Share on Facebook

Main News Page

ਇੰਗਲੈਂਡ ਦੇ ਮਾਮਲੇ 'ਤੇ ਸੰਭਲਕੇ !
-: ਸਰਬਜੀਤ ਸਿੰਘ ਘੁਮਾਣ 97819-91622
January 15, 2014 at 10:42am

ਮੈਨੂੰ ਪਤਾ ਹੈ ਕਿ ਮੇਰੇ ਬਹੁਤ ਸਾਰੇ ਦੋਸਤ ਮੇਰੇ ਹੇਠ ਲਿਖੇ ਵਿਚਾਰ ਨਾਲ ਸਹਿਮਤ ਨਹੀਂ ਹੋਣਗੇ, ਪਰ ਦਿਲ ਦੀ ਗੱਲ ਸਾਂਝੀ ਕਰ ਰਿਹਾ ਹਾਂ।

1. ਇਹ ਸੱਚ ਹੈ ਕਿ ਇੰਡੀਆ ਦੀ ਮਹਾਰਾਣੀ ਇੰਦਰਾ ਨੇ ਇੰਗਲੈਂਡ ਦੀ ਮਹਾਰਾਣੀ ਥੈਚਰ ਨਾਲ ਮਿਲਕੇ ਦਰਬਾਰ ਸਾਹਿਬ ਉਤੇ ਹਮਲੇ ਦੀ ਪਲੈਨਿੰਗ ਕਰਨੀ ਚਾਹੀ, ਇਸ ਪਲੈਨਿੰਗ ਦੀਆਂ ਬਰੀਕੀਆਂ ਤਾਂ ਹੋ ਰਹੀ ਜਾਂਚ ਮਗਰੋਂ ਸਾਹਮਣੇ ਆਉਣਗੀਆਂ, ਪਰ ਜੋ ਕਿਤਾਬਾਂ ਭਾਰਤੀ ਖੁਫੀਆ ਏਜੰਸੀਆਂ ਦੇ ਚੋਟੀ ਦੇ ਰਿਟਾਇਰਡ ਅਫਸਰਾਂ ਨੇ ਲਿਖੀਆਂ ਹਨ, ਉਨਾਂ ਦਾ ਅਧਿਅੇਨ ਕਰਨ ਮਗਰੋਂ ਇਸ ਨੁਕਤੇ ਦੀ ਸਪਸ਼ਟਤਾ ਇੰਝ ਹੁੰਦੀ ਹੈ ਕਿ ਇੰਗਲੈਂਡ ਨੇ ਇਸ ਅਪਰੇਸ਼ਨ ਨੂੰ ਨਾ ਕਰਨ ਦੀ ਸਲਾਹ ਦਿਤੀ ਸੀ ਜਾਂ ਫੌਜ ਦੀ ਥਾਂ ਪੁਲੀਸ ਦੀ ਵਰਤੋਂ ਬਾਰੇ ਕਿਹਾ ਸੀ। ਖੈਰ ਇਹ ਤੱਥ ਭਾਰਤੀ ਖੁਫੀਆਂ ਏਜੰਸੀਆਂ ਦੇ ਅਫਸਰਾਂ ਨੇ ਪਹਿਲਾਂ ਵੀ ਦਰਜ਼ ਕੀਤਾ ਹੋਇਆਂ ਹੈ, ਕਿ ਇੰਗਲੈਂਡ ਨੂੰ ਹਮਲੇ ਬਾਰੇ ਪਤਾ ਸੀ।

2. ਜੇ ਇੰਗਲੈਂਡ ਦੇ ਇਸ ਰੋਲ ਦਾ ਸਾਨੂੰ ਸਭ ਨੂੰ ਪਤਾ ਹੈ, ਤਾਂ ਸਭ ਨੂੰ ਇਹ ਵੀ ਪਤਾ ਹੈ ਕਿ ਇੰਗਲੈਂਡ ਨੇ ਸਿੱਖ ਜੁਝਾਰੂ ਲਹਿਰ ਪ੍ਰਤੀ ਹਾਂ-ਪਖੀ ਰਵੱਈਆ ਰੱਖਿਆ-ਅਨੇਕਾਂ ਖਾਲਿਸਤਾਨ-ਪੱਖੀ ਆਗੂ ਇੰਗਲੈਂਡ ਵਿਚ ਸਰਗਰਮ ਰਹੇ ਹਨ ਤੇ ਹੁਣ ਵੀ ਹਨ-ਇੰਗਲੈਂਡ ਵਿਚ ਹੋਣ ਵਾਲਾ ਜੂਨ ਮਹੀਨੇ ਵਾਲਾ ਮੁਜਾਹਰਾ ਸਾਰੇ ਸੰਸਾਰ ਵਿਚ ਧਾਕ ਪਾ ਦਿੰਦਾ ਹੈ। ਮੇਰਾ ਭਾਵ ਹੈ ਕਿ ਇੰਗਲੈਂਡ ਨੂੰ ਹਮਲੇ ਦਾ ਪਤਾ ਸੀ, ਪਰ ਹਮਲੇ ਮਗਰੋਂ ਖਾਲਸਿਤਾਨ-ਪੱਖੀਆਂ ਨੂੰ ਇੰਗਲੈਂਡ ਵਿਚ ਸ਼ਰਜ਼ ਵੀ ਮਿਲਦੀ ਰਹੀ ਹੈ।

3. ਇੰਗਲੈਂਡ ਦੀ ਸ਼ਮੂਲ਼ੀਅਤ ਦਾ ਪਤਾ ਲੱਗਣ ਮਗਰੋਂ ਸਿੱਖ ਹਿਰਦਿਆਂ ਨੂੰ ਡਾਹਡੀ ਠੇਸ ਪੁਜੀ ਹੈ, ਕਿਉਂਕਿ ਆਮ ਸਿੱਖ ਜਗਤ ਵਿਚ ਇੰਗਲੈਂਡ ਨੂੰ ਸਿੱਖਾਂ ਦਾ ਹਮਦਰਦ ਹੀ ਮੰਨਿਆ ਜਾਂਦਾ ਹੈ-ਪਰ ਇਹ ਤੱਥ ਜੱਗਜਾਹਿਰ ਹੋ ਜਾਣ 'ਤੇ, ਇੰਡੀਆ ਪ੍ਰਤੀ ਗੁਸਾ ਘਟ ਨਹੀਂ ਜਾਣਾ ਤੇ ਨਾ ਹੀ ਇੰਗਲੈਂਡ ਤੇ ਇੰਡੀਆ ਦਾ ਗੁਨਾਹ ਬਰਾਬਰ ਹੋ ਜਾਣਾ ਹੈ - ਸਾਡਾ ਮੁਜਰਿਮ ਇੰਡੀਆ ਸੀ, ਇੰਡੀਆ ਹੈ ਤੇ ਇੰਡੀਆ ਹੀ ਰਹੇਗਾ।

4. ਭਾਰਤੀ ਨਿਜ਼ਾਮ ਨੂੰ ਪਤਾ ਹੈ ਇੰਡੀਆ ਨੂੰ ਤਾਂ ਸਿੱਖ ਦੋਸ਼ੀ ਮੰਨਦੇ ਵੀ ਹਨ, ਹੁਣ ਦੇ ਹਾਲਾਤਾਂ ਵਿਚ ਇੰਡੀਅਨ ਏਜੰਸੀਆਂ ਸੋਚਣਗੀਆਂ ਕਿ ਜੇ ਇੰਗਲੈਂਡ ਦੀ ਹਮਲੇ ਵਿਚ ਸ਼ਮੂਲੀਅਤ ਬਾਰੇ ਸਾਹਮਣੇ ਆਏ ਇਸ ਨਵੇਂ ਇੰਕਸਾਫ ਦੀ ਰੌਸ਼ਨੀ ਵਿਚ ਸਿੱਖਾਂ ਨੂੰ ਭੜਕਾਕੇ ਇੰਗਲੈਂਡ ਨਾਲ ਵੀ ਭਿੜਾ ਦਿਤਾ ਜਾਵੇ ਤੇ ਸਿੱਖਾਂ ਤੇ ਇੰਗਲੈਂਡ ਵਿਚ ਬਣੇ ਹੋਏ ਮਿਤਰਤਾ ਵਾਲੇ ਸਬੰਧ ਵਿਰੋਧ ਵਿਚ ਬਦਲ ਦਿਤੇ ਜਾਣ, ਤਾਂ ਸੌਦਾ ਮਾੜਾ ਨਹੀਂ। ਇੰਡੀਆਂ ਨੂੰ ਇਹ ਗਿਲਾ ਤਾਂ ਹੈ ਹੀ ਕਿ ਇੰਗਲੈਂਡ ਨੇ ਸਿੱਖਾਂ ਨਾਲ, ਖਾਸ ਕਰਕੇ ਖਾਲਿਸਤਾਨੀਆਂ ਨਾਲ ਮਿਤਰਤਾ-ਪੂਰਵਕ ਸਬੰਧ ਹਨ - ਸੋ ਇੰਡੀਆ ਚਾਹੁਗਾ ਹੀ ਕਿ ਹੁਣ ਸਿੱਖਾਂ ਨੂੰ ਵੱਧ ਤੋਂ ਵੱਧ ਪੰਪ ਮਾਰਕੇ ਇੰਗਲੈਂਡ ਦੇ ਵਿਰੋਧੀ ਬਣਾ ਦਿਤਾ ਜਾਵੇ।

5. ਖਾਲਸਾ ਜੀ! ਸਾਡੇ ਕੋਲ ਦੁਸ਼ਮਣ ਤਾਂ ਬਥੇਰੇ ਹਨ, ਪਰ ਸਾਡੇ ਕੋਲ ਮਿਤਰਾਂ ਦੀ ਘਾਟ ਹੈ-ਇੰਡੀਆ ਨੇ ਹਰ ਮੁਲਕ ਵਿਚ ਖੁਫੀਆ ਅਪਰੇਸ਼ਨ ਕਰ ਕਰਕੇ ਸਿੱਖਾਂ ਨੂੰ ਬਹੁਤੇ ਮੁਲਕਾਂ ਵਿਚ ਸ਼ੱਕੀ ਬਣਾ ਦਿਤਾ ਹੈ- ਹੁਣ ਵੀ ਇੰਗਲੈਂਡ ਵਿਚ ਵਸਦੇ ਇੰਡੀਆਨ ਏਜੰਟ ਖਾਸ ਕਰਕੇ ਸਿੱਖੀ ਭੇਸ ਵਾਲੇ ਏਜੰਟ ਸਰਗਰਮ ਹੋਣਗੇ, ਕਿ ਸਿੱਖਾਂ ਤੇ ਇੰਗਲੈਂਡ ਦੇ ਰਿਸ਼ਤੇ ਘੋਰ-ਵਿਰੋਧੀ ਵਾਲੇ ਬਣ ਜਾਣ!

6. ਸਾਨੂੰ ਇੰਗਲੈਂਡ ਦੀ ਹਮਲੇ ਵਿਚ ਸ਼ਮੂਲੀਅਤ ਦੀ ਪੂਰੀ ਹਕੀਕਤ ਜਾਨਣੀ-ਸਮਝਣੀ ਚਾਹੀਦੀ ਹੈ, ਪਰ ਸਾਨੂੰ ਓਸ ਇੰਡੀਆ ਦੀ ਸਿੱਖੀ ਤੇ ਸਿੱਖਾਂ ਪ੍ਰਤੀ ਦੁਸ਼ਮਣੀ ਨੂੰ ਬਹੁਤਾ ਯਾਦ ਰੱਖਣ ਦੀ ਲੋੜ ਹੈ, ਜਿਸਨੇ ਸਾਡੀ ਹੋਂਦ-ਹਸਤੀ ਮਿਟਾਉਣ ਦੀ ਜਿਦ ਫੜੀ ਹੋਈ ਹੈ-

7. ਇੰਗਲੈਂਡ ਤੇ ਹੋਰ ਮੁਲਕਾਂ ਨੇ ਸਿੱਖਾਂ ਤੇ ਇੰਡੀਆ ਨਾਲ ਆਪਦੇ ਨਜਰੀਏ ਤੋਂ ਸਬੰਧ ਬਣਾਉਣੇ ਹਨ । ਸਾਨੂੰ ਅਕਲ ਵਰਤਣੀ ਚਾਹੀਦੀ ਹੈ, ਹੋਰ ਮੁਲਕਾਂ ਸਾਹਮਣੇ ਇੰਡੀਆਂ ਦੇ ਸਿੱਖਾਂ ਉਤੇ ਹੁੰਦੇ ਜੁਲਮਾਂ ਦੀ ਦਾਸਤਾਨ ਪੇਸ਼ ਕਰਕੇ ਸਾਨੂੰ ਆਪਣੇ ਹਮਦਰਦ ਤੇ ਮਿਤਰ ਵਧਾਉਣੇ ਚਾਹੀਦੇ ਹਨ। ਤੇ ਨਾਲ ਹੀ ਸਾਨੂੰ ਹੋਰਨਾਂ ਮੁਲਕਾਂ ਨਾਲ ਵੈਰ ਸਹੇੜਨ ਦੀ ਤੇ ਵਿਰੋਧ ਖੜ੍ਹੇ ਕਰਨ ਦੀ ਲੋੜ ਨਹੀਂ।

8. ਯਾਦ ਰੱਖੋ ਕਿ ਸਿੱਖਾਂ ਦੇ ਹੱਕ ਇੰਡੀਆ ਨੇ ਦੱਬੇ ਹੋਏ ਨੇ, ਕਿਸੇ ਹੋਰ ਮੁਲਕ ਨੇ ਨਹੀਂ। ਬਾਕੀ ਦੁਨੀਆਂ ਦੇ ਮੁਲਕ ਤਾਂ ਸਾਡੇ ਸਿਧਾਂਤ ਤੇ ਸਾਡੇ ਸਰੂਪ ਦੀ ਰਾਖੀ ਲਈ ਬਣਦਾ ਧਿਆਨ ਦੇ ਵੀ ਦਿੰਦੇ ਨੇ, ਪਰ ਇੰਡੀਆ ਨੇ ਤਾਂ ਸਦਾ ਹੀ ਸਿੱਖਾਂ ਨੂੰ ਮੁਕਾਉਣ ਵਾਲੀ ਨੀਤੀ ਰੱਖੀ ਹੋਈ ਹੈ!

...... ਜੇਹੜੇ ਵੀਰਾਂ-ਭੈਣਾਂ ਨੂੰ ਮੇਰੇ ਵਿਚਾਰ ਨਹੀਂ ਜਚੇ,ਉਨਾਂ ਤੋਂ ਮਾਫੀ ਪਹਿਲਾਂ ਹੀ ਮੰਗ ਲੈਂਦਾ ਹਾਂ । ਧੰਨਵਾਦ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top