Share on Facebook

Main News Page

ਮੈਂ ਰਾਮਪਾਲ ਦੀ ਸ਼ਰਣ 'ਚ ਆਕੇ ਕਿਰਪਾਨ, ਕੜਾ ਲਾਹ ਦਿੱਤਾ
-: ਨਿਹੰਗ ਲਖਵਿੰਦਰ ਸਿੰਘ

ਮੈਂ ਰਾਮਪਾਲ ਦੀ ਸ਼ਰਣ 'ਚ ਆਕੇ ਕਿਰਪਾਨ, ਕੜਾ ਲਾਹ ਦਿੱਤਾ - ਇਹ ਕਹਿਣਾ ਹੈ ਇਸ ਪਾਠੀ ਨਿਹੰਗ ਲਖਵਿੰਦਰ ਸਿੰਘ ਦਾ ਜੋ ਦੇਖਣ ਨੂੰ ਭਾਂਵੇਂ ਸਿੱਖ ਲਗਦਾ ਹੈ, ਪਰ ਸਿਰਫ ਭੇਖ ਧਾਰਣ ਕਰਨ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਇਹ ਸਾਬਿਤ ਕਰ ਦਿੱਤਾ ਹੈ। ਪਰ, ਇਸਦਾ ਗਲਤ ਅਰਥ ਨਾ ਲਿਆ ਜਾਵੇ ਕਿ, ਬਾਹਰੀ ਸਰੂਪ ਦਾ ਕੋਈ ਅਰਥ ਨਹੀਂ, ਅੰਦਰਲੇ ਗੁਣ ਜੋ ਕਿ ਗੁਰਮਤਿ ਅਨੁਸਾਰੀ ਹੋਣ ਅਤੇ ਬਾਹਰੀ ਸਰੂਪ ਦੇ ਸੁਮੇਲ ਦੇ ਨਾਲ ਇੱਕ ਪੂਰਨ ਸਿੱਖ ਬਣਦਾ ਹੈ।

ਇਸ ਗੱਲ ਤੋਂ ਇਹ ਵੀ ਸਾਬਿਤ ਹੁੰਦਾ ਹੈ, ਕਿ ਪੜ੍ਹਨ ਸੁਣਨ ਨਾਲ ਹੀ ਨਹੀਂ, ਜਦੋਂ ਤੱਕ ਗੁਰੂ ਦਾ ਗਿਆਨ ਮਨ 'ਚ ਵਸਾ ਕੇ ਉਸ ਅਨੁਸਾਰ ਜ਼ਿੰਦਗੀ ਨਾ ਬਤੀਤ ਕੀਤੀ ਜਾਵੇ, ਸਭ ਨਿਰਾਰਥਕ ਹੈ।

ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ
ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥

ਗੁਰਬਾਣੀ ਤਾਂ ਹੋਰ ਵੀ ਕਹਿੰਦੀ ਹੈ

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥  ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ 

ਦੇਖੋ ਕਿੰਨੇ ਹੀ ਦਸਤਾਰਾਂ ਬਨ੍ਹ ਕੇ ਖਲੋਤੇ ਨੇ, ਕੜੇ ਦੀ ਥਾਂ 'ਤੇ ਮੌਲ਼ੀਆਂ ਬੰਨੀਆਂ ਹੋਈਆਂ ਹਨ, ਕਿਰਪਾਨਾਂ ਲੱਥ ਗਈਆਂ ਹਨ... ਇਹਨਾਂ ਨੇ ਭਗਤ ਕਬੀਰ ਜੀ ਨੂੰ ਗੁਰੂ ਨਾਨਾਕ ਸਾਹਿਬ ਦਾ ਗੁਰੂ ਅਤੇ ਰੱਬ ਬਣਾ ਕੇ ਪੇਸ਼ ਕਰ ਦਿੱਤਾ ਹੈ। ਹੋਰ ਬਿਪਰਨ ਕੀ ਰੀਤ ਕੀ ਹੈ? ਇਹੀ ਹੈ... ਗਿਆਨ ਹੀਣੰ ਅਗਿਆਨ ਪੂਜਾ ॥

 

ਬਾਕੀ ਵੀਚਾਰ ਪਾਠਕਾਂ ਲਈ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top