Share on Facebook

Main News Page

ਭਗੌਤੀ ਯਾਨੀ ਦੁਰਗਾ
-:
ਗੁਰਦੀਪ ਸਿੰਘ ਬਾਗੀ

ਰਾਗ ਸੁਹੀ ਮਹਲਾ
ਸਭ ਤੇ
ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ੧੦॥੫੭॥ ਅੰਕ ੭੫੦
ਇਹ ਪਾਵਨ ਫੁਰਮਾਨ ਗੁਰੂ ਗ੍ਰੰਥ ਸਾਹਿਬ ਵਿਚ ਪੰਚਮ ਪਾਤਸ਼ਾਹ ਦਾ ਹੈ। ਹੁਣ ਸਵਾਲ ਉਠਦਾ ਹੈ ਪੰਚਮ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਸਬ ਤੂੰ ਵਡਾ ਦਸ ਰਹੇ ਹਨ ਅਤੇ ਅਸੀਂ ਰੋਜ ਬਿਪਰ ਦੀ ਲਿਖੀ ਅਰਦਾਸ ਪੜ੍ਹਦੇ ਹਾਂ

ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ

ਲੋਗ ਕਹਿੰਦੇ ਹਨ ਕਿ ਇਹ ਭਗੌਤੀ ਤਲਵਾਰ ਹੈ, ਪਰ ਇਹ ਦੁਰਗਾ ਦੀ ਵਾਰ ਦੀ ਸ਼ੁਰੁਆਤ ਵਿਚ ਲਿਖੀ ਗਈ ਪੰਕਤੀ ਹੈ ਅਤੇ ਅੰਤ ਵਿਚ ਦਰਜ ਹੈ

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ਫੇਰਿ ਜੂਨੀ ਆਇਆ ਜਿਨਿ ਇਹ ਗਾਇਆ ੫੫॥

ਹੁਨ ਇਹ ਭਗੌਤੀ ਦੀ ਵਾਰ ਅਖੀਰ ਵਿਚ ਦੁਰਗਾ ਦਾ ਪਾਠ ਕਿਵੇਂ ਬਣ ਗਿਆ?

ਜੇਕਰ ਗੌਰ ਨਾਲ ਬਿਚਿਤਰ ਨਾਟਕ ਨੂੰ ਖੰਗਾਲੇਆ ਜਾਵੇ ਤਾਂ ਭਗੌਤੀ ਬਿਚਿਤਰ ਨਾਟਕ ਕਿਤਾਬ ਵਿਚ ਤਲਵਾਰ ਅਤੇ ਗਉਰੀ (ਚੰਡੀ/ਦੁਰਗਾ) ਦੋਨਾਂ ਨੂੰ ਕਿਹਾ ਹੈ।

ਬਿਚਿਤਰ ਨਾਟਕ ਦੇ ਹਿਮਾਈਤੀ ਭਗੌਤੀ ਨੂੰ ਤਲਵਾਰ ਤਾਂ ਕਹੰਦੇ ਹਨ ਪਰ ਦੁਰਗਾ ਦੇਵੀ ਮੰਨਣ ਤੋਂ ਇਨਕਾਰ ਕਰ ਦੇਂਦੇ ਹਨ।

ਭਗੌਤੀ ਤਲਵਾਰ ਹੈ, ਇਹ ਗਲ ਬਿਲਕੁਲ ਸਹੀ ਹੈ, ਉਦਾਹਰਨ ੫੬ ਵੇਂ ਚਰਿਤਰ ਦਾ ਇਹ ਛੰਦ ਹੈ

ਚੋਰ ਮੋਹਿ ਮਾਰਤ ਹੁਤੋ ਤ੍ਰਿਯ ਕੇ ਲਾਗਿਯੋ ਘਾਇ ਕਾਢਿ ਭਗੌਤੀ ਤੁਰਤੁ ਮੈ ਯਾ ਕੋ ਦਯੋ ਸੁ ਘਾਇ ੧੦॥
ਅਰਥ-- "ਚੋਰ ਮੈਨੂੰ ਮਾਰਨ ਲਗਿਆ ਸੀ, ਪਰ ਮੇਰੀ ਇਸਤਰੀ ਨੂੰ ਘਾੳ ਲਗ ਗਿਆ। ਮੈਂ ਤੁਰਂਤ ਤਲਵਾਰ ਕਢ ਕੇ ਉਸ ਨੂੰ ਮਾਰ ਦਿੱਤਾ।੧੦।"

