Share on Facebook

Main News Page

ਪੰਥ ਦੋਖੀ ਭਾਂਵੇਂ ਉਹ ਸਿੱਖੀ ਭੇਸ ਵਿੱਚ ਤਖ਼ਤਾਂ ਦੇ ਜਥੇਦਾਰ ਹੀ ਕਿਉਂ ਨਾ ਹੋਣ... ਉਹ ਪੰਥ ਵਲੋਂ ਬਖਸ਼ੇ ਨਹੀਂ ਜਾਣੇ
-: ਨਿਰਮਲ ਸਿੰਘ ਹੰਸਪਾਲ

ਦੁਨੀਆਂ ਦੇ ਇਤਿਹਾਸ ਨੇ ਜਦੋਂ ਵੀ ਕਰਵਟ ਲਈ, ਤਾਂ ਜੋ ਕਦੇ ਇਤਿਹਾਸ ਵਿੱਚ ਪੜਿਆ ਹੁੰਦਾ ਹੈ, ਉਹ ਤੁਹਾਡੇ ਜੀਵਨ ਕਾਲ ਵਿਚ ਜਦੋਂ ਸੁਨਣ ਤੇ ਦੇਖਣ ਨੂੰ ਮਿਲਦਾ ਹੈ, ਤਾਂ ਇਨਸਾਨ ਕਹਿੰਦਾ ਹੈ ਕਿ ਵਾਹਿਗੁਰੂ ਤੇਰੀਆਂ ਤੂਂ ਹੀ ਜਾਣੇ। ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਜਿਸ ਕਿਸੀ ਨੇ ਵੀ ਸਿੱਖੀ ਨਾਲ, ਗੁਰੂ ਪਾਤਸ਼ਾਹੀ ਦੇ ਇਤਿਹਾਸ ਨਾਲ ਛੇੜਛਾੜ ਅਤੇ ਸਿੱਖ ਧਾਰਮਿਕ ਅਸਥਾਨ ਦੀ ਪਵਿੱਤਰਤਾ ਨੂ ਭੰਗ ਕਰਨ ਦੀ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਤਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਹਰਕਤ ਕੀਤੀ ਹੋਵੇ ਤੇ ਸਮਝ ਲੈਣ, ਉਹ ਲੋਕ ਬਖਸ਼ੇ ਨਹੀਂ ਗਏ, ਤੇ ਨਾ ਹੀ ਬਖਸ਼ੇ ਜਾਣੇ ਹਨ। ਉਹ ਲੋਕ ਸਮਝ ਲੈਣ "ਗੁਰੁ ਕਰਤਾ ਗੁਰੁ ਕਰਣੈ ਜੋਗੁ ॥ ਗੁਰੁ ਪਰਮੇਸਰੁ ਹੈ ਭੀ ਹੋਗੁ ॥" ਇਹ ਅਟੱਲ ਸੱਚਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਕੋਲੋਂ ਉਹ ਬੱਚ ਨਹੀਂ ਸਕਦਾ। ਉਹ ਭਾਵੇਂ ਕਿਸੇ ਵੀ ਰੂਪ ਵਿੱਚ ਆਉਣ... ਚੰਦੂ ਹੋਵੇ, ਭਾਂਵੇਂ ਗੰਗੂ ਜਾਂ ਜਕਰੀਆ ਖ਼ਾਨ, ਮੱਸਾ ਰੰਗੜ ਜਾਂ ਫਿਰ ਸਿੱਖੀ ਭੇਸ ਵਿੱਚ ਤਖ਼ਤਾਂ ਦੇ ਜਥੇਦਾਰ ਹੀ ਕਿਉਂ ਨਾ ਹੋਣ... ਉਹ ਪੰਥ ਵਲੋਂ ਬਖਸ਼ੇ ਨਹੀਂ ਜਾਣੇ। "ਪੰਥ ਨੇ ਜਥੇਦਾਰ ਦੀ ਸੇਵਾ" ਗੁਰੂ ਦੇ ਭੈ ਵਿੱਚ ਰਹਿ ਕੇ, ਹਰ ਕਾਰਜ ਪੰਥ ਦੇ ਭਲੇ ਲਈ, ਸੰਗਤਾਂ ਦੀ ਸਮੁੱਚੀ ਆਵਾਜ਼ ਨੂੰ ਧਿਆਨ ਵਿੱਚ ਰੱਖਕੇ ਸੇਵਾ ਕਰਨੀ, ਬੰਦਾ ਤਾਂ ਕੋਈ ਵੀ ਮਾੜਾ ਨਹੀਂ, ਸਿਰਫ ਉਸ ਦੀ ਕਰਤੂਤਾਂ ਤੋਂ ਗੁਣ ਤੇ ਅਉਗੁਣਾਂ ਦਾ ਪਤਾ ਲਗਦਾ ਹੈ।

ਜਿਸ ਦੀ ਤਾਜ਼ਾ ਉਦਾਹਰਣ 7 ਜਨਵਰੀ ਨੂੰ ਬਿਪਰਨ ਦੇ ਕੈਲੰਡਰ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਤੋਂ ਪਟਨੇ ਦੀ ਧਰਤੀ, ਗੁਰੂ ਗ੍ਰੰਥ ਸਾਹਿਬ ਜੀ ਸਿੰਘਾਸਨ 'ਤੇ ਬਿਰਾਜਮਨ ਸਨ। ਇਨ੍ਹਾਂ ਲਾਲਚੀ ਜਥੇਦਾਰਾਂ ਦਾ ਸੱਚ ਉਸ ਵਕਤ ਸਾਹਮਣੇ ਆ ਗਿਆ, ਜਦੋਂ ਇਹ ਗੁਰੂ ਜੀ ਦੀ ਹਜ਼ੂਰੀ ਵਿੱਚ ਦੋ ਧੜਿਆਂ ਨੇ ਬੇਅਦਬੀ ਕੀਤੀ, ਉਸ ਸਮੇਂ ਦਸਤਾਰਾਂ ਲੱਥੀਆਂ, ਲਕਿਨ ਕੌਮ ਦੇ ਅਖੌਤੀ ਜਥੇਦਾਰ ਅਖਵਾਉਣ ਵਾਲਿਓ, ਦਸਤਾਰ ਕਿਸੇ ਧੜੇ ਦੀ ਨਹੀਂ ਉਤਰੀ, ਦਸਤਾਰ ਤਾਂ ਸਿੱਖ ਦੀ ਉਤਰੀ, ਉਹ ਬਾਂਵੇਂ ਦੁਨੀਆ ਦੇ ਕਿਸੇ ਵੀ ਕੋਨੇ 'ੳ ਬੈਠਾ ਸੀ, ਤੁਸੀਂ ਲੱਖਾਂ ਹੀ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਇਸ ਦੇ ਜਿੰਮੇਵਾਰ ਪੰਜਾਂ ਤਖ਼ਤਾਂ ਦੇ ਅਖੌਤੀ ਜਥੇਦਾਰ ਹਨ। ਇਨ੍ਹਾਂ ਦੇ ਭਾਈਵਾਲ ਅਖੌਤੀ ਸੰਤ ਸਮਾਜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਤੇ ਇਨ੍ਹਾਂ ਸਾਰਿਆਂ ਦੇ ਕਰਤਾ ਧਰਤਾ ਪ੍ਰਕਾਸ਼ ਸਿੰਘ ਬਾਦਲ, ਕੋ ਕੋਈ ਨਾ ਕੋਈ ਸਿੱਖ ਇਤਿਹਾਸ ਨਾਲ, ਗੁਰੂ ਇਤਹਿਾਸ ਨਾਲ ਛੇੜਛਾੜ ਕਰਦੇ ਆ ਰਹੇ ਹਨ। ਕਦੀ ਨਾਨਕਸ਼ਾਹੀ ਕੈਲੰਡਰ ਦੇ ਸੁਧਾਰ ਦੇ ਨਾਮ 'ਤੇ, ਕਦੀ ਰਹਿਤ ਮਰਿਆਦਾ ਨੂੰ ਲੈਕੇ, ਕਦੀ ਅਖੌਤੀ ਦਸਮ ਗ੍ਰੰਥ ਨੂੰ ਲੈਕੇ, ਕਦੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ... ਆਖਿਰ ਪਾਪ ਦਾ ਘੜਾ ਭਰ ਗਿਆ।

5 ਜਨਵਰੀ ਨੂੰ ਗੁਰੂ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ, ਫਿਰ ਰਿਹ 7 ਜਨਵਰੀ ਨੂੰ ਕਿਉਂ ਮਾਨ ਰਹੇ ਸਨ? ਇਥੇ ਹੀ ਬਸ ਨਹੀਂ, ਇਸੇ ਸਾਲ 2014 ਨੂੰ 28 ਦਸੰਬਰ ਇਹੀ ਗੁਰਪੁਰਬ ਫਿਰ ਮਨਾਇਆ ਜਾਵੇਗਾ, ਗੁਰੂ, ਇੱਕ ਤੇ ਉਸ ਦੇ ਦੋ ਪ੍ਰਕਾਸ਼ ਦਿਹਾੜੇ ਦੀਆਂ ਇਕ ਸਾਲ 'ਚ ਦੋ ਵਾਰੀ ਵੱਖੋ ਵਖਰੀਆਂ ਤਰੀਕਾਂ, ਵਾਹ ਜੀ ਵਾਹ!!! ਜਥੇਦਾਰੋ...

ਜਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ "ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ"... ਫਿਰ ਇਹ ਅਖੌਤੀ ਜਥੇਦਾਰ ਕਿਉਂ ਪੰਗਾ ਲੈਂਦੇ ਆ। ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਨੂੰ ਰੱਖਕੇ? ਫਿਰ 7 ਜਨਵਰੀ ਨੂੰ ਜੋ ਤੁਹਾਡੇ ਨਾਲ ਜੋ ਵਾਪਰਿਆ, ੳਹਿ ਕੋਈ ਅਣਹੋਣੀ ਨਹੀਂ ਹੋਈ, ਇਹ ਹੋਣਾ ਸੀ ਤੁਹਾਡੇ ਨਾਲ, ਤੁਸੀਨ ਤਾਂ ਵੈਸੇ ਵ ਆਪਣੀ ਜ਼ਮੀਰ ਮਾਰ ਚੁੱਕੇ ਹੋ, ਨੁਕਸਾਨ ਤਾਂ ਸਿੱਖੀ ਤੇ ਸਿੱਖਾਂ ਦਾ ਹੋਇਆ।

ਜਥੇਦਾਰ ਬਿਪਰ ਦੇ ਗੁਲਾਮ ਬਣੇ, ਇਨ੍ਹਾਂ ਕਾਲਕਾ ਦੇ ਉਪਾਸ਼ਕਾਂ ਨੂੰ ਸਜ਼ਾ ਵੀ ਇਸੇ ਕਾਰਣ ਮਿਲੀ, ਜਥੇਦਾਰ ਜੀਓ... ਨਾਨਾਕਸ਼ਾਹੀ ਕੈਲੰਡਰ ਸਿੱਖੀ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ, ਉਸ ਨੂੰ ਬਿਪਰ ਜਾਂ ਤੁਸੀਂ ਗੁਲਾਮ ਨਹਂ ਕਰ ਸਕਦੇ। 7 ਜਨਵਰੀ ਨੂੰ ਵਾਪਰੀ ਘਟਨਾ ਨੂੰ ਗੁਰੂ ਪਾਤਸ਼ਾਹ ਵਲੋਂ ਤੁਹਾਨੂੰ ਇੱਕ ਸੰਕੇਤ ਸੀ, ਕਿ ਹਾਲੇ ਵੀ ਸਮਝ ਜਾਵੋ।

ਇਸ ਦੇ ਨਾਲ ਲਗਦਿਆਂ ਇਕ ਬੇਨਤੀ ਕਰ ਦਿਆਂ ਉਹ ਵੀ ਮੁਫਤ ਸੁਝਾਓ:

ਕਿ ਆਪਜੀ ਸਮੁੱਚੇ ਪੰਥ ਅੱਗੇ ਆਪਣੀਆਂ ਹੁਣ ਤੱਕ ਹੋਈਆਂ ਗ਼ਲਤੀਆਂ ਕਬੂਲ ਲਵੋ। ਗ਼ਲਤੀਆਂ ਆਪਜੀ ਨੂੰ ਖੁੱਦ ਪਤਾ ਹਨ, ਉਹ ਗ਼ਲਤੀਆਂ ਸਾਰੀਆਂ ਤੁਸੀਂ ਜਾਣਬੁੱਝ ਕੇ ਜਾਂ ਬਾਦਲ ਦੇ ਦਬਾਅ ਥੱਲੇ ਆ ਕੇ ਜਾਂ ਕਿਸੇ ਬਿਪਰ ਵਲੋਂ ਦਿੱਤੇ ਲਾਲਚ ਕਾਰਣ ਜਾਂ ਜਾਚੇ ਅਨਜਾਣੇ 'ਚ। ਲੇਕਿਨ ਹੋਈਆਂ ਜ਼ਰੂਰ। ਸਮੁੱਚੇ ਖ਼ਾਲਸਾ ਪੰਥ ਕੋਲੋਂ ਮੁਆਫੀ ਮੰਗਦੇ ਇਹ ਕਿੰਨਾ ਵੀ ਕਹੇ ਕਿ ਮੈਂ ਜਥੇਦਾਟ ਦੇ ਸੇਵਾ ਦੇ ਲਾਇਕ ਨਾ ਪਹਿਲਾਂ ਸੀ, ਨਾ ਹੁਣ ਹਾਂ, ਅਤੇ ਬਾਕੀ ਤਖ਼ਤਾਂ ਦੇ ਜਥੇਦਾਰ ਵੀ ਮੇਰੇ ਵਾਂਗ ਹੀ ਹਨ। ਲਾਲਚੀ ਮੌਕਾ ਪ੍ਰਸਤ ਅਤੇ ਸਰਕਾਰੀ ਦਬਾਅ ਥੱਲੇ ਜ਼ਮੀਰ ਵੇਚ ਚੁੱਕੇ ਹਨ। ਸਿੱਖੀ ਨਾਲ ਸਾਡਾ (ਜਥੇਦਾਰਾਂ) ਦਾ ਕੋਈ ਵਾਸਤਾ ਨਹੀਂ। ਇਸ ਕਰਕੇ ਸਿੱਖ ਪੰਥ ਜਲਦੀ ਸਰਬੱਤ ਖ਼ਾਲਸਾ ਦੇ ਇਕੱਠ ਵਿੱਚ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦ ਨਵੇਂ ਸਿਰਿਓਂ ਨਿਯੁਕਤੀ ਕਰੇ। ਇਸੇ ਵਿੱਚ ਹੀ ਪੰਥ ਦਾ ਭਲਾ ਹੈ।

ਅਖੀਰ 'ਚ ਇੱਕ ਵਾਰੀ ਯਾਦ ਕਰਵਾ ਦੇਵਾਂ, ਗਿਆਨੀ ਇਕਬਾਲ ਸਿੰਘ ਜੀ ਨੂੰ... ਉਸ ਦਿਨ ਨੂੰ ਯਾਦ ਕਰੋ, ਅਸਮਾਨ ਦੀ ਬੁਲੰਦੀ ਵਿੱਚ ਉਡਦੇ ਇੱਕ ਖ਼ਾਲਸੇ ਨੇ ਤੁਹਾਡੇ 'ਤੇ 45 ਸਵਾਲ ਨਹੀਂ, 45 ਸਵਾਲੀਆ ਨਿਸ਼ਾਨ ਲਾ ਦਿੱਤੇ। ਇਹ ਸਵਾਲੀਆ ਨਿਸ਼ਾਨ ਜ਼ਿੰਦਾ ਜ਼ਮੀਰ ਵਾਲੇ ਹੀ ਲਾਉਣਗੇ, ਇਹ ਤੁਹਾਡੇ ਵੱਸ ਦੀ ਗੱਲ ਨਹੀਂ, ਅਕਲਮੰਦ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਜੇ ਵੀਰ ਪ੍ਰਭਦੀਪ ਸਿੰਘ ਜ ਦੀ ਗਲ ਨੂੰ ਵਿਚਾਰਦੇ, ਤਾਂ ਸ਼ਾਇਦ ਤੁਹਾਡੇ ਅੱਜ ਦੇ ਹਾਲਾਤ ਕੁੱਝ ...!!! ਪਰ ਹੋਣਾ ਉਹ ਜੋ ਗੁਰੂ ਦੇ ਭਾਣੇ ਵਿੱਚ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top