Share on Facebook

Main News Page

ਕੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਸਿੱਖ ਦਾ ਨਿਤਨੇਮ ਨਹੀਂ ਹੋ ਸਕਦੀਆਂ ?
-: ਅਵਤਾਰ ਸਿੰਘ ਮਿਸ਼ਨਰੀ  510 432 5827
ਹੋ ਕਿਉਂ ਨਹੀਂ ਸਕਦੀਆਂ, ਜੇ ਇਮਾਨਦਾਰੀ ਨਾਲ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਕਰ ਲਿਆ ਜਾਵੇ, ਜਿਸ ਅੱਗੇ ਹਰ ਵੇਲੇ ਅਰਦਾਸਿ ਕਰਦੇ ਹਾਂ

ਜ਼ਰਾ ਸੋਚੋ! ਜਿਸ ਨੇ ਵੀ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਬਾਣੀਆਂ ਕਹਿ ਪ੍ਰਚਾਰਿਆ ਹੈ ਸਭ ਤੋਂ ਵੱਡਾ ਪੰਥ ਦੋਖੀ ਤਾਂ ਉਹ ਹੀ ਹੋ ਸਕਦਾ ਹੈ। ਹੁਣ ਤਾਂ ਗੈਰ ਸਿੱਖ ਵੀ ਕਹਿਣ ਲੱਗ ਪਏ ਹਨ ਕਿ ਸਿੱਖਾਂ ਦਾ ਆਪਣੇ ਅਸਲੀ ਗੁਰੂ *ਗੁਰੂ ਗ੍ਰੰਥ ਸਾਹਿਬ* ਤੇ ਵਿਸ਼ਵਾਸ਼ ਹੀ ਨਹੀਂ ਰਿਹਾ ਕੇਵਲ ਦੇਖਾਵੇ ਦੇ ਮੱਥੇ ਟੇਕਦੇ ਹਨ ਵਾਸਤਵ ਵਿੱਚ ਇਨ੍ਹਾਂ ਦਾ ਯਕੀਨ ਅਖੌਤੀ ਬ੍ਰਹਮ ਗਿਆਨੀ ਸਾਧਾਂ ਅਤੇ ਅਸ਼ਲੀਲ ਕਵਿਤਾਵਾਂ ਵਾਲੇ ਗ੍ਰੰਥ *ਦਸਮ ਗ੍ਰੰਥ* ਵਿੱਚ ਹੋ ਗਿਆ ਹੈ।

ਕਾਸ਼ ਸਿੱਖ ਗੁਰੂ ਗ੍ਰੰਥ ਸਾਹਿਬ ਦੀਆਂ ਪਵਿਤਰ ਬਾਣੀਆਂ ਨੂੰ ਕਦੋਂ ਅਸਲੀ ਰੂਪ ਵਿੱਚ ਮੰਨ ਕੇ ਹੋਰ ਮਨਮੱਤੀ ਗ੍ਰੰਥਾਂ ਦਾ ਖਹਿੜਾ ਛੱਡਣਗੇ? ਜਰਾ ਸੋਚੋ! ਪਿਓ ਇੱਕ ਹੀ ਹੁੰਦਾ ਹੈ ਕਦੇ ਦੋ ਨਹੀਂ ਹੋ ਸਕਦੇ। ਇਵੇਂ ਹੀ ਸਿੱਖਾਂ ਦਾ ਗੁਰੂ ਇੱਕ ਹੀ *ਗੁਰੂ ਗ੍ਰੰਥ ਸਾਹਿਬ* ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥(੬੪੬) ਹੈ ਤੇ ਸਿੱਖ ਨੂੰ ਆਪਣਾ ਨਿਤਨੇਮ ਵੀ ਗੁਰੂ ਗ੍ਰੰਥ ਦੀ ਬਾਣੀ ਨੂੰ ਹੀ ਬਨਾਉਣਾ ਚਾਹੀਦਾ ਹੈ ਜੋ ਹਰ ਪੱਖੋਂ ਸਮਰੱਥ ਹੈ ਪਰ ਡੇਰੇਦਾਰ ਅਤੇ ਸੰਪ੍ਰਦਾਈ ਗੁਰੂ ਗਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਨ ਵਾਲੇ ਦੇ ਤਾਂ ਗਲ ਪੈ ਜਾਂਦੇ ਹਨ ਅਤੇ ਕੱਚੀਆਂ ਰਚਨਾਵਾਂ ਜੋ ਹੋਰ ਗ੍ਰੰਥਾਂ ਦੀਆਂ ਹਨ ਉਨ੍ਹਾਂ ਦੇ ਪੜ੍ਹਨ ਤੇ ਪ੍ਰਚਾਰਨ ਵਾਲਿਆਂ ਦਾ ਹੱਦੋਂ ਵੱਧ ਮਾਨ ਸਤਿਕਾਰ ਕਰਦੇ ਹਨ। ਆਓ ਅਰਦਾਸਿ ਕਰੀਏ ਕਿ ਅਕਾਲ ਪੁਰਖ ਗੁਰਸਿੱਖਾਂ ਨੂੰ ਸੁਮਤਿ ਬਖਸ਼ੇ ਤਾਂ ਕਿ ਉਹ ਆਪਣੇ ਅਸਲੀ ਧੁਰੇ ਗਿਆਨ ਦਾਤਾ ਸਮਰੱਥ ਗੁਰੂ *ਗੁਰੂ ਗ੍ਰੰਥ ਸਾਹਿਬ* ਅਨੁਸਾਰ ਹੀ ਜੀਵਨ ਸਫਲਾ ਕਰਨ ਅਤੇ ਐਧਰ ਓਧਰ ਦੀਆਂ ਬਗਾਨੀਆਂ ਆਸਾਂ ਲਾਹ ਦੇਣ-ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ਆਨ ਨ ਬੀਆ ਤੇਰੀ ਸਮਸਰਿ ॥ (੩੭੧) ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥(੨੫੭)

ਅਜੋਕੇ ਬਹੁਤੇ ਸਿੱਖ ਡੇਰੇਦਾਰ ਪਾਖੰਡੀਆਂ ਦੇ ਮਗਰ ਲੱਗ ਰਹੇ ਹਨ, ਕਿਉਂਕਿ ਸੰਪ੍ਰਦਾਈ ਪ੍ਰਚਾਰਕਾਂ ਨੇ ਉਨ੍ਹਾਂ ਦਾ ਯਕੀਨ ਹੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਹੋਰਨਾਂ ਹੋਰਨਾਂ ਗ੍ਰੰਥਾਂ ਅਤੇ ਸੰਤਾਂ ਨਾਲ ਜੋੜ ਦਿੱਤਾ ਹੈ ਜਿੱਥੇ ਰੂਹਾਨੀਅਤ ਦੇ ਗਾਡੀ ਰਾਹ ਦੀ ਥਾਂਵੇ ਭਰਮ-ਭੁਲੇਖਿਆਂ, ਅੰ-ਵਿਸ਼ਵਾਸ਼ਾਂ, ਕਰਮਕਾਂਡਾਂ ਅਤੇ ਬ੍ਰਾਹਮਣਵਾਦ ਦੀਆਂ ਖੱਡਾਂ ਹੀ ਖੱਡਾਂ ਹਨ, ਜੇ ਕਿਤੇ ਬਦ ਕਿਸਮਤੀ ਨਾਲ ਸਿੱਖ ਉਨ੍ਹਾਂ ਵਿੱਚ ਡਿੱਗ ਪਵੇ, ਤਾਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਅੱਜ ਵੀ ਬਹੁਤੇ ਪੰਥਕ ਹਿੱਸੇ ਦਾ ਐਸਾ ਹੀ ਹਾਲ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top