Share on Facebook

Main News Page

"ਮਦ੍ਰ ਦੇਸ ਹਮ ਕੋ ਲੇ ਆਏ" ਦੇ ਤੱਥਾਂ ਦੀ ਇਤਿਹਾਸ ਵਿੱਚੋਂ ਖੋਜ
-:
ਗੁਰਦੀਪ ਸਿੰਘ ਬਾਗੀ
gurdeepsinghjohal@yahoo.co.in

ਬਚਿੱਤਰ ਨਾਟਕ ਦਾ ਲਿਖਾਰੀ ਦੁਰਗਾ ਉਪਾਸ਼ਕ ਹੈ, ਅਤੇ ਹਿੰਦੂ ਗ੍ਰੰਥਾਂ ਦਾ ਚੰਗਾ ਅਧਿਯਨ ਭੀ ਉਨ੍ਹੇ ਕਿਤਾ ਹੈ। ਪਰ, ਜਦ ਗਲ ਸਿੱਖ ਇਤਿਹਾਸ ਦੀ ਆਂਦੀ ਹੈ ਤੇ ਉਹ ਬਹੁਤ ਸਾਰਿਆਂ ਗਲਤੀਆਂ ਕਰਦਾ ਹੈ, ਓਨ੍ਹਾਂ ਨੂੰ ਛੁਪਾਉਣ ਵਾਸਤੇ ਖੁਲੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ, ਸਾਫ ਸਾਫ ਕੁਛ ਨਹੀਂ ਲਿਖਦਾ ