ਟਿੱਪਣੀ -
ਸੰਪਾਦਕ ਖ਼ਾਲਸਾ ਨਿਊਜ਼ :
ਆਹੋ, ਹੁਣ ਪੰਜਾਬ 'ਚ ਨਿਕਲਣੇ ਰਾਮ ਚੰਦਰ ਦੇ ਪਿੰਡ, ਅਖੌਤੀ ਪੰਥਕ
ਸਰਕਾਰ ਜੋ ਹੈ, ਇਨ੍ਹਾਂ ਲਈ ਦਰਬਾਰ ਸਾਹਿਬ ਵੀ ਤਾਂ ਵਿਸ਼ਣੂ ਦਾ ਮੰਦਿਰ ਹੈ, ਇਥੇ ਰਾਮ
ਚੰਦਰ ਨੇ ਵੀ ਕੁੱਝ ਕੀਤਾ ਹੋਣਾ ਹੈ, ਤਾਹੀਓਂ ਤਾਂ ਰਜਨੀ ਵਾਲੀ ਗੱਪ ਛੱਡੀ ਗਈ ਸੀ ਕਿ, ਜਦੋਂ
ਉਸਦੇ ਪਤੀ ਨੇ ਕਾਂ ਸਰੋਵਰ ਅੰਦਰ ਜਾਂਦੇ ਵੇਖੇ, ਉਹ ਹੰਸ ਬਣਕੇ ਬਾਹਰ ਆਏ, ਤੇ ਰਜਨੀ ਦਾ
ਪਤੀ ਸਰੋਵਰ 'ਚ ਵੜ ਗਿਆ ਅਤੇ ਨੌ ਬਰ ਨੌ ਹੋ ਗਿਆ। ਇਸ ਸਰੋਵਰ ਦਾ ਮਿਥਿਹਾਸ ਵੀ ਇਹ ਲੋਕ
ਰਾਮ ਚੰਦਰ ਨਾਲ ਜੋੜਦੇ ਹਨ।
ਜੋ ਹਾਲਾਤ ਚਲ ਰਹੇ ਨੇ, ਸਰਕਾਰ ਤੋਂ ਲੈ ਕੇ ਮੁੱਖ ਪੁਜਾਰੀ ਤੱਕ ਸਭ ਕੇਸਾਧਾਰੀ ਹਿੰਦੂ ਹੀ
ਹਨ, ਤੇ ਜੋ ਗਿਆਨੀ ਸਿੰਘ ਜੀ ਨੇ ਥੱਲੇ ਲਿਖਿਆ ਹੈ ਉਹ ਸੱਚ ਹੋਣ ਦੇ ਪੂਰੇ ਆਸਾਰ ਹਨ:
ਹੌਲੀ ਹੌਲੀ ਇਹ ਇਤਿਹਾਸ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੁੜੇਗਾ,
ਇਥੋਂ ਹੀ ਬੂਟੀ ਹਨੁਮਾਨ ਲਿਆਕੇ ਲਛਮਣ ਨੂੰ ਜਿੰਦਾ ਕਰੇਗਾ, ਆਗੇ ਆਗੇ ਦੇਖੋ ਹੋਤਾ ਹੈ ਕਿਆ?
ਤੇ ਇਹ ਦੁਖਭੰਜਨੀ ਬੇਰੀ ਉਸੇ ਬੂਟੀ ਦਾ ਹਿੱਸਾ ਬਣੇਗੀ, ਸਿੱਖਾਂ ਦੀ ਦਰਬਾਰ ਸਾਹਿਬ ਤੋਂ
ਛੁੱਟੀ ਵੀ ਹੋ ਸਕਦੀ ਹੈ, ਕਿਉਂਕਿ ਇਹ ਕਮਾਈ ਦਾ ਅਸਥਾਨ ਹੈ - ਗਿਆਨੀ ਸਿੰਘ ਫੇਸਬੁੱਕ
ਅਕਾਉਂਟ