Share on Facebook

Main News Page

ਜਦੋਂ ਕੋਈ ਗਲਤੀ ਨਹੀਂ, ਫਿਰ ਅਕਾਲ ਤਖਤ ਤੋਂ ਮੁਆਫੀ ਕਾਹਦੀ
-: ਭਗਵੰਤ ਮਾਨ

ਚੰਡੀਗੜ੍ਹ- (ਬਲਤੇਜ ਪਨੂੰ) ਪੰਜਾਬ ਦੇ ਪ੍ਰਸਿਧ ਕਾਮੇਡੀਅਨ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਬਹੁਚਰਚਿਤ ਕਾਮੇਡੀ ਐਲਬਮ "ਕੁਲਫੀ ਗਰਮਾ ਗਰਮ 2" ਦੇ ਵਿੱਚ ਉਨ੍ਹਾਂ ਨੇ ਜਦੋਂ ਕੋਈ ਗਲਤ ਗੱਲ ਕਹੀ ਹੀ ਨਹੀਂ, ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕਦੀਆਂ ਹੋਣ ਤਾਂ ਫਿਰ ਇਸ ਮੁੱਦੇ ਤੇ ਮੁਆਫੀ ਕਿਸ ਗੱਲ ਦੀ।

ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਸ੍ਰੀ ਅਕਾਲ ਤਖਤ ਨੂੰ ਸਰਮ੍ਰਪਿਤ ਹਨ ਅਤੇ ਬੁਲਾਏ ਜਾਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਕੇ ਆਪਣਾ ਪੱਖ ਵੀ ਦੱਸਣ ਨੂੰ ਤਿਆਰ ਹਨ, ਪਰ ਬਿਨਾਂ ਸ਼ਰਤ ਮੁਆਫੀ ਮੰਗਣ ਦੇ ਉਹ ਹੱਕ ਵਿੱਚ ਨਹੀਂ ਹਨ।

ਭਗਵੰਤ ਮਾਨ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਦੇ ਪੀ ਏ ਭੁਪਿੰਦਰ ਸਿੰਘ ਦਾ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਫੋਨ ਆਇਆ ਸੀ, ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨਾਲ ਵੀ ਕਰਵਾਈ, ਜਿਨ੍ਹਾਂ ਨੂੰ ਉਨ੍ਹਾਂ ਵਿਸਥਾਰ ਸਾਹਿਤ ਦੱਸਿਆ ਕਿ ਮੇਰੀ ਪਿਛਲੀ ਐਲਬਮ ਵਿੱਚ "ਠੱਗ ਬਾਬਿਆਂ" ਖਿਲਾਫ ਕਰਾਰੀ ਚੋਟ ਕੀਤੀ ਗਈ ਹੈ, ਨਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਪਰ ਕੋਈ ਕਿੰਤੂ ਪ੍ਰੰਤੂ ਕੀਤਾ ਗਿਆ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਥੇਦਾਰ ਦੇ ਪੀ.ਏ. ਨੇ ਕਿਹਾ ਕਿ ਉਹ ਇਕ ਈ-ਮੇਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਕਰ ਦੇਣ, ਜਿਸ ਵਿੱਚ ਲਿਖਿਆ ਹੋਵੇ ਕਿ ਬੇਸ਼ੱਕ ਮੈਂ ਕੋਈ ਗਲਤੀ ਨਹੀਂ ਕੀਤੀ, ਪਰ ਫਿਰ ਵੀ ਪੰਥ ਬਖਸ਼ਣਹਾਰ ਹੈ

ਭਗਵੰਤ ਮਾਨ ਨੇ ਕਿਹਾ ਕਿ ਇਹ ਤਾਂ ਬਿਨਾਂ ਕਿਸੇ ਗਲਤੀ ਦੇ ਮੁਆਫੀ ਮੰਗਵਾਈ ਜਾ ਰਹੀ ਹੈ, ਤੇ ਮੈਂ ਇਹ ਬਿਲਕੁਲ ਨਹੀਂ ਕਰਾਂਗਾ। ਭਗਵੰਤ ਮਾਨ ਹੁਰਾਂ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਉਪਰ ਆਪਣਾ ਫੈਸਲਾ ਸੁਣਾਵੇ ਜਾਂ ਫਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰੇ, ਉਹ ਫਿਰ ਹੀ ਆਪਣਾ ਪੱਖ ਰੱਖਣਗੇ।

ਗੌਰਤਲਬ ਹੈ ਕਿ ਰੋਪੜ ਦੇ ਇਕ ਘੋਨ ਮੋਨ ਅਕਾਲੀ ਆਗੂ ਸ਼ੈਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਸ਼ਿਕਾਇਤ ਕੀਤੀ ਹੈ, ਕਿ ਭਗਵੰਤ ਮਾਨ ਹੁਰਾਂ ਨੇ ਆਪਣੀ ਪਿਛਲੀ ਐਲਬਮ "ਕੁਲਫੀ ਗਰਮਾ ਗਰਮ 2" ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸਿਰਫ ਬਾਬਾ ਨਾਨਕ ਕਿਹਾ ਹੈ, ਜਿਸ ਨਾਲ ਇਸ ਅਕਾਲੀ ਆਗੂ ਦੀਆਂ ਧਾਰਮਿਕ ਭਾਵਨਾਵਾਂ ਵਲੂੰਧਰੀਆਂ ਗਈਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top