ਚਰਿਤਰਾਂ ਵਿਚ ਤਾਂ ਲਿਖਾਰੀ ਦਸਦਾ ਹੈ ਕਿ ਭਗੌਤੀ ਤਲਵਾਰ ਨਹੀਂ ਕੋਈ ਹੋਰ ਭੀ ਸ਼ਖਸਿਅਤ ਹੈ ਜਿਸਨੂੰ ਲੋਗ ਮਨ ਵਿਚ ਧਿਆਂਦੇਂ ਹਨ, ਪੁਜਦੇ ਹਨ ਅਤੇ ਮਨਾਂਦੇ ਹਨ।
ਉਦਾਹਰਨ ਚਰਿਤ੍ਰਾਂ ਵਿੱਚੋਂ ਸਾਹਮਣੇ ਹਨ-

੧. ਚਰਿਤਰਾਂ ਦੇ ਸ਼ੁਰੂ ਵਿਚ ਹੀ ਭਗੌਤੀ ਨੂੰ ਨਮਸਕਾਰ ਕਰ ਦਿੱਤਾ ਅਤੇ ਪਹਿਲਾਂ ਚਰਿਤਰ ਹੀ ਉਸ ਦੇਵੀ ਦਾ ਹੀ ਹੈ।

ਸ੍ਰੀ ਭਗੌਤੀ ਏ ਨਮ
ਸ੍ਰੀ ਭਗੌਤੀ (ਦੁਰਗਾ) ਨੂੰ ਨਮਸਕਾਰ ਹੈ।
ਤੁਹੀ ਜੋਗ ਮਾਯਾ ਤੁਸੀ ਬਾਕਬਾਨੀ ॥ ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥ ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥ ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥

ਅਰਥ--" ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਚੁਸਤ(‘ਅਪ’) ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ। ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿਚ) ਸੁਭਾਇਮਾਨ ਹੈਂ। ਤੂੰ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿਚ) ਵਿਰਾਜਮਾਨ ਹੈ।੨।"

ਇਹ ਹੇਠਾਂ ਦਿੱਤਾ ਗਿਆ ੧੨ ਵਾਂ ਛੰਦ ਭਗੌਤੀ ਨੂੰ ਨਮਸਕਾਰ ਕਰਦਿਆਂ ਦਸ ਦੇਂਦਾ ਹੈ ਕੀ ਭਗੌਤੀ ਦੇ ਹੋਰ ਕੀ ਨਾਮ ਹਨ---- "ਜਯੰਤੀ, ਮੰਗਲਾ, ਕਾਲੀ, ਕਪਾਲਨੀ, ਭਦ੍ਰਕਾਲੀ, ਦੁਰਗਾ, ਛਿਮਾ, ਸਿਵਾ, ਧਾਤ੍ਰੀ, ਸਵਾਹਾ।" ਜਯੰਤੀ ਤੁਹੀ ਮੰਗਲਾ ਰੂਪ ਕਾਲੀ ॥ ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ ॥ ਦ੍ਰੁਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥ ਤੁ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥

੨. ਏਹ ੨੧ਵਾਂ ਚਰਿਤਰ ਅਨੁਪ ਕੌਰ ਵਾਲਾ ਜਿਸ ਵਿਚ ਰਾਜਾ ਮੰਤਰ ਸਿੱਖਨ ਦੇ ਲਾਲਚ ਦਾ ਮਾਰਾ ਅਨੁਪ ਕੋਰ ਦੇ ਡੇਰੇ ਪੁਜਾ।

ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥ ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ ॥ ਧਸ੍ਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ ॥੧੦॥

ਅਰਥ -- "ਉਹ ਰਾਜਾ ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ। (ਉਹ) ਸੌਣ ਵੇਲੇ ਉਸ ਵਲ ਚਲ ਪਿਆ ਅਤੇ ਫਿਰ ਵਾਪਸ ਨ ਮੁੜਿਆ; ਸਿਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ।੧੦।"

੩. ਚਰਿਤਰ ੯੭ ਸਿਆਲਕੋਟ ਦੇ ਰਾਜੇ ਸਾਲਬਾਹਨ ਦਾ ਹੈ ਜੋ ਅੱਠ ਪਹਰ ਭਵਾਨੀ ਦਾ ਜਾਪ ਕਰਦਾ ਸੀ। ਇਸ ਚੰਡਿਕਾ ਨੇ ਸਾਲਬਾਹਨ ਦੀ ਮਿਟੀ ਦੀ ਸੈਨਾ ਵਿਚ ਪ੍ਰਾਨ ਭਰ ਦਿੱਤੇ।

ਅਗੇ ਲਿਖਾਰੀ ਦਸਦਾ ਹੈ ਕਿ ਰਾਨੀ ਨੇ ਜਗਮਾਤਾ ਭਗੌਤੀ ਦੀ ਪੁਜਾ ਕੀਤੀ ਜੀਸਦੀ ਵਜਹ ਨਾਲ ਉਹ ਜਿਤਿਆ।

ਜੋ ਬਿਕ੍ਰਮਾ ਤਿਹ ਘਾਇ ਚਲਾਵੈ ॥ ਆਪਿ ਆਨਿ ਸ੍ਰੀ ਚੰਡਿ ਬਚਾਵੈ ॥ ਤਿਹ ਬ੍ਰਿਣ ਏਕ ਲਗਨ ਨਹਿ ਦੇਵੈ ॥ ਸੇਵਕ ਜਾਨਿ ਰਾਖਿ ਕੈ ਲੇਵੈ ॥੧੯॥

ਦੋਹਰਾ
ਦੇਵੀ ਭਗਤ ਪਛਾਨਿ ਤਿਹ ਲਗਨ ਨ ਦੀਨੇ ਘਾਇ ॥ ਬਜ੍ਰ ਬਾਨ ਬਰਛੀਨ ਕੋ ਬਿਕ੍ਰਮ ਰਹਿਯੋ ਚਲਾਇ ॥੨੦॥

ਚੌਪਈ ॥
ਸਾਲਬਾਹਨ ਕੀ ਇਕ ਪਟਰਾਨੀ ॥ ਸੋ ਰਨ ਹੇਰਿ ਅਧਿਕ ਡਰਪਾਨੀ ॥ ਪੂਜਿ ਗੌਰਜਾ ਤਾਹਿ ਮਨਾਈ ॥ ਭੂਤ ਭਵਿਖ੍ਯ ਵਹੈ ਠਹਿਰਾਈ ॥੨੧॥
ਤਬ ਤਿਹ ਦਰਸੁ ਗੌਰਜਾ ਦਯੋ ॥ ਉਠਿ ਰਾਣੀ ਤਿਹ ਸੀਸ ਝੁਕਯੋ ॥ ਭਾਤਿ ਭਾਤਿ ਜਗਮਾਤ ਮਨਾਯੋ ॥ ਜੀਤ ਹੋਇ ਹਮਰੀ ਬਰੁ ਪਾਯੋ ॥੨੨॥

ਅਰਥ-- "ਜੋ ਵੀ ਬਿਕ੍ਰਮ ਉਸ ਉਤੇ ਵਾਰ ਕਰਦਾ, ਚੰਡਿਕਾ ਆਪ ਆ ਕੇ ਬਚਾ ਲੈਂਦੀ। ਉਸ ਨੂੰ ਇਕ ਵੀ ਘਾਓ ਲਗਣ ਨ ਦਿੰਦੀ। (ਆਪਣ) ਸੇਵਕ ਸਮਝ ਕੇ ਉਸ ਦੀ ਰਖਿਆ ਕਰਦੀ।੧੯।

ਦੋਹਰਾ
ਦੇਵੀ ਨੇ ਆਪਣਾ ਭਗਤ ਜਾਣ ਕੇ ਉਸ (ਰਾਜੇ) ਨੂੰ ਘਾੳ ਨ ਲਗਣ ਦਿੱਤਾ, (ਭਾਵੇਂ) ਬਿਕ੍ਰਮ ਬਜ੍ਰ ਦੇ ਸਮਾਨ ਬਰਛੀਆਂ ਅਤੇ ਤੀਰ ਚਲਾਉਂਦਾ ਰਿਹਾ।੨੦।

ਚੌਪਈ
ਸਾਲਬਾਹਨ ਦੀ ਇੱਕ ਪਟਰਾਣੀ ਸੀ ਜੋ ਜੰਗ ਨੂੰ ਵੇਖ ਕੇ ਬਹੁਤ ਡਰ ਗਈ। ਉਸ ਨੇ ਗੌਰਜਾ ਦੀ ਪੁਜਾ ਕੀਤੀ ਅਤੇ ਭੂਤ ਤੇ ਭਵਿਖ ਵਿਚ ਉਸੇ ਨੂੰ (ਆਪਣਾ ਰਖਿਅਕ) ਮੰਨਿਆ।੨੧।

ਤਦ ਉਸ ਨੂੰ ਗੌਰਜਾ ਨੇ ਦਰਸ਼ਨ ਦਿੱਤਾ। ਰਾਣੀ ਨੇ ਉਟ ਕੇ ਉਸ (ਦੇਵੀ) ਨੂੰ ਸੀਸ ਝੁਕਾਇਆ। ਭਾਂਤ ਭਾਂਤ ਨਾਲ ਜਗਮਾਤ ਦੀ ਉਸਤਤ ਕੀਤੀ ਅਤੇ ‘ਸਾਡੀ ਜਿਤ ਹੋਏ’-- ਇਹ ਵਰ ਪ੍ਰਾਪਤ ਕੀਤਾ।੨੨।"

ਇਹ ਗੌਰੀ ਹੀ ਭਗੌਤੀ ਹੈ ਛੰਦ ੨੭ ਵਿਚ ਰਾਜਾ ਕਹ ਰਹਿਆ ਹੈ--

ਦੋਹਰਾ ॥ ਹਮਰੇ ਹਿਤ ਇਹ ਰਾਨਿਯੈ ਲੀਨੀ ਗੌਰਿ ਮਨਾਇ ॥ ਰੀਝਿ ਭਗੌਤੀ ਬਰੁ ਦਯੋ ਤਬ ਹਮ ਜਿਤੇ ਬਨਾਇ ॥੨੭॥

ਅਰਥ "ਸਾਡੇ ਹਿਤ ਲਈ ਇਸ ਰਾਣੀ ਨੇ ਗੌਰਜਾ ਨੂੰ ਮੰਨਾ ਲਿਆ ਅਤੇ ਭਗਵਤੀ ਨੇ ਪ੍ਰਸੰਨ ਹੋ ਕੇਵਰ ਦਿੱਤਾ, ਤਦ ਸਾਡੀ ਜਿਤ ਹੋਈ।੨੭।"

ਸਾਰ------ ਇਨ੍ਹਾਂ ਚਰਿਤਰਾਂ ਨੂੰ ਖੰਗਾਲਨ ਦੇ ਬਾਦ ਇੱਕ ਗਲ ਤੇ ਸਾਫ ਹੈ ਕੀ ਭਗੌਤੀ ਦੁਰਗਾ/ਚੰਡਿਕਾ ਨੂੰ ਕਿਹਾ ਹੈ ਅਤੇ ਇਹ ਚੰਡਿਕਾ ਦੇਵੀ ਹੀ ਇਸ ਲਿਖਾਰੀ ਦੀ ਜਗਮਾਤਾ ਹੈ।

ਦੂਜਾ ਸਵਾਲ ਉਠਦਾ ਹੈ ਕਿ ਸਾਨੂੰ ਤਲਵਾਰ ਗੁਰੂ ਨਾਨਕ ਸਾਹਿਬ ਤੂੰ ਵੱਡੀ ਕਿਵੇਂ ਲਗਣ ਲਗ ਪਈ? ਹੈ ਕੋਈ ਜਵਾਬ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top