ਜਿਸ
ਥਾਂ ਤੋਂ ਸਿੱਖਾਂ ਨੂੰ ਸੇਧ ਮਿਲਣੀ ਚਾਹੀਦੀ ਸੀ, ਉਥੇ ਹੀ ਕਰਮਕਾਂਡਾਂ ਦਾ ਬੋਲਬਾਲਾ ਹੈ,
ਜਿਸਦੀ ਇਹ ਖਬਰ ਪ੍ਰਤੱਖ ਉਦਾਹਰਣ ਹੈ।
ਗੁਰਬਾਣੀ ਦਾ ਪਾਠ ਕਰਨਾ ਹਰ ਸਿੱਖ ਦਾ ਫਰਜ਼ ਹੈ, ਪਰ ਉਹ ਆਪ ਕਰੇ,
ਗੁਰਬਾਣੀ ਪੜ੍ਹੇ, ਸੁਣੇ, ਸਮਝੇ ਅਤੇ ਜੀਵਨ 'ਚ ਢਾਲੇ, ਨਾ ਕਿ ਕਿਰਾਏ 'ਤੇ ਪਾਠ ਕਰਾ ਕੇ,
ਖਾਨਾ ਪੂਰਤੀ ਕਰੇ।
ਅਖੰਡ ਪਾਠ ਇਕ ਪਖੰਡ ਤੋਂ
ਵੱਧ ਕੁਝ ਨਹੀਂ, ਇਹ ਸਿੱਧਾ ਗੁਰੂ ਦਾ ਨਿਰਾਦਰ ਹੈ, ਘੋਰ ਅਪਮਾਨ ਹੈ, ਗੁਰੂ ਨੂੰ ਮੂੰਹ
ਚਿੜਾਉਣਾ, ਹੈ ਕਿ ਗੁਰੂ ਤੂੰ ਜੋ ਮਰਜੀ ਕਹੀ ਜਾ, ਅਸੀਂ ਤਾਂ ਬ੍ਰਾਹਮਣਾਂ ਵਾਂਗ ਪਾਠ 'ਤੇ
ਪਾਠ ਕਰਾ ਕੇ ਪੂਰੀ ਤਰ੍ਹਾਂ ਜੱਖਣਾ ਪੱਟਣੀ ਹੈ, ਅਸੀਂ ਨਹੀਂ ਮੰਨਦੇ ਜੋ ਇਸ ਵਿੱਚ ਲਿਖਿਆ
ਹੈ।
ਅਜੀਤ ਅਖਬਾਰ ਜੋ ਕਿ ਬਾਦਲ ਦੀ ਸਰਪ੍ਰਸਤੀ ਹੇਠ ਚਲਦੀ ਹੈ, ਦਰਬਾਰ ਸਾਹਿਬ ਵਿਖੇ ਹੋ ਰਹੇ
ਇਸ ਅਖੰਡ ਪਾਠ ਦੇ ਬਿਜ਼ਨਿਸ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਬਾਦਲ ਅਤੇ ਹੋਰਾਂ ਦਾ ਨਾਮ ਵਰਤ
ਰਹੀ ਹੈ, ਕਿ ਜੋ ਕੋਈ ਇਹ ਪੜੇਗਾ, ਉਹ ਕਹੇਗਾ... ਲੈ ਇੱਡੇ ਵੱਡੇ ਵੱਡੇ ਲੋਕਾਂ ਨੇ ਦਰਬਾਰ
ਸਾਹਿਬ ਅਖੰਡ ਪਾਠ ਰਖਾਇਆ, ਸਾਰੇ ਮੂਰਖ ਥੋੜੇ ਹੀ ਆ...
ਖੇਡ ਸਿਰਫ ਪੈਸੇ ਦੀ ਹੈ, ਜਿਸ
ਤਰ੍ਹਾਂ ਐਕਟਰ ਕਿਸੇ ਮਸ਼ਹੂਰੀ ਲਈ ਕਿਸੇ ਵੀ ਚੀਜ਼ ਨੂੰ ਵੇਚਣ ਲਈ ਪੈਸਾ ਲੈਂਦੇ ਆ, ਬਾਦਲ
ਹੇਠ ਸ਼੍ਰੋਮਣੀ ਕਮੇਟੀ ਵੀ ਇਸ ਦਾ ਭਰਪੂਰ ਲਾਹਾ ਲੈ ਕੇ ਆਪਣੀਆਂ ਤਿਜੋਰੀਆਂ ਭਰ ਰਹੀ ਹੈ...
ਇਸ ਫੋਕਟ ਕਰਮਕਾਂਡ ਨੂੰ ਹੋਰ ਹੱਲਾਸ਼ੇਰੀ ਦੇ ਕੇ।
ਜੇ ਬਾਦਲ ਅਖੰਡ ਪਾਠ ਕਰਵਾਉਣ ਲਈ ਲਾਈਨ 'ਚ ਹੈ, ਤਾਂ ਦਰਬਾਰ ਸਾਹਿਬ ਆਉਣ 'ਤੇ ਕਿਉਂ ਇਸ
ਗੱਦਾਰ ਲਈ ਵੱਖਰਾ ਰਾਹ ਬਣਾਇਆ ਜਾਂਦਾ ਹੈ, ਉਤੇ ਵੀ ਲੱਗੇ ਤਾਂ ਲਾਈਨ 'ਚ... ਪਰ ਭਲਾ ਕਿਉਂ
ਲੱਗੇ, ਇਹ ਹੁਣ ਇਸਦੀ ਆਪਣੀ ਜਾਗੀਰ ਜੋ ਹੈ...
ਪਰ ਕੋਈ ਨਹੀਂ ਹਰ ਪੂੰਛ ਹਿਲਾਉਣ ਵਾਲੇ (ਕੁੱ..) ਦਾ ਦਿਨ
ਆਉਂਦਾ ਹੈ, ਇਸਦਾ ਵੀ ਆਵੇਗਾ...