ਟਿੱਪਣੀ:
ਜੇ ਹਾਸਾ ਰੁੱਕ ਜਾਵੇ ਤਾਂ, ਕੁਮੈਂਟ ਜ਼ਰੂਰ ਕਰਿਓ... ਹੁਣ ਅਮਰਜੀਤ ਚਾਵਲਾ ਵੀ ਸੰਤ ਬਣ
ਗਿਆ ?
ਸਾਹਿਬਜ਼ਾਦਾ
ਅਜੀਤ ਸਿੰਘ ਨਗਰ 9 ਜਨਵਰੀ (ਮੇਜਰ ਸਿੰਘ):- ਤਖਤ ਸ਼੍ਰੀ ਪਟਨਾ ਸਾਹਿਬ ਵਿਚ ਵਾਪਰੀ ਦੁਖਦਾਈ
ਘਟਨਾ ਉਥੋਂ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਜਿਹਨਾਂ ਦੀ ਦਸਤਾਰ ਦੀ ਬੇਅਦਬੀ ਹੋਈ ਸੀ,
ਦੇ ਸਬੰਧ ਵਿਚ ਸੰਤ ਸਮਾਜ ਦੀ ਜਾਂਚ ਕਮੇਟੀ ਦਾ ਵਫਦ, ਅੱਜ ਹਵਾਈ ਜਹਾਜ ਰਾਹੀਂ ਸ਼ਾਮ ਤਖਤ
ਸ਼੍ਰੀ ਪਟਨਾ ਸਾਹਿਬ ਵਿਖੇ ਪਹੁੰਚ ਗਿਆ, ਜਿਸ ਵਿਚ ਸੰਤ ਸਮਾਜ ਵਲੋਂ
ਸੰਤ ਸੁਖਚੈਨ ਸਿੰਘ ਬਰੇਟਾ, ਮੈਂਬਰ ਸ਼੍ਰੋਮਣੀ ਕਮੇਟੀ
ਫਤਿਹਗੜ੍ਹ ਸਾਹਿਬ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਬਾਬਾ ਸੁਖਵਿੰਦਰ ਸਿੰਘ ਰਤਵਾੜੇ
ਵਾਲੇ, ਭਾਈ ਅਮਰਜੀਤ ਸਿੰਘ ਚਾਵਲਾ ਤੋਂ ਇਲਾਵਾ ਕੁੱਝ ਹੋਰ ਸਿੰਘਾਂ ਸਮੇਤ ਪਹੁੰਚ
ਚੁੱਕੇ ਹਨ।
ਇਹ ਕਮੇਟੀ ਵਾਪਰੀ ਸਾਰੀ ਘਟਨਾ ਕ੍ਰਮ ਦੀ
ਜਾਣਕਾਰੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇਗੀ।
ਪ੍ਰੈਸ ਨੂੰ ਜਾਰੀ ਬਿਆਨ ਰਾਹੀ ਸੰਤ ਸਾਮਜ ਦੇ ਆਗੂ ਅਤੇ ਸ਼੍ਰੋਮਣੀ
ਕਮੇਟੀ ਦੇ ਮੈੰਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਦੱਸਿਆ ਕਿ ਅਸੀਂ ਇੱਥੇ
ਵਾਪਰੇ ਸਾਰੇ ਹਲਾਤਾਂ ਦਾ ਜਾਇਜਾ ਲੈ ਕੇ, ਸੰਤ ਸਮਾਜ ਵਲੋਂ ਲੱਗੀ ਡਿਉਟੀ ਨੂੰ ਪੂਰੀ
ਤਨਦੇਹੀ ਨਾਲ ਨਿਭਾਵਾਂਗੇ।
ਵਰਨਣਯੋਗ ਹੈ ਕਿ ਜਿਸ ਤਰੀਕੇ ਨਾਲ ਸੰਤ ਸਮਾਜ ਨੇ ਇਸ ਮਸਲੇ 'ਤੇ
ਤੁਰੰਤ ਐਕਸ਼ਨ ਲਿਆ ਹੈ, ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਿਹਾ ਹੈ। ਇਹ ਵੀ ਪਤਾ
ਲੱਗਾ ਹੈ ਕਿ ਸਾਰੀਆਂ ਸੰਪਰਦਾਵਾਂ ਨੇ ਸੰਤ ਸਮਾਜ ਨੂੰ ਪੂਰਾ ਸਮਰਥਨ ਦਿੱਤਾ ਹੈ ਅਤੇ ਇਸ
ਮਸਲੇ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ ਹੈ।