Share on Facebook

Main News Page

ਪਟਨਾ ਸਾਹਿਬ ਗੁਰਦੁਆਰਾ ਵਿਵਾਦ ਦੀਆਂ ਖਬਰਾਂ ਸਿੱਖਾਂ ਨੂੰ ਬਦਨਾਮ ਕਰਨ ਅਤੇ ਮਜੀਠੀਆ ਦੀਆਂ ਖਬਰਾਂ ਨੂੰ ਦਬਾਉਣ ਦਾ ਯਤਨ
-: ਜਗਸੀਰ ਸਿੰਘ ਸੰਧੂ

ਅੱਜ ਜਦੋਂ ਸਾਰਾ ਸਿੱਖ ਜਗਤ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਬੜੀ ਸਰਧਾ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਭਾਵ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਹੋਈ ਇੱਕ ਘਟਨਾ ਨੂੰ ਜਿਸ ਤਰਾਂ ਭਾਰਤੀ ਮੀਡੀਆ ਨੇ ਮਸਾਲੇ ਲਗਾ-ਲਗਾ ਪੇਸ਼ ਕੀਤਾ ਹੈ, ਉਸ ਨਾਲ ਇੱਕ ਵਾਰ ਸਾਬਤ ਹੋ ਗਿਆ ਹੈ ਭਾਰਤੀ ਮੀਡੀਆ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ।

ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮ੍ਰੇਟੀ ਅਤੇ ਬਾਲ ਲੀਲਾ ਕਮੇਟੀ ਵਿੱਚ ਇੱਕ ਗ੍ਰੰਥੀ ਦੀ ਨਿਯੁਕਤੀ ਨੂੰ ਲੈ ਕੇ ਹੋਏ ਇਸ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਅਤੇ ਇਸ ਮੌਕੇ ਦੋਵਾਂ ਧਿਰਾਂ ਵਿੱਚ ਹੋਏ ਟਕਰਾ ਦੌਰਾਨ ਕੁਝ ਵਿਅਕਤੀ ਜਖਮੀ ਹੋ ਗਏ, ਪਰ ਇਸ ਘਟਨਾ ਨੂੰ ਭਾਰਤੀ ਮੀਡੀਏ ਨੇ ਇਸ ਤਰਾਂ ਪੇਸ਼ ਕੀਤਾ ਹੈ, ਜਿਵੇਂ ਕੋਈ ਬਹੁਤ ਵੱਡੀ ਜੰਗ ਛਿੜ ਗਈ ਹੋਵੇ।

ਦੂਸਰੇ ਪਾਸੇ ਹਾਲ ਹੀ ਵਿੱਚ ਭਾਰਤੀ ਜੇਲ੍ਹਾਂ ਅੰਦਰ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਨਜਰਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਲੱਗਭੱਗ ਭੇਢ ਮਹੀਨਾ ਭੁੱਖ ਹੜਤਾਲ ’ਤੇ ਬੈਠੇ ਰਹੇ ਗੁਰਬਖਸ਼ ਸਿੰਘ ਖਾਲਸਾ ਦੀ ਖਬਰ ਜਾਂ ਉਸ ਵੱਲੋਂ ਉੁਠਾਏ ਗਏ ਮੁੱਦੇ ਨੂੰ ਭਾਰਤ ਦੇ ਕਿਸੇ ਵੀ ਨੈਸ਼ਨਲ ਚੈਨਲ ਵੱਲੋਂ ਕਦੇ ਦੋ ਚਾਰ ਮਿੰਟ ਦਾ ਸਮਾਂ ਵੀ ਨਹੀਂ ਦਿੱਤਾ ਗਿਆ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਈ ਖਾਲਸਾ ਦੀ ਮੰਗ ਵੀ ਭਾਰਤੀ ਕਾਨੂੰਨ ਦੇ ਮੁਤਾਬਿਕ ਸੀ ਅਤੇ ਉਹਨਾਂ ਵੱਲੋਂ ਅੰਦੋਲਨ ਵੀ ਲੋਕਤੰਤਰੀ ਢੰਗ ਨਾਲ ਕੀਤਾ ਜਾ ਰਿਹਾ ਸੀ, ਸਿੱਖਾਂ ਦੀ ਹਰ ਜਾਇਜ਼ ਗੱਲ ਨੂੰ ਅਣਗੌਲਿਆਂ ਕਰਨ ਦੀ ਨੀਤੀ ’ਤੇ ਚਲਦੇ ਭਾਰਤੀ ਮੀਡੀਏ ਨੇ ਇਸ ਸਬੰਧੀ ਖਾਮੋਸੀ ਹੀ ਧਾਰੀ ਰੱਖੀ। ਦੂਸਰੇ ਪਾਸੇ ਗੁਰਦੁਆਰਾ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਵਿਵਾਦ ਨੂੰ ਪੂਰੀ ਕੌਮ ਨੂੰ ਬਦਨਾਮ ਕਰਨ ਦੇ ਮਨਸ਼ੇ ਨਾਲ ਸਨਸ਼ਨੀਖੇਜ ਬਣਾ ਕੇ ਪੇਸ਼ ਕੀਤਾ ਜਾ ਰਿਹਾ।

ਇਥੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਪੁਲਸ ਵੱਲੋਂ ਨਸ਼ੇ ਦੀ ਤਸਕਰੀ ਵਿੱਚ ਫੜੇ ਕੌਮਾਂਤਰੀ ਪਹਿਲਵਾਨ ਅਤੇ ਅਰਜਨ ਅਵਾਰਡੀ ਖਿਡਾਰੀ ਜਗਦੀਸ਼ ਭੋਲਾ ਵੱਲੋਂ ਜਿਸ ਤਰਾਂ ਨਸ਼ੇ ਦੇ ਕਾਲੇ ਕਾਰੋਬਾਰ ਵਿੱਚ ਬਾਦਲ ਪਰਵਾਰ ਨੇ ਅਤਿ ਨਜਦੀਕੀ ਰਿਸਤੇਦਾਰ ਅਤੇ ਬਾਦਲ ਸਰਕਾਰ ਦੇ ਸਭ ਤੋਂ ਸਕਤੀਸ਼ਾਲੀ ਵਜੀਰ ਬਿਕਰਮ ਸਿੰਘ ਮਜੀਠੀਆ ਦਾ ਮੀਡੀਆ ਸਾਹਮਣੇ ਸਿੱਧਾ ਨਾਮ ਲੈਕੇ ਤਹਿਲਕਾ ਮਚਾ ਦਿੱਤਾ ਗਿਆ ਹੈ। ਬਾਦਲ ਸਰਕਾਰ ਨੇ ਆਪਣੀ ਬਦਨਾਮੀ ਦੇ ਡਰੋਂ ਇਸ ਖਬਰ ਦੇ ਮੁਕਾਬਲੇ ਵੱਡੀ ਖਬਰ ਖੜੀ ਕਰਨ ਲਈ ਆਪਣੇ ਅਕਾਵਾਂ (ਆਰ. ਐਸ. ਐਸ. ਦੇ ਆਗੂਆਂ) ਰਾਹੀਂ ਪਟਨਾ ਸਾਹਿਬ ਵਿਖੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇ, ਕਿਉਕਿ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਜੂਰ ਸਾਹਿਬ ਪ੍ਰਬੰਧਕੀ ਬੋਰਡ ’ਤੇ ਆਰ ਐਸ. ਐਸ. ਦਾ ਸਿੱਧਾ ਕੰਟਰੋਲ ਹੈ।

ਸਚਾਈ ਕੁਝ ਵੀ ਹੋਵੇ, ਪਰ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ ’ਤੇ ਜਿਥੇ ਭਾਰਤੀ ਮੀਡੀਏ ਨੇ ਇੱਕ ਵਾਰ ਫੇਰ ਸਿੱਖਾਂ ਨੂੰ ਬਦਨਾਮ ਕਰਨ ਲਈ ਆਪਣਾ ਰੋਲ ਅਦਾ ਕੀਤਾ ਹੈ, ਉਥੇ ਇਸ ਵਿਵਾਦ ਦੀ ਖਬਰ ਨੂੰ ਉਭਾਰ ਕੇ ਜਗਦੀਸ਼ ਭੋਲੇ ਵੱਲੋਂ ਮਜੀਠੀਆ ਸਬੰਧੀ ਕੀਤੇ ਖੁਲਾਸੇ ਦੀ ਖਬਰ ਨੂੰ ਦੱਬਣ ਦਾ ਯਤਨ ਵੀ ਹੋ ਰਿਹਾ ਹੈ।

Source: http://www.punjabspectrum.com/2014/01/32527


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top