਮ ਸਤੁ ਹੋਇ ਗਇਆ ਹੈ॥ ਪੋਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਥੀ॥ ਉਨਾ ਵਿਚਿ ਸਾਹਿਬਾਂ ਦੇ ੩੦੩ ਚਰਿਤੲ ਉਪਖਿਆਨ ਦੀ ਪੋਥੀ ਦੀ ਪੋਥੀ ਜੋ ਹੈ ਸੇ ਸੀਹਾ ਸਿੰਘ ਨੂੰ ਮਹਲ ਵਿਚਿ ਦੇਨਾ ਜੀ॥ ਨਾਮ ਮਾਲਾ ਕੀ ਪੋਥੀ ਦੀ ਖਬਰੁ ਅਬੀ ਮਿਲੀ ਨਾਹੀ॥ ਕਰਿਸਨਾਵਤਾਰ ਪੂਰਬਾਰਧ ਤੋਂ ਮਿਲਾ॥ ਉਤਰਾਰਧ ਨਾਹੀ॥ ਜੋ ਮਿਲਾ ਅਸੀ ਭੇਜ ਦੇਵਾਂਗੇ॥ ਦੇਸਸ ਵਿਚਿ ਗੋਗਾ ਹੈ ਕਿ ਬੰਦਾ ਬੰਧਨ ਮੁਕਤਿ ਹੋਇ ਭਾਗ ਗਇਆ ਹੈ॥ ਸਾਹਿਬ ਬਾਹੁੜੀ ਕਰਨਗੇ॥ ਤੋਂਲਾ ੫ ਸੋਨਾ ਸਾਹਿਬਜਾਦੇ ਕੀ ਘਰਨੀ ਕੇ ਆਭੁਖਨ ਲਈ ਗੁਰੂਕਿਆਂ ਖੰਡੂਰ ਸੇ ਭੇਜਾ ਹੈ॥੧੭ ਰਜਤਪਨ ਬੀ ਝੰਡਾ ਸਿੰਘ ਸੇ ਭਰ ਪਾਨੇ॥ ਪੰਜ ਰਤਨਪਵ ਇਸੇ ਤੋਂਸਾ ਦਿਆ॥ ਇਸ ਨਮੁ ਬਦਰਕਾ ਬੀ ਹੈ। ਇਸ ਸੇ ਉਠਿ ਜਾਵੇਂਗੇ॥ ਮੁਸਤਦੀਓ ਨੇ ਹਿਸਾਬ ਨਾਹੀ ਦੀਆ॥ ਜੋ ਦੇਂਦੇ ਤਾਂ ਬੜੇ ਸਹਿਰ ਸੇ ਹੁੰਡੀ ਕਰਾਇ ਭੇਜਦੇ॥ ਅਸਾਡੇ ਸਰੀਰ ਦੀ ਰਛਿਆ ਰਹੀ ਤਾ ਕੁਆਰ ਦੇ ਮਹੀ ਆਵਾਗੇ॥ ਮਿਤੀ ੨੨ ਵੈਸਾਖੁ॥

ਦਸਖਤ ਮਨੀ ਸਿੰਘ॥ ਗੁਰੂ ਚਕੁ ਬੁੰਗਾ॥ ਜੁਆਬ ਪੋਰੀ ਮੇਂ॥

(ਦਸਮੇਸ਼ ਬਾਣੀ ਦਰਪਣ ‘ਚ, ਪੰਨਾ ੧੩-੧੪, ਲੇਖਕ ਹਰਜਿੰਦਰ ਸਿੰਘ ਕੰਵਲ)

ਇਹ ਹੈ ਉਹ ਚਿੱਠੀ ਜਿਸ ਨੂੰ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਸਬੂਤ ਵਜੋਂ ਪੇਸ਼ ਕਰਦੇ ਹਨ। ਜਿਸ ਮੁਤਾਬਕ ਤਾਂ ਚਰਿਤ੍ਰ, ਸਸ਼ਤਰ ਨਾਮ ਮਾਲਾ ਅਤੇ ਕ੍ਰਿਸ਼ਨਆਵਤਾਰ ਆਦਿ ਬਾਣੀਆਂ ਗੁਰੁ ਜੀ ਦੀਆਂ ਹੱਥ ਲਿਖਤਾਂ ਹਨ।

