Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਪ੍ਰਸ਼ਾਦ ਦੇ ਨਾਮ 'ਤੇ ਹੋ ਰਹੀ ਲੁੱਟ ਦਾ ਪਰਦਾਫਾਸ਼
-: ਦਲਜੀਤ ਸਿੰਘ ਇੰਡਿਆਨਾ

ਪਿਛੇ ਜਿਹੇ ਮੈਂ ਇਕ ਲੇਖ ਲਿਖਿਆ ਸੀ ਪ੍ਰਸਾਦ, ਕਿ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ, ਓਥੇ ਵਰਤਾਈ ਜਾਂਦੀ ਦੇਗ (ਪ੍ਰਸ਼ਾਦ) ਦਾ ਠੇਕਾ ਇਕ ਪਰਾਈਵੇਟ ਕੰਪਨੀ ਨੂੰ ਦਿੱਤਾ ਹੋਇਆ ਹੈ। ਓਹ ਲੇਖ ਪੜ ਕੇ ਕਈ ਵੀਰਾਂ ਨੂੰ ਮੇਰੀ ਗੱਲ ਦਾ ਯਕੀਨ ਨਹੀਂ ਆਇਆ, ਪਰ ਹੁਣ ਖੋਜ ਕਰਨ 'ਤੇ ਪਤਾ ਲਗਿਆ ਕਿ ਇਹ ਕੰਪਨੀ ਬੈਂਗਲੋਰ ਦੀ ਹੈ, ਜਿਸ ਦੇ ਮਾਲਿਕ ਦਾ ਨਾਮ ਗੁੰਜਨ ਮੱਲ ਹੈ।

ਇਸ ਕਦਮ ਤੋਂ ਅੱਗੇ ਵਧਦੇ ਇਸ ਕੰਪਨੀ ਨੇ ਹੁਣ ਪ੍ਰਸ਼ਾਦ (ਦੇਗ) ਨੂੰ ਆਨਲਾਇਨ ਕਰ ਦਿਤਾ ਹੈ। ਤੁਸੀਂ ਕ੍ਰੈਡਿਟ ਕਾਰਡ ਰਾਹੀਂ ਪੈਸੇ ਭੇਜੋ ਅਤੇ ਪਿੰਨੀ ਪ੍ਰਸ਼ਾਦ ਦਾ ਪੈਕਟ ਤੁਹਾਡੇ ਘਰ ਆ ਜਾਵੇਗਾ।

ਜੇਕਰ ਤੁਸੀਂ 501 ਰੁਪਇਆ ਕ੍ਰੈਡਿਟ ਕਾਰਡ ਰਾਹੀ ਪੇ ਕਰਦੇ ਹੋ, ਤਾਂ ਇਕ ਪੈਕਟ ਤੁਹਾਨੂੰ ਭੇਜਿਆ ਜਾਵੇਗਾ, ਜਿਸ ਵਿਚ ਚਾਰ ਪਿੰਨੀਆਂ, ਇਕ ਲੌਕਟ, ਇਕ ਕੰਘਾ, ਇਕ ਗੁਰੂ ਸਾਹਿਬਾਨ ਦੀ ਛੋਟੀ ਫੋਟੋ (ਜਿਹੜੀ ਅਸਿਧੇ ਤਰੀਕੇ ਨਾਲ ਮੂਰਤੀ ਪੂਜਾ ਵੱਲ ਪ੍ਰੇਰਤ ਕਰਦੇ ਹਨ)।

ਜੇਕਰ ਤੁਸੀਂ 701 ਰੁਪਇਆ ਦਿੰਦੇ ਹੋ, ਤਾਂ ਚਾਰ ਪਿੰਨੀਆਂ ਨਾਲ ਇਕ ਪੰਜ ਧਾਤੁ ਕੜਾ (ਜਦੋਂ ਕਿ ਗੁਰਮਤ ਵਿਚ ਸਿਰਫ ਸਰਬਲੋਹ ਦਾ ਕੜਾ ਪ੍ਰਵਾਨਤ ਹੈ) ਇਹ ਜਿਹੜੀ ਕੰਪਨੀ ਹੈ, ਇਸ ਕੋਲ ਦਰਬਾਰ ਸਾਹਿਬ ਦੇ ਨਾਲ ਨਾਲ ਇੰਡੀਆ ਦੇ ਕਈ ਮੰਦਰਾਂ ਦਾ ਠੇਕਾ ਹੈ।

ਇਹ ਪਿੰਨੀ ਪ੍ਰਸ਼ਾਦ ਇਕੋ ਜਗ੍ਹਾ ਤਿਆਰ ਹੁੰਦਾ ਹੈ, ਪਤਾ ਨਹੀਂ ਇਸ ਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ? ਇਥੋਂ ਹੀ ਦਰਬਾਰ ਸਾਹਿਬ ਭੇਜਿਆ ਜਾਂਦਾ ਹੈ, ਇਥੋ ਹੀ ਹੋਰ ਮੰਦਰਾਂ ਨੂੰ। ਇਸ ਕੋਲ ਮਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹਿਮਾਚਲ, ਜੰਮੂ ਕਸ਼ਮੀਰ, ਅਤੇ ਹੋਰ ਸੌ ਤੋ ਵੱਧ ਮੰਦਰਾਂ ਵਿਚ ਪ੍ਰਸ਼ਾਦ ਦਾ ਠੇਕਾ ਹੈ। ਇਨ੍ਹਾਂ ਦਾ ਮੁੱਖ ਦਫਤਰ ਬੈਂਗਲੋਰ ਹੈ।

ਹੁਣ ਇਹ ਜਿਹੜੀ ਪ੍ਰਸ਼ਾਦ ਵਾਲੀ ਗੱਲ ਹੈ ਇਹ ਕਈ ਸਵਾਲ ਆਪਣੇ ਆਪ ਵਿਚ ਖੜੇ ਕਰਦੀ ਹੈ। ਅਸਲ ਵਿਚ ਇਸ ਪਿਛੇ ਆਰ.ਐਸ.ਐਸ ਦਾ ਹੱਥ ਹੈ, ਜੋ ਅਸਿਧੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਰਾਹੀਂ ਸਾਡੇ ਧਾਰਮਿਕ ਅਸਥਾਨਾ ਵਿਚ ਘੁਸਪੈਠ ਕਰ ਚੁਕੀ ਹੈ । ਜੋ ਇਹੋ ਜਿਹੀਆਂ ਗੱਲਾਂ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਇਕ ਹਿੱਸਾ ਸਾਬਿਤ ਕਰਨ ਵਿਚ ਲੱਗੀ ਹੋਈ ਹੈ । ਜੋ ਦਰਬਾਰ ਸਾਹਿਬ ਨੂੰ ਮੰਦਰ ਬਣਾਉਣਾ ਚਾਹੁੰਦੀ ਹੈ, ਇਸ ਕਰਕੇ ਦਰਬਾਰ ਸਾਹਿਬ ਜੀ ਜਗਾਹ, ਹਰਿਮੰਦਿਰ, ਭਾਵ ਹਰੀ ਦਾ ਮੰਦਿਰ ਨਾਮ ਜਿਆਦਾ ਪ੍ਰਚਾਰਿਆ ਜਾਂਦਾ ਹੈ। ਅਸੀਂ ਇਹਨਾ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਦੇ ਨਹੀਂ, ਜੋ ਆਉਣ ਵਾਲੇ ਸਮੇਂ ਵਿੱਚ ਸਿੱਖੀ ਦਾ ਬਹੁਤ ਨੁਕਸਾਨ ਕਰਨਗੀਆਂ।

ਹੁਣ ਵਾਪਿਸ ਮੁੜਦੇ ਹਾਂ ਪ੍ਰਸ਼ਾਦ ਵਲ, ਪ੍ਰਸ਼ਾਦ ਓਹੀ ਹੈ ਜੋ ਸੰਗਤੀ ਰੂਪ ਵਿਚ ਵਰਤੇ, ਅਤੇ ਪ੍ਰਸ਼ਾਦ ਭਾਵ ਦੇਗ ਤਿਆਰ ਕਰਨ ਦੀ ਇਕ ਵਿਧੀ ਹੈ, ਇਕ ਪਰੰਪਰਾ ਹੈ। ਇਹ ਪਿੰਨੀ ਪ੍ਰਸ਼ਾਦ, ਮਿਸ਼ਰੀ, ਲੱਡੂ ਇਹ ਇਕ ਮੁੰਹ ਮਿੱਠਾ ਕਰਨ ਦਾ ਸਾਧਨ ਤਾਂ ਹੋ ਸਕਦਾ ਹੈ, ਪਰ ਪ੍ਰਸ਼ਾਦ ਨਹੀਂ।

ਮੇਰੀ ਬੇਨਤੀ ਹੈ ਧਰਮ ਦੇ ਨਾਮ 'ਤੇ ਆਪਣੀ ਲੁੱਟ ਨਾ ਕਰਵਾਓ, ਇਹ ਲੋਕ ਸਾਡਾ ਪੈਸਾ ਵੀ ਲੁੱਟ ਲੈਣਗੇ ਅਤੇ ਸਿੱਖੀ ਵੀ। ਜਾਗੋ ਸਿੱਖੋ ਜਾਗੋ, ਅੱਜ ਸਿੱਖੀ ਦੇ ਭੇਸ ਵਿਚ ਲੁਕਿਆ ਦੁਸ਼ਮਨ ਹਰ ਰੋਜ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਅਸੀਂ ਸੁੱਤੇ ਹੋਏ ਹਾਂ।

ਅਜ ਦਾ ਮੱਕੜ ਦਾ ਬਿਆਨ ਹੈ ਸਪੋਕਸਮੈਨ ਅਖਬਾਰ ਦੇ ਪੰਨਾ ਨੰਬਰ ਦੋ 'ਤੇ, ਜਿਸ ਵਿੱਚ ਮੱਕੜ ਨੇ ਕਿਹਾ ਸਿੱਖ ਧਰਮ ਵਿਚ ਪਿੰਨੀ ਪ੍ਰਸ਼ਾਦ ਪ੍ਰਵਾਨ ਨਹੀਂ। ਇਹ ਲੋਕ ਕਿੱਡੇ ਕਿੱਡੇ ਝੂਠ ਸ਼ਰੇਆਮ ਬੋਲਦੇ ਨੇ। ਇਕ ਕੰਪਨੀ ਨੂੰ ਠੇਕਾ ਦਿਤਾ ਹੋਇਆ ਹੈ, ਜੋ ਦਰਬਾਰ ਸਾਹਿਬ ਵਿਚ ਵੀ ਪ੍ਰਸ਼ਾਦ (ਦੇਗ) ਸਪਲਾਈ ਕਰਦੀ ਹੈ, ਅਤੇ ਕੰਪਨੀ ਲੋਕਾਂ ਨੂੰ ਕ੍ਰੇਡਿਟ ਕਾਰਡ ਰਾਹੀਂ ਪੈਸੇ ਲੈਕੇ, ਲੋਕਾਂ ਨੂੰ ਘਰ ਪ੍ਰਸ਼ਾਦ ਭੇਜ ਰਹੀ ਹੈ। ਕੀ ਇਹਨਾ ਨੂੰ ਪਤਾ ਨਹੀਂ? ਇਹਨਾ ਨੂੰ ਸਭ ਪਤਾ ਹੈ, ਇਨ੍ਹਾਂ ਨੇ ਇਸ ਠੇਕੇ ਵਿਚੋਂ ਪਤਾ ਨਹੀਂ ਕਿੰਨਾ ਪੈਸਾ ਖਾਧਾ ਹੋਣਾ ਹੈ। ਕੀ ਕੋਈ ਸਿੱਖ ਸੰਸਥਾ ਇਸ ਬਹੁਤ ਗਭੀਰ ਮਾਮਲੇ ਨੂੰ ਕਿਤੇ ਉਠਾਏਗੀ?

ਮੇਰੀ ਇਕ ਬਨੇਤੀ ਸੰਗਤਾਂ ਅੱਗੇ ਹੈ ਕਿ ਧਾਰਮਿਕ ਅਸਥਾਨਾਂ 'ਤੇ ਰੁਮਾਲਿਆਂ, ਚੰਦੋਏ, ਦੇਗ ਤੇ ਆਪਣੀ ਲੁੱਟ ਕਰਵਾਉਣੀ ਬੰਦ ਕਰੋ ਅਤੇ ਗੋਲਕਾਂ ਵਿਚ ਪੈਸੇ ਪਾਉਣੇ ਬੰਦ ਕਰੋ, ਜੇਕਰ ਸਿੱਖੀ ਬਚਾਉਣੀ ਹੈ ਤਾਂ। ਇਹਨਾ ਨੇ ਤਾਂ ਸਰਧਾਲੂਆਂ ਨੂੰ ਵੇਚਿਆ ਹੋਇਆ ਹੈ ਪਰਾਈਵੇਟ ਕਪਨੀਆਂ ਕੋਲ, ਅੱਗੇ ਮਰਜ਼ੀ ਤੁਹਾਡੀ ਹੈ, ਮਾਮਲਾ ਗੰਭੀਰ ਹੈ, ਜਾਗੋ ਸਿੱਖੋ ਜਾਗੋ!!!


Here is the website : http://onlineprasad.com/collections/prasad   ਜਦੋਂ ਤੁਸੀਂ ਇਸ ਵੈਬਸਾਈਟ 'ਚ ਥੱਲੇ ਜਾਉਗੇ ਤਾਂ ਤੁਹਾਨੂੰ ਦਰਬਾਰ ਸਾਹਿਬ ਦੀ ਫੋਟੋ ਦਿਖੇਗੀ, ਫਿਰ ਤੁਸੀਂ ਪ੍ਰਸ਼ਾਦ ਕ੍ਰੈਡਿਟ ਕਾਰਡ ਰਾਹੀਂ ਪੈਸੇ ਪੇ ਕਰਕੇ, ਪ੍ਰਸ਼ਾਦ ਮੰਗਵਾ ਸਕਦੇ ਹੋ। ਖ਼ਾਲਸਾ ਨਿਊਜ਼ ਸਿਰਫ Information provide ਕਰ ਰਹੀ ਹੈ, ਪ੍ਰਸ਼ਾਦ ਬਾਰੇ ਜੋ ਸ. ਦਲਜੀਤ ਸਿੰਘ ਨੇ ਲਿਖਿਆ ਹੈ, ਉਸ ਨਾਲ ਸਹਿਮਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top