ਕੁਝ ਦਿਨ ਪਹਿਲਾਂ ਮੈਂ ਸਰੀ ਦੇ ਇਕ ਗੁਰਦੁਆਰੇ ਗਿਆ ਸੀ, ਉਥੇ ਇਕ
ਪ੍ਰਚਾਰਕ ਆਪਣਾ ਲੈਕਚਰ ਦੇ ਰਹਿਆ ਸੀ। ਜਦ ਮੈਂ ਗੁਰਦਵਾਰੇ ਅੰਦਰ ਗਿਆ, ਉਹ ਕਵੀਸ਼ਰ ਜਿਸ
ਕਿਤਾਬ ਵਿਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸੁਣਾ ਰਹਿਆ ਸੀ, ਉਸ ਕਿਤਾਬ ਦਾ
ਲਿਖਾਰੀ ਆਰ.ਆਰ. ਐਸ ਦਾ ਪਾਲਤੂ ਜੋਗਿੰਦਰ ਸਿੰਘ ਵੇਦਾਂਤੀ ਹੈ। ਮਾਫ਼ ਕਰਨਾ ਮੈਂ ਕੁਝ ਕਰੜੇ
ਸ਼ਬਦ ਵਰਤੇ ਹਨ।
ਪਹਿਲਾਂ ਤਾਂ ਮੈਂ ਵੇਦਾਂਤੀ ਦੇ ਅਰਥ ਕਰ ਦੇਵਾਂ, ਭਾਈ ਕਾਹਨ ਸਿੰਘ ਨਾਭਾ ਜੀ ਮਹਾਨ ਕੋਸ਼
ਵਿੱਚ ਵੇਦਾਂਤੀ ਦੇ ਅਰਥ ਕਰਦੇ ਹਨ - ਵੇਦਾਂ ਸ਼ਾਸਤਰਾਂ ਦੇ ਨਿਯਮ ਨੂੰ ਮੰਨਣ ਵਾਲਾ,
ਵੇਦਾਂਤ ਦਾ ਗਿਆਤਾ ਉਸ ਨੂੰ ਵੇਦਾਂਤੀ ਕਹਿਆ ਜਾਂਦਾ ਹੈ। ਇਸ
ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਲਿਖੀ ਗਈ ਗੁਰੂ ਨਿੰਦਕ ਕਿਤਾਬ ਜਿਸ ਦਾ ਨਾਮ "ਗੁਰ
ਬਿਲਾਸ ਪਾਤਸ਼ਹੀ ੬" ਹੈ। ਜਦ ਉਹ ਪ੍ਰਚਾਰਕ ਆਪਣਾ ਲੈਕਚਰ ਦੇ ਰਹਿਆ ਸੀ, ਉਸ ਨੇ
ਜਿਕਰ ਕੀਤਾ ਕਿ ਜੋ ਬ੍ਰਾਹਮਣ ਸਾਹਿਬਜਾਦਾ ਹਰਗੋਬਿੰਦ ਜੀ ਨੂੰ ਜਬਰਦਸਤੀ ਦਹੀ ਖਵਾਉਣ ਦੀ
ਕੋਸ਼ਿਸ ਕਰ ਰਹਿਆ ਸੀ, ਜਦ ਬਾਲ ਹਰਗੋਬਿੰਦ ਜੀ ਨੇ ਦਹੀ ਨਾ ਖਾਣ ਦੀ ਜਿੱਦ ਕੀਤੀ, ਤਾਂ ਉਹ
ਉਚੀ ਉਚੀ ਰੋਣ ਲੱਗ ਪਏ। ਬਾਲ ਹਰਗੋਬਿੰਦ ਜੀ ਦੇ ਰੋਣ ਦੀ ਆਵਾਜ ਸੁਣ ਕੇ ਗੁਰੂ ਅਰਜਨ
ਸਾਹਿਬ ਆ ਗਏ ਤੇ ਉਨ੍ਹਾਂ ਨੇ ਰੋਣ ਦਾ ਕਾਰਨ ਪੁਛਿਆ। ਬ੍ਰਾਹਮਣ ਕਹਿਣ ਲੱਗਾ "ਜੀ ਮੈਂ ਤਾਂ
ਦਹੀ ਖਾਣ ਨੂੰ ਦੇ ਰਹਿਆ ਸੀ, ਪਰ ਸਾਹਿਬਜਾਦਾ ਜੀ ਖਾਂਦੇ ਨਹੀਂ। ਗੁਰੂ ਜੀ ਨੇ ਉਹ ਦਹੀ
ਕੁੱਤੇ ਅੱਗੇ ਰੱਖ ਦਿੱਤਾ, ਗੁਰੂ ਜੀ ਕਹਿਣ ਲੱਗੇ ਪਿਸਤਿਆ ਹੁਣ ਤੈਨੂੰ ਕੁਰਬਾਨੀ ਦੇਣੀ
ਪਵੇਗੀ। ਜਦ ਉਸ ਕਵੀਸ਼ਰ ਜਿਸ ਦਾ ਨਾਮ ਗੁਰਮੁੱਖ ਸਿੰਘ ਐਮ.ਏ. ਹੈ, ਇਨਾਂ ਕਹਿਆ, ਤਾਂ ਮੈਂ
ਮੱਥਾ ਟੇਕ ਕੇ ਉਸ ਦੇ ਬਿਲਕੁਲ ਸਾਹਮਣੇ, ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੈਠ ਗਿਆ।
ਮੈਨੂੰ ਇਹ ਸੀ ਕਿ, ਹੁਣ ਇਹ ਜੋਗਿੰਦਰ ਸਿੰਘ ਵੇਦਾਂਤੀ ਦੇ ਨਕਸ਼ੇ ਕਦਮ 'ਤੇ ਚਲਦਾ ਹੋਇਆ,
ਗੁਰੂ ਸਾਹਿਬ ਤੇ ਕੁੱਤੇ ਦੀ ਵਾਰਤਾਲਾਪ ਵੀ ਕਰਵਾਵੇਗਾ।
ਪਰ ਉਸ ਨੇ ਇਨਾਂ ਕਹਿ ਕੇ ਗੱਲ ਖਤਮ ਕਰ ਦਿੱਤੀ, ਕਿ ਗੁਰੂ ਜੀ ਦੇ ਕਹਿਣ 'ਤੇ ਕੁੱਤਾ ਦਹੀ
ਖਾ ਗਿਆ ਤੇ ਸ਼ਹੀਦੀ ਪਾ ਗਿਆ। ਮੈਨੂੰ ਲਗਦਾ ਉਹ ਮੌਕਾ ਤਾੜ ਗਿਆ, ਤੇ ਆਪਣੀ ਗੱਲ ਬਦਲ ਗਿਆ।
ਜੇ ਤਾਂ ਉਹ ਗੁਰੂ ਸਾਹਿਬ ਤੇ ਕੁੱਤੇ ਦਾ ਵਾਰਤਾਲਾਪ ਕਰਵਾਉਣ ਲਗਦਾ, ਤਾਂ ਮੈਂ ਉਸ ਨੂੰ ਉਥੇ
ਹੀ ਰੋਕ ਕੇ, ਉਸ ਦੀ ਤੱਸਲੀ ਕਰਵਾਉਣੀ ਸੀ।
ਪਰ ਜਦ ਉਸ ਨੇ ਆਪਣੀ ਗੱਲ ਦਾ ਰੁੱਖ ਬਦਲ ਲਿਆ,
ਮੈਨੂੰ ਲਗਾ ਕਿ ਹੁਣ ਇਸ ਨੂੰ ਇਸ ਗੱਲ 'ਤੇ ਦੀਵਾਨ ਦੇ ਵਿਚਕਾਰ ਰੋਕਿਆ, ਤਾਂ ਜੋ ਲੋਕ ਇਸ
ਵਕਤ ਇਸ ਨੂੰ ਸੁਣ ਰਹੇ ਹਨ, ਸਾਫ਼ ਜਹਿਰ ਹੈ ਕਿ ਇਹਨਾ ਲੋਕਾਂ ਨੂੰ ਗੁਰਮੱਤ ਦੀ ਕੋਈ ਸੋਝੀ
ਨਹੀਂ ਹੈ, ਇਹਨਾਂ ਲੋਕਾਂ ਨੇ ਸਿਰਫ ਇਹ ਹੀ ਸਮਝਣਾ ਹੈ ਕਿ ਅਸੀਂ ਲੋਕ ਸਿਰਫ ਦੀਵਾਨਾਂ ਦੇ
ਵਿੱਚ ਵਿਘਨ ਪਾਉਣ ਦਾ ਹੀ ਕੰਮ ਕਰਦੇ ਹਾਂ।
ਮੇਰੀ ਆਪਣੀ ਕੁੱਝ ਮਜਬੂਰੀ ਹੋਣ ਕਰਕੇ, ਮੈਂ ਜਿਆਦਾ ਦੇਰ ਉਥੇ ਰੁੱਕ ਨਾ ਸਕਿਆ, ਪਰ ਜਦ
ਮੈਂ ਸ਼ਾਮ ਨੂੰ ਜਿਸ ਜਗ੍ਹਾ 'ਤੇ ਇਹਨਾ ਦੀ ਰਿਹਾਇਸ਼ ਹੈ, ਉਥੇ ਗਿਆ, ਤਾਂ ਮੇਰੀ ਮੁਲਾਕਾਤ
ਨਾ ਹੋਈ। ਫਿਰ ਮੈਂ ਇਹ ਗੱਲ ਗੁਰਦਵਾਰਾ ਦੀ ਪ੍ਰਬੰਧਕ ਕਮੇਟੀ ਦੇ ਨੋਟਿਸ ਵਿੱਚ ਲਿਆਂਦੀ,
ਤਾਂ ਉਹ ਕਹਿੰਦੇ ਠੀਕ ਹੈ, ਅਸੀਂ ਇਸ ਵਿਸ਼ੇ 'ਤੇ ਇਸ ਨਾਲ ਜ਼ਰੂਰ ਗੱਲਬਾਤ ਕਰਾਂਗੇ।
ਹੁਣ ਓਹ ਗੱਲ ਕਰਦੇ ਜਾਂ ਨਹੀਂ ਕਰਦੇ, ਇਹ ਉਨ੍ਹਾਂ ਦੀ ਮਰਜ਼ੀ। ਮੇਰੀ ਕੋਸ਼ਿਸ਼ ਹੈ, ਕਿ ਉਸ
ਕਵੀਸ਼ਰ ਗੁਰਮੁਖ ਸਿੰਘ ਐਮ.ਏ. ਦੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਕੇ, ਉਸ ਦੀ ਵੀਡਿਉ ਬਣਾ
ਕੇ, ਆਪ ਸਭ ਦੇ ਅਗੇ ਪੇਸ਼ ਕਰਾਂ।
ਪਰ ਇਸ ਦੇ ਨਾਲ ਹੀ ਇਕ ਖਾਸ ਗੱਲ ਹੋਰ ਇਸ ਗੁਰਮੁਖ ਸਿੰਘ ਐਮ.ਏ. ਦੀ ਆਪਣੀ ਧੀ, ਜੋ ਪਹਿਲਾਂ
ਸਿਰ 'ਤੇ ਕੇਸਕੀ ਬੰਨ ਕੇ, ਧਾਰਮਿਕ ਦੀਵਾਨ ਲਗਾਉਂਦੀ ਸੀ, ਅੱਜ ਕੱਲ ਉਹ ਪੰਜਾਬ ਵਿੱਚ
ਅਖੌਤੀ ਸਭਿਯਾਚਾਰਕ ਪ੍ਰੋਗ੍ਰਾਮ ਕਰ ਰਹੀ ਹੈ, ਜਿਸ ਦਾ ਨਾਮ ਕੰਵਰ ਬਹਾਰ ਹੈ। ਇਸ ਦੇ ਤੁਸੀਂ
ਪੁਰਾਣੇ ਵੀਡਿਉ ਜੋ ਇਸ ਨੇ ਕੇਸਕੀ ਬੰਨ ਕੇ ਬਣਾਏ ਨੇ, ਤੇ ਅੱਜ ਉਹ ਕੇਸਕੀ ਉਤਾਰ ਕੇ ਮੂੰਹ
ਸਿਰ ਮੁਨਾ ਕੇ, ਗਾਣੇ ਗਾ ਰਹੀ ਹੈ।
ਧਰਮ ਦਾ ਵਿਸ਼ਾ ਨਿਜੀ ਹੈ, ਪਰ ਇਹ ਲੜਕੀ ਆਪ ਸਿੱਖੀ ਸਰੂਪ 'ਚ ਸੀ,
ਪਰ ਹੁਣ ਸਭ ਛੱਡ ਕੇ ਜਗਰਾਤਿਆਂ 'ਚ ਵੀ ਗਾਉਂਦੀ ਹੈ, ਇਸ ਲੜਕੀ ਨੇ ਪਹਿਲਾਂ ਧਾਰਮਿਕ ਕੈਸਟ
ਕੱਢੀ ਸੀ, ਜਿਸ ਦੇ ਬੋਲ ਹਨ 'ਮਾਏਂ ਵੇਖ ਮਾਰ ਕੇ ਝਾਤ ਨੀ ਕਿਥੇ
ਗਈ ਸਿੱਖੀ ਦੀ ਦਾਤ ਨੀ? ਮਾਏ ਵੇਖ ਮਾਰ ਕੇ'
ਇਸ ਦਾ ਨਾਮ ਕੰਵਰ ਬਹਾਰ ਕੌਰ ਸੀ, ਤੇ ਹੁਣ ਕੰਵਰ ਬਹਾਰ ਹੈ।
ਇਹ ਪ੍ਰਸਿੱਧ ਕਵੀਸ਼ਰ ਜੋਗਾ
ਸਿੰਘ ਜੋਗੀ ਦੀ ਦੋਹਤੀ ਹੈ, ਇਸ ਦੇ ਪਿਤਾ ਦਾ ਨਾਮ ਗੁਰਮੁੱਖ ਸਿੰਘ
M.A. ਹੈ, ਇਸ ਦੀ ਮਾਤਾ
ਸਰਕਾਰੀ ਟੀਚਰ ਹੈ, ਤੇ ਇਹ ਦੋਵੇਂ ਵੀ ਕਵੀਸ਼ਰੀ ਕਰਦੇ ਹਨ। ਕਿੱਥੇ ਰਹਿ ਗਈ ਘਾਟ? ਕਿ ਸਿੱਖੀ
ਸਰੂਪ 'ਚ ਰਹਿਣਾ ਕੋਈ ਔਖਆਈ ਸੀ?
ਇਸ ਤਰ੍ਹਾਂ ਦੇ ਦੋਗਲੇ ਪ੍ਰਚਾਰਕਾਂ ਨੂੰ ਕੀ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬੋਲਣ ਦੇਣਾ
ਕਿੰਨਾ ਕੁ ਠੀਕ ਹੈ?
ਸੰਗਤ ਤੇ ਪ੍ਰਬੰਧਕ ਆਪ ਫੈਸਲਾ ਕਰਨ।