ਇਥੇ ਇਹ ਵੀ ਖਿਆਲ ਰਹੇ ਕਿ ਇਸ ਤਥਾਕਥਿਤ ਚਿੱਠੀ ਵਿਚ, ਤਾਪ ਦੀ ਕਥਾ ਸੁਨਣ ਦਾ ਵੀ ਜਿਕਰ ਹੈ, ਜੋ ਕਿ ਬੜੀ ਦਿਲਚਸਪ ਹੈ, ਉਸ ਦਾ ਸੰਖੇਪ ਵੇਰਵਾ ਇਉਂ ਹੈ:

ਇਕ ਮਾਈ ਦਾ ਚੀਕ-ਚਿਹਾੜਾ ਸੁਣ ਕੇ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਪਤਾ ਕਰੋ ਕੀ ਹੋਇਆ ਹੈ ਤਾਂ ਸਿੱਖਾਂ ਨੇ ਮਾਈ ਤੋਂ ਪਤਾ ਕਰਕੇ ਦੱਸਿਆ ਕਿ ਉਸ ਦਾ ਪੁੱਤਰ ਤਾਪ ਕਾਰਨ ਸ਼ਾਤ ਹੋ ਗਿਆ ਹੈ। ਗੁਰੁ ਜੀ ਨੇ ਬਚਨ ਕੀਤਾ ਕਿ ਜਿਚਰ ਤੀਕ ਅਸੀ ਹਾਂ ਤਿਚਰ ਚੀਕ ਕੋਈ ਪੁੱਤਰ ਕਰਕੇ ਦੁਖੀ ਨਹੀਂ ਹੋਵੇਗਾ। ਗੁਰੁ ਜੀ ਨੇ ਤਾਪ ਨੂੰ ਬਾਲਕ ਰੂਪ ਕਰਕੇ ਹੱਥ ਕੜੀਆਂ ਅਤੇ ਪੈਰੀ ਬੇੜੀਆਂ ਪਾਈਆਂ ਤੇ ਪਿੰਜਰੇ ਵਿਚ ਕੈਦ ਕਰ ਦਿੱਤਾ। ਕਈ ਦਿਨਾਂ ਪਿਛੋ ਤਲਵੰਡੀ ਵਾਸੀ ਭਾਈ ਲਾਲੋ ਗੁਰੂ ਜੀ ਦੇ ਦਰਸ਼ਨਾ ਨੂੰ ਆਇਆ ਤਾਂ ਪਿੰਜਰੇ ਵਿਚ ਬਾਲਕ ਨੂੰ ਤੜਫਦਾ ਦੇਖ ਕਿ ਬੇਨਤੀ ਕੀਤੀ ਕਿ ਹੇ ਦਿਆਲੂ ਅਤੇ ਕ੍ਰਿਪਾਲੂ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਦਾ ਹੁਕਮ ਹੋਵੈ ਤਾਂ ਇਸ ਨੂੰ ਪ੍ਰਸ਼ਾਦ ਦੇ ਦੇਵਾ। ਤਾਂ ਹੁਕਮ ਹੋਇਆ ਕਿ ਇਹ ਬਾਲਕ ਨਹੀਂ ਹੈ ਇਹ ਬੁਰੀ ਬਲਾ ਹੈ। ਵਾਪਸੀ ਵੇਲੇ, ਬੇਨਤੀ ਕਰਨ ਤੇ ਗੁਰੂ ਜੀ ਨੇ ਉਸ ਬਾਲਕ ਨੂੰ ਭਾਈ ਲਾਲੋ ਨੂੰ ਦੇ ਦਿੱਤਾ। ਰਸਤੇ ਵਿਚ ਇਕ ਧੋਬੀ ਨੂੰ ਦੇਖ ਕਿ ਤਾਪ ਰੂਪੀ ਬਾਲਕ ਨੇ ਕਿਹਾ ਕਿ ਮੈਨੂੰ ਭੁੱਖ ਲੱਗੀ ਹੈ ਤਾਂ ਭਾਈ ਜੀ ਨੇ ਕਿਹਾ ਕਿ ਪਿੰਡ ਚਲਕੇ ਤੈਨੂੰ ਚੰਗੇ ਭੋਜਨ ਛਕਾਵਾਗੇ। ਤਾਪ ਨੇ ਕਿਹਾ ਕਿ ਮੇਰੀ ਤਾਂ ਖੁਰਾਕ ਇਥੇ ਹੀ ਹੈ ਜੇ ਆਗਿਆ ਦੇਵੋ ਤਾਂ ਖਾਇ ਆਵਨਾ ਹਾ। ਸਾਧੂ ਸੁਭਾਵ ਵਾਲੇ ਭਾਈ ਜੀ ਨੇ ਆਗਿਆ ਦੇ ਦਿੱਤੀ ਤਾਂ ਤਾਪ ਧੋਬੀ ਨੂੰ ਜਾ ਚੜਿਆ। ੨-੩ ਘੜੀਆਂ ਪਿੱਛੋ ਉੱਤਰ ਗਿਆ। ਭਾਈ ਲਾਲੋ ਨੂੰ ਲਹੂ ਦਾ ਖੱਪਰ ਭਰ ਕੇ, ਦਿਖਲਾ ਕੇ ਪੀਤੋਂ ਸੁ। ਉਪਰੰਤ ਧੋਬੀ ਨੂੰ ਹੱਛਾ ਕੀਤੋਂ ਸੁ। ਇਹ ਦੇਖ ਕੇ ਭਾਈ ਲਾਲੋ ਨੂੰ ਆਪਣੀ ਗਲਤੀ ਤੇ ਪਛਤਾਵਾ ਹੋਇਆ ਤਾਂ ਉਸ ਨੇ ਕਿਹਾ ਕਿ ਚੱਲ ਤੈਨੂੰ ਗੁਰੂ ਜੀ ਦੇ ਕੈਦ ਖਾਨੇ ਵਿਚ ਵਾਪਿਸ ਛੱਡ ਆਈਏ, ਤੂੰ ਤਾ ਬੂਰੀ ਬਲਾ ਹੈ। ਭਾਈ ਜੀ ਦੇ ਇਹ ਬਚਨ ਸੁਣ ਕਿ ਤਈਆ ਤਾਪ ਬੁਹਤ ਹੀ ਡਰ ਗਿਆ ਤੇ ਬੇਨਤੀ ਕੀਤੀ ਕਿ ਮੈਨੂੰ ਕਿਉ ਖੁਆਰ ਕਰਦੇ ਹੋ ਮੈਨੂੰ ਛੱਡ ਦੇਵੋ, ਮੈ ਆਪ ਦਾ ਅਹਿਸਾਨ ਕਦੀ ਨਹੀਂ ਭੁਲਾਂਗਾ। ਭਾਈ ਲਾਲੋ ਨੇ ਕਿਆ ਕਿ ਜੇ ਅਸੀ ਤੈਨੂੰ ਛੱਡ ਦਈਏ ਤਾਂ ਤੂੰ ਸਾਨੂੰ ਮੰਨੇਗਾਂ। ਤਾਪ ਨੇ ਕਿਹਾ, ਜੀ ਮੇਰਾ ਧਰਮ ਹੋਇਆ ਜਿਸ ਨੂੰ ਮੈਂ ਚੜਿਆ ਹੋਵਾ ਉਸ ਨੂੰ ਇਹ ਸਾਖੀ ਸੁਨਾਵਣੀ। ਮੈ ਸਾਖੀ ਸੁਣ ਕੇ ਉਸ ਨੂੰ ਛੱਡ ਜਾਵਾਗਾ। ਜਿਸ ਤਰਾਂ ਤੁਸੀ ਮੈਨੂੰ ਛੱਡਿਆ ਹੈ, ਇਸ ਤਰ੍ਹਾਂ ਮੈਂ ਵੀ ਛੱਡ ਜਾਵਾਂਗਾ। ਬੋਲੋ ਜੀ ਵਾਹਿਗੁਰੂ!

ਕੀ ਇਸ ਕਥਾ ਨਾਲ ਤਾਪ ਅੱਜ ਵੀ ਠੀਕ ਹੋ ਸਕਦਾ ਹੈ? ਕੀ ਗੁਰੂ ਦਾ ਸੱਚਾ ਸਿੱਖ ਅਜੇਹੀਆਂ ਫਜੂਲ ਦੀਆਂ ਸਾਖੀਆਂ 'ਤੇ ਵਿਸ਼ਵਾਸ਼ ਕਰ ਸਕਦਾ ਹੈ? ਜਦੋਂ ਕਿ ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਖੁਦ ਦਵਾਖਾਨੇ ਚਲਾਉਂਦੇ ਸਨ। ਜੇ ਇਸ ਚਿੱਠੀ ਨੂੰ ਭਾਈ ਮਨੀ ਸਿੰਘ ਜੀ ਦੀ ਲਿਖਤ ਮੰਨ ਲਿਆ ਜਾਵੇ, ਤਾਂ ਇਸ ਦੇ ਲਿਖਣ ਦਾ ਸਮਾਂ ੧੭੩੮ ਈ: ਤੋਂ ਪਹਿਲਾ ਦਾ ਹੀ ਹੋਣਾ ਚਾਹੀਦਾ ਹੈ, ਪਰ ਇਹ ਪ੍ਰਗਟ ਹੁੰਦੀ ਹੈ ੧੯੨੯-੩੦ ਈ: ਵਿਚ। ਭਾਸ਼ਾ ਵਿਗਿਆਨੀਆਂ ਵਲੋਂ ਇਹ ਸਾਬਤ ਕੀਤਾ ਜਾ ਚੁੱਕਾ ਹੈ, ਕਿ ਇਹ ਪੱਤਰ ਉਨ੍ਹੀਵੀ ਸਦੀ ਦੇ ਅੰਤ ਵਿਚ ਲਿਖਿਆ ਗਿਆ ਹੈ, ਜਦੋਂ ਨਿੱਬ ਦਾ ਵਿਕਾਸ ਹੋ ਚੁੱਕਾ ਸੀ। ਇਸ ਚਿੱਠੀ ਬਾਰੇ ਡਾ: ਰਤਨ ਸਿੰਘ ਜੱਗੀ ਆਪਣੇ ਵਿਚਾਰ ਹੇਠ ਲਿਖੇ ਸਬਦਾ ਵਿਚ ਪੇਸ਼ ਕਰਦੇ ਹਨ।

"ਇਸ ਵਿਸ਼ਲੇਸ਼ਣ ਤੋਂ ਬਾਅਦ ਸਰਲਤਾਪੂਰਵਕ ਇਹ ਕਿਹਾ ਜਾ ਸਕਦਾ ਹੈ ਕਿ ਇਹ ਚਿੱਠੀ ਇੱਕਦਮ ਜਾਅਲੀ ਹੈ ਅਤੇ ਇਸ ਦੇ ਅਧਾਰ ਤੇ ‘ਦਸਮ ਗ੍ਰੰਥ’ ਦੇ ਕਰਤ੍ਰਿਤਵ ਬਾਰੇ ਕੋਈ ਨਿਰਣਾ ਦੇਣਾ ਅਨੁਚਿਤ ਅਤੇ ਅਸੰਗਤ ਹੈ।" (ਕਰਤ੍ਰਿਤਵ ਪੰਨਾ ੪੫)

ਕਿਉਂਕਿ ਇਸ ਚਿੱਠੀ ਵਿੱਚ ਤਾਪ ਦੀ ਕਥਾ ਦਾ ਜਿਕਰ ਹੈ ਜੋ ਕਿ ਗੁਰਮਤਿ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਚਿੱਠੀ ਭਾਈ ਮਨੀ ਸਿੰਘ ਜੀ ਦੀ ਨਹੀਂ ਹੈ।
ਕਿਉਂਕਿ ਇਸ ਚਿੱਠੀ ਵਿੱਚ ਜਿਨਾ ਲਿੱਖਤਾਂ ਦਾ ਜਿਕਰ ਹੈ, ਉਹਨਾ ਨਾਲ ਗੁਰੁ ਗੋਬਿੰਦ ਸਿੰਘ ਜੀ ਦਾ ਕੋਈ ਸਬੰਧ ਨਹੀਂ ਹੈ, ਇਸ ਕਰਕੇ ਇਹ ਚਿੱਠੀ ਝੂਠੀ ਸਾਬਿਤ ਹੁੰਦੀ ਹੈ। ਇਕ ਜਾਅਲੀ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਨ ਲਈ ਤਿਆਰ ਕੀਤੀ ਗਈ ਇਹ ਜਾਅਲੀ ਚਿੱਠੀ ਹੀ ਆਪਣੇ ਜਾਅਲੀ ਹੋਣ ਦਾ ਸਬੂਤ ਪੇਸ਼ ਕਰ ਰਹੀ ਹੈ।

ਸੋ, ਸਪੱਸ਼ਟ ਹੈ ਕਿ ਇਹ ਚਿੱਠੀ ਨਕਲੀ ਹੈ, ਦਸਮ ਗ੍ਰੰਥ ਨਕਲੀ ਹੈ। ਇਹ ਗੁਰ ਦੋਖੀਆਂ ਦੀ ਇਕ ਹੋਰ ਕੋਝੀ ਸਾਜ਼ਿਸ਼ ਹੈ, ਜੋ ਹੁਣ ਨੰਗੀ ਹੋ ਚੁਕੀ ਹੈ

Source: http://www.singhsabhacanada.com/?p=592

Source: http://www.tribuneindia.com/2001/20010107/main5.htm


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top