Share on Facebook

Main News Page

ਜੇ ਭਗਵੰਤ ਮਾਨ ਨੇ ਸਤਿਕਾਰ ਨਾਲ “ਬਾਬਾ ਨਾਨਕ” ਕਹਿ ਦਿੱਤਾ ਤਾਂ ਕਿਹੜਾ ਗੁਨਾਹ ਕਰਤਾ ?
-: ਅਵਤਾਰ ਸਿੰਘ ਮਿਸ਼ਨਰੀ

“ਬਾਬਾ” ਤਾਂ ਸਤਿਕਾਰਯੋਗ ਸ਼ਬਦ ਹੈ, ਪਰ ਅੱਜ ਤਾਂ ਜਣਾ ਖਣਾ ਚੋਲੇ ਪਾ ਕੇ “ਬਾਬਾ” ਅਖਵਾਈ ਜਾਂਦਾ ਹੈ। ਗੁਰੂ ਨਾਨਕ ਸਾਹਿਬ ਵੇਲੇ ਰੂਹਾਨੀਅਤ ਵਿੱਚ ਵੱਡੇ ਬੰਦੇ ਨੂੰ ਹੀ “ਬਾਬਾ” ਕਿਹਾ ਜਾਂਦਾ ਸੀ। ਫਿਰ “ਬਾਬਾ ਨਾਨਕ ਜੀ” ਤਾਂ ਜਨਤਾ ਵਿੱਚ ਏਨੇ ਹਰਮਨ ਪਿਆਰੇ ਹੋ ਗਏ ਸਨ ਕਿ- ਘਰਿ ਘਰਿ ਬਾਬਾ ਗਾਵੀਏ ਵੰਜਨਿ ਤਾਲ ਮਿਰਦੰਗ ਰਬਾਬਾ॥ (ਭਾ.ਗੁ.) ਅਤੇ ਗੁਰੂ ਗ੍ਰੰਥ ਸਾਹਿਬ ਵਿਖੇ ਵੀ “ਬਾਬਾ ਨਾਨਕ” ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜੇ ਭਗਵੰਤ ਮਾਨ ਨੇ ਸਤਿਕਾਰ ਨਾਲ “ਬਾਬਾ ਨਾਨਕ” ਕਹਿ ਦਿੱਤਾ ਤਾਂ ਕਿਹੜਾ ਗੁਨਾਹ ਕਰਤਾ ਜਿਹੜਾ ਕਿ ਉਸ ਨੂੰ ਪੁਜਾਰੀਆਂ ਕੋਲ ਪੇਸ਼ ਹੋ ਕੇ ਗਲਤੀ ਮੰਨਣੀ ਪਵੇ? ਭਗਵੰਤ ਮਾਨ ਜੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ “ਬਾਬੇ ਨਾਨਕ” ਦੇ ਮਾਰਗ 'ਤੇ ਚਲਦਿਆਂ ਪੁਜਾਰੀਆਂ ਦੀ ਲੁੱਟ ਤੋਂ ਜਨਤਾ ਨੂੰ ਜਗਾਉਂਦੇ ਰਹੋ। “ਬਾਬੇ ਨਾਨਕ” ਨੇ ਤਾਂ ਪੁਜਾਰੀਆ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਨੂੰ "ਤੀਨੈ ਉਜਾੜੈ ਕਾ ਬੰਧ" (ਗੁਰੂ ਗ੍ਰੰਥ) ਕਿਹਾ ਹੈ ਕਿ ਇਹ ਲੋਕ ਅਸਲ ਧਰਮ ਦੀ ਖੇਤੀ ਨੂੰ ਉਜਾੜਦੇ ਹਨ।

ਬਾਕੀ ਇਹ ਪੁਜਾਰੀ ਆਪਣੇ ਆਪ ਨੂੰ “ਬਾਬੇ” ਤੋਂ ਵੀ ਵੱਡੇ ਜਥੇਦਾਰ, ਸਿੰਘ ਸਾਹਿਬ ਅਤੇ ਗਿਆਨੀ ਅਖਵਾ ਸਕਦੇ ਹਨ ਤਾਂ ਕੀ “ਬਾਬਾ ਨਾਨਕ” ਇਨ੍ਹਾਂ ਤੋਂ ਛੋਟੇ ਸਨ ਜਿਨ੍ਹਾਂ ਨੂੰ “ਬਾਬਾ” ਨਹੀਂ ਕਿਹਾ ਜਾ ਸਕਦਾ? ਅੱਜ ਤਾਂ ਛੋਕਰੇ ਸਾਧ ਵੀ ਸੰਤ ਬਾਬਾ ਜੀ ਮਹਾਂਰਾਜ ਅਖਵਾ ਰਹੇ ਹਨ। ਜਣਾ ਖਣਾ ਗੋਲ ਪੱਗ ਬੰਨ੍ਹ ਕੇ “ਬਾਬਾ” ਬਣਿਆਂ ਫਿਰਦਾ ਹੈ। ਕੀ ਇਹ ਔਰੰਗਜ਼ੇਬੀ ਥਾਣੇਦਾਰ ਇਨ੍ਹਾਂ ਡੇਰੇਦਾਰ ਸੰਪ੍ਰਦਾਈਆਂ ਦੇ ਨਾਂ ਨਾਲੋਂ ਸੰਤ, ਬਾਬਾ 108 ਬ੍ਰਹਮ ਗਿਆਨੀ ਮਹਾਂਰਾਜ ਅਤੇ ਮਹਾਂਪੁਰਖ, ਗੁਰੂ ਲਈ ਰਾਖਵੇਂ ਤੇ ਸਤਿਕਾਰੇ ਸ਼ਬਦਾਂ ਦੀ ਨਾਜਾਇਜ਼ ਵਰਤੋਂ ਕਰਨ ਦੇ ਦੋਸ਼ ਵਿੱਚ, ਅਕਾਲ ਤਖਤ ਤੇ ਤਲਬ ਕਰਕੇ ਸਜਾ ਸੁਨਾਉਣਗੇ ਕਿ ਅੱਜ ਤੋਂ ਬਾਅਦ ਕੋਈ ਡੇਰੇਦਾਰ ਸੰਪਰਦਾਈ ਸੰਤ ਸਾਧ, ਇਨ੍ਹਾਂ ਅਤਿ ਸਤਿਕਾਰਯੋਗ ਸ਼ਬਦਾਂ ਦੀ ਆਪਣੇ ਨਾਂ ਨਾਲ ਦੁਰਵਰਤੋਂ ਨਹੀਂ ਕਰੇਗਾ ਸਗੋਂ ਸਰਦਾਰ, ਸਿੰਘ, ਕੌਰ ਜਾਂ ਭਾਈ ਹੀ ਲਿਖੇਗਾ? ਹੁਣ ਜਨਤਾ ਨੂੰ ਇਨ੍ਹਾਂ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਰੋਧੀ ਦਬਕਿਆਂ ਵਾਲੇ ਫਤਵਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ।

“ਅਕਾਲ ਤਖਤ” ਗੁਰੂ ਹਰਿਗੋਬਿੰਦ ਸਾਹਿਬ ਨੇ ਇਨਸਾਫ ਲਈ ਰਚਿਆ ਸੀ ਕਿਉਂਕਿ ਉਸ ਵੇਲੇ ਦਿੱਲੀ ਦਾ ਤਖਤ ਬੇਇਨਸਾਫ ਕਰਦਾ ਸੀ ਆਮ ਆਦਮੀ ਦੀ ਕੋਈ ਫਰਿਆਦ ਨਹੀਂ ਸੀ ਸੁਣੀ ਜਾਂਦੀ ਤਾਂ ਲੋਕ ਆਪਣੀਆਂ ਫਰਿਆਦਾਂ ਸ੍ਰੀ ਅਕਾਲ ਤਖਤ ਤੇ ਲੈ ਕੇ ਆਉਂਦੇ ਸਨ। ਅਸਲੀ ਜਥੇਦਾਰ ਸੱਚੇ ਸਤਿਗੁਰੂ ਜੀ ਉਨ੍ਹਾਂ ਨੂੰ ਇਨਸਾਫ ਦਿੰਦੇ ਸਨ। ਪਰ ਅਜੋਕੇ ਥਾਣੇਦਾਰ ਤਾਂ ਬਲਾਤਕਾਰੀ ਸਾਧਾਂ ਦੀਆਂ ਪੀੜਤ ਲੜਕੀਆਂ ਦੀ ਫਰਿਆਦ ਵੀ ਨਹੀਂ ਸੁਣਦੇ ਸਗੋਂ ਬਲਾਤਕਾਰੀ ਸਾਧਾਂ ਨੂੰ ਸਜਾ ਦੇਣ ਦੀ ਬਜਾਏ “ਸੋਨੇ ਦੇ ਖੰਡੇ ਤੇ ਮਾਇਆਂ ਦੇ ਗੱਫੇ” ਲੈ ਕੇ ਸਨਮਾਣਿਤ ਕਰਦੇ ਹੋਏ ਛੱਡ ਦਿੰਦੇ ਪਰ ਦੁਨਿਆਵੀ ਅਦਾਲਤ ਉਨ੍ਹਾਂ ਨੂੰ ਸਜਾ ਸੁਣਾ ਦਿੰਦੀ ਹੈ। ਕੀ ਅਜਿਹੇ ਸਾਧਾਂ ਦੇ ਪੁਜਾਰੀ ਅਤੇ ਰਾਜਨੀਤਕ ਲੀਡਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਗ੍ਰੰਥੀਆਂ ਨੂੰ ਜਥੇਦਾਰ ਮੰਨਿਆਂ ਜਾ ਸਕਦਾ ਹੈ? ਜੋ ਆਏ ਦਿਨ ਜਥੇਦਾਰੀ ਖਾਤਰ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਪਵਿਤਰ ਬਾਣੀ ਦਾ ਪ੍ਰਚਾਰ ਕਰਨ ਵਾਲੇ ਵਿਦਵਾਂਨ ਪ੍ਰਚਾਰਕਾਂ ਨੂੰ ਛੇਕੀ ਜਾਂਦੇ ਜਾਂ ਕੀਰਤਨ ਕਥਾ ਪ੍ਰਚਾਰ ਕਰਨ ਤੇ ਪਾਬੰਦੀਆਂ ਲਾਈ ਜਾਂਦੇ ਹਨ।

ਇਸ ਲਈ ਆਮ ਲੋਕ ਤਾਂ ਕੀ ਸਿੱਖ ਪ੍ਰਵਾਰ ਵੀ ਡਰਦੇ ਸਿੱਖੀ ਤਿਆਗੀ ਜਾਂਦੇ ਹਨ ਅਤੇ ਨੌਜਵਾਨਾਂ ਦੀ ਹਾਜਰੀ ਦਿਨ-ਬਾਦਿਨ ਗੁਰਦੁਆਰਿਆਂ ਚੋਂ ਘਟਦੀ ਜਾ ਰਹੀ ਹੈ। ਲੋੜ ਤਾਂ ਭਗਵੰਤ ਮਾਨ ਵਰਗੇ ਨੌਜਵਾਨਾਂ ਨੂੰ ਗੁਰੂ ਗਿਆਨ ਅਤੇ ਪਿਆਰ ਦਾ ਉਪਦੇਸ਼ ਦੇ ਕੇ ਉਤਸ਼ਾਹਤ ਕਰਨ ਦੀ ਸੀ, ਨਾਂ ਕਿ ਫਤਵਿਆਂ ਦਾ ਡਰਾਵਾ ਦੇ ਕੇ, ਸਿੱਖੀ ਦੇ ਵਿਹੜੇ ਚੋਂ ਭਜਾਉਣ ਦੀ। ਕੀ ਸਿੱਖ ਕੌਮ ਅੰਨ੍ਹੀ ਸ਼ਰਧਾ ਨਾਲ ਇਹ ਸਭ ਕੁਝ ਦਾ ਤਮਾਸ਼ਾ ਦੇਖਦੀ ਰਹੇਗੀ ਜਾਂ ਗੁਰੂ ਗਿਆਨ ਦਾ ਆਸਰਾ ਲੈ ਕੇ, ਪੁਜਾਰੀ ਜਮਾਤ ਨੂੰ ਸਿੱਖਾਂ ਦੇ ਗਲੋਂ ਲਾਹੇਗੀ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top