ਨਵੀਂ
ਦਿੱਲੀ 16 ਜਨਵਰੀ 2014 (ਮਨਪ੍ਰੀਤ ਸਿੰਘ ਖਾਲਸਾ): ਪਿਛਲੇ ਕੁੱਝ ਦਿਨ ਪਹਿਲਾਂ ਆਰ.ਐਸ.ਐਸ.
ਦੇ ਮੁੱਖੀ ਮੋਹਨ ਭਾਗਵਤ ਵਲੋਂ ਦਿੱਤੇ ਬਿਆਨ ਕਿ ਸਿੱਖ ਵੀ ਹਿੰਦੂ ਹੀ ਹਨ, ਤੇ ਜੋ ਵੀ
ਹਿੰਦੁਸਤਾਨ ਵਿੱਚ ਰਹਿੰਦਾ ਹੈ, ਉਸ ਨੂੰ ਹਿੰਦੂ ਹੀ ਕਿਹਾ ਜਾਏਗਾ, 'ਤੇ ਪ੍ਰਤਿਕਰਮ ਵਜੋਂ
ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਇਨ੍ਹਾਂ ਨੂੰ ਮੁੜ ਦੱਸ ਦੇਦੇਂ ਹਾਂ, ਕਿ ਸਿੱਖ
ਇੱਕ ਵੱਖਰੀ ਕੌਮ ਹੈ, ਨਾ ਕਿ ਹਿੰਦੂ ਕੌਮ ਦਾ ਰਲੇਵਾਂ ।
ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇ ਭਾਰਤ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ, ਫਿਰ
ਹਿੰਦੂਆਂ ਨੂੰ ਹਿੰਦੂ ਅੱਤਵਾਦੀ ਕਿਉਂ ਨਹੀਂ ਕਿਹਾ ਜਾਦਾ..? ਸਿਰਫ ਘੱਟਗਿਣਤੀ ਦੇ ਨਾਲ
ਸੰਬਧਿਤ ਧਰਮਾਂ ਦੇ ਮਨੁੱਖਾਂ ਨੂੰ ਹੀ ਕਿਉਂ ਅੱਤਵਾਦੀ ਕਿਹਾ ਜਾਂਦਾ ਹੈ। ਸਿੱਖਾ ਨੂੰ
ਹਿੰਦੂ ਸਾਬਤ ਕਰਨ ਲਈ ਭਾਰਤ ਦੇ ਦਲਾਲਾਂ ਦਾ ਸਾਰਾ ਜ਼ੋਰ ਲੱਗਾ ਹੌਇਆ ਹੈ। ਹਿੰਦੂ ਧਰਮ ਵਿਚ
ਪਸ਼ੂ, ਪੰਖੀ,ਪੱਥਰ ਤੇ ਸ਼ਿਵ ਲਿੰਗ ਆਦਿ ਦਾ ਪੂਜਾ ਕੀਤੀ ਜਾਂਦੀ ਹੈ, ਜਦ ਕਿ ਸਿੱਖ ਸਿਰਫ ਇਕੋ
ਅਕਾਲ ਪੁਰਖ ਦੀ ਹੋਦ ਨੂੰ ਮੰਨਦਾ ਹੈ ਤੇ ਸ਼ਬਦ ਗੁਰੁ ਦਾ ਉਪਾਸ਼ਕ ਹੈ । ਗੁਰੂ ਦਾ ਸਿੱਖ ਕਦੇ
ਵੀ ਕਿਸੇ ਬੇਕਸੂਰ ਮਨੁੱਖ 'ਤੇ ਜ਼ੁਲਮ ਨਹੀਂ ਕਰਦਾ, ਤੇ ਹਿੰਦੂਆਂ ਨੇ ਹਮੇਸ਼ਾਂ ਨਿਰਦੋਸ਼ਾਂ
ਨੂੰ ਅਪਣੇ ਜ਼ੁਲਮਾਂ ਤਹਿਤ ਗੁਲਾਮ ਬਨਾਉਣ ਲਈ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਹਨ,
ਜਿਸ ਤਰ੍ਹਾਂ ਕਿ ਬੇਕਸੁਰ ਸਿੱਖਾ ਨੂੰ ਨਵੰਬਰ 1984 ਵਿਚ ਤੇ
ਮੁਸਲਮਾਨ ਵੀਰਾਂ ਨੂੰ 2002 ਗੁਜਰਾਤ ਵਿਚ ਤੇ ਇਸਾਈ ਵੀਰਾਂ ਨੂੰ 2006 ਵਿਚ ਉੜੀਸ਼ਾ ਵਿਖੇ
ਜਿਉਂਦੇ ਸਾੜਿਆ ਗਿਆ, ਤੇ ਪਿਛਲੇ ਸਾਲ 2013 ਵਿਚ ਮੁਜੱਫਰਨਗਰ ਵਿੱਖੇ ਮੁਸਲਮਾਨਾਂ ਨਾਲ
ਮੁੜ ਦੰਗਾਂ ਫਸਾਦ ਤੇ ਬੀਬੀਆਂ ਨਾਲ ਬਲਤਾਕਾਰ ਕੀਤੇ, ਜਿਸ ਦੇ ਜ਼ਖਮ ਅਜੇ ਵੀ ਉੱਥੇ
ਮੌਜੁਦ ਹਨ ।
ਅਸੀਂ ਇਨ੍ਹਾਂ ਨੂੰ ਦੱਸ ਦੇਦੇ ਹਾਂ ਕਿ ਗੁਰੂ ਦਾ ਸਿੱਖ ਤਾ ਦੂਜਿਆਂ
ਦੀਆ ਧੀਆਂ-ਭੈਣਾਂ ਨੂੰ ਵੀ ਆਪਣੀਆਂ ਭੈਣਾਂ ਬੱਚੀਆਂ ਸਮਝਦਾ ਹੈ, ਜਿਸ ਦਾ ਜਿਕਰ ਸਿੱਖ
ਇਤਿਹਾਸ ਵਿਚ ਹੀ ਹੈ, ਕਿ ਕਿਸ ਤਰ੍ਹਾਂ ਗਜਨਵੀ ਹਿੰਦੂ ਮੰਦਿਰਾਂ ਦੀ ਲੁੱਟ ਖਸੁੱਟ ਦੇ ਨਾਲ
ਬੀਬੀਆਂ ਨੂੰ ਵੀ ਲੁੱਟ ਕੇ ਲੈ ਜਾਂਦਾ ਸੀ ਤੇ ਗੁਰੁ ਕੇ ਸਿੱਖ ਉਨ੍ਹਾਂ ਨੂੰ ਛੁਡਾ ਕੇ
ਸਨਮਾਨ ਨਾਲ ਵਾਪਿਸ ਉਨ੍ਹਾਂ ਦੇ ਘਰ ਛੱਡ ਕੇ ਆਉਂਦੇ ਸਨ, ਪਰ
ਤੁਸੀਂ ਦੇਖ ਲਵੋ ਨਿੱਤ ਦਿਨ ਅਖਬਾਰਾਂ ਅਤੇ ਟੇਲਿਵਿਜ਼ਨਾਂ ਦੀਆਂ ਖਬਰਾਂ ਵਿਚ ਹਿੰਦੂ ਆਪਣੀਆਂ
ਭੈਣਾਂ ਨਾਲ ਹੀ ਹਿੰਦੁਸਤਾਨ ਵਿਚ ਬਲਾਤਕਾਰ ਕਰਦੇ ਦੀਆਂ ਖਬਰਾਂ ਹੁੰਦੀਆਂ ਹਨ ।
ਉਨ੍ਹਾਂ ਕਿਹਾ ਕਿ ਤੁਸੀਂ ਦੇਖੋ ਮਾਲੇਗਾਓੁਂ ਦਾ ਬੰਬ ਧਮਾਕਾ,
ਅਜਮੇਰ ਦਰਗਾਹ ਦਾ ਬੰਬ ਵਿਸਫੋਟ, ਮੱਕਾ ਮਸਜਿਦ ਦਾ ਵਿਸਫੋਟ, ਸਮਝੌਤਾ ਏਕਸਪ੍ਰੇਸ ਦਾ ਬੰਬ
ਵਿਸਫੋਟ, ਗੋਰਖਪੁਰ ਦੇ ਲੜੀਵਾਰ ਬੰਬ ਧਮਾਕੇ, ਕਾਨਪੁਰ ਬੰਬ ਧਮਾਕਾ, ਸਵਾਮੀ ਅਸੀਮਾ ਨੰਦ,
ਇੰਦ੍ਰੇਸ਼ ਕੁਮਾਰ (ਆਰ.ਐਸ.ਐਸ.) ਦਾ ਨੇਤਾ, ਦੇਵੇੰਦ੍ਰ ਗੁਪਤਾ, ਸਾਧਵੀ ਪ੍ਰਗਿਆ. ਸੁਨੀਲ
ਜੋਸ਼ੀ, ਸੰਦੀਪ ਡਾਂਗੋ, ਰਾਮ ਚੰਦਰ ਕਲ ਸੰਗਰਾ ਉਰਫ ਰਾਮ ਜੀ, ਸ਼ਿਵਮ ਧਾਕੜ, ਲੋਕੇਸ਼ ਸ਼ਰਮਾ,
ਯੋਗੀ ਆਦਿਤਿਆ ਨਾਥ ਇਹ ਸਾਰੇ ਕਾਰੇ ਆਰ.ਐਸ.ਐਸ. ਨਾਲ ਜੁੜੇ ਲੋਕਾਂ ਨੇ ਕੀਤੇ ਹਨ
।
ਹੁਣ ਸੋਚਣ ਦੀ ਗਲ ਇਹ ਹੈ ਕਿ ਇਨ੍ਹਾਂ ਨੂੰ ਅਪਣੀ ਗਿਰੇਬਾਨ ਅੰਦਰ ਝਾਤੀ ਮਾਰ ਕੇ ਦੇਖਣਾ
ਚਾਹੀਦਾ ਹੈ ਕਿ ਨਿਰਦੋਸ਼ਾਂ ਦਾ ਖੂਨ ਵਹਾਉਣ ਵਾਲੇ ਦੇਸ਼ ਭਗਤ ਹਨ ਜਾਂ ਖੂੰਖਾਰ ਅੱਤਵਾਦੀ।
ਬੀਬੀ ਨਿਰਪ੍ਰੀਤ ਕੋਰ ਨੇ ਕਿਹਾ ਕਿ ਇਹ ਹਾਲ ਹੈ ਭਾਰਤ ਦਾ ਲੋਕ ਤੰਤਰ ਜਿਹਤੇ ਬਹੁਗਿਣਤੀ
ਲੋਕ ਘੱਟ ਗਿਣਤੀਆਂ ਨੂੰ ਬਦਨਾਮ ਕਰਨ ਅਤੇ ਖਤਮ ਕਰਨ ਵਿਚ ਕਿਨਾ ਜੋਰ ਲਾ ਰਹੇ ਹਨ । ਉਨ੍ਹਾਂ
ਕਿਹਾ ਕਿ ਗੁਜਰਾਤ ਵਿਚ ਮੁਸਲਮਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮਾਰਿਆ ਗਿਆ ਅਤੇ ਮੁਖ
ਦੋਸ਼ੀ ਨਰਿੰਦਰ ਮੋਦੀ ਅੱਜ ਗੁਜਰਾਤ ਦਾ ਮੁਖ ਮੰਤਰੀ ਬਣਿਆ ਹੋਇਆ ਹੈ ਅਤੇ ਸ਼੍ਰੌਮਣੀ ਅਕਾਲੀ
ਦਲ ਦਾ ਖਾਸ ਯਾਰ ਬਣਿਆ ਹੋਇਆ ਹੈ, ਅਤੇ ਇਸ ਨੂੰ ਆਉਣ ਵਾਲਾ ਪ੍ਰਧਾਨ ਮੰਤਰੀ ਵੀ ਬਣਾਉਣ
ਵਾਰੇ ਜੋਰ ਲੱਗ ਰਿਹਾ ਹੈ । ਇਹ ਮੋਦੀ ਆਰ.ਐਸ.ਐਸ. ਦੇ ਇਸ਼ਾਰੇ 'ਤੇ ਕੰਮ ਕਰਦਾ ਹੈ । ਇਹ
ਆਰ.ਐਸ.ਐਸ. ਮੁਸਲਮਾਨਾਂ ਨੂੰ ਜਾਂ ਤਾਂ ਮਾਰ ਰਹੀ ਹੈ, ਜਾਂ ਸਾਰੇ ਮੁਸਲਮਾਨਾਂ ਨੂੰ
ਅੱਤਵਾਦੀ ਬਣਾਉਣ 'ਤੇ ਲੱਗੀ ਹੋਈ ਹੈ ਕਿਉਂਕਿ ਮੁਸਲਮਾਨਾਂ ਦੇ ਧਰਮ ਵਿਚ ਘੁਸਪੈਠ ਨਹੀਂ
ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਕਿ ਇਹੀ ਆਰ.ਐਸ.ਐਸ. ਸਿੱਖਾਂ ਨੂੰ ਸਿੱਧਾ ਨਹੀਂ ਮਾਰ ਰਹੀ,
ਇਹ ਸਿੱਖ ਧਰਮ ਵਿਚ ਘੁਸਪੈਠ ਕਰਕੇ, ਸਿੱਖੀ ਨੂੰ ਖਤਮ ਕਰਨ ਵਾਸਤੇ ਜ਼ੋਰ ਲਾ ਰਹੀ ਹੈ ।
ਜਿਹੜਾ ਪੰਜਾਬ ਵਿਚ ਇਨਾ ਡੇਰਾਵਾਦ ਅਤੇ ਸਾਧ ਲਾਣਾ ਜਿਸ ਨੇ ਸਿਖ ਕੌਮ ਨੂੰ ਬੁਰੀ ਤਰ੍ਹਾਂ
ਘੇਰਿਆ ਹੋਇਆ ਹੈ । ਇਸ ਸਭ ਦੇ ਪਿੱਛੇ ਆਰ.ਐਸ.ਐਸ. ਦਾ ਬਹੁਤ ਵੱਡਾ ਹੱਥ ਹੈ । ਸਿੱਖਾਂ
ਨੂੰ ਹਿੰਦੁਆਂ ਦਾ ਇਕ ਹਿੱਸਾ ਸਾਬਿਤ ਕਰਨ ਦੀ ਕੋਸ਼ਿਸ, ਪਰ ਸਾਡੀ ਕੌਮ ਨੇ ਅੱਖਾਂ ਮੀਟੀਆਂ
ਹੋਈਆਂ ਨੇ, ਇਸ ਆਰ.ਐਸ.ਐਸ. ਨੇ ਸਾਡੇ ਕਈ ਧਾਰਮਿਕ ਅਸਥਾਨਾਂ 'ਤੇ ਅੰਦਰ ਖਾਤੇ ਪੂਰੀ ਤਰ੍ਹਾਂ
ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਾਗਣ ਦੀ ਲੋੜ ਹੈ, ਜਿਹੜੇ ਗੁਰੂ
ਸਾਹਿਬਾਨ ਨੇ ਸਿੱਖ ਇੱਕ ਵਖਰੀ ਕੌਮ ਬਣਾਈ ਸੀ, ਸਾਡੇ ਅਵੇਸਲੇਪੁਣੇ ਨਾਲ ਕਿਤੇ ਅਸੀਂ
ਦੁਬਾਰਾ ਹਿੰਦੂ ਨਾ ਬਣ ਜਾਈਏ, ਜਾਗਣ ਦੀ ਲੋੜ ਹੈ, ਸਿੱਖੋ ਜਾਗਣ ਦੀ, ਸਾਨੂੰ ਹਰ ਪਲ
ਚੁਨੌਤੀ ਹੈ, ਅੱਖਾਂ ਖੋਲ ਕੇ ਚਲਣ ਦੀ।