Share on Facebook

Main News Page

ਭਗਵੰਤ ਮਾਨ ਜੀ, ਕੋਈ ਲੋੜ ਨਹੀਂ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣ ਦੀ
-: ਸੰਪਾਦਕ ਖ਼ਾਲਸਾ ਨਿਊਜ਼

ਭਗਵੰਤ ਮਾਨ ਜੀ, ਇਨ੍ਹਾਂ ਗੁਲਾਮਾਂ ਦੇ ਡਰਾਵਿਆਂ ਤੋਂ ਡਰਣ ਦੀ ਲੋੜ ਨਹੀਂ, ਤਗੜੇ ਹੋਵੋ, ਗੁਰੂ ਨਾਨਕ ਸਾਹਿਬ ਨੂੰ ਬਾਬਾ ਨਾਨਕ ਕਹਿਣਾ ਗਲਤ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਈ ਥਾਂਈ ਬਾਬਾ ਨਾਨਕ ਲਿਖਿਆ ਆਇਆ ਹੈ, ਜਿਵੇਂ:

ਪੰਨਾ 886, ਸਤਰ 1
ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥

ਰਾਮਕਲੀ ਮਹਲਾ ੫ ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ {ਪੰਨਾ 885-886}

ਪੰਨਾ 108, ਸਤਰ 3
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥

ਪੰਨਾ 155, ਸਤਰ 5
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥

ਪੰਨਾ 623, ਸਤਰ 7
ਬਾਬਾ ਨਾਨਕ ਪ੍ਰਭ ਸਰਣਾਈ ॥

ਪੰਨਾ 1426, ਸਤਰ 6
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥

ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ:

- ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ... ਭਾ.ਗੁ. ਵਾਰ 33

- ਫਿਰਿ ਬਾਬਾ ਗਇਆ ਬਗ਼ਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ ...
(ਭਾ.ਗੁ. ਵਾਰ 35)

ਗੁਰੂ ਨਾਨਕ ਸਾਹਿਬ ਨੂੰ ਬਾਬਾ ਨਾਨਕ ਕਹਿਣਾ ਗਲਤ ਨਹੀਂ। ਜਿਨ੍ਹਾਂ ਨੇ ਇਹ ਸ਼ਿਕਾਇਤ ਕੀਤੀ ਹੈ, ਉਹ ਗੁਰਬਾਣੀ ਤੋਂ ਅਨਜਾਣ ਹਨ, ਸਿਰਫ ਰਾਜਨੀਤੀ ਕਰਦੇ ਹੋਏ ਇਨ੍ਹਾਂ ਅਖੌਤੀ ਅਕਾਲੀਆਂ ਨੇ ਆਪਣੇ ਗੁਲਾਮ ਅਕਾਲ ਤਖ਼ਤ 'ਤੇ ਬਿਠਾਏ ਹੋਏ ਹਨ, ਜਿਨ੍ਹਾਂ ਦਾ ਕੰਮ ਬਾਦਲ ਦੇ ਖਿਲਾਫ ਕੋਈ ਵੀ ਬੋਲੇ ਜਾਂ ਅਖੌਤੀ ਅਕਾਲੀਆਂ ਵਲੋਂ ਕੀਤੀਆਂ ਸਿਕਾਇਤਾਂ ਬਾਰੇ ਹੀ ਪੜਤਾਲ ਕਰਨੀ ਹੈ।

ਨਾ ਤਾਂ ਸ਼ਿਕਾਇਤ ਕਰਤਾ, ਨਾ ਹੀ ਜਿਥੇ ਸ਼ਿਕਾਇਤ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ / ਕਬਿੱਤਾਂ ਬਾਰੇ ਕੋਈ ਜਾਣਕਾਰੀ ਹੈ।

ਭਗਵੰਤ ਮਾਨ ਜੀ, ਡੱਟ ਕੇ ਇਨ੍ਹਾਂ ਦਾ ਮੁੰਹ ਤੋੜ ਜਵਾਬ ਦਿਓ, ਇਨ੍ਹਾਂ ਨੂੰ ਭਜਣ ਲਈ ਕੋਈ ਥਾਂ ਨਹੀਂ। ਕੋਈ ਲੋੜ ਨਹੀਂ ਇਨ੍ਹਾਂ ਦੇ ਸਾਹਮਣੇ ਪੇਸ਼ ਹੋਣ ਦੀ, ਤੁਸੀਂ ਕਿਹੜਾ ਗੁਰਦੁਆਰਿਆਂ 'ਚ ਕਥਾ ਕੀਰਤਨ ਕਰਨਾ, ਜਿਹੜਾ ਇਹ ਬੰਦ ਕਰਾ ਦੇਣਗੇ, (ਜਿਨ੍ਹਾਂ ਦਾ ਕਰਾਉਣ ਦੀ ਧਮਕੀ ਦਿੱਤੀ, ਉਨ੍ਹਾਂ ਦਾ ਬੰਦ ਨਹੀਂ ਹੋਇਆ, ਤਾਂ ਤੁਹਾਡੀ ਤਾਂ ਗੱਲ ਹੀ ਹੋਰ ਆ) ਤਗੜੇ ਹੋ ਕੇ, ਇਕ ਹੋਰ ਸੀ.ਡੀ. / ਡੀ.ਵੀ.ਡੀ. ਇਨ੍ਹਾਂ ਗੁਲਾਮਾਂ ਦੇ ਵਿਰੁੱਧ ਕੱਢੋ, ਤੁਹਾਡੀਆਂ ਹਜ਼ਾਰ ਕੁ ਸੀ.ਡੀ. / ਡੀ.ਵੀ.ਡੀ. ਤਾਂ ਅਸੀਂ ਹੀ ਖਰੀਦ ਲਵਾਂਗੇ।

ਡੱਟ ਜਾਓ, ਅਸੀਂ ਤੁਹਾਡੇ ਨਾਲ ਹਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top