Share on Facebook

Main News Page

ਪ੍ਰਚਾਰਕ ਗਿਆਨੀ ਗੁਰਮੀਤ ਸਿੰਘ ‘ਗੌਰਵ’ ਉੱਤੇ ਇੰਗਲੈਂਡ ਸਥਿਤ ਗੁਰਦੁਆਰਾ ਸਿੰਘ ਸਭਾ, ਸਲੋਅ (ਲੰਡਨ) ਵਿੱਚ ਕਾਤਲਾਨਾ ਹਮਲਾ

ਤਰਲੋਕ ਸਿੰਘ ‘ਹੁੰਦਲ’ ਬਰੈਂਪਟਨ, ਕੈਨੇਡਾ (11 ਜਨਵਰੀ 2014): ਬੀਤੇ ਦਿਨ ਰਾਤ ਦੇ ਦੂਸਰੇ ਪਹਿਰ ਪ੍ਰਸਿੱਧ ਪੰਥ ਪ੍ਰਚਾਰਕ ਗਿਆਨੀ ਗੁਰਮੀਤ ਸਿੰਘ ‘ਗੌਰਵ’ ਉੱਤੇ ਇੰਗਲੈਂਡ ਸਥਿਤ ਗੁਰਦੁਆਰਾ ਸਿੰਘ ਸਭਾ, ਸਲੋਅ (ਲੰਡਨ) ਵਿੱਚ ਕਾਤਲਾਨਾ ਹਮਲਾ ਹੋਇਆ ਹੈ। ਹਮਲਾਵਾਰ ਓਸ ਨਾਮੀ ਸੰਪ੍ਰਦਾਇ ਦੇ ਪੈਰੋਕਾਰ ਦਸੇ ਜਾਂਦੇ ਹਨ, ਜਿਸ ਨੂੰ ਗੁਰਬਾਣੀ ਦੇ ਚਾਨਣ ਅਤੇ ਪੰਥ ਪ੍ਰਮਾਣਿਤ ਰਹਿਤ ਮਰਯਾਦਾ ਦੇ ਸੰਦਰਭ ਵਿੱਚ ਸਿੱਖੀ ਦਾ ਪ੍ਰਚਾਰ ਬਿਲਕੁਲ ਨਹੀਂ ਭਾਉਂਦਾ।

ਇਹ ਸਿੱਖ ਜਗਤ ਦਾ ਵੱਡਾ ਦੁਖਾਂਤ ਹੈ ਕਿ ਗੁਰੂ ਸਾਹਿਬਾਨ ਦੇ ਦੋਖੀਆਂ ਨੇ ਅੱਡੋ-ਅੱਡਰੀਆਂ ਸੰਸਥਾਵਾਂ, ਸਭਾਵਾਂ ਅਤੇ ਡੇਰੇ ਬਣਾ ਕੇ ਸਿੱਖੀ ਦੇ ਪਾਵਨ ਅਸੂਲ਼ਾਂ ਦਾ ਘਾਣ ਕੀਤਾ ਹੈ ਅਤੇ ਇਹ ਗੁਰਬਾਣੀ ਦੇ ਆਸ਼ੇ ਅਨੁਸਾਰ ਸਿੱਖ ਧਰਮ ਦੇ ਪ੍ਰਚਾਰ ਵਿੱਚ ਰੋੜਾ ਹੀ ਨਹੀਂ ਬਣ ਰਹੀਆਂ, ਸਗੋਂ ਗੁਰਮਤਿ ਨੁੰ ਸਮਰਪਤ ਵਿਦਵਾਨਾਂ, ਕਥਾ-ਵਾਚਕ ਅਤੇ ਪ੍ਰਚਾਰਕਾਂ ਨੂੰ ਡਰਾ, ਧਮਕਾ ਕੇ ਸੱਚ ਦਾ ਰਾਹ ਛੱਡਣ ਲਈ ਮਜਬੂਰ ਕਰ ਰਹੀਆਂ ਹਨ। ਜਿਨ੍ਹਾਂ ਗੁਰਮਖਿ ਪਿਆਰਿਆਂ ਨੇ ਝੂਠ ਦੀਆਂ ਦੁਕਾਨਾਂ ਦਾ ਪਰਦਾ ਫ਼ਾਸ਼ ਕਰਨ ਲਈ ਗੁਰੂ ਨਾਲ ਅਹਿਦ ਕੀਤਾ ਹੋਵੇ, ਫਿਰ ਉਹ ਕਦੋਂ ਡਰਦੇ ਹਨ, ਕਿਉਂਕਿ ਗੁਰੂ ਸਾਹਿਬ ਦਾ ਫੁਰਮਾਨ ਹੈ:

ਸਚੁ ਕਮਾਵੈ ਸੋਈ ਕਾਜੀ॥ ਜੋ ਦਿਲੁ ਸੋਧੈ ਸੋਈ ਹਾਜੀ॥ ਮਾਰੂ ਮ:5,ਅੰਕ 1084)

ਸਿੱਖ ਜਗਤ ਨੂੰ ਇਸ ਘਿਨਾਉਂਣੀ ਘਟਨਾ ਦੀ ਪੁਰਜੋਰ ਨਿਖੇਧੀ ਕਰਨੀ ਬਣਦੀ ਹੈ ਅਤੇ ਇੰਗਲੈਂਡ ਦੀ ਸਮੂਹ ਸਿੱਖ ਸੰਗਤ ਨੂੰ ਅਜੇਹੀਆਂ ਸਿੱਖੀ ਦੀਆਂ ਦੁਸ਼ਮਣ ਤਾਕਤਾਂ ਨਾਲੋਂ ਨਾਤਾ ਤੋੜ ਲੈਂਣਾ ਚਾਹੀਦਾ ਹੈ।

ਆਓ! ਸਾਰੇ ਰਲਮਿਲ ਕੇ ਭਾਈ ਗੁਰਮੀਤ ਸਿੰਘ ਜੀ ‘ਗੌਰਵ’ ਦੀ ਜਲਦ ਸਿਹਤਯਾਬੀ ਲਈ ਗੁਰੂ ਹਜੂਰ ਅਰਦਾਸ ਕਰੀਏ ਅਤੇ ਕਾਮਨਾ ਕਰੀਏ ਕਿ ਭਾਈ ਸਾਹਿਬ ਗੁਰੂ ਮਿਸ਼ਨ ਨੂੰ ਪੂਰਨ ਦ੍ਰਿੜਤਾ ਨਾਲ ਨਿਭਾਉਂਦੇ ਰਹਿਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top