Share on Facebook

Main News Page

ਭਾਈ ਪੰਥਪ੍ਰੀਤ ਸਿੰਘ ਦੀਆਂ ਸੀਡੀਆਂ ਵੰਡਣ ਵਾਲੇ ਗੁਰਸਿੱਖ ਨੂੰ ਸੌਦਾ ਸਾਧ ਚੇਲਿਆਂ ਨੇ ਪਹੁੰਚਾਇਆ ਥਾਣੇ

ਟਿੱਪਣੀ: ਸਿੱਖੋ, ਉਹ ਦਿਨ ਦੂਰ ਨਹੀਂ, ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਸੁਣਨ 'ਤੇ ਵੀ ਧਾਰਾ 295 ਲੱਗੇਗੀ !!! - ਸੰਪਾਦਕ ਖ਼ਾਲਸਾ ਨਿਊਜ਼

ਭਦੌੜ/ਸ਼ਹਿਣਾ 6 ਜਨਵਰੀ (ਸਾਹਿਬ ਸੰਧੂ) ਭਾਈ ਪੰਥਪ੍ਰੀਤ ਜੀ ਦੀ ਨਵੀਂ ਟੇਪ "ਕੱਚੇ ਗੁਰੂਆਂ ਦੀ ਅਸਲੀਅਤ" ਦਾ ਸੱਚ ਸੁਣ ਕੇ ਉਹਨਾਂ ਦੇ ਚੇਲਿਆਂ ਨੂੰ ਤਰੇਲੀਆਂ ਆਉਣੀਆਂ ਸੁਰੂ ਹੋ ਗਈਆਂ। ਜਦ ਬੀਤੀ ਦੁਪਿਹਰ ਭਦੌੜ ਵਿਖੇ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦ ਭਾਈ ਪੰਥਪ੍ਰੀਤ ਸਿੰਘ ਜੀ ਦੀ ਇੱਕ ਸੀ ਡੀ ਵੰਡਦੇ ਗੁਰੂ ਸਿੱਖ ਨੂੰ ਸੌਦਾ ਸਾਧ ਚੇਲਿਆਂ ਦੀ ਸਕਾਇਤ ਤੇ ਪੁਲਿਸ ਚੁੱਕ ਥਾਣੇ ਲੈ ਆਈ।

ਭਾਈ ਪੰਥਪ੍ਰੀਤ ਸਿੰਘ ਵਲੋਂ ਪਿਛਲੇ ਸਮੇਂ ਵਿੱਚ ਕੱਚੇ ਗੁਰੁਆਂ ਦੇ ਨਾਮ ਹੇਠ ਅਮਰੀਕਾ ਵਿੱਚ ਰਿਲੀਜ ਕੀਤੀ ਗਈ ਸੀ.ਡੀ. ਦਾ ਅਸਰ ਦੇਖਣ ਨੂੰ ਉਦੋ ਮਿਲਿਆਂ ਜਦੋਂ ਸਰਸੇ ਵਾਲਿਆਂ ਦੇ ਕੁੱਝ ਲੋਕਾਂ ਵੱਲੋ ਭਾਈ ਜਸਵੰਤ ਸਿੰਘ ਜੋ ਇੱਕ ਕਿਰਤੀ ਸਿੰਘ ਹੈ, ਉਸ ਦੇ ਖਿਲਾਫ ਭਦੌੜ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਕਿ ਇਹ ਭਾਈ ਪੰਥਪ੍ਰੀਤ ਸਿੰਘ ਦੀਆਂ ਸੀ ਡੀ ਲੋਕਾਂ ਵਿੱਚ ਵੰਡ ਰਿਹਾ, ਅਤੇ ਜਿਸ ਵਿੱਚ ਗੁਰੂ ਡੰਮ ਬਾਰੇ ਖੋਲ ਕੇ ਦੱਸਿਆ ਗਿਆ ਹੈ, ਇਸ ਦਰਖਾਸਤ ਤੇ ਉਸ ਨੂੰ ਪੁਲੀਸ ਫੜ੍ਹ ਕੇ ਲੈ ਗਈ, ਇਹ ਖਬਰ ਸੁਨਣਸਾਰ ਪਿੰਡਾਂ ਵਿੱਚੋ ਸਿੰਘ ਵੱਡੀ ਗਿਣਤੀ ਵਿੱਚ ਭਦੌੜ ਥਾਣੇ ਵਿੱਚ ਇਕੱਠੇ ਹੋ ਗਏ ਅਤੇ ਜਸਵੰਤ ਸਿੰਘ ਨੂੰ ਵਾਪਸ ਲੈ ਆਦਾ ।

ਲੰਮੀ ਚਲੀ ਮੀਟਿੰਗ ਪੱਤਰਕਾਰਾਂ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਡੀ ਐਸ ਪੀ ਨੇ ਉਕਤ ਸੀ ਡੀ ਰੱਖ ਲਈ ਅਤੇ ਕਿਹਾ ਕਿ ਮੈ ਇਸ ਨੂੰ ਸੁਣਾਂਗਾ ਅਤੇ ਕੱਲ ਇਸ ਬਾਰੇ ਫੈਸਲਾ ਕਰਾਂਗੇ, ਡੀ ਐਸ ਪੀ ਤਪਾ ਹਰਵਿੰਦਰ ਸਿੰਘ ਵਿਰਕ ਨੇ ਦੋਨੋ ਧਿਰਾਂ ਦੇ ਪੰਜ ਪੰਜ ਬੰਦੇ ਕੱਲ ਤਪੇ ਥਾਣੇ ਵਿੱਚ ਬੁਲਾਏ ਹਨ, ਜਿਕਰਯੋਗ ਹੈ ਕਿ ਸੌਧਾ ਸਾਧ ਖਿਲਾਫ ਪਹਿਲਾਂ ਵੀ ਕਤਲ ਦੇ ਪਰਚੇ ਦਰਜ ਹਨ, ਬਠਿੰਡਾ ਵਿਖੇ 295 ਧਾਰਾ ਤਹਿਤ ਪਰਚਾ ਦਰਜ ਹੈ, ਪਰ ਕੋਈ ਗਿ੍ਰਫਤਾਰੀ ਨਹੀਂ। ਇਸ ਘਟਨਾਂ ਦੇ ਬਆਦ ਥਾਣਾ ਭਦੌੜ ਵਿਖੇ ਕਈ ਘੰਟਿਆਂ ਤੱਕ ਡੇਰਾ ਚੇਲਿਆਂ ਦਾ ਕਾਰਵਾਈ ਕਰਵਾਉਣ ਨੂੰ ਲੈਕੇ ਤਾਂਤਾ ਲੱਗਿਆ ਰਿਹਾ ਤੇ ਬਆਦ ਵਿਚ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਸਿੱਖਾਂ ਨੇ ਉਕਤ ਸਿੰਘ ਨੂੰ ਥਾਣੇ ਵਿੱਚੋਂ ਛੁਡਾ ਲਿਆ ਤੇ ਕੱਲ ਦੀ ਕਾਰਵਾਈ ਨੂੰ ਲੈ ਵੱਖ ਵੱਖ ਸਿੱਖ ਜੱਥੇਬੰਦੀਆਂ ਤੇ ਡੇਰਾ ਚੇਲੇ ਮੀਟਿੰਗਾਂ ਕਰਨ ਵਿੱਚ ਮਗਨ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top