Share on Facebook

Main News Page

ਬੰਦੀ ਸਿੰਘਾਂ ਦੀ ਰਿਹਾਈ ਕਰਵਾਏ ਜਾਣ ਤੋਂ ਸੁਖਬੀਰ ਬਾਦਲ ਨੇ ਕੀਤੇ ਹੱਥ ਖੜੇ

ਟਿੱਪਣ: ਸੰਜੇ ਦੱਤ ਦੀ ਪੈਰੋਲ ਵੀ ਹੋਰ ਤੀਹ ਦਿਨਾਂ ਲਈ ਵੱਧ ਸਕਦੀ ਹੈ, ਪਰ ਸਿੱਖਾਂ ਦੀ ਸਜ਼ਾ ਪੂਰੀ ਹੋਣ 'ਤੇ ਵੀ ਪੈਰੋਲ ਨਹੀਂ ਵਧਾਈ ਜਾ ਸਕਦੀ, ਪੱਕੀ ਰਿਹਾਈ ਤਾਂ ਦੂਰ ਦੀ ਗੱਲ ਹੈ: ਸੰਪਾਦਕ ਖ਼ਾਲਸਾ ਨਿਊਜ਼

* ਕਿਹਾ ਸਾਡੇ ਅਧਿਕਾਰ ‘ਚ ਕੁੱਝ ਨਹੀਂ ਹੈ, ਜੋ ਕਰੇਗਾ ਕਾਨੂੰਨ ਹੀ ਕਰੇਗਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਜਨਵਰੀ (ਮੇਜਰ ਸਿੰਘ):- ਪੰਜਾਬ ਸਿਹਤ ਸਿਸਟਮਜ਼ ਨਿਗਮ ਦੇ ਨਵ ਨਿਯੁਕਤ ਚੇਅਰਮੈਨ ਸ੍ਰ: ਬਰਜਿੰਦਰ ਸਿੰਘ ਬਰਾੜ (ਮੱਖਣ ਬਰਾੜ) ਦੇ ਅਹੁਦਾ ਸੰਭਾਲਣ ਮੌਕੇ ਆਸ਼ੀਰਵਾਦ ਦੇਣ ਲਈ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਪੁਜੇ ਹੋਏ ਸਨ।

ਉਪ ਮੁੱਖ ਮੰਤਰੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਲੋਕ ਕਾਂਗਰਸ ਨੂੰ ਦੇਸ਼ ਵਿਚੋਂ ਚਲਦਾ ਕਰਨ ਲਈ ਮਨ ਬਣਾਂ ਚੁਕੇ ਹਨ ਅਤੇ ਦੇਸ਼ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਨਣੀ ਤਹਿ ਹੈ। ਪੱਤਰਕਾਰਾਂ ਵੱਲੋਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਸਜਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਐਸ.ਜੀ.ਪੀ.ਸੀ ਪਹਿਲਾਂ ਹੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਤੇ ਮੰਗ ਪੱਤਰ ਦੇ ਕੇ ਉਨਾਂ ਦੀ ਸਜਾ ਨੂੰ ਮੁਆਫ ਅਤੇ ਰਿਹਾਈ ਦੀ ਮੰਗ ਕਰ ਚੁੱਕੀ ਹੈ।

ਜਦੋਂ ਪਤੱਰਕਾਰਾਂ ਨੇ ਉੱਪ ਮੁੱਖ ਮੰਤਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਤੇ ਪੈਰਲ ਤੇ ਆਏ ਭਾਈ ਗੁਰਮੀਤ ਸਿੰਘ ,ਭਾਈ ਸ਼ਮਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਲੱਖਾ ਤਿੰਨੋਂ ਬੂੜੈਲ ਜੇਲ ਅਤੇ ਨਾਭਾ ਜੇਲ ਤੋਂ ਪੈਰੋਲ ਤੇ ਆਏ ਭਾਈ ਲਾਲ ਸਿੰਘ ਅਕਾਲਗੜ ਦੀ ਪੱਕੀ ਪੈਰੋਲ ਵਾਰੇ ਪੁੱਛਿਆ ਗਿਆ ਤਾਂ ਉਨਾਂ ਜਵਾਬ ਦਿੰਦਿਆਂ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ, ਇਸ ਲਈ ਅਸੀਂ ਕੁੱਝ ਨਹੀਂ ਕਰ ਸਕਦੇ । ਉਨਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਕਨੂੰਨ ਦੇ ਰਾਹੀਂ ਹੀ ਪੈਰੋਲ ਹੋਈ ਹੈ ਅਤੇ ਅੱਗੇ ਵੀ ਕਨੂੰਨ ਅਨੂਸਾਰ ਹੀ ਕਾਰਵਾਈ ਹੋਵੇਗੀ। ਇਸ ਤੋਂ ਪਹਿਲਾਂ ਪਤੱਰਕਾਰ ਕੋਈ ਹੋਰ ਸਵਾਲ ਕਰਦੇ ਇਸ ਤੋਂ ਪਹਿਲਾਂ ਹੀ ਫਟਾਫਟ ਉਹ ਬਾਹਰ ਚਲੇ ਗਏ ।

ਹਰ ਸਮਾਗਮ ਵਿਚ ਅਕਸਰ ਦੇਰੀ ਨਾਲ ਆਊਣ ਵਾਲੇ ਉੱਪ ਮੁੱਖ ਮੰਤਰੀ ਸਾਹਿਬ ਅੱਜ ਵੀ ਲਗਭਗ 2 ਘੰਟੇ ਦੇਰੀ ਨਾਲ ਸਮਾਗਮ ਵਿਚ ਪੰਹੁਚੇ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ, ਸਲਾਹਕਾਰ/ਮੁੱਖ ਮੰਤਰੀ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਐਮ.ਐਲ ਏ ਦਲਜੀਤ ਸਿੰਘ ਚੀਮਾ, ਐਮ.ਐਲ.ਏ ਰਣਜੀਤ ਸਿੰਘ, ਐਮ.ਐਲ.ਏ ਜਥੇਦਾਰ ਤੋਤਾ ਸਿੰਘ, ਮੈਂਬਰ ਲੋਕ ਸਭਾ ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ, ਮੀਤ ਪ੍ਰਧਾਨ ਸ਼ੋਮਣੀ ਅਕਾਲੀ ਦਲ ਗੁਰਮਿੰਦਰਜੀਤ ਸਿੰਘ ਬੱਬਲ, ਜ਼ਿਲਾ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ, ਚੇਅਰਪਰਸਨ ਜਿਲਾ ਯੋਜਨ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਐਸ.ਜੀ.ਪੀ.ਸੀ ਦੇ ਮੈਂਬਰ ਸ੍ਰ ਅਜਮੇਰ ਸਿੰਘ ਖੇੜਾ, ਸ੍ਰ ਚਰਨਜੀਤ ਸਿੰਘ ਕਾਲੇਵਾਲ,ਹਰਪ੍ਰੀਤ ਕੌਰ ਗਰਚਾ,ਗੁਰਮੇਲ ਸਿੰਘ,ਗੁਰਲਾਭ ਝੰਡੇਆਣੀਆ, ਚੇਅਰਮੈਨ ਬਲਾਕ ਸੰਮਤੀ ਖਰੜ ਸ੍ਰ ਰੇਸ਼ਮ ਸਿੰਘ, ਸਾਬਕਾ ਚੇਅਰਮੈਨ ਕੋਅਪਰੇਟਿਵ ਬੈਂਕ ਸ੍ਰ ਮਨਜੀਤ ਸਿੰਘ ਮੁੰਧੋ ਸੰਗਤੀਆਂ, ਸ੍ਰ: ਪਰਮਜੀਤ ਸਿੰਘ ਕਾਹਲੋ, ਮੁੱਖੀ ਕੈਂਸਰ ਰੋਕੋ ਸੰਸਥਾ ਕੁਲਵੰਤ ਸਿੰਘ ਧਾਰੀਵਾਲ, ਡਿਪਟੀ ਸਕੱਤਰ ਪੋਲੀਸ਼ਨ ਕੰਟਰੋਲ ਬੋਰਡ ਸ. ਬਲਵਿੰਦਰ ਸਿੰਘ, ਜਿਲਾ ਪ੍ਰਧਾਨ ਐਸੀ .ਸੀ ਵਿੰਗ ਮੋਗਾ ਭੁਪਿੰਦਰ ਸਿੰਘ ਸਾਹੋਕੇ, ਵਿਜੇ ਭੂਸ਼ਨ ਟੀਟੂ, ਸੁਖਵਿੰਦਰ ਸਿੰਘ ਦਾਤੇਵਾਲ, ਕਸ਼ਮੀਰ ਸਿੰਘ ਬਾਜੇਕੇ, ਗੁਰਨਾਮ ਸਿੰਘ ਵਿਰਕ, ਅਸ਼ਵਨੀ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸ਼ੋਮਣੀ ਅਤੇ ਯੂਥ ਅਕਾਲੀ ਦਲ ਦੇ ਆਹੁਦੇਦਾਰ ਅਤੇ ਵਰਕਰ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top