Share on Facebook

Main News Page

ਸਾਡੀ ਕੌਮ ਦੇ ਬਹੁਤੇ ਪ੍ਰਚਾਰਕ ਦੋਗਲੇ ਕਿਉਂ ਹਨ ? ਬਾਰੇ ਵਿਚਾਰ
-: ਅਵਤਾਰ ਸਿੰਘ ਮਿਸ਼ਨਰੀ 510 432 5827

ਦੋਗਲਾ ਉਹ ਹੈ, ਜੋ ਸੱਚ ਅਤੇ ਝੂਠ ਦੋਨੇ ਪਾਸੇ ਚੱਲੇ, ਪੈਸੇ ਅਤੇ ਸ਼ੁਹਰਤ ਦੀ ਖਾਤਰ ਸਿਧਾਂਤ ਛੱਡ ਦੇਵੇ ਅਤੇ ਕੌਮ ਨੂੰ ਦੁਰਾਹੇ ਪਾਵੇ। ਪਹਿਲੀ ਗੱਲ ਤਾਂ ਅੱਜ ਪ੍ਰਚਾਰਕ ਘੱਟ ਤੇ ਪੁਜਾਰੀ ਜਿਆਦਾ ਪੈਦਾ ਹੋ ਰਹੇ ਹਨ। ਦੂਜਾ ਪ੍ਰਚਾਰਕਾਂ ਦਾ ਰੁਜਗਾਰ, ਕੇਂਦਰੀ ਸੇਵਾ ਸੰਭਾਲ ਅਤੇ ਸਤਿਕਾਰ ਨਾਂ ਹੋਣ ਕਰਕੇ, ਉਹ ਆਪ ਮੁਹਾਰੇ ਤੁਰੇ ਫਿਰਦੇ ਹਨ। ਸ੍ਰ. ਜਗਪਾਲ ਸਿੰਘ ਸਰੀ ਦੇ ਲਿਖਣ ਮੁਤਾਬਿਕ ਜੋਗਾ ਸਿੰਘ ਜੋਗੀ ਦਾ ਕਵੀਸ਼ਰੀ ਜਥਾ ਦੋਗਲਾ ਪ੍ਰਚਾਰ ਕਰ ਰਿਹਾ ਹੈ।

ਖਾਲਸਾ ਨਿਊਜ਼ 'ਤੇ ੧੮ ਜਨਵਰੀ ਨੂੰ ਲੱਗੀ ਖਬਰ ਪੜ੍ਹ ਅਤੇ ਮੂਵੀਆਂ ਦੇਖ ਕੇ ਤਾਂ ਸਹੀ ਪ੍ਰਤੀਤ ਹੁੰਦਾ ਹੈ, ਪਰ ਇਕੱਲਾ ਇਹ ਕਵੀਸ਼ਰੀ ਜਥਾ ਹੀ ਦੋਗਲਾ ਨਹੀਂ, ਸਗੋਂ ਇਨ੍ਹਾਂ ਤੋਂ ਕਿਤੇ ਵੱਧ ਦੋਗਲੇ ਗੋਲ ਪੱਗਾਂ ਵਾਲੇ ਡੇਰੇਦਾਰ ਸਾਧ, ਬਹੁਤੇ ਰਾਗੀ ਗ੍ਰੰਥੀ, ਨਾਮੀ ਕਥਾਵਾਚਕ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਲੀਡਰ ਹਨ, ਜੋ ਸਭ ਕੁਝ ਜਾਣਦੇ ਹੋਏ ਵੀ ਸਿੱਖਾਂ ਵਿੱਚ ਪੁਜਾਰੀਵਾਦ, ਬ੍ਰਾਹਮਣਵਾਦ, ਥੋਥੇ ਕਰਮਕਾਂਡ ਅੰਧਵਿਸ਼ਵਾਸ਼ ਫਲਾ ਅਤੇ ਗੁਰਮਤਿ ਵਿਰੋਧੀ ਗ੍ਰੰਥਾਂ ਨੂੰ ਮਾਨਤਾ ਦਿੰਦੇ ਹੋਏ, ਗੁਰਬਾਣੀ ਨੂੰ ਸਮਝ ਵਿਚਾਰ ਕੇ ਪ੍ਰਚਾਰਨ ਦੀ ਥਾਂ, ਤੋਤਾ ਰਟਨੀ ਪਾਠ ਕਰਵਾ ਰਹੇ ਹਨ। ਕੀ ਬਲਾਤਕਾਰੀ ਸਾਧਾਂ ਅਤੇ ਮਨਘੜਤ ਕਹਾਣੀਆਂ ਸੁਨਾਉਣ ਵਾਲੇ ਪ੍ਰਚਾਰਕਾਂ ਅਤੇ ਅਖੌਤੀ ਲੀਡਰਾਂ ਨੂੰ ਵੀ ਕੋਈ ਗੁਰਦੁਆਰਿਆਂ ਦੀਆਂ ਧਾਰਮਿਕ ਸਟੇਜਾਂ ਤੋਂ ਰੋਕੇਗਾ?

ਬਾਕੀ ਕੰਵਰ ਬਹਾਰ ਕੌਰ ਵਰਗੇ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ। ਕੀ ਉਨ੍ਹਾਂ ਨੂੰ ਪਿਆਰ, ਵਿਚਾਰ ਅਤੇ ਸਤਿਕਾਰ ਨਾਲ ਕੌਂਸਲਿੰਗ ਕਰਕੇ ਸਮਝਾਉਣ ਵਾਲੀ ਵੀ ਕੋਈ ਸੰਸਥਾ ਹੈ? ਜੋ ਅਜਿਹੇ ਹੋਣਹਾਰ ਬੱਚਿਆਂ ਨੂੰ ਸਮਝਾਵੇ ਅਤੇ ਲੋੜ ਮੁਤਾਬਿਕ ਉਨ੍ਹਾਂ ਦੀ ਮਦਦ ਕਰੇ। ਪਰ ਜੇ ਅਸੀਂ ਕੁੱਟਮਾਰ, ਕਟੜਵਾਦ ਅਤੇ ਦਬਕੇ ਹੀ ਮਾਰਦੇ ਰਹਾਂਗੇ ਤਾਂ ਚੰਗੇ ਪ੍ਰਚਾਰਕ ਅਤੇ ਹੋਣਹਾਰ ਬੱਚੇ ਹੋਰ ਗਲਤ ਰਾਹੇ ਪੈਂਦੇ ਜਾਣਗੇ। ਬਾਕੀ ਦਾਸ ਸਤਿਕਾਰਯੋਗ ਬਜੁਰਗ ਕਵਿਸ਼ਰ ਭਾਈ ਜੋਗਾ ਸਿੰਘ ਜੋਗੀ, ਪ੍ਰੋ. ਗੁਰਮੁਖ ਸਿੰਘ ਐੱਮ.ਏ. ਅਤੇ ਬੱਚੀ ਕੰਵਰ ਬਹਾਰ ਕੌਰ ਨੂੰ ਸਨਿਮਰ ਬੇਨਤੀ ਕਰਦਾ ਹੈ ਕਿ ਕੋਈ ਸਾਖੀ ਜਾਂ ਇਤਿਹਾਸ ਗੁਰਮਤਿ ਦੀ (ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟੀ) ਨਾਲ ਸੋਧ ਕੇ ਹੀ ਸੰਗਤਾਂ ਵਿੱਚ ਪੇਸ਼ ਕਰਨ ਨਾਂ ਕਿ ਗੁਰਮਤਿ ਵਿਰੋਧੀਆਂ ਦਾ ਜੋ ਲਿਖਿਆ ਹੈ ਉਸ ਨੂੰ ਗੁਰਮਤਿ ਕਹਿ ਕੇ ਪ੍ਰਚਾਰੀ ਜਾਣ ਅਤੇ ਬੀਬੀ ਕੰਵਰ ਬਹਾਰ ਕੌਰ ਜੋ ਕਿ ਇੱਕ ਨਾਮੀ ਕਵਿਸ਼ਰ ਪ੍ਰਵਾਰ ਦੀ ਬੇਟੀ ਹੈ ਅਤੇ ਜੋ ਪਹਿਲੇ ਗੁਰਮਤਿ ਬਾਰੇ ਵਧੀਆ ਗਾਉਂਦੀ ਰਹੀ ਹੈ ਉਸ ਦੇ ਗੁਰਮਤਿ ਨੂੰ ਛੱਡਣ ਦੇ ਕਾਰਨ ਕੀ ਹਨ? ਉਨ੍ਹਾਂ ਦੀ ਘੋਖ ਕਰਕੇ ਉਸ ਨੂੰ ਪਿਆਰ ਨਾਲ ਸਮਝਾਉਣ ਤਾਂ ਸਮਝ ਵੀ ਸਕਦੀ ਹੈ ਕਿਉਂਕਿ ਬੱਚੇ ਪਿਆਰ ਚਾਹੁੰਦੇ ਹਨ।

 ਬਾਕੀ ਪੰਥ ਨੂੰ ਵੀ ਇਧਰ ਧਿਆਨ ਦੇਣਾ ਚਾਹੀਦਾ ਹੈ ਰਾਗੀ, ਢਾਡੀ, ਕਵਿਸ਼ਰ ਅਤੇ ਪ੍ਰਚਾਰਕਾਂ ਦੀ ਬਕਾਇਦਾ ਗੁਰਮਤਿ ਸਿਖਲਾਈ ਹੋਣੀ ਚਾਹੀਦੀ ਹੈ ਨਾਂ ਕਿ ਜਣਾਂ ਖਣਾਂ ਆਪੂੰ ਬਣਿਆਂ ਪ੍ਰਚਾਰਕ ਅਤੇ ਸਾਧ ਸੰਤ ਜੋ ਮਰਜੀ ਪ੍ਰਚਾਰੀ ਜਾਵੇ ਅਤੇ ਸੰਗਤਾਂ ਅੱਖਾਂ ਮੀਟ ਕੇ ਅਖੌਤੀ ਸ਼ਰਧਾਵੱਸ ਸੁਣੀ ਜਾਣ। ਸੰਗਤਾਂ ਨੂੰ ਪੂਰਨ ਹੱਕ ਹੈ ਪ੍ਰਚਾਰਕਾਂ ਨੂੰ ਸੰਜੀਦਾ ਸਵਾਲ ਪੁੱਛਣ ਅਤੇ ਸ਼ੰਕੇ ਦੂਰ ਕਰਨ ਜੇ ਪ੍ਰਚਾਰਕ ਗੁਰਮਤਿ (ਗੁਰੂ ਗ੍ਰੰਥ ਸਾਹਿਬ ਦੀ ਸਿਖਿਆ) ਤੋਂ ਬਾਹਰ ਜਾਣ ਤਾਂ ਉਨ੍ਹਾਂ ਨੂੰ ਰੋਕਣ ਵੀ ਕਿਉਂਕਿ-ਰੋਸ ਨਾਂ ਕੀਜੈ ਉਤਰ ਦੀਜੈ॥(ਗੁਰੂ ਗ੍ਰੰਥ) ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੈ।

ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਾਦੂ ਦੀ ਕਬਰ ਨੂੰ ਤੀਰ ਨਾਲ ਨਮਸ਼ਕਾਰ ਕਰਨ ਤੇ ਸਿੰਘ ਟੋਕਦੇ ਅਤੇ ਤਨਖਾਹ ਲਾਉਂਦੇ ਹਨ, ਤਾਂ ਕੀ ਅਜੋਕੇ ਪ੍ਰਚਾਰਕ ਅਤੇ ਸਾਧ ਗੁਰੂ ਨਾਲੋਂ ਵੱਡੇ ਹਨ, ਜਿਨ੍ਹਾਂ ਨੂੰ ਟੋਕਿਆ ਨਹੀਂ ਜਾ ਸਕਦਾ? ਜਦ ਕਿ ਗੁਰੂ ਜੀ ਨੇ ਤਾਂ ਸਿੰਘਾਂ ਦੀ ਪਰਖ ਕਰਨ ਵਾਸਤੇ ਕਬਰ ਨੂੰ ਨਮਸ਼ਕਾਰ ਕੀਤੀ ਸੀ, ਕਿ ਦੇਖਦਾ ਹਾਂ ਕਿ ਗੁਰੂ ਦੇ ਸਿੱਖ ਕਿਨੇਕੁ ਸੁਚੇਤ ਹਨ ਕਿ ਵੱਡੇ ਤੋਂ ਵੱਡੇ ਆਗੂ ਨੂੰ ਵੀ ਗੁਰਮਤਿ ਵਿਰੋਧੀ ਕਰਮ ਕਰਨ ਤੇ ਰੋਕਦੇ ਵੀ ਹਨ ਜਾਂ ਸਤ ਬਚਨ ਕਹਿ ਕੇ ਸਿਰਫ ਮੱਥੇ ਹੀ ਟੇਕਦੇ ਹਨ। ਅੱਜ ਪ੍ਰਚਾਰਕਾਂ ਦੇ ਸੁਧਾਰ ਅਤੇ ਮਦਦ ਵਾਸਤੇ ਕੋਈ ਕੇਂਦਰੀ ਪੰਥਕ ਸੰਸਥਾ ਪੈਦਾ ਹੋਣੀ ਚਾਹੀਦੀ ਹੈ ਜੋ (ਗੁਰੂ ਗ੍ਰੰਥ ਸਾਹਿਬ ਦੇ ਸਿਖਿਆ ਸਿਧਾਂਤਾਂ) ਹੇਠ ਭਾਈ ਭਤੀਜਾਵਾਦ ਤੋਂ ਉੱਪਰ ਉੱਠ ਕੇ ਗੁਰਮਤਿ ਦੀ ਰੌਸ਼ਨੀ ਵਿੱਚ ਸਾਰਥਕ ਫੈਸਲੇ ਕਰ ਸੱਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top