Share on Facebook

Main News Page

ਪਟਨਾ ਸਾਹਿਬ ਦਾ ਮਾਮਲਾ ਹੋਰ ਉਲਝਿਆ, ਗਿਆਨੀ ਇਕਬਾਲ ਸਿੰਘ ਸਮਝੌਤੇ ਤੋਂ ਮੁੱਕਰਿਆ

ਕੁੱਕੜ ਖੇਹ ਹੋਰ ਉੜਾਈ ਜਾਵੇਗੀ, ਹਾਲੇ ਸਵਾਦ ਨਹੀਂ ਆਇਆ...

* ਸਮਝੌਤੇ ਜਿੰਨੇ ਮਰਜੀ ਹੋ ਜਾਣ , ਦੋਵਾ ਧਿਰਾਂ ਨੂੰ ਤਲਬ ਕੀਤਾ ਜਾਵੇਗਾ - ਗੁਰਬਚਨ ਸਿੰਘ

ਅੰਮ੍ਰਿਤਸਰ 11 ਜਨਵਰੀ (ਜਸਬੀਰ ਸਿੰਘ) ਤਖਤ ਸ੍ਰੀ ਪਟਨਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਸ਼ੁਭ ਅਵਸਰ 'ਤੇ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋ ਕੀਤੀ ਗਈ ਹੁੱਲੜਬਾਜੀ ਦੀ ਜਥੇਦਾਰ ਤੇ ਪ੍ਰਬੰਧਕੀ ਕਮੇਟੀ ਵਿਚਕਾਰ ਹੋਏ ਸਮਝੌਤੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਮਝੌਤੇ 'ਤੇ ਦਸਤਖਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਭੇਜੀ ਗਈ ਟੀਮ ਜਬਰ ਦਸਤੀ ਸਮਝੌਤਾ ਕਰਾਉਣਾ ਚਾਹੀਦੀ ਸੀ, ਜਿਹੜਾ ਉਹਨਾਂ ਨੂੰ ਮਨਜੂਰ ਨਹੀਂ ਹੈ।

ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਚਰਨਜੀਤ ਸਿੰਘ ਨੇ ਦੱਸਿਆ ਕਿ ਸੱਤ ਜਨਵਰੀ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਤਖਤ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਉਸ ਵੇਲੇ ਦਰਬਾਰ ਵਿੱਚ ਹੁੱਲੜਬਾਜੀ ਕੀਤੀ, ਜਦੋਂ ਤਖਤ ਸਾਹਿਬ ਤੇ ਭਾਈ ਪਿੰਦਰਪਾਲ ਸਿੰਘ ਕਥਾ ਕਰ ਰਹੇ ਸਨ। ਉਹਨਾਂ ਕਿਹਾ ਕਿ ਪ੍ਰਬੰਧਕੀ ਕਮੇਟੀ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਜਥੇਦਾਰ ਦੇ ਵੱਧ ਰਹੇ ਰੁਝੇਵਿਆ ਨੂੰ ਵੇਖ ਕੇ ਜਦੋ ਪ੍ਰਬੰਧਕ ਕਮੇਟੀ ਨੇ ਗਿਆਨੀ ਪਰਤਾਪ ਸਿੰਘ ਨੂੰ ਮੀਤ ਜਥੇਦਾਰ ਬਣਾ ਦਿੱਤਾ, ਤਾਂ ਗਿਆਨੀ ਇਕਬਾਲ ਸਿੰਘ ਉਸਦਾ ਲੜਕਾ ਗੁਰਪ੍ਰਸਾਦ ਸਿੰਘ ਅਤੇ ਗੁਰਦਿਆਲ ਸਿੰਘ ਕਿਰਪਾਨਾ ਤੇ ਹੋਰ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ, ਤਖਤ ਵਿਖੇ ਚੱਲਦੇ ਦੀਵਾਨ ਵਿੱਚ ਆਣ ਵੜੇ ਤੇ ਉਹਨਾਂ ਨੇ ਹੁੱਲੜਬਾਜੀ ਕਰਕੇ ਦੀਵਾਨ ਦੀ ਮਰਿਆਦਾ ਨੂੰ ਭੰਗ ਕੀਤਾ।

ਉਹਨਾਂ ਦੱਸਿਆ ਕਿ ਇਸ ਤੇ ਐਕਸ਼ਨ ਲੈਦਿਆਂ ਉਹਨਾਂ ਨੇ ਹੁੱਲੜਬਾਜੀ ਕਰਨ ਦੇ ਦੋਸ਼ ਵਿੱਚ ਗਿਆਨੀ ਇਕਬਾਲ ਸਿੰਘ, ਉਸ ਦੇ ਲੜਕੇ ਗੁਰਪ੍ਰਸਾਦ ਸਿੰਘ ਤੇ ਗੁਰਦਿਆਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਪਰ ਸ਼੍ਰੋਮਣੀ ਕਮੇਟੀ ਵੱਲੋ ਭੇਜੀ ਗਈ ਟੀਮ ਨੇ ਇਸ ਸਬੰਧ ਵਿੱਚ ਜਦੋਂ ਪੜਤਾਲ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਸਾਰਾ ਕਸੂਰ ਗਿਆਨੀ ਇਕਬਾਲ ਸਿੰਘ ਦਾ ਹੈ ਤੇ ਉਹਨਾਂ ਨੇ ਗਿਆਨੀ ਨੂੰ ਰਾਜੀਨਾਵਾ ਕਰਨ ਲਈ ਕਿਹਾ।

ਉਹਨਾਂ ਕਿਹਾ ਕਿ ਰਾਤ ਤਾਂ ਭਾਂਵੇ ਗਿਆਨੀ ਨੇ ਇਨਕਾਰ ਕਰ ਦਿੱਤਾ ਪਰ ਸਵੇਰੇ ਖੁਦ ਹੀ ਉਸ ਨੇ ਰਾਜੀਨਾਵਾ ਕਰਨ ਦਾ ਨਿਉਤਾ ਭੇਜ ਦਿੱਤਾ ਤੇ ਵਿਚੋਲਿਆਂ ਨੇ ਬੈਠ ਕੇ ਸਮਝੌਤਾ ਕਰਵਾ ਦਿੱਤਾ ਕਿ ਗਿਆਨੀ ਇਕਬਾਲ ਸਿੰਘ ਕੇਸ ਵਾਪਸ ਲਵੇਗਾ ਤੇ ਪ੍ਰਬੰਧਕੀ ਕਮੇਟੀ ਉਸ ਦੀ ਮੁਅੱਤਲੀ ਵਾਪਸ ਲਵੇਗੀ, ਜਿਸ ਨੂੰ ਤਖਤ ਸਾਹਿਬ ਤੇ ਬੈਠ ਕੇ ਪ੍ਰਵਾਨ ਕਰ ਲਿਆ ਗਿਆ, ਪਰ ਅੱਜ ਫਿਰ ਗਿਆਨੀ ਇਕਾਬਲ ਸਿੰਘ ਨੇ ਸਮਝੌਤਾ ਤੋਂੜਦਿਆਂ ਕਿਹਾ ਕਿ ਉਹ ਸਮਝੌਤੇ 'ਤੇ ਦਸਤਖਤ ਨਹੀਂ ਕਰੇਗਾ।

ਉਹਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਜਿਹੜੀ ਸੱਟ ਲੱਗਣ ਦਾ ਦਾਅਵਾ ਕਰ ਰਿਹਾ ਹੈ, ਉਹੀ ਕਿਸੇ ਵੀ ਤੇਜਧਾਰ ਹਥਿਆਰ ਨਾਲ ਲੱਗੀ ਸਾਹਮਣੇ ਨਹੀਂ, ਸਗੋਂ ਮੈਡੀਕਲ ਰੀਪੋਰਟ ਵਿੱਚ ਉਹ ਗੰਭੀਰ ਸੱਟ ਨਹੀਂ ਆਈ। ਉਹਨਾਂ ਕਿਹਾ ਕਿ ਪੁਲੀਸ ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਜਾਂਚ ਰੀਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੁਰੂ ਘਰ ਦੇ ਖਾਤਰ ਜੇਕਰ ਉਹਨਾਂ ਨੂੰ ਜੇਲ ਯਾਤਰਾ 'ਤੇ ਵੀ ਜਾਣਾ ਪਿਆ ਤਾਂ ਉਹ ਸੰਕੋਚ ਨਹੀਂ ਕਰਨਗੇ।

ਦੂਸਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਜਸਵਿੰਦਰਪਾਲ ਸਿੰਘ ਨੇ ਕਿਹਾ ਕਿ ਭਾਂਵੇ ਜਿੰਨੇ ਮਰਜੀ ਰਾਜੀਨਾਵੇ ਹੋ ਜਾਣ, ਪਰ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੌਹੀਨ ਹੋਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋ ਰੀਪੋਰਟ ਪੇਸ਼ ਕਰਨ ਉਪਰੰਤ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਕੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਤਖਤ ਸਾਹਿਬ 'ਤੇ ਕਿਸੇ ਵੀ ਪ੍ਰਕਾਰ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top