Share on Facebook

Main News Page

ਰੱਬ ਦੀ ਰਜ਼ਾ ਹੈ, ਮੰਨਣੀ ਤਾਂ ਪਵੇਗੀ ਹੀ, ਕਿਉਂ ਮੱਕੜ ਜੀ !!!
-:
ਸੰਪਾਦਕ ਖ਼ਾਲਸਾ ਨਿਊਜ਼

ਗਿਆਨੀ ਇਕਬਾਲ ਸਿੰਘ ਜਿਸ ਬਾਰੇ ਬਹੁਤਾ ਲਿਖਣ ਦੀ ਲੋੜ ਨਹੀਂ, ਜਿਸ ਬਾਰੇ ਸਭ ਨੂੰ ਪਤਾ ਹੈ। ਨਵੇਂ ਸਾਲ 'ਤੇ ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਵਲੋਂ ਅੱਧ ਅਸਮਾਨੇ ਹੋਈ ਝੰਡ ਹਾਲੇ ਤਾਜ਼ਾ ਹੀ ਸੀ, ਕਿ ਇਹ ਭਾਣਾ ਵਰਤ ਗਿਆ, ਹੁਣ ਇਸਦੀ ਜ਼ਮੀਨ ੳੱਤੇ ਵੀ ਸੇਵਾ ਹੋ ਗਈ, ਹੋਈ ਵੀ ਉਨ੍ਹਾਂ ਵਲੋਂ, ਜਿਨ੍ਹਾਂ ਨਾਲ ਬੈਠ ਕੇ ਅਕਾਲ ਤਖ਼ਤ 'ਤੇ ਮੀਟਿੰਗਾਂ ਕਰਦਾ ਹੁੰਦਾ ਸੀ।

ਸ. ਪ੍ਰਭਦੀਪ ਸਿੰਘ ਨਾਲ ਹੋਈ ਝੰਡ ਨੇ ਸਾਰੀ ਦੁਨੀਆ 'ਚ ਇਹ ਪ੍ਰਤੱਖ ਪ੍ਰਮਾਣਿਤ ਕਰ ਦਿੱਤਾ ਕਿ ਇਹ ਅਖੌਤੀ ਜਥੇਦਾਰ ਸਿਰਫ ਰਾਜਨੇਤਾਵਾਂ ਦੇ ਝਾੜੂਬਰਦਾਰ ਹੀ ਹਨ, ਜੋ ਕਿ ਆਰ.ਐਸ.ਐਸ ਦਾ ਏਜੰਡਾ ਹੀ ਲਾਗੂ ਕਰਵਾ ਸਕਦੇ ਹਨ, ਕਿਸੇ ਗੁਰਸਿੱਖ ਦੇ ਸਵਾਲਾਂ ਦੇ ਜਵਾਬ ਇਨ੍ਹਾਂ ਕੋਲ਼ ਨਹੀਂ। ਪੂਰੇ ਸੰਵਾਦ ਦੌਰਾਨ ਅਖੌਤੀ ਜਥੇਦਾਰ ਕੋਈ ਵੀ ਜਵਾਬ ਤਸੱਲੀ ਬਖਸ਼ ਨਾ ਦੇ ਸਕਿਆ।

ਪਿਛਲੇ ਕਾਫੀ ਸਮੇਂ ਤੋਂ ਇਕਬਾਲ ਸਿੰਘ ਨੂੰ ਹਟਾਉਣ ਦੀਆਂ ਵਿਉਂਤਾਂ ਚੱਲ ਰਹੀਆਂ ਸਨ, ਜੋ ਕਿ ਇਸ ਤਾਜ਼ਾ ਹੋਈ ਝੰਡ ਨੇ ਹੋਰ ਤਪਾ ਦਿੱਤਾ। It was just like icing on the cake... ਜਿਸ ਨਾਲ ਇਕਬਾਲ ਸਿੰਘ ਵਿਰੋਧੀਆਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ, ਕਿਉਂਕਿ ਜਿਸ ਤਰ੍ਹਾਂ ਉਸ ਰਿਕਾਰਡਿੰਗ 'ਚ ਇਕਬਾਲ ਸਿੰਘ ਨੇ ਬਾਦਲ ਦਾ ਨਾਮ ਲਿਆ, ਅਤੇ ਹੁਣੇ ਹੁਣੇ ਜਗਦੀਸ਼ ਭੋਲਾ ਨੇ ਮਜੀਠੀਆ ਦਾ ਨਾਮ ਲਿਆ, ਇਸ ਬਦਨਾਮੀ ਤੋਂ ਲੋਕਾਂ ਅਤੇ ਮੀਡੀਆ ਦਾ ਧਿਆਨ ਵੰਡਾਉਣ ਲਈ ਇਹ ਸਭ ਕਾਰਾ ਕਰਵਾਇਆ ਗਿਆ। ਕਿਉਂ ਨਹੀਂ ਇਹ ਮੀਡੀਆ ੳਦੋਂ ਬੋਲਿਆ ਜਦੋਂ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਸੀ, ਪਰ ਅੱਜ ਹਰ ਇੱਕ ਮੀਡੀਏ 'ਤੇ ਇਕੋ ਹੀ ਗੱਲ ਹੈ। ਸਾਫ ਹੈ ਸਿੱਖ ਵਿਰੋਧੀ ਕੋਈ ਵੀ ਐਸਾ ਮਸਲਾ ਛੱਡਣਾ ਨਹੀਂ ਚਾਹੁੰਦੇ ਜਿਸ ਨਾਲ ਸਿੱਖਾਂ ਦੀ ਬਦਨਾਮੀ ਹੋ ਸਕੇ।

ਹੁਣ ਮੱਕੜ ਕਿਉਂ ਕਹਿੰਦਾ ਹੈ ਕਿ "ਗਿਆਨੀ ਇਕਬਾਲ ਸਿੰਘ 'ਤੇ ਹੋਇਆ ਹਮਲਾ ਮੰਦਭਾਗੀ ਘਟਨਾ" ਹਣ ਕਿਉਂ ਨਹੀਂ ਇਹ ਰੱਬ ਦਾ ਭਾਣਾ, ਜਿਸ ਤਰ੍ਹਾਂ ਇਸੇ ਹੀ 19 ਜਨਵਰੀ 2010 ਨੂੰ ਇਕਬਾਲ ਸਿੰਘ ਨੇ ਆਸਸੋਲ ਵਿਖੇ ਪ੍ਰੋ. ਦਰਸ਼ਨ ਸਿੰਘ 'ਤੇ ਹਮਲਾ ਕਰਵਾਇਆ ਸੀ, ਉਦੋਂ ਮੱਕੜ ਨੇ ਹੀ ਕਿਹਾ ਸੀ, ਕਿ ਪ੍ਰੋ. ਦਰਸ਼ਨ ਸਿੰਘ ਉੱਤੇ ਹਮਲਾ 'ਰੱਬ ਦੀ ਰਜ਼ਾ' ਹੈ

ਜੋ ਵੀ ਹੋਇਆ ਚੰਗਾ ਨਹੀਂ, ਕਿਉਂਕਿ ਇਸ ਨਾਲ ਸਿੱਖਾਂ ਦਾ ਅਕਸ ਖਰਾਬ ਹੁੰਦਾ ਹੈ, ਪਰ ਇਹ ਅਖੌਤੀ ਜਥੇਦਾਰ ਜਦੋਂ ਇਨ੍ਹਾਂ ਪਦਵੀਆਂ 'ਤੇ ਹੁੰਦੇ ਹਨ, ਤਾਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦੇ ਹਨ, ਜਦੋਂ ਕਿ ਇਨ੍ਹਾਂ ਤੋਂ ਪਹਿਲੇ ਆਏ ਜਥੇਦਾਰਾਂ ਨੂੰ ਕਿਾ ਤਰ੍ਹਾਂ ਕੱਢਿਆ ਗਿਆ, ਉਹ ਭੁਲ ਜਾਂਦੇ ਹਨ। ਅਕਾਲ ਤਖ਼ਤ ਦੇ ਜਥੇਦਾਰਾਂ ਵਿਚੋਂ ਬਹੁਤਿਆਂ ਨੂੰ ਬੇਇੱਜ਼ਤ ਕਰਕੇ ਕੱਢਿਆ ਗਿਆ, (ਸਿਵਾਏ ਪ੍ਰੋ. ਦਰਸ਼ਨ ਸਿੰਘ ਜੀ ਦੇ ਜੋ ਗੁਰੂ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਅਤੇ ਅਕਾਲੀਆਂ ਦੀਆਂ ਕਰਤੂਤਾਂ ਕਰਕੇ, ਆਪ ਜਥੇਦਾਰੀ ਛੱਡ ਕੇ ਆਏ ਸੀ, ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਸੀ, ਉਨ੍ਹਾਂ ਨੇ ਇੱਕ ਪੈਸਾ ਵੀ ਤਨਖਾਹ ਨਹੀਂ  ਲਈ ਸੀ ) ਜਥੇਦਾਰ ਸਾਧੂ ਸਿੰਘ ਭੌਰਾ, ਭਾਈ ਰਣਜੀਤ ਸਿੰਘ, ਪੂਰਨ ਸਿੰਘ, ਵੇਦਾਂਤੀ... ਹੋਣਾ ਗੁਰਬਚਨ ਸਿੰਘ, ਮੱਕੜ ਆਦਿ ਨਾਲ ਵੀ ਇਹੋ ਜਿਹਾ ਹੀ ਕੁੱਝ ਹੈ... ਵਾਰੀ ਦੀ ਉਡੀਕ ਕਰੋ ਬਸ...

ਹੁਣ ਜਿਹੜਾ ਗਿਆਨੀ ਪ੍ਰਤਾਪ ਸਿੰਘ ਨੂੰ 'ਜਥੇਦਾਰ' ਬਣਾਇਆ ਗਿਆ ਹੈ, ਇਹ ਵੀ ਇਕਬਾਲ ਸਿੰਘ ਦਾ ਦੂਜਾ ਰੂਪ ਹੈ, ਇੱਕ ਮੁੱਠ ਚੱਕ ਲਉ, ਦੂਜੀ ਤਿਆਰ... ਇਹ ਵੀ ਅਖੌਤੀ ਦਸਮ ਗ੍ਰੰਥ ਦਾ ਉਪਾਸਕ, ਆਰ.ਐਸ.ਐਸ ਦਾ ਏਜੰਟ... ਥੋੜ੍ਹੇ ਸਾਲ ਪਹਿਲਾਂ ਇਸੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਅਸਲੀ ਗੁਰੂ ਗ੍ਰੰਥ ਸਾਹਿਬ ਤਾਂ ਹਜ਼ੂਰ ਸਾਹਿਬ ਪਿਆ ਹੈ, ਜਿਹੜੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਪਏ ਨੇ, ਇਹ ਸਾਰੇ ਨਕਲੀ ਨੇ, ਇਸੇ ਲਈ ਪੰਜਾਬ ਦੀ ਬਹੁਤ ਮੰਦੀ ਹਾਲਤ ਹੈ...

... ਤੇ  ਜਿੰਨੇ ਵੀ ਸਾਧ ਪਟਨਾ ਸਾਹਿਬ ਪਹੁੰਚੇ ਹੋਏ ਸੀ, ਜਿਸ ਤਰ੍ਹਾਂ ਸੰਤ ਸਮਾਜ ਦੇ ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਅਵਤਾਰ ਸਿੰਘ ਬਿਧੀਚੰਦੀਏ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਕਰਮਜੀਤ ਸਿੰਘ ਯਮਨਾ ਨਗਰ, ਬਾਬਾ ਜੋਗਾ ਸਿੰਘ ਕਰਨਾਲ, ਦਸਮ ਗ੍ਰੰਥੀ ਗਿਆਨੀ ਰਣਜੀਤ ਸਿੰਘ ਗ਼ੌਹਰ ਉਹ ਸਾਰੇ ਪੰਜਾਬ ਤੋਂ ਬਾਦਲ ਦੇ ਭੇਜੇ ਹੋਏ ਸਨ, ਜਿਸ ਤੋਂ ਸਾਫ ਸਾਬਿਤ ਹੁੰਦਾ ਹੈ ਕਿ ਇਸ ਵਿੱਚ ਵੀ ਬਾਦਲ ਦਾ ਹੱਥ ਹੈ, ਇਹ ਸਭ ਗਿਣ ਮਿੱਥ ਕੇ ਕੀਤਾ ਗਿਆ ਕਾਰਾ ਹੈ।  ਗਿਆਨੀ ਪ੍ਰਤਾਪ ਸਿੰਘ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਕਿ ਜਿਹੜਾ ਹੁਣ ਹਾਰ ਪਾ ਕੇ ਬੜਾ ਖੁਸ਼ ਦਿਖਾਈ ਦੇ ਰਿਹਾ ਹੈ, ਇਹ ਖੁਸ਼ੀ ਵੀ ਬਹੁਤਾ ਚਿਰ ਨਹੀਂ ਰਹਿਣੀ, ਜਿਸ ਤਰ੍ਹਾਂ ਇਕਬਾਲ ਸਿੰਘ ਨਾਲ ਹੋਈ ਹੈ, ਉਦਾਂ ਦੀ ਇਸਦੇ ਨਾਲ ਵੀ ਹੋ ਸਕਦੀ ਹੈ, ਪਰ ਇਹ ਲੋਕ ਸਮਝਣ ਵਾਲੇ ਨਹੀਂ।

ਪਰ, ਰੱਬ ਦੀ ਰਜ਼ਾ ਹੈ, ਮੰਨਣੀ ਤਾਂ ਪਵੇਗੀ ਹੀ, ਕਿਉਂ ਮੱਕੜ ਜੀ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top