Share on Facebook

Main News Page

ਬਾਦਲ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਐਲਾਨਣ ਵਾਲੇ ਸਰਦਾਰ ਪਟੇਲ ਦੇ ਬੁੱਤ ਲਈ, ਮਿੱਟੀ ਇਕੱਠੀ ਕਰਨ ਦੀ ਮੁਹਿੰਮ ਦੀ ਸ਼ੁਰੂਆਤ

ਬਾਦਲ (ਸ੍ਰੀ ਮੁਕਤਸਰ ਸਾਹਿਬ)/ਚੰਡੀਗੜ, 16 ਜਨਵਰੀ (ਮੇਜਰ ਸਿੰਘ):- ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਅਤੇ ਲੋਹ ਪੁਰਸ਼ ਦੇ ਨਾਂ ਨਾਲ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦਾ ਗੁਜਰਾਤ ਵਿੱਚ ਵਿਸ਼ਾਲ ਬੁੱਤ ਲਾਉਣ ਲਈ ਦੇਸ਼ ਭਰ ਦੇ ਵੱਖ ਵੱਖ ਇਲਾਕਿਆਂ ਤੋਂ ਪਵਿੱਤਰ ਮਿੱਟੀ ਅਤੇ ਖੇਤੀ ਨਾਲ ਸਬੰਧਿਤ ਲੋਹੇ ਦੇ ਉਜਾਰ ਇਕੱਠੇ ਕਰਨ ਦੀ ਮੁਹਿੰਮ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਭਰ ਵਿੱਚੋਂ ਇਹ ਸਮੱਗਰੀ ਇਕੱਠੀ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਪਿੰਡ ਬਾਦਲ ਦੇ ਧਾਰਮਿਕ ਸਥਾਨਾਂ ਦੀ ਮਿੱਟੀ ਅਤੇ ਖੇਤੀ ਲਈ ਵਰਤੇ ਜਾਂਦੇ ਲੋਹੇ ਦੇ ਸੰਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੇ ਹਵਾਲੇ ਕੀਤੇ।

"ਸਟੈਚੂ ਆਫ ਯੂਨਿਟੀ" ਦੇ ਨਾਂ ਵਾਲੀ ਏਕਤਾ ਦੀ ਪ੍ਰਤੀਕ ਪ੍ਰਤਿਮਾ ਦੇ ਲਈ ਸੂਬੇ ਦੇ ਤਕਰੀਬਨ 12,500 ਪਿੰਡਾਂ ਵਿੱਚੋਂ ਇਹ ਸਮੱਗਰੀ ਇਕੱਠੀ ਕਰਨ ਦੀ ਸ਼ੁਰੂਆਤ ਕਰਨ ਦੇ ਮੌਕੇ ਬੋਲਦੇ ਹੋਏ ਸ. ਬਾਦਲ ਨੇ ਕਿਹਾ ਕਿ ਸਰਦਾਰ ਪਟੇਲ ਇੱਕ ਫੌਲਾਦੀ ਇਨਸਾਨ ਸਨ, ਜਿਨਾਂ ਨੇ ਭਾਰਤ ਦੀ ਏਕਤਾ ਅਤੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨਾਂ ਨੇ ਆਪਣੇ ਕੁਸ਼ਲ ਪ੍ਰਸਾਸ਼ਨ ਦੀ ਯੋਗਤਾ ਦਾ ਪ੍ਰਗਟਾਵਾ ਕਰਦੇ ਹੋਏ 562 ਰਿਆਸਤਾਂ ਨੂੰ ਰਾਸ਼ਟਰੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ। ਉਨਾਂ ਕਿਹਾ ਕਿ ਸਰਦਾਰ ਪਟੇਲ ਖੇਤੀਬਾੜੀ ਕਰਨ ਵਾਲੇ ਪਰਿਵਾਰ ਨਾਲ ਸਬੰਧਿਤ ਸਨ ਅਤੇ ਉਨਾਂ ਨੇ ਉਚ ਸਿੱਖਿਆ ਹਾਸਲ ਕੀਤੀ। ਇਸ ਕਰਕੇ ਹੀ ਉਹ ਦੇਸ਼ ਭਰ ਦੇ ਲੋਕਾਂ ਦੀ ਨਬਜ਼ ਪਛਾਣਦੇ ਸਨ। ਦੇਸ਼ ਦੀ ਆਜ਼ਾਦੀ ਅਤੇ ਬਾਅਦ ਵਿੱਚ ਉਨਾਂ ਵਲੋਂ ਪਹਿਲੇ ਗ੍ਰਹਿ ਮੰਤਰੀ ਵਜੋਂ ਨਿਭਾਈ ਗਈ ਭੂਮਿਕਾ ਨੂੰ ਅੱਜ ਵੀ ਲੋਕ ਮਾਣ ਨਾਲ ਯਾਦ ਕਰਦੇ ਹਨ। ਉਨਾਂ ਦੱਸਿਆ ਕਿ ਇਹ ਬੁੱਤ 182 ਮੀਟਰ ਉੱਚਾ ਹੋਵੇਗਾ ਅਤੇ ਇਹ ਅਮਰੀਕਾ ਵਿੱਚ ਬਣੇ ਸਟੈਚੂ ਆਫ ਲਿਬਰਟੀ ਤੋਂ ਦੁੱਗਣਾ ਉੱਚਾ ਹੋਵੇਗਾ। 2500 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਬੁੱਤ ਅੱਜ ਤੱਕ ਦਾ ਦੁਨੀਆਂ ਦਾ ਸਭ ਤੋਂ ਉੱਚਾ ਬੁੱਤ ਹੋਵੇਗਾ। ਇਹ ਪ੍ਰਤਿਮਾ ਗੁਜਰਾਤ ਦੇ ਨਰਮਦਾ ਜਿਲੇ ਦੇ ਕੇਵੜੀਆ ਕੋਲ ਸਰਦਾਰ ਸਰੋਵਰ ਡੈਮ ਤੋਂ 3.5 ਕਿਲੋਮੀਟਰ ਦੱਖਣ ਵਿੱਚ ਸਾਧੂ=ਬੇਧ ਦੀਪ ‘ਤੇ ਬਣਾਈ ਜਾ ਰਹੀ ਹੈ।

ਸ. ਬਾਦਲ ਨੇ ਕਿਹਾ ਕਿ ਇਹ ਬੁੱਤ ਏਕਤਾ ਦਾ ਪ੍ਰਤੀਕ ਹੋਵੇਗਾ। ਉਨਾਂ ਇਹ ਵੀ ਦੱਸਿਆ ਕਿ ਇਸ ਸਥਾਨ ‘ਤੇ ਇੱਕ ਖੇਤੀ ਖੋਜ ਕੇਂਦਰ ਅਤੇ ਮਿਉਜਿਅਮ ਵੀ ਬਣਾਇਆ ਜਾਵੇਗਾ ਜੋ ਲੋਹ ਪੁਰਸ਼ ਦੇ ਵਿਚਾਰਾਂ ਦਾ ਅੱਗੇ ਪਸਾਰ ਕਰੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਉਸ ਮਾਹਨ ਆਗੂ ਦੇ ਬਾਰੇ ਜਾਣੂ ਹੋ ਸਕਣ।

ਸ. ਬਾਦਲ ਨੇ ਕਿਹਾ ਕਿ ਜੋ ਵਿਅਕਤੀ ਪਿੰਡਾਂ ਨੂੰ ਨਹੀਂ ਸਮਝਦਾ, ਉਹ ਦੇਸ਼ ਨਹੀਂ ਸਮਝ ਸਕਦਾ ਅਤੇ ਨਾ ਹੀ ਉਹ ਦੇਸ਼ ਦੇ ਗਰੀਬ ਅਤੇ ਲਿਤਾੜੇ ਕਿਸਾਨਾਂ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਲਈ ਨੀਤੀਆਂ ਬਣਾ ਸਕਦਾ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਸਰਦਾਰ ਪਟੇਲ ਦੀ ਵਿਰਾਸਤ ਛੱਡ ਦਿੱਤੀ ਹੈ ਅਤੇ ਇਹ ਹੁਣ ਇਸ ਦੇ ਉਲਟ ਗਰੀਬ ਵਰਗਾਂ ਨੂੰ ਹੋਰ ਦਬਾਅ ਰਹੀ ਹੈ। ਉਨਾਂ ਕਿਹਾ ਕਿ ਜਿਹੜੀ ਪਾਰਟੀ ਸਰਦਾਰ ਪਟੇਲ ਵਰਗੇ ਮਹਾਨ ਆਗੂ ਨੂੰ ਵਿਸਾਰ ਸਕਦੀ ਹੈ ਉਹ ਲੋਕਾਂ ਦੀ ਕੀ ਭਲਾ ਕਰ ਸਕਦੀ ਹੈ? ਇਸ ਦੇ ਨਾਲ ਹੀ ਉਨਾਂ ਨੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਦੇ ਮੱਦੇਨਜ਼ਰ ਉਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਂਜ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਗੁਜਰਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਸਰਦਾਰ ਪਟੇਲ ਦੇ ਅਸਲੀ ਵਾਰਸ ਹਨ ਅਤੇ ਉਹ ਹੀ ਦੇਸ਼ ਨੂੰ ਸਹੀ ਤਰੀਕੇ ਦੇ ਨਾਲ ਸੰਭਾਲ ਸਕਦੇ ਹਨ, ਜਿਸ ਕਰਕੇ ਦੇਸ਼ ਅਤੇ ਲੋਕਾਂ ਦੇ ਭਲੇ ਲਈ ਐਨ ਡੀ ਏ ਨੂੰ ਸੱਤਾ ਵਿੱਚ ਲਿਆਉਣਾ ਜ਼ਰੂਰੀ ਹੈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਬਾਦਲ ਪਿੰਡ ਤੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਰਾਜ ਭਰ ਵਿੱਚ ਇੱਕ ਮਹੀਨਾ ਚਲਾਈ ਜਾਵੇਗੀ ਜਿਸ ਦੌਰਾਨ ਪਿੰਡਾਂ ਦੇ ਧਾਰਮਿਕ ਸਥਾਨਾਂ ਦੀ ਪਵਿੱਤਰ ਮਿੱਟੀ ਅਤੇ ਖੇਤੀ ਦੇ ਕੰਮ ਲਈ ਵਰਤੋ ਕੀਤੇ ਜਾਣ ਵਾਲੇ ਸੰਦ ਇਕੱਠੇ ਕੀਤੇ ਜਾਣਗੇ। ਲੋਹੇ ਦੇ ਇਨਾਂ ਸੰਦਾਂ ਨੂੰ ਢਾਲ ਕੇ ਇਨਾਂ ਦੀ ਬੁੱਤ ਲਈ ਵਰਤੋ ਕੀਤੀ ਜਾਵੇਗੀ ਅਤੇ ਮਿਟੀ ਦਾ ਵੀ ਇਸ ਵਿੱਚ ਪ੍ਰਯੋਗ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਦੇ 12,500 ਪਿੰਡਾਂ ਸਣੇ ਦੇਸ਼ ਦੇ 650,000 ਪਿੰਡਾਂ ਵਿੱਚ ਅਭਿਨਵ ਲੋਹਾ ਅਭਿਆਨ ਚਲਾਇਆ ਜਾਵੇਗਾ ਅਤੇ ਹਰੇਕ ਪਿੰਡ ਵਿੱਚੋਂ ਲੋਹੇ ਦਾ ਖੇਤੀਬਾੜੀ ਨਾਲ ਸਬੰਧਿਤ ਇੱਕ ਔਜਾਰ ਇਕੱਠਾ ਕੀਤਾ ਜਾਵੇਗਾ, ਜਿਸ ਨਾਲ ਇਹ ਪ੍ਰਤਿਮਾ ਭਾਰਤ ਭਰ ਦੇ ਕਿਸਾਨਾਂ ਦੀ ਸਾਂਝੀ ਰਚਨਾ ਹੋਵਗੀ।

ਇਸੇ ਦੌਰਾਨ ਹੀ ਉਨਾਂ ਨੇ ਭ੍ਰਿਸ਼ਟ ਲੋਕਾਂ ਨੂੰ ਹਰਾਉਣ ਅਤੇ ਮਜ਼ਬੂਤ ਲੀਡਰਸ਼ਿਪ ਨੂੰ ਜਤਾਉਣ ਦੀ ਵੀ ਅਵਾਮ ਨੂੰ ਅਪੀਲ ਕੀਤੀ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਸ. ਦਿਆਲ ਸਿੰਘ ਕੋਲਿਆਂਵਾਲੀ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ ਵੀ ਹਾਜ਼ਰ ਸਨ।


ਟਿੱਪਣੀ:

ਲੱਖ ਲਾਹਨਤ ਐਸੇ ਅਤਿ ਗਿਰੇ ਹੋਏ ਫਖਰ-ਏ-ਕੌਮ ਅਖਵਾਉਣ ਵਾਲੇ ਦੇ, ਇਸ ਲੂਣਹਾਰਮੀ ਨੂੰ ਜੇਲ੍ਹਾਂ 'ਚ ਬੰਦ ਸਿੱਖ ਨਹੀਂ ਦਿਸਦੇ, ਪੰਜਾਬ 'ਚ ਨਸ਼ਿਆਂ 'ਚ ਗਰਕ ਹੋ ਰਹੀ ਜਵਾਨੀ ਨਹੀਂ ਦਿਸਦੀ, ਬੇਰੋਜ਼ਗਾਰੀ ਨਹੀਂ ਦਿਸਦੀ, ਸਨੱਅਤ ਦੀ ਬਰਬਾਦੀ ਨਹੀਂ ਦਿਸਦੀ, ਆਵਦੇ ਮੁੰਡੇ ਤੇ ਜਵਾਈ ਦੀਆਂ ਹੂੜਮਤੀਆਂ ਨਹੀਂ ਦਿਸਦੀਆਂ... ਦਿਸਦਾ ਹੈ ਤਾਂ ਸਿਰਫ ਭਾਜਪਾ ਨੂੰ ਕਿਵੇਂ ਖੁਸ਼ ਕਰਨਾ ਹੈ, ਮਿੱਟੀ ਇਕੱਠੀ ਕਰ ਰਿਹਾ ਹੈ, ਉਸ ਅਹਿਸਾਨਫਰਾਮੋਸ਼ ਪਟੇਲ ਲਈ, ਜਿਹੜਾ ਸਿੱਖਾਂ ਨੂੰ ਜਰਾਇਮਪੇਸ਼ਾ ਕਹਿੰਦਾ ਸੀ... ਸ਼ਰਮ ਪਰੂਫ ਹੋ ਚੁਕਿਆ ਹੈ ਇਹ ਲੂਣਹਰਾਮੀ ਬਾਦਲ...

ਸੰਪਾਦਕ ਖ਼ਾਲਸਾ ਨਿਊਜ਼


ਵਾਹ ਓਏ ਬੁਢਿਆ! ਆਹੀ ਘੱਟਾ ਰਹਿ ਗਿਆ ਸੀ ਸਿਰ ਵਿਚ ਪਵਾਉਣ ਤੋਂ, ਜਿਸ ਕੰਜਰ ਨੇ ਆਜ਼ਾਦੀ ਤੋਂ ਪਹਿਲਾਂ ਸਿਖਾਂ ਨਾਲ ਕੀਤੇ ਸਾਰੇ ਵਾਅਦੇ ਤੋੜੇ, ਓਹਦੇ ਵਾਸਤੇ ਮਿੱਟੀ ਤੇ ਪੁਰਾਣਾ ਲੋਹਾ ਇਕਠਾ ਕਰਦਾ ਫਿਰਦਾ ਏਂ, ਸ਼ਰਮ ਕਰ ਕਬਾੜੀਆ ਨਾ ਹੋਵੇ ਕਿਸੇ ਥਾਂ ਦਾ, ਹੁਣ ਤਾਂ ਲਕੜਾਂ ਇਕਠੀਆਂ ਕਰਨ ਦਾ ਵੇਲਾ ਆ ਗਿਆ, ਕੁਝ ਰਹਿਮ ਕਰ ਕੌਮ 'ਤੇ .................?

- ਗੁਰਿੰਦਰਪਾਲ ਸਿੰਘ ਧਨੌਲਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top