Share on Facebook

Main News Page

ਦਰਬਾਰ ਸਾਹਿਬ ‘ਤੇ ਹਮਲੇ ਬਾਰੇ ਬਰਤਾਨਵੀ ਸਿਆਸਤਦਾਨਾਂ ਵਲੋਂ ਅਹਿਸਾਸ ਦਾ ਪ੍ਰਗਟਾਵਾ

ਦਰਬਾਰ ਸਾਹਿਬ ਸਮੂਹ ‘ਤੇ ਸੰਨ ਚੁਰਾਸੀ ਵਿਚ ਕੀਤੇ ਗਏ ਭਾਰਤੀ ਹਮਲੇ ਵਿਚ ਬਰਤਾਨਵੀ ਮਿਲੀ ਭੁਗਤ ਸਬੰਧੀ ਗੁਪਤ ਦਸਤਾਵੇਜ਼ਾਂ ਦਾ ਭਾਂਡਾ ਫੁੱਟਣ ਮਗਰੋਂ ਯੂ ਕੇ ਦੇ ਸਿਆਸਤਦਾਨਾਂ ਨੇ ਜ਼ਿੰਮੇਵਰੀ ਦਾ ਅਹਿਸਾਸ ਕਰਦਿਆਂ ਚਾਰਜੋਈ ਕੀਤੀ ਹੈ।

ਇਸ ਬਾਰੇ ਬੋਲਦਿਆਂ ਕੌਂਸਲ ਦੇ ਸੈਕਟਰੀ ਜਨਰਲ ਸ: ਗੁਰਮੇਲ ਸਿੰਘ ਨੇ ਕਿਹਾ, “ਸਾਰੀਆਂ ਹੀ ਪਾਰਟੀਆਂ ਵਲੋਂ ਜੋ ਸਾਨੂੰ ਹਿਮਾਇਤ ਦੇ ਸੁਨੇਹੇ ਆਏ ਹਨ ਉਸ ਦੀ ਮੈਨੂੰ ਖੁਸ਼ੀ ਹੈ। ਇਸ ਨਾਲ ਯੂ ਕੇ ਦੇ ਸਿੱਖਾਂ ਦੇ ਦਿਲਾਂ ਨੂੰ ਲੱਗੇ ਧੱਕੇ, ਨਿਰਾਸ਼ਾ ਪ੍ਰਤੀ ਹੇਤ ਦਾ ਪ੍ਰਗਟਾਵਾ ਹੁੰਦਾ ਹੈ। ਮੈਨੂੰ ਇਸ ਗੱਲ ਦੀ ਵੀ ਤਸੱਲੀ ਹੈ ਕਿ ਇਸ ਸਬੰਧੀ ਕਰੀਬ ਸਾਰੇ ਹੀ ਸਿਤਾਸਤਦਾਨਾਂ ਨੇ ਮੁਕੰਮਲ ਦਸਤਾਵੇਜ਼ਾਂ ਅਤੇ ਤੱਥਾਂ ਦੇ ਖੁਲਾਸੇ ਅਤੇ ਪ੍ਰਗਟਾਵੇ ਦੀ ਮੰਗ ਕੀਤੀ ਹੈ।”

ਲੇਬਰ ਪਾਰਟੀ ਦੇ ਲੀਡਰ ਇਦ ਮੀਲੀਬੈਂਡ ਐਮ ਪੀ ਨੇ ਸੰਨ ਚੁਰਾਸੀ ਦੇ ਹਮਲੇ ਨੂੰ ਇੱਕ ਦੁਖਾਂਤ ਦੱਸਦਿਆਂ ਇਸ ਮਾਮਲੇ ਸਬੰਧੀ ਸਰਕਾਰੀ ਪੜਤਾਲ ਨੂੰ ਮਿਥੇ ਸਮੇਂ ਤੇ ਪੂਰੀ ਪਾਰਦਰਸ਼ਤਾ ਨਾਲ ਜਨਤਕ ਕਰਨ ਦੀ ਮੰਗ ਕੀਤੀ ਹੈ। ਇਦ ਮਿਲੀਬੈਂਡ ਨੇ ਸਰਕਾਰ ਨੂੰ ਹਾਊਸ ਆਫ ਕਾਮਨਜ ਵਿਚ ਇੱਕ ਤਤਕਾਲੀ ਸਟੇਟਮੈਂਟ ਦੇਣ ਅਤੇ ਮੁਨਾਸਬ ਜਾਣਕਾਰੀ ਪ੍ਰਕਾਸ਼ਤ ਕਰਨ ਲਈ ਵੀ ਕਿਹਾ ਹੈ।

ਹਾਊਸ ਆਫ ਕਾਮਨਜ਼ ਵਿਚ ਹਫਤਾਵਾਰੀ ਪ੍ਰਾਈਮਮਨਿਸਟਰ ਪ੍ਰਸ਼ੋਨਤਰੀ ਵਿਚ ਐਮ ਪੀ ਟਾਮ ਵਾਟਸਨ ਅਤੇ ਪੈਟ ਮੈਕ ਫੇਡਨ ਦੋਹਾਂ ਨੇ ਪ੍ਰਧਾਨ ਮੰਤ੍ਰੀ ਨੂੰ ਸਵਾਲ ਪੁੱਛੇ। ਟਾਮ ਵਾਟਸਨ ਨੇ ਲੋਰਡ ਜੈਫਰੀ ਹੋਵ, ਲੋਰਡ ਲਿਓਨ ਬਰਿਟੇਨ , ਫਾਰੇਨ ਸੈਕਟਰੀ ਅਤੇ ਹੋਮ ਸੈਕਟਰੀ ਦਾ ਹਵਾਲਾ ਦੇ ਕੇ ਪੁੱਛਿਆ ਕਿ ਕਿਧਰੇ ਉਸ ਸਮੇਂ ਦੀ ਵੈਸਟਲੈਂਡ ਹਾਲੀਕਾਪਟਰ ਡੀਲ ਨਾਲ ਦੀ ਕੜੀ ਤਾਂ ਚੁਰਾਸੀ ਦੀ ਬਰਤਾਨਵੀ ਹਿਮਾਇਤ ਨਾਲ ਨਹੀਂ ਜੁੜਦੀ। ਪੈਟ ਫੇਡਨ ਨੇ ਸੰਨ ਚੁਰਾਸੀ ਵਿਚ ਹਜ਼ਾਰਾਂ ਕਤਲ ਹੋਏ ਸਿੱਖਾਂ ਦਾ ਹਵਾਲਾ ਦੇ ਕੇ ਕਿਹਾ ਕਿ, “ਇਹ ਇਕ ਰਿਸਦਾ ਨਾਸੂਰ ਹੈ ਜਿਹੜਾ ਉਦੋਂ ਤਕ ਨਹੀਂ ਭਰਨਾਂ ਜਦੋਂ ਤਕ ਕਿ ਇਸ ਸਬੰਧੀ ਪੂਰਾ ਸੱਚ ਬਾਹਰ ਨਹੀਂ ਆ ਜਾਦਾ।”

ਇਸੇ ਸਬੰਧ ਵਿਚ ਸਫਾਈ ਦਿੰਦਿਆਂ ਪ੍ਰਧਾਨ ਮੰਤਰੀ ਡੇਵਡ ਕੈਮਰਨ ਨੇ ਕਿਹਾ ਕਿ, “ਉਸ ਨੇ ਕੈਬਨਟ ਸੈਕਟਰੀ ਨੂੰ ਕਿਹਾ ਹੈ ਕਿ ਉਹ ਅਗਵਾਈ ਕਰਕੇ ਕੇਸ ਦਾ ਰਿਵਿਊ ਕਰੇ। ਉਹ ਇਸ ਨੂੰ ਪਹਿਲ ਦੇ ਕੇ ਤੱਥਾਂ ਦੀ ਸਥਾਪਤੀ ਤਕ ਪਹੁੰਚੇਗਾ। ਇਹ ਕਾਰਵਾਈ ਚਾਲੂ ਹੈ। ਮੈਂ ਇਸ ਵਿਚ ਤੇਜੀ ਚਾਹੁੰਦਾ ਹਾਂ ਅਤੇ ਚਾਹੁੰਦਾ ਹਾਂ ਕਿ ਸੱਚ ਦੀ ਪੜਤਾਲ ਕਰਕੇ ਨਤੀਜੇ ਲੋਕਾਂ ਸਾਹਮਣੇ ਰੱਖੇ ਜਾਣ।”

ਪ੍ਰਧਾਨ ਮੰਤ੍ਰੀ ਨੇ ਹੋਰ ਕਿਹਾ, “ਜਿਥੋਂ ਤਕ ਸਟੇਟਮੈਂਟ ਦੇਣ ਅਤੇ ਜਾਣਕਾਰੀ ਨੂੰ ਹਾਊਸ ਆਫ ਕਾਮਨਜ਼ ਵਿਚ ਰੱਖਣ ਦਾ ਤਾਲੁਕ ਹੈ ਮੈਂ ਉਸ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਾਂਗਾ ਪਰ ਸਟੇਟਮੈਂਟ ਹੀ ਸਹੀ ਪਹੁੰਚ ਕਹੀ ਜਾ ਸਕਦੀ ਹੈ।”

ਹਾਊਸ ਆਫ ਕਾਮਨਜ਼ ਦੇ ਵੀਕਲੀ ਬਿਜ਼ਨੈਸ ਪ੍ਰਸ਼ਨੋਤਰੀ ਵਿਚ ਹਾਊਸ ਦੇ ਸ਼ੈਡੋ ਲੀਡਰ ਐਮ ਪੀ ਏਂਜਲਾ ਈਗਲ ਅਤੇ ਐਮ ਪੀ ਜੌਹਨਾਥਨ ਐਸ਼ਾਵਰਥ, ਵੇਲਰੀ ਵਾਜ਼ ਅਤੇ ਪੋਲ ਉੱਪਲ ਨੇ ਹਾਊਸ ਦੇ ਲੀਡਰ ਐਮ ਪੀ ਐਂਡਰੂ ਲੇਂਸਲੀ ਨੂੰ ਸਵਾਲ ਪੁੱਛੇ। ਸਿੱਖ ਕੌਂਸਲ ਯੂ ਕੇ ਦੇ ਪੁਲਿਟੀਕਲ ਇਨਗੇਜਮੈਂਟ ਦੇ ਆਗੂ ਗੁਰਿੰਦਰ ਸਿੰਘ ਜੋਸਨ ਨੇ ਕਿਹਾ, “ਮੈਂ ਅਨੇਕਾਂ ਪਾਰਲੀਮੈਂਟ ਮੈਂਬਰਾਂ ਰਾਹੀਂ ਫਾਰੇਨ ਸੈਕਟਰੀ ਤੋਂ ਵਿਆਖਿਆ ਸਹਿਤ ਪੁੱਛੇ ਸਵਾਲਾਂ ਦਾ ਸਵਾਗਤ ਕਰਦਾ ਹਾਂ ਅਤੇ ਉਹਨਾਂ ਐਮ ਪੀ ਸਾਹਿਬਾਨ ਦਾ ਵੀ ਧੰਨਵਾਦੀ ਹਾਂ ਜਿਹਨਾਂ ਨੇ ਮੁਕੰਮਲ ਦਸਤਾਵੇਜ਼ਾਂ ਦੇ ਖੁਲਾਸੇ ਦੀ ਮੰਗ ਕੀਤੀ ਜਿਵੇਂ ਕਿ ਐਮ ਪੀ ਜੋਨਾਥਨ ਐਸਵਰਥ ਅਤੇ ਐਮ ਪੀ ਮੈਕਫੇਡਨ। ਕੇਵਲ ਸਾਰੇ ਦਸਤਾਵੇਜ਼ਾਂ ਦਾ ਖੁਲ੍ਹਾ ਮੁਜ਼ਹਰਾ ਅਤੇ ਸਭ ਤੱਥਾਂ ਬਾਰੇ ਸਹੀ ਜਾਣਕਾਰੀ ਹੀ ਸਿੱਖ ਭਾਈਚਾਰੇ ਦੀ ਤਸੱਲੀ ਕਰਵਾ ਸਕਦੀ ਹੈ ਜਦ ਕਿ ਸਿੱਖਾਂ ਦੇ ਦਿਲ ਇਸ ਅਹਿਮ ਇੰਕਸ਼ਾਫ ਨਾਲ ਬਹੁਤ ਜ਼ਖਮੀ ਅਤੇ ਬੇਚੈਨ ਹੋ ਚੁੱਕੇ ਹਨ । ਪ੍ਰਧਾਨ ਮੰਤਰੀ ਵਲੋਂ ਪੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਵੇਲੇ ਨਾਲ ਕੀਤੀ ਸਪੱਸ਼ਟ ਵਚਨਬੱਧਤਾ ਨਾਲ ਹੀ ਸਿੱਖਾਂ ਦੀ ਤਸੱਲੀ ਹੋ ਸਕਦੀ ਹੈ ਕਿ ਸੱਚਾਈ ਨੂੰ ਛੁਪਾਇਆ ਨਹੀਂ ਜਾਏਗਾ।”


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top