Share on Facebook

Main News Page

ਹਿੰਦੋਸਤਾਨ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਾਰੇ ਸਿੰਘ ਰਿਹਾਅ ਕਿਵੇਂ ਹੋਣ
-: ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ ਸ੍ਰੋਮਣੀ ਗੁਰਮਤਿ ਚੇਤਨਾ, # 98780 11670

ਯਹਿ ਬਤਾ ਕਿ ਕਾਫਿਲਾ ਲੁਟਾ ਕੈਸੇ ?

ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦੇ ਪ੍ਰਬੰਧ ਲਈ ਬਣੀ ਕਮੇਟੀ ਦਾ ਵਿਸਥਾਰ ਕਰਨ ਦੀ ਅਪੀਲ ਕਰਦਿਆਂ ੧੦ ਦਸੰਬਰ ੨੦੧੩ ਨੂੰ ਇਕ ਖਬਰ ਛਪੀ ਸੀ ਕਿ "ਭਾਈ ਗੁਰਬਖਸ਼ ਸਿੰਘ, ਭਾਈ ਦਮਨਦੀਪ ਸਿੰਘ ਤੁਹਾਡੇ ਸੰਘਰਸ਼ ਨੂੰ ਹਾਈਜੈਕ ਕਰਨ ਵਾਲੇ ਨਕਲੀ ਪੰਥਕ ਲੋਕ ਤੁਹਾਡੇ ਅੰਦਰ ਅਸਿੱਧੇ ਢੰਗ ਨਾਲ ਘੁੱਸਪੈਠ ਕਰ ਚੁੱਕੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੋਮਣੀ ਕਮੇਟੀ ਅਤੇ ਸਰਕਾਰੀ ਏਜੰਸੀਆਂ ਨੇ ਸਰਕਾਰੀ ਦਲਾਲਾ ਰਾਹੀਂ ਤੁਹਾਡੇ ਅਰੰਭੇ ਸੰਘਰਸ਼ ਨੂੰ ਪ੍ਰਭਾਵ ਹੀਣ ਕਰਨ ਲਈ ਤੁਹਾਡੇ ਕੈਂਪ ਵਿੱਚ ਡੇਰੇ ਲਗਾ ਰੱਖੇ ਹਨ । ਇਸ ਲਈ ਸੁਚੇਤ ਹੋਣ ਦੀ ਲੋੜ ਹੈ" ਗੁਰਦੁਆਰਾ ਅੰਬ ਸਾਹਿਬ ਮੋਰਚੇ ਦੇ ਪ੍ਰਬੰਧ ਲਈ ਬਣੀ ਕਮੇਟੀ ਸਮੇਤ ਭਾਈ ਗੁਰਬਖਸ ਸਿੰਘ ਨੇ ਇਸ ਬਿਆਨ ਨੂੰ ਅਣਗੌਲਿਆਂ ਕਰ ਦਿੱਤਾ ਸੀ ।

27 ਦਸੰਬਰ ਨੂੰ ਜਿਸ ਢੰਗ ਨਾਲ ਬਾਦਲਕਿਆਂ ਨੇ ਆਪਣੇ ਸਿਪਾਹ-ਸਲਾਰਾਂ ਰਾਹੀਂ ਇਸ ਸੰਘਰਸ਼ ਦੀ ਪੂਰੀ ਫੂਕ ਕੱਢ ਕੇ, ਭਾਈ ਗੁਰਬਖਸ ਸਿੰਘ ਨੂੰ ਠਸਕਾ ਅਲੀ ਹਰਿਆਣਾ ਜਾ ਕੇ ਸ਼ੁਕਰਾਨਾ ਸਮਾਗਮ ਕਰਨ ਲਈ ਮਜ਼ਬੂਰ ਕਰ ਦਿੱਤਾ। ਇਹ ਸਭ ਸਕੀਮ ਬਾਦਲਕਿਆਂ ਨੇ ਉਦੋਂ ਤਿਆਰ ਕੀਤੀ ਸੀ, ਜਦੋਂ ਸੰਘਰਸ਼ ਦੇ 20 ਵੇਂ ਦਿਨ ਭੁੱਖ ਹੜਤਾਲ ਦੇ ਕੈਂਪ ਵਿੱਚੋਂ ਭਾਈ ਗੁਰਬਖਸ ਸਿੰਘ ਨੂੰ ਚੁੱਕੇ ਜਾਣ ਦੀ ਪ੍ਰਕਿਰਿਆ ਮਗਰੋਂ ਭਾਈ ਦਮਨਦੀਪ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਦੀ ਕਮਾਂਡ ਸੰਭਾਲਣ ਮੌਕੇ ਹੋਏ ਵਿਸ਼ਾਲ ਇਕੱਠ ਵਿੱਚ ਪੰਥਕ ਆਗੂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ, ਪ੍ਰੋ. ਦਰਸ਼ਨ ਸਿੰਘ ਖਾਲਸਾ ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਸ਼ਸੀਕਾਂਤ ਸਾਬਕਾ ਡੀ.ਜੀ.ਪੀ. ਜੇਲ੍ਹਾਂ ਪੰਜਾਬ ਨੇ ਸੰਬੋਧਨ ਕੀਤਾ ।

ਇਹ ਗੱਲ ਦਰੁੱਸਤ ਹੈ ਕਿ ਗੁਰਦੁਆਰਾ ਅੰਬ ਸਾਹਿਬ ਤੋਂ ਵਿੱਡੇ ਮੋਰਚੇ ਕਾਰਨ ਸਮੁੱਚੇ ਸਿੱਖ ਜਗਤ, ਖਾਸ ਕਰਕੇ ਸਿੱਖ ਨੌਜਵਾਨਾਂ ਅੰਦਰ ਸਿੱਖਾਂ ਨਾਲ ਹਿੰਦੋਸਤਾਨ ਵਿੱਚ ਹੋ ਰਹੇ ਜ਼ੁਲਮਾਂ, ਅੱਤਿਆਚਾਰਾਂ ਅਤੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਵੱਲ ਧਿਆਨ ਕੇਂਦਰਿਤ ਹੋਇਆ ਸੀ । ਸਿੱਖ ਅਜ਼ਾਦੀ ਦੀ ਮੰਗ ਨੂੰ ਵੀ ਇਸ ਮੋਰਚੇ ਕਾਰਨ ਬੂਰ ਪਿਆ । ਤਾਂ ਹੀ ਮੋਰਚਾ ਪ੍ਰਬੰਧਕਾਂ ਨੂੰ ਵਾਰ-ਵਾਰ ਖਾਲਿਸਤਾਨ ਦੇ ਨਾਅਰੇ ਰੋਕਣ ਲਈ ਅਪੀਲ ਕਰਨੀ ਪੈਂਦੀ ਸੀ।

ਸਮੁੱਚੇ ਤੌਰ 'ਤੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਤੇ ਹਵਾਲਾਤੀਆਂ ਨੂੰ ਜੇਲ੍ਹਾਂ ਤੋਂ ਬਾਹਰ ਲਿਆਉਣ ਦੇ ਠੋਸ ਯਤਨ ਅਰੰਭ ਕਰਨ ਦਾ ਸਿੱਖਾਂ ਅੰਦਰ ਚਾਅ ਪੈਂਦਾ ਹੋ ਚੁੱਕਾ ਹੈ । ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ ਸਿੰਘ ਨੂੰ ੧੦ ਸਾਲ ਦੀ ਸਜ਼ਾ ਹੋਣ ਕਰਕੇ ਕਿਉਂਕਿ ਸਪਰੀਮ ਕੋਰਟ ਵੱਲੋਂ ਜਮਾਨਤ ਤੇ ਬਾਹਰ ਆਏ ਹਨ।ਇਸ ਲਈ ਇਹਨਾਂ ਨੂੰ ਇਹ ਕਹਿਣਾ ਬਣਦਾ ਹੈ, ਕਿ ਤੁਸੀ ਸਿੱਖ ਬੰਦੀਆਂ ਨੂੰ ਪੈਰੋਲ ਤੇ ਬਾਹਰ ਲਿਆਉਣ 'ਚ ਸਫਲ ਹੋਏ ਹੋ, ਤੇ ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ ਦਾ ਮੁਹਾਂਦਰਾ ਘੜਿਆ ਹੈ। ਸਿੱਖ ਤੁਹਾਡੇ ਰਿਣੀ ਹਨ। ਜਿਹਨਾਂ ਕੁ ਤੁਹਾਡਾ ਕੱਦ- ਕਾਠ ਸੀ । ਤੁਸੀ ਵਿੱਤੋਂ ਬਾਹਰ ਸੇਵਾ ਨਿਭਾਈ ਹੈ। ਹੁਣ ਤੁਹਾਡੀ ਸਿਹਤ-ਯਾਬੀ ਲਈ ਅਰਦਾਸ ਕਰਦੇ ਹਾਂ । ਪੈਰੋਲ ਤੇ ਆਏ ਬੰਦੀਆਂ ਨੇ ਵੀ ਕਿਹਾ ਸੀ ਕਿ ਅਸੀਂ ਭਾਈ ਗੁਰਬਖਸ ਸਿੰਘ ਦੀ ਸਲਾਮਤੀ ਲਈ ਹੀ ਆਏ ਹਾਂ ਅਤੇ ਪੈਰੋਲ ਤੇ ਰਿਹਾਅ ਹੋਣਾ ਮੰਨਿਆਂ ਹੈ । ਅੰਬ ਸਾਹਿਬ ਦੇ ਮੋਰਚੇ ਦੀ ਕਮੇਟੀ ਦਾ ਅਤੇ ਮੈਂਬਰਾਂ ਦਾ ਕਦੇ ਮੋਰਚੇ ਤੋਂ ਗਾਇਬ ਹੋ ਜਾਣਾ ਤੇ ਕਦੇ ਪ੍ਰਗਟ ਹੋ ਜਾਣ ਦੇ ਵਰਤਾਰੇ ਦੀ ਸਚਾਈ ਵੀ ਹਲਾ ਸਾਹਮਣੇ ਨਹੀਂ ਆਈ । ਭਾਵੇਂ ਮੈਨੂੰ ਲਗਭਗ 35-40 ਦਿਹਾੜੇ ਅੰਬ ਸਾਹਿਬ ਦੇ ਇਸ ਮੋਰਚੇ ਨੂੰ ਨੇੜਿਓ ਹੋ ਕੇ ਵੇਖਣ ਦਾ ਮੌਕਾ ਮਿਲਿਆ ਹੈ । ਇਹ ਸਭ ਕੁਝ ਵਕਤ ਆਉਣ ਤੇ ਪੂਰੀ ਜਾਣਕਾਰੀ ਦੱਸੀ ਜਾਵੇਗੀ ।

ਕੌਮ ਸਾਹਮਣੇ ਹੁਣ ਵੱਡਾ ਸਵਾਲ ਹੈ ਇਹ ਹੈ ਕਿ ਜੇਲ੍ਹਾਂ ਵਿੱਚ ਬੰਦ ਸਿੱਖਾਂ ਜਿੰਨਾ 'ਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਜੀਤ ਸਿੰਘ ਭਾਊ, ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ, ਕੁਲਬੀਰ ਸਿੰਘ ਬੜਾ ਪਿੰਡ, ਪਾਲ ਸਿੰਘ ਫਰਾਂਸ, ਨਰੈਣ ਸਿੰਘ ਚੋੜਾ, ਹਰਮਿੰਦਰ ਸਿੰਘ, ਭਾਈ ਬਖਸ਼ੀਸ ਸਿੰਘ ਨਾਭਾ ਜੇਲ੍ਹ, ਭਾਈ ਦਇਆ ਸਿੰਘ ਲਾਹੋਰੀਆ ਤੇ ਹੋਰਨਾ ਡੇਢ ਕੁ ਸੌ ਸਿੰਘਾਂ ਦੀ ਰਿਹਾਈ ਲਈ ਕੀ ਉਸਾਰੂ ਕੰਮ ਕੀਤੇ ਜਾਣ, ਤੇ ਕਿਵੇਂ ਕੀਤੇ ਜਾਣ । ਕਿਉਂਕਿ ਗੁਰਦੁਆਰਾ ਅੰਬ ਸਾਹਿਬ ਚੱਲੇ ਰਿਹਾਈ ਮੋਰਚੇ ਨੂੰ ਖੁਦ ਗਰਜਾ, ਲਾਲਚੀਆਂ ਨੇ ਚਾਰ ਸਿੱਖਾਂ ਦਾ ਪੈਰੋਲ ਮੋਰਚਾ ਬਣਾ ਦਿੱਤਾ ਸੀ । ਉਹਨਾਂ ਨੇ ਇਸ ਦਾ ਮੁੱਲ ਵੀ ਵੱਟ ਲਿਆ ਹੈ । ਸਿੱਖਾਂ ਦੀ ਪੱਕੀ ਰਿਹਾਈ ਕਿਵੇਂ ਹੋਵੇ ਇਸ ਗੱਲ ਲਈ ਦੇਸ਼ ਵਿਦੇਸ਼ ਦੇ ਸਿੱਖ ਬਚੈਨ ਹਨ । ਭਾਵੇ ਕਿ 4 ਸਿੱਖ ਜਿਹਨਾਂ 'ਚ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਸ਼ਮਸੇਰ ਸਿੰਘ ਨੂੰ ਪੈਰੋਲ ਤੇ ਲਿਆ ਕਿ ਉਹਨਾਂ ਦੇ ਘਰ ਵਿੱਚ ਹੀ ਨਜ਼ਰ ਬੰਦ ਰੱਖਿਆ ਗਿਆ ਹੈ ਤੇ ਸ਼ੰਕਾ ਇਹ ਹੈ ਕਿ ਇਹਨਾਂ ਨੂੰ ਪੈਰੋਲ ਮੁੱਕਣ ਤੇ ਮੁੜ ਜੇਲ੍ਹ ਭੇਜ ਦਿੱਤਾ ਜਾਵੇਗਾ। ਜੇ ਇੰਝ ਹੁੰਦਾ ਹੈ ਤਾਂ ਗੁਰਦੁਆਰਾ ਅੰਬ ਸਾਹਿਬ ਵਿੱਚ ਲੱਗੇ ਮੋਰਚੇ ਤੇ ਇਹਨਾਂ ਦੇ ਪ੍ਰਬੰਧਕਾ ਦੀ ਅਸਲੀਅਤ ਆਪੇ ਜਗ-ਜਾਹਰ ਹੋ ਜਾਵੇਗੀ।

ਦੂਜੇ ਪਾਸੇ ਹਿੰਦੋਸਤਾਨ ਦੀ ਸਮੁੱਚੀ ਸਿਆਸੀ ਦਸ਼ਾ ਅਤੇ ਕੌਮੀ ਪਾਰਟੀਆਂ ਭਾਜਪਾ, ਕਾਂਗਰਸ ਅੰਦਰ ਆ ਰਹੇ ਬਦਲਾਅ ਕਾਰਨ ਨਵੇਂ ਸਿਆਸੀ ਸਮੀਕਰਨ ਬਣ ਰਹੇ ਹਨ । ਦਿੱਲੀ ਵਿਧਾਨ ਸਭਾ ਵਿੱਚ ਕਾਂਗਰਸ ਦਾ ਸਫਾਇਆਂ ਤੇ ਕੇਜ਼ਰੀਵਾਲ ਦੀ ਆਮ ਪਾਰਟੀ ਦਾ ਬੋਲਬਾਲਾ ਤਾਜ਼ਾ ਉਦਾਹਰਨਾ ਹਨ। ਭਾਜਪਾ ਨੇਤਾ ਮੌਦੀ ਦਾ ਪ੍ਰਧਾਨ ਮੰਤਰੀ ਵਜ਼ੋਂ ਆਮਦ ਘੱਟ ਗਿਣਤੀਆ ਲਈ ਖਤਰੇ ਦੀ ਘੰਟੀ ਹੈ।

ਸਿੱਖਾਂ ਨੂੰ ਸਮੁੱਚੇ ਤੌਰ 'ਤੇ ਇਸ ਸਾਰੀ ਪ੍ਰਕਿਰਿਆਂ , ਬਦਲਾਂਅ ਦਾ ਅਧਿਐਨ ਕਰਨ ਦੀ ਲੋੜ ਹੈ। ਕਿਉਂਕਿ ਸਿੱਖਾਂ ਨੂੰ ਚਿਰਾਂ ਤੋਂ ਲਟਕਦੇ ਆਪਣੇ ਕੌਮੀ ਮੱਸਲੇ ਹੱਲ ਕਰਨ ਦਾ ਮੌਕਾ ਮਿਲਿਆ ਹੈ । ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਸਿੱਖ ਵਿਰੋਧੀ ਕੱਟੜ ਜਮਾਤ ਆਰ.ਆਰ.ਐਸ. ਦਾ ਸਿਆਸੀ ਵਿੰਗ ਭਾਜਪਾ ਦੀ ਕੁੱਛੜ ਚੜ੍ਹੇ ਵਿਕਾਉ ਸਿੱਖ ਤਾਂ ਸਿੱਖੀ ਪ੍ਰਤੀ ਵਫਾਦਾਰ ਤੇ ਇਮਾਨਦਾਰ ਨਹੀਂ ਰਹੇ।

ਸਿੱਖਾਂ ਦੇ ਤਿੰਨ ਇਮਤਿਹਾਨ (ਲੋਕ ਸਭਾ, ਵਿਧਾਨ ਸਭਾ, ਸ੍ਰੋਮਣੀ ਕਮੇਟੀ ਚੋਣਾਂ) ਸਾਹਮਣੇ ਹਨ। ਇਸ ਵਿੱਚ ਸਿੱਖਾਂ ਨੇ ਕੀ ਭੂਮਿਕਾ ਨਿਭਾਉਣੀ ਹੈ। ਇਹ ਫੈਸਲਾ ਸਿੱਖਾਂ ਨੂੰ ਜਲਦੀ ਕਰਨਾ ਹੋਵੇਗਾ। ਸਿੱਖ ਕੰਧ ਤੇ ਲਿਖਿਆਂ ਪੜ੍ਹ ਲੈਣ ਜੇਕਰ ਇਹਨਾਂ ਤਿੰਨ ਇਮਤਿਹਾਨਾ ਲਈ ਰੋਜ਼ਾਨਾ ਨੇਮ-ਬੰਦ ਤਰੀਕੇ ਨਾਲ ਹੋਮਵਰਕ ਅੱਜ ਤੋਂ ਸ਼ੁਰੂ ਨਾ ਕੀਤਾ ਤਾਂ ਫੇਲ੍ਹ ਹੋਣ ਤੋਂ ਬਾਅਦ 1978 ਦਾ ਨਿਰੰਕਾਰੀ ਕਾਂਡ, ਜੂਨ 84 ਸਾਕਾ ਨੀਲਾ ਤਾਰਾ, ਨਵੰਬਰ 84 ਦਾ ਸਿੱਖ ਕਤਲਿਆਮ ਅਤੇ 1992 ਦਾ ਪੰਜਾਬ ਵਿੱਚ ਸਿੱਖ ਨੌਜਵਾਨਾ ਦਾ ਝੂਠੇ ਪੁਲਿਸ ਮੁਕਾਬਲਿਆ ਰਾਹੀਂ ਮਾਰ ਮੁਕਾਉਣ ਦਾ ਸਿਲਸਿਲਾਂ ਆਦਿ, ਮੁੜ ਤੋਂ ਵਾਪਰਣ ਲਈ ਕੋਈ ਰੋਕ ਨਹੀਂ ਸਕੇਗਾ।

ਸਿਆਸੀ ਸਿੱਖਾਂ ਨੇ ਹਮੇਸ਼ਾ ਹੀ ਸੂਝਵਾਨ ਦੂਰ-ਆਦੇਸ਼ ਸਿਆਣੇ ਸਿੱਖਾਂ ਦੀ ਗੱਲ ਨੂੰ ਨਹੀਂ ਮੰਨਿਆਂ। ਦਿੱਲੀ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਾ ਇਹ ਕਿਹਣਾ ਕਿ ਕਸ਼ਮੀਰ ਪਾਕਿਸਤਾਨ ਨੂੰ ਦੇਣਾ ਚਾਹੀਦਾ ਹੈ। ਕਿਸੇ ਹਿੰਦੋਸਤਾਨੀ ਨੇ ਵਿਰੋਧ ਨਹੀਂ ਕੀਤਾ। ਪਰ ਜੇਕਰ ਸਿੱਖ ਕੌਮ ਦਾ ਕੇਜ਼ਰੀਵਾਲ ਸ. ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੀ ਗੱਲ ਸਵਿਧਾਨ ਵਿੱਚ ਰਹਿ ਕੇ ਮੰਗਦਾ ਹੈ ਤਾਂ ਸਭ ਤੋਂ ਜਿਆਦਾ ਵਿਰੋਧ ਸਿੱਖ ਹੀ ਕਿਉਂ ਕਰਦੇ ਹਨ ? ਇਹ ਵਿਚਾਰਨ ਦੀ ਗੱਲ ਹੈ।

ਇੱਕ ਸੱਚ ਇਹ ਵੀ ਹੈ ਜੇਕਰ ਸ. ਸਿਮਰਨਜੀਤ ਸਿੰਘ ਮਾਨ ਦੀ ਗੱਲ ਮੰਨ ਕੇ ਸਾਰੇ ਸਿੱਖ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ 'ਤੇ ਆ ਖੜ੍ਹੇ ਹੋਣ, ਤਾਂ ਸਿਰਫ ੨੪ ਘੰਟਿਆਂ ਤੋਂ ਘੱਟ ਸਮੇਂ ਵਿੱਚ ਹਿੰਦੋਸਤਾਨ ਦੀ ਹਕੂਮਤ ਸਿੱਖਾਂ ਦੀਆਂ ਸਾਰੀਆਂ ਮੰਗਾਂ ਮੰਨਣ ਤਿਆਰ ਹੋ ਸਕਦੀ ਹੈ।

ਇਸ ਲਈ ਸਿਆਣੇ ਪੰਥਕ ਦਰਦੀਆਂ ਨੂੰ ਚਾਹੀਦਾ ਹੈ ਕਿ 1947 ਦੀ ਦੇਸ਼ ਵੰਡ 1978 ਦਾ ਨਿਰੰਕਾਰੀ ਕਾਂਡ, 1984 ਦਾ ਸਾਕਾ ਨੀਲਾ ਤਾਰਾ, 1992 ਦੇ ਝੂਠੇ ਪੁਲਿਸ ਮੁਕਾਬਲੇ ਤੇ ਹੁਣ ਤੱਕ ਹਿੰਦੋਸਤਾਨ ਦੀ ਸਰਕਾਰ ਨੇ ਸਿੱਖਾਂ ਨਾਲ ਕੀ ਕੁਝ ਕੀਤਾ । ਇਹ ਸਭ ਕੁਝ ਸੱਚੋ-ਸੱਚ ਸਿੱਖਾਂ ਤੇ ਖਾਸ ਕਰ ਸਿੱਖ ਨੌਜਵਾਨਾ ਨੂੰ ਪੜ੍ਹਾਉਣਾ ਸ਼ੁਰੂ ਕਰੋ । ਜਿਹਨਾਂ ਨੇ ਸਿੱਖਾਂ ਦੇ ਰਾਜ ਭਾਗ ਦਾ ਮਾਲਕ ਬਣਨਾ ਹੈ ਇਹ ਵੀ ਦੱਸੋ ਕਿ ਸਿੱਖਾਂ ਨਾਲ ਹੋ ਰਹੇ ਅੱਤਿਆਚਾਰ ਕਾਰਨ ਹੀ ਅੱਜ ਸੈਂਕੜੇ ਸਿੱਖ ਦੇਸ਼ ਅਤੇ ਪੰਜਾਬ ਅਤੇ ਦੀਆਂ ਜੇਲ੍ਹਾਂ ਅਤੇ ਹਵਾਲਾਤਾ ਵਿੱਚ ਲੰਬੇ ਸਮੇਂ ਤੋਂ ਬੰਦ ਹਨ । ਜੇਲ੍ਹਾਂ 'ਚ ਬੰਦ ਇਹ ਸਿੱਖ ਕੋਈ ਜ਼ਰਾਇਮ ਪੇਸ਼ਾਵਰ ਨਹੀਂ ਹਨ । ਇਸ ਲਈ ਜਦੋਂ ਤੱਕ ਰਿਹਾਈ ਨਹੀਂ ਹੁੰਦੀ ਇਹਨਾਂ ਨੂੰ ਸਿਆਸੀ ਕੈਦੀਆਂ ਵਾਂਗ ਵੱਖਰੀਆਂ ਸਹੂਲਤਾਂ ਦੇ ਕੇ ਜੇਲ੍ਹਾਂ 'ਚ ਰੱਖਿਆ ਜਾਵੇ। ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖ ਕੈਦੀਆਂ ਤੇ ਹਵਾਲਾਤੀਆਂ ਨੂੰ "ਸਿਆਸੀ ਕੈਦੀ" ਵਜੋਂ ਮੰਨ ਕੇ ਪੱਕੀ ਰਿਹਾਈ ਕਰਵਾਉਣੀ ਤੁਹਾਡਾ ਪਹਿਲਾ ਕੰਮ ਹੈ । ਹਿੰਦੋਸਤਾਨ ਦੀ ਜਿਹੜੀ ਸਿਆਸੀ ਧਿਰ ਤੁਹਾਡੇ ਨਾਲ ਸਿਰ ਜੋੜਦੀ ਹੈ, ਉਸਨੂੰ ਨਾਲ ਲਵੋ , ਅਤੇ ਆਲ ਇੰਡੀਆਂ ਗੁਰਦੁਆਰਾ ਐਕਟ, ਅਨੰਦ ਮੈਰਿਜ ਐਕਟ, ਸਰਕਾਰੀ ਅੱਤਵਾਦ ਦਾ ਸ਼ਿਕਾਰ, ਸਾਰੇ ਸਿੱਖ ਸ਼ਹੀਦਾਂ ਤੇ ਪਰਿਵਾਰਾਂ ਲਈ ਮੁੜ ਵਸੇਬਾ ਨਕਦ ਰਾਸ਼ੀ, ਚੰਡੀਗੜ੍ਹ ਪੰਜਾਬ ਨੂੰ ਤੇ ਹੋਰ ਮੰਗਾਂ ਕੇਂਦਰ ਸਾਹਮਣੇ ਰੱਖੋ । ਜਿਹੜੇ ਸਿਆਣੇ ਸਿੱਖ, ਸਿੱਖਾਂ ਦੀਆਂ ਮੰਗਾਂ ਕੇਂਦਰ ਤੋਂ ਮੰਨਵਾਉਣ ਦੀ ਜੁਰਅਤਿ ਰੱਖਦੇ ਹਨ ਅੱਗੇ ਆਉਣ ਤੇ ਸਿਆਣਪ ਦਾ ਪ੍ਰਮਾਣ ਦੇਣ ਇਹ ਧਾਰਨਾ ਵੀ ਗਲਤ ਸਾਬਤ ਕਰਨ ਕਿ ਸਿੱਖਾਂ ਦੇ ਲੀਡਰ ਬੁੱਧੂ ਤੇ ਵਿਕਾਉ ਹੁੰਦੇ ਹਨ ।

ਇਹਨਾਂ ਮੁੱਦਿਆਂ ਪ੍ਰਤੀ ਅਖੋਤੀ ਫਕਰੇ ਕੌਮ ਪੰਜਾਬੀ ਪਾਰਟੀ (ਸ਼੍ਰੋਮਣੀ ਅਕਾਲੀ ਦਲ ਤੇ ਤਖਤਾਂ ਤੇ ਬੈਠੇ ਸਰਬਰਾਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਪੰਥਕ ਨੀਤੀ ਸਪਸ਼ਟ ਕਰਨ ਜੇਕਰ ਅਸਲੀ ਮੰਨੀਆਂ ਜਾਂਦੀਆਂ ਪੰਥਕ ਜੱਥੇਬੰਦੀਆਂ ਫੌਰੀ ਤੌਰ ਤੇ ਪੰਜਾਬ ਦੇ ਕੇਜ਼ਰੀਵਾਲ ਸ. ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨ ਕੇ ਸਮੂਹ ਸਿੱਖਾਂ ਨੂੰ ਇੱਕੋ ਇੱਕ ਕੇਸਰੀ-ਨਿਸ਼ਾਨ ਸਾਹਿਬ ਥੱਲੇ ਲੈ ਆਉਣ, ਇਸ ਤਰ੍ਹਾਂ ਇੱਕ ਸਿਆਸੀ ਪੰਥਕ ਧਿਰ ਨੂੰ ਖੜ੍ਹਿਆਂ ਕਰੋ । ਮੰਨੀਆਂ ਜਾਂਦੀਆ ਪੰਥਕ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਪ੍ਰਤੀ ਆਪਣੇ ਗਿਲੇ-ਸਿਕਵੇਂ ਮਿਲ ਕੇ ਜਾਂ ਬਾਅਦ 'ਚ ਨਜਿੱਠ ਲੈਣ ਤਾਂ ਕੀ ਆਫਤ ਆ ਜਾਏਗੀ, ਹਾਂ ਜੇਕਰ ਸ. ਸਿਮਰਨਜੀਤ ਸਿੰਘ ਮਾਨ ਦਾ ਵਿਰੋਧ ਕਰਕੇ ਸਿੱਖ ਵਿਰੋਧੀ ਆਰ.ਐਸ .ਐਸ ਦੀ ਸਿਆਸੀ ਵਿੰਗ ਜਮਾਤ ਭਾਜਪਾ ਦੇ ਕੁੱਛੜ ਬੈਠੇ ਪੰਥਕ ਸਰੂਪ ਛੱਡ ਚੁੱਕੇ ਸਿੱਖ ਆਗੂਆਂ ਦੀ ਅਸਿੱਧੀ ਮੱਦਦ ਕਰਨ ਦਾ ਸੁਭਾਅ ਬਣ ਚੁੱਕਾ ਹੈ ਤਾਂ ਫਿਰ ਤੁਹਾਡਾ ਰੱਬ ਹੀ ਰਾਖਾ, ਕੀ ਤੁਸੀ ਕੌਮ ਹਿਤੂ ਅਖਵਾ ਸਕੋਗੇ ।

ਇੱਥੇ ਸ. ਸਿਮਰਨਜੀਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਆਪਣੇ ਦੁਆਲੇ ਖੁਸ਼ਆਮਦੀ ਕਰਨ ਵਾਲੇ ਤੇ ਪਾਰਟੀ ਦੇ ਲੈਟਰਪੈਡ (ਚਿੱਠੀਆਂ) ਵੇਚਣ ਵਾਲੇ ਸਿੱਖਾਂ ਤੋਂ ਖਹਿੜਾ ਛੁਡਾ ਲੈਣ ਅਤੇ ਵੇਲੇ ਸਿਰ ਚੰਗੀ ਸਲਾਹ ਨਾ ਦੇ ਸਕਣ ਵਾਲੇ ਡੰਗ ਟਪਾਉ ਸਮੱਰਥਕਾ ਨੂੰ ਗਲੋਂ ਲਾਹੁਣ, ਦੂਜੇ ਪਾਸੇ ਸ. ਸਿਮਰਜੀਤ ਸਿੰਘ ਮਾਨ ਦੀ ਵਿਰੋਧਤਾ ਰੱਖਣ ਵਾਲਿਉਂ ਤੁਹਾਡੇ ਵਿੱਚ ਸ. ਸਿਮਰਨਜੀਤ ਸਿੰਘ ਮਾਨ ਦੇ ਕੱਦ ਦਾ ਆਗੂ ਹੈ ਨਹੀਂ, ਇਸ ਲਈ ਐਵੇਂ ਸ. ਮਾਨ ਤੇ ਚਿੱਕੜ ਸੁੱਟ ਕੇ ਭਾਜਪਾ ਤੇ ਉਹਨਾਂ ਦੇ ਕੁੱਛੜ ਬੈਠੇ ਵਿਕਾਉ ਸਿੱਖ ਜੋ ਪੰਥਕ ਏਜੰਡਾ ਛੱਡ ਚੁਕੇ ਹਨ ਨੂੰ ਹੋਰ ਮਜ਼ਬੂਤ ਕਰਕੇ ਸਿੱਖੀ ਦੀ ਬੇੜੀ ਵਿੱਚ ਵੱਟੇ ਨਾ ਪਾਉ।

ਸਿੱਖਾਂ ਦੇ ਸਾਰੇ ਕੌਮੀ ਮਸਲੇ ਸਮੇਤ ਖਾਲਿਸਤਾਨ ਦੀ ਮੰਗ ਪੂਰਤੀ ਦਾ ਚੰਗਾ ਵੇਲਾ ਦੇਸ਼ ਅੰਦਰ ਹੋਣ ਵਾਲੀਆਂ 2014 ਦੀਆਂ ਲੋਕ ਸਭਾ ਚੋਣਾਂ ਹਨ । ਜੇ ਤੁਸੀ ਹੁਣ ਇੱਕ-ਜੁਟਤਾ ਨਾ ਵਿਖਾਈ ਤਾਂ ਚੇਤੇ ਰੱਖਣਾ ਇਹਨਾਂ ਚੋਣਾਂ ਤੋਂ ਬਾਅਦ ਸਿੱਖ ਦੀ ਗੱਲ ਪੰਜਾਬ ਦੀ ਗੱਲ ਕਿਸੇ ਨਹੀਂ ਸੁਣਨੀ, ਸਿਆਣੇ ਬਣ ਕੇ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਸਮੇਤ ਕਿਸੇ ਹਮਖਿਆਲੀ ਧਿਰ ਨਾਲ ਮਿਲ ਕੇ ਲੋਕ ਸਭਾ ਸੀਟਾਂ ਜਿੱਤ ਲਵੋ । ਦਿੱਲੀ ਵਿਧਾਨ ਸਭਾ 'ਚ ਹੋਈ ਕੇਜ਼ਰੀਵਾਲ ਦੀ ਜਿੱਤ ਤੋਂ ਸਬਕ ਲਵੋ ਭਵਿੱਖ ਤੁਹਾਡੇ ਹੱਥ ਹੋ ਸਕਦਾ ਹੈ । ਜੇਲ੍ਹਾਂ ਦੇ ਦਰਵਾਜ਼ੇ ਦੀਆਂ ਚਾਬੀਆਂ ਗੁਰੂ ਕੇ ਬਾਗ ਦੇ ਮੋਰਚੇ ਵਾਗੂੰ ਤੁਹਾਡੇ ਕਦਮਾਂ ਤੇ ਆ ਸਕਦੀਆਂ ਹਨ । ਪੰਜਾਬ ਵਿਧਾਨ ਸਭਾ, ਸ਼੍ਰੋਮਣੀ ਕਮੇਟੀ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਕੇ ਟਿਕਟਾਂ ਦੀ ਵੰਡ ਵੀ ਹੁਣੇ ਕਰ ਦਿਉ । ਤਾਂ ਜੋ ਇਹਨਾਂ ਸਭਨਾ ਨੂੰ ਹੁਣ ਹੋ ਰਹੀਆਂ ਲੋਕ ਸਭਾ ਚੋਣਾਂ 'ਚ ਜ਼ੋਰ ਅਜਮਾਇਸ਼ ਕਰਨ ਦਾ ਮੌਕਾ ਮਿਲ ਸਕੇ । ਆਉਣ ਵਾਲੀ ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ਦੇ ਇਹ ਉਮੀਦਵਾਰ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਸਕਣ ।

ਇਹ ਗੱਲ ਠੋਕ ਵਜ਼ਾ ਕੇ ਸਾਰੀਆਂ ਪੰਥਕ ਧਿਰਾਂ ਐਲਾਨ ਕਰ ਦੇਣ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਸਿੱਖਾਂ ਦਾ ਕੇਜ਼ਰੀਵਾਲ ਸ. ਸਿਮਰਨਜੀਤ ਸਿੰਘ ਮਾਨ ਹੋਵੇਗਾ । ਲੋਕ ਸਭਾ ਤੋਂ ਬਾਅਦ ਵਿਧਾਨ ਸਭਾ ਤੇ ਫਿਰ ਸ਼੍ਰੋਮਣੀ ਕਮੇਟੀ ਜਿੱਤ ਕੇ ਤਖਤਾਂ ਦੇ ਜੱਥੇਦਾਰ ਵੀ ਸਿੱਖ ਮਰਿਆਦਾ ਅਨੁਸਾਰ ਸਰਬਤ ਖਾਲਸਾ ਦੀ ਪ੍ਰਵਾਨਗੀ ਨਾਲ ਦ੍ਰਿੜਤਾਂ ਵਾਲੇ ਗੁਰਸਿੱਖ ਥਾਪਾਗੇ । ਪੈਰੋਲ ਤੇ ਆਏ ਸਾਰੇ ਸਿੱਖ ਬੰਦੀਆਂ ਦੀ ਪੱਕੀ ਰਿਹਾਈ ਦਾ ਫੋਰੀ ਪ੍ਰਬੰਧ ਕਰਨ ਲਈ ਤੁਰੰਤ ਉਪਰਾਲੇ ਕੀਤੇ ਜਾਣ। ਇਹਨਾਂ ਚੌਹਾਂ ਸਿੱਖ ਬੰਦੀਆਂ ਭਾਈ ਲਾਲ ਸਿੰਘ , ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸੇਰ ਸਿੰਘ ਨੂੰ ਲੋਕ ਸਭਾ ਲਈ ਖੜ੍ਹਿਆ ਕਰਕੇ ਪੰਥਕ ਜੱਥੇਬੰਦੀਆਂ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦਾ ਅਗਲਾ ਪੜਾਅ ਆਰੰਭ ਕਰ ਦੇਣ । ਜੇਲ੍ਹਾਂ 'ਚ ਬੰਦ ਸਾਰੇ ਸਿੰਘਾਂ ਦੀ ਰਿਹਾਈ ਲਈ ਇੱਕ ਜੁੱਟ ਹੋ ਜਾਉ । ਇਹਨਾਂ ਦੀ ਰਿਹਾਈ ਹੀ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗੀ। ਕਿਉਂਕਿ ਸਿੱਖਾਂ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਬੰਦੀ ਸਿੰਘ ਰਿਹਾਈ ਮੋਰਚੇ ਦਾ ਕਾਫਲਾ ਲੁੱਟੇ ਜਾਣ ਨਾਲ ਸਰਕਾਰ ਪੱਖੀਂ ਦੋਗਲੀ ਨੀਤੀ ਵਾਲੇ ਧਾਰਮਿਕ ਤੇ ਸਿਆਸੀ ਆਗੂਆਂ ਦਾ ਭਾਡਾਂ ਚੋਰਾਹੇ ਭੰਨਿਆਂ ਜਾ ਚੁੱਕਾ ਹੈ ।

ਅਸੀਂ ਸਮਝਦੇ ਹਾਂ ਕਿ ਕੁਰਬਾਨੀ ਤੇ ਸਿੱਖੀ ਜਜਬਾ ਹੀ ਕੌਮ ਨੂੰ ਜਿੰਦਾਂ ਰੱਖਣ ਦਾ ਤਰੀਕਾ ਹੈ ? ਪਰ ਕੌਮ ਦੇ ਇਸ ਜਜਬੇ ਨੂੰ ਟੋਕਰੀਆਂ ਵਿੱਚ ਪਾ ਕੇ ਆਪਣਾ ਸਵਾਰਨ ਵਾਲੇ ਅੱਜ ਵੀ ਸਿੱਖੀ ਸੰਸਥਾਵਾਂ ਤੇ ਕਾਬਜ਼ ਕਿਉਂ ਹਨ । ਅੱਜ ਸਿੱਖ ਕੌਮ ਸੱਜਣ ਤੇ ਦੁਸ਼ਮਣ ਦੀ ਪਹਿਚਾਣ ਕਰਨ ਦੀ ਲੋੜ ਕਿਉਂ ਨਹੀਂ ਸਮਝਦੀ। ਸਿੱਖੀ ਜਜਬੇ ਨੂੰ ਕੁਰਾਹੇ ਪਾਉਣਾ ਇੰਨਾ ਸੌਖਾ ਕਿਉਂ ਹੋ ਚੁੱਕਾ ਹੈ। ਜਰਾ ਸੋਚੋ ਪੰਜਾਬ ਤੇ ਦੁਜੇ ਪ੍ਰਾਤਾਂ ਅਤੇ ਚੰਡਿਗੜ੍ਹ, ਦਿੱਲੀ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਨੋਜਵਾਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਿਆਉਣਾ ਅਤੇ ਸਜਾ ਕੱਟ ਚੁਕੇ ਸਿੱਖਾ ਨੂੰ ਰਿਹਾ ਕਰਨਾ, ਪੈਰੋਲ 'ਤੇ ਆ ਚੁਕੇ ਸਿੱਖਾ ਨੂੰ ਪੱਕੀ ਰਿਹਾਈ ਦੇਣੀ ਅਖੌਤੀ ਪੰਥਕ ਸਰਕਾਰ ਲਈ ਕਿੰਨਾਂ ਕੂ ਵੱਡਾ ਕੰਮ ਹੈ। ਪੈਰੋਲ 'ਤੇ ਆਏ ਚੋਹਾਂ ਸਿੱਖਾ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਸ਼ਮਸ਼ੇਰ ਸਿੰਘ ਨੂੰ ਮੁੜ ਜੇਲ ਜਾਣ ਤੋਂ ਰੋਕਣ ਲਈ ਪੰਥਕ ਜਥੇਬੰਦੀਆਂ ਅਗੇ ਆਉਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top