Share on Facebook

Main News Page

ਸੁਣੋ ਮੱਕੜ ਦੀ ਇੱਕ ਹੋਰ ਗੱਪ, ਅਖੇ
ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਹੀ ਜਥੇਦਾਰ ਸਾਹਿਬਾਨ ਜਾਂ ਗ੍ਰੰਥੀ ਸਾਹਿਬਾਨ ਦੇ ਸੇਵਾ ਸੰਭਾਲ ਸਮਾਗਮ ਸਭ ਦੀ ਸਹਿਮਤੀ ਨਾਲ ਹੀ ਕਾਰਜ ਕੀਤੇ ਹਨ

(9 ਜਨਵਰੀ, ਨਰਿੰਦਰ ਪਾਲ ਸਿੰਘ): ਤਖਤ ਸ੍ਰੀ ਪਟਨਾ ਸਾਹਿਬ ਵਿਖੇ ਗਿਆਨੀ ਪ੍ਰਤਾਪ ਸਿੰਘ ਦੀ ਐਡੀਸ਼ਨਲ ਜਥੇਦਾਰ ਦੀ ਨਿਯੁਕਤੀ ਨੂੰ ਸਹੀ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਗਿਆਨੀ ਪ੍ਰਤਾਪ ਸਿੰਘ ਨੂੰ ਸੇਵਾ ਸੰਭਾਲ ਸੌਂਪੇ ਜਾਣ ਦਾ ਕਮੇਟੀ ਦੁਆਰਾ ਅਪਣਾਇਆ ਢੰਗ ਗਲਤ ਸੀ।

ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ ਮੱਕੜ ਨੇ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗਿਆਨੀ ਪਰਤਾਪ ਸਿੰਘ ਠੱਟਾ ਦੇ ਸੇਵਾ ਸੰਭਾਲ ਸਮਾਗਮ ਬਾਰੇ ਤਾਂ ਕਮੇਟੀ ਦੇ ਕਈ ਮੈਂਬਰਾਨ ਨੂੰ ਵੀ ਨਜਰ ਅੰਦਾਜ ਕੀਤਾ ਤੇ ਇਹ ਸਾਰਾ ਕੰਮ ਚੋਰੀ ਚੋਰੀ ਅੰਜਾਮ ਦਿੱਤਾ ਹੈ ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਹੀ ਜਥੇਦਾਰ ਸਾਹਿਬਾਨ ਜਾਂ ਗ੍ਰੰਥੀ ਸਾਹਿਬਾਨ ਦੇ ਸੇਵਾ ਸੰਭਾਲ ਸਮਾਗਮ ਸਮੇਂ ਵੱਖ ਵੱਖ ਸਿੱਖ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ ਤੇ ਸਭ ਦੀ ਸਹਿਮਤੀ ਨਾਲ ਹੀ ਕਾਰਜ ਕੀਤੇ ਹਨ ।

ਸ੍ਰ. ਮੱਕੜ ਤਾਂ ਇਹ ਵੀ ਕਹਿ ਗਏ ਕਿ ਜਿਹੜੇ ਜਥੇਦਾਰ ਸਾਹਿਬਾਨ ਦੁਆਰਾ ਜਾਰੀ ਹੁਕਮਨਾਮਿਆਂ ਨੂੰ ਸਿੱਖ ਸੰਗਤ ਇਲਾਹੀ ਹੁਕਮ ਮੰਨਦੀ ਹੈ, ਉਸਦੇ ਜਥੇਦਾਰ ਦੀ ਦਸਤਾਰ ਲੱਥਣੀ ਤੇ ਉਸਨੂੰ ਮੁਅਤਲ ਕਰਨਾ ਨਿੰਦਣਯੋਗ ਹੈ, ਅਤੇ ਇਸ ਲਈ ਕਮੇਟੀ ਦੇ ਉਹ ਮੈਂਬਰ ਦੋਸ਼ੀ ਹਨ ।

ਜਦ ਸ੍ਰ ਮੱਕੜ ਨੂੰ ਇਹ ਪੁਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਸਾਲ 1999 ਵਿੱਚ ਭਾਈ ਰਣਜੀਤ ਸਿੰਘ, ਸਾਲ 2000 ਵਿੱਚ ਗਿਆਨੀ ਪੂਰਣ ਸਿੰਘ ਨੂੰ ਜਥੇਦਾਰੀ ਤੋਂ ਲਾਹਣ ਦਾ ਜੋ ਢੰਗ ਅਪਣਾਇਆ ਸੀ, ਕੀ ਉਹ ਸਹੀ ਸੀ, ਤਾਂ ਸ੍ਰ. ਮੱਕੜ ਨੇ ਕਿਹਾ ਉਹ ਇਸ ਬਾਰੇ ਨਹੀਂ ਜਾਣਦੇ, ਇਹ ਉਨ੍ਹਾਂ ਦੇ ਕਾਰਜ ਕਾਲ ਤੋਂ ਪਹਿਲਾਂ ਦੀ ਗੱਲ ਹੈ

ਕਮੇਟੀ ਪ੍ਰਧਾਨ ਨੂੰ ਜਦ ਦੁਬਾਰਾ ਯਾਦ ਕਰਵਾਇਆ ਗਿਆ ਕਿ ਕੀ ਉਹ ਉਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਹਨ. ਜਿਸ ਕਮੇਟੀ ਦੇ ਬਾਬਾ ਖੜਕ ਸਿੰਘ ਵਰਗੇ ਮਾਣਮੱਤੇ ਪ੍ਰਧਾਨ ਰਹੇ ਹਨ, ਤਾਂ ਉਨ੍ਹਾਂ ਪਾਸ ਕੋਈ ਜਵਾਬ ਨਹੀਂ ਸੀ । ਕਮੇਟੀ ਪ੍ਰਧਾਨ ਨੇ 29 ਮਾਰਚ 2000 ਵਿੱਚ ਪੰਜ ਸਿੰਘ ਸਾਹਿਬਾਨ ਦੁਆਰਾ ਜਾਰੀ ਉਸ ਆਦੇਸ਼ ਨੂੰ ਵੀ ਗਲਤ ਕਰਾਰ ਦੇ ਦਿੱਤਾ ਜਿਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਸਾਹਿਬਾਨ ਦੀ ਨਿਯੁਕਤੀ, ਯੋਗਤਾ, ਤਨਖਾਹ, ਕਾਰਜਖੇਤਰ ਤੇ ਸੇਵਾ ਮੁਕਤੀ ਬਾਰੇ ਨਿਯਮ ਤੈਅ ਕਰਨ ਲਈ ਕੋਈ ਵਿਧਾਨ ਬਣਾਏ ਜਾਣ ਲਈ ਕਿਹਾ ਗਿਆ ਸੀ। ਇਸ ਬਾਰੇ ਪੁਛੇ ਜਾਣ ਤੇ ਸ੍ਰ. ਮੱਕੜ ਨੇ ਕਿਹਾ ਜੋ ਵਿਧਾਨ ਕਮੇਟੀ ਦੇ 185 ਮੈਂਬਰ ਸਾਹਿਬਾਨ ਨੇ ਬਣਾਇਆ ਹੈ, ਕੀ ਉਹ ਗਲਤ ਹੈ? ਤਖਤ ਸ੍ਰੀ ਪਟਨਾ ਸਾਹਿਬ ਦੀ ਘਟਨਾ ਬਾਰੇ ਉਨ੍ਹਾਂ ਦੁਹਰਾਇਆ ਕਿ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਜਾਂਚ ਕਮੇਟੀ ਨੇ ਆਪਣੀ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਹੈ।

Source: http://www.punjabspectrum.com/2014/01/32659


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top