Share on Facebook

Main News Page

ਲ਼ਾਲਾ ਦੌਲਤ ਰਾਏ ਦੀ ਕ੍ਰਿਤ ਅਤੇ ਸਿੱਖ ਵਿਦਵਾਨ…
-: ਤਰਲੋਕ ਸਿੰਘ ‘ਹੁੰਦਲ’

ਪਿਛਲੇ ਹਫ਼ਤੇ ਆਪਣੇ ਵਿਖਿਆਨਾਂ ਵਿੱਚ ਦੋ ਸਿੱਖ ਵਿਦਵਾਨਾਂ ਨੇ ‘ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ’ ਕ੍ਰਿਤ ਲਾਲਾ ਦੌਲਤ ਰਾਏ ਬਾਰੇ ਆਪਣੇ ਵਿਚਾਰਾਂ ’ਚ ਕੋਈ ਬਹੁਤੀ ਸੂਝ ਤੇ ਸਿਆਣਪ ਦਾ ਪ੍ਰਗਟਾਵਾ ਨਹੀਂ ਕੀਤਾ, ਜਾਪਦਾ ਹੈ ਜਾਂ ਤਾਂ ਇਹਨਾਂ ਨੇ ਲਾਲਾ ਜੀ ਦੀ ਕਿਤਾਬ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹੀ ਹੀ ਨਹੀਂ, ਜੇ ਫਿਰ ਕਿਧਰੇ ਅਖਬਾਰੀ ਖ਼ਬਰਾਂ ਵਾਂਗ ਪੰਛੀ-ਝਾਤ ਮਾਰ ਕੇ ਪੜ੍ਹੀ ਵੀ ਹੈ ਤਾਂ ਲਾਲਾ ਜੀ ਦੀ ਇਸ ਵਿਚਲੀ ਸਿੱਖੀ ਅਸੂਲਾਂ ਵਿਰੋਧੀ ਲੱਛੇਦਾਰ ਅਤੇ ਛੱਲਦਾਰ ਭਾਸ਼ਾ ਨੂੰ ਸਮਝਣ, ਬੁੱਝਣ ਵਿਚ ਮੁਲੋਂ ਹੀ ਅਸਮਰਥ ਰਹੇ ਹਨ।

ਇਨ੍ਹਾਂ ਵਿੱਚੋਂ ਪਹਿਲੇ ਹਨ ਸਿੱਖ ਜਗਤ’ਚ ਬਹੁਤ ਮਕਬੂਲੀਅਤ ਹਾਸਲ ਕਰਨ ਵਾਲੇ ਪ੍ਰਸਿੱਧ ਪੰਥ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਪੀ.ਟੀ.ਸੀ ਚੈਨਲ ਤੇ ਆਪਣੀ ਲੜੀਵਾਰ ਚਲਦੀ ਕਥਾ ਵਿੱਚ ਦਸ਼ਮੇਸ਼ ਪਿਤਾ ਬਾਰੇ ਲਾਲਾ ਦੌਲਤ ਰਾਏ ਦੀ ਉਕਤ ਕਿਤਾਬ ਦੀ ਰੱਜ ਕੇ ਪ੍ਰਸੰਸਾ ਕੀਤੀ ਅਤੇ ਫਿਰ ਉਹ ਕਿਤਾਬ ਹਰ ਸਿੱਖ ਨੂੰ ਬਾਰ-ਬਾਰ ਪੜ੍ਹਨ ਲਈ ਪ੍ਰੇਰਨਾ ਕੀਤੀ।

ਦੂਸਰੇ ਸਿੱਖ ਵਿਦਵਾਨ ਸ੍ਰ: ਹਰਬੰਸ ਸਿੰਘ ਜੀ ‘ਬੋਲੀਨਾ’, ਜਿਨ੍ਹਾਂ ਨੇ ਵੈਨਕੂਵਰ ਤੋਂ ਚਲਦੇ ‘ਦੇਸ-ਪ੍ਰਦੇਸ’ ਟੈਲੀਵੀਜ਼ਨ ਉਤੇ ਇੱਕ ਇੰਟਰਵਿਊ ਦੌਰਾਨ ਲਾਲਾ ਦੌਲਤ ਰਾਏ ਦੀ ਕ੍ਰਿਤ ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਦੀ ਉਸਤਤ ਵਿੱਚ ਬੜੇ ਪੁੱਲ ਬੰਨ੍ਹੇ।

ਕਮਾਲ ਦੀ ਗੱਲ ਹੈ ਕਿ ਇਹਨਾਂ ਦੋਹਾਂ ਵਿਦਵਾਨਾ ਨੂੰ ਭੋਰਾ ਵੀ ਗਿਆਨ ਨਹੀਂ ਹੈ ਕਿ ਲਾਲਾ ਦੌਲਤ ਰਾਏ ਆਪਣੀ ਕਿਤਾਬ ਵਿੱਚ ਕੀ ਲਿਖ ਗਏ ਹਨ? ਇਨ੍ਹਾਂ ਦੇ ਵਿਖਿਆਨਾਂ ਤੋਂ ਸਹਿਜੇ ਹੀ ਇਹ ਪ੍ਰਭਾਵ ਲਿਆ ਜਾ ਸਕਦਾ ਹੈ ਕਿ ਜਾਂ ਤਾਂ ਦੋਵੇਂ ਹੀ ਵਿਸ਼ੇ-ਅਧੀਨ ਕਿਤਾਬ ਦੇ ਮਜਬੂਨ ਤੋਂ ਅਨਜਾਣ ਹਨ ਜਾਂ ਫਿਰ ਜਾਣਬੁਝ ਕੇ ਗਲਤ ਪ੍ਰਚਾਰ ਕਰ ਰਹੇ ਹਨ।

ਦਹਾਕਾ ਕੁ ਪਹਿਲਾਂ ਅਸਾਂ, ਲਾਲਾ ਦੌਲਤ ਰਾਏ ਦੀ ਕ੍ਰਿਤ ‘ਸਾਹਿਬੇ-ਕਮਾਲ ਗੁਰੁ ਗੋਬਿੰਦ ਸਿੰਘ’ ਦਾ ਡੂੰਘਾ ਅਧਿਐਨ ਕੀਤਾ ਅਤੇ ਸਿੱਖ ਧਰਮ ਪ੍ਰਤੀ ਲਾਲਾ ਜੀ ਦੀ ਈਰਖਾ ਦਾ ਪ੍ਰਗਟਾਵਾ ਕਰਦਾ ਇੱਕ ਲੇਖ ਲਿਖਿਆ, ਜੋ ਲੁਧਿਆਣਾ ਤੋਂ ਛੱਪਦੇ ਪ੍ਰਸਿੱਧ ਮਹੀਨਾਵਾਰ ਮੈਗਜ਼ੀਨ ‘ਸਿੱਖ ਸੰਘਰਸ਼’ਚ ਛੱਪਿਆ। ਫਿਰ ਸਿੱਖ ਸੰਗਤਾਂ ਦੀ ਜਾਣਕਾਰੀ ਹਿਤ ਦੇਸ਼ਾਂ, ਵਿਦੇਸ਼ਾਂ ਵਿੱਚ ਛੱਪਦੇ ਕਈ ਮੈਗਜ਼ੀਨਾਂ ਅਤੇ ਅਖਬਾਰਾਂ ਨੇ ਪ੍ਰਕਾਸ਼ਤ ਵੀ ਕੀਤਾ। ਅਸੀਂ ਛੇਤੀ ਹੀ ਵੈਬ ਸਾਈਟ ਦੇ ਸਹਿਯੋਗ ਨਾਲ ਉਹ ਲੇਖ ਇਸੇ ਸਾਈਟ ‘ਤੇ ਪਾਉਂਣ ਦਾ ਉਪਰਾਲਾ ਕਰਾਂਗੇ ਤਾਂ ਕਿ ਸਿੱਖ ਜਗਤ ਸਮਝ ਸਕੇ ਕਿ ਲਾਲਾ ਦੌਲਤ ਰਾਏ ਦੇ ਦਿੱਲ਼’ਚ ਕੀ ਕੱਪਟ ਹੈ? ਕੀ ਕਹਿਣਾ ਚਾਹੁੰਦਾ ਹੈ? ਕਹਿ ਕਿਵੇਂ ਰਿਹਾ ਹੈ। ਆਖਿਰ ਲਿਖਤ ਦਾ ਭੇਦ ਕੀ ਹੈ?

ਲਾਲਾ ਦੌਲਤ ਰਾਇ ਇੱਕ ਕਟੱੜ ਆਰੀਆ ਸਮਾਜੀ ਸੀ। ਇਸ ਵਲੋਂ ਲਿਖੀ ਕਲਗੀਧਰ ਪਿਤਾ ਬਾਰੇ ਈਰਖਾ-ਭਰੀ ਕਿਤਾਬ ਦਾ ਸੰਨ 1901 ਵਿੱਚ ਉਰਦੂ ਭਾਸ਼ਾ’ਚ (ਸਾਇਦ ਇੰਗਲੈਂਡ’ਚ) ਉਲਥਾ ਹੋਇਆ। ਫਿਰ ਬਾਅਦ ਵਿੱਚ ਇਹ ਕਿਤਾਬ ਪੰਜਾਬੀ, ਹਿੰਦੀ ਜਹੀਆਂ ਕਈ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੋਈ। ਕਈ ਸਿੱਖ ਸੰਸਥਾਵਾਂ ਖ਼ਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛੱਪਵਾ ਕੇ ਬਿਨ੍ਹਾਂ ਅਧਿਐਨ ਕੀਤਿਆਂ ਅਸਲੋਂ ਘੱਟ ਕੀਮਤ ਤੇ ਸੰਗਤਾਂ ਨੂੰ ਵੇਚੀਆਂ ਹਨ।

ਯਾਦ ਰੱਖਣਾ ਬਣਦਾ ਹੈ ਸਿੱਖ ਧਰਮ ਦੇ ਆਪਣੇ ਅਨੋਖੇ ਅਤੇ ਅਲੌਕਿਕ ਪਾਵਨ ਅਸੂਲ ਹਨ ਜੋ ਸਮੁੱਚੀ ਲੋਕਾਈ ਲਈ ਹਨ। ਕਿਸੇ ਇਕ ਫਿਰਕੇ, ਪਰਿਵਾਰ ਜਾਂ ਸੰਘ ਦੇ ਪ੍ਰਭਾਵ ਅਧੀਨ ਨਹੀਂ ਹਨ ਅਤੇ ਨਾ ਹੀ ਗੁਲਾਮੀ ਕਬੂਲਦੇ ਹਨ। ‘ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ’ ਕਿਤਾਬ ਦੀ ਪੇਸ਼ਕਾਰੀ’ਚੋਂ ਟੂਕ ਮਾਤਰ ਧਿਆਨ ਗੋਚਰੀਆਂ ਅਸੀਂ ਦੋ ਕੂ ਨੁਕਤਿਆਂ ਉੱਤੇ ਇਨ੍ਹਾਂ ਵਿਦਵਾਨਾਂ ਦੀ ਰਾਏ ਜਾਨਣੀ ਚਾਹਾਂਗੇ:-

(ੳ) ਮੁੱਖਬੰਦ:-“ਹਿੰਦੂਆਂ ਦੀ ਉਸ ਹਾਲਤ ਦਾ ਵਰਨਣ, ਜਿਸ ਨੇ ਗੁਰੂ ਗੋਬਿੰਦ ਸਿੰਘ ਨੂੰ ਜਨਮ ਦਿੱਤਾ”।

(ਅ) ਪੰਨਾ-24 “ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਵਿੱਚ ਸੁਧਾਰ ਹੀ ਕੀਤਾ ਤੇ ਹਿੰਦੂ ਦੀ ਹਾਲਤ ਨੂੰ ਪਲਟਾ ਦਿਤਾ। ਨਾ ਹੀ ਕੋਈ ਨਵਾਂ ਧਰਮ ਚਲਾਇਆ ਤੇ ਨਾ ਹੀ ਕਿਸੇ ਨਵੇਂ ਫਿਰਕੇ ਦੀ ਨੀਂਹ ਰੱਖੀ’।
(ੲ) ਪੰਨਾ-87:-‘ਸਭ ਤੋਂ ਪਹਿਲਾਂ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਨੇ ਹਿੰਦੂਆਂ ਦੇ ਧਾਰਮਿਕ ਸੁਧਾਰ ਵੱਲ ਧਿਆਨ ਦਿੱਤਾ’।

(ਸ) ਪੰਨਾ-144:- ‘ਇੱਕ ਅਜੇਹੀ ਜਮਾਤ (ਇਸ਼ਾਰਾ ਖਾਲਸਾ ਪੰਥ ਸਾਜਣਾ ਵੱਲ) ਪੈਦਾ ਕੀਤੀ ਜਾਵੇ, ਜਿਸ ਦਾ ਕਰਤੱਵ ਭਾਰਤਵਰਸ਼ ਦੀ ਰੱਖਿਆ ਅਤੇ ਮਜ਼ਲੂਮ ਹਿੰਦੂ ਧਰਮ ਦੀ ਰੱਖਿਆ ਹੋਵੇ’।

(ਹ) ਪੰਨਾ-204:- ਕਿ (ਗੁਰੂ ਗੋਬਿੰਦ ਸਿੰਘ) ਦੀਆਂ ਸਾਰੀਆਂ ਕੁਰਬਾਨੀਆਂ ਕੇਵਲ ਲਿਤਾੜੀ ਤੇ ਕੁਚਲੀ ਜਾ ਰਹੀ ਹਿੰਦੂ ਜਾਤੀ ਦੇ ਉਧਾਰ ਤੇ ਸੁਧਾਰ ਅਤੇ ਪ੍ਰਫੁੱਲਤਾ ਲਈ ਹੀ ਸਨ’।

-ਅਤੇ-

ਸਿੱਖ ਕੌਮ ਨੇ ਗੁਰੂ ਗੋਬਿੰਦ ਸਿੰਘ ਨੂੰ ਪਛਾਣਿਆ ਨਹੀਂ’।

(ਬਾਕੀ ਫੇਰ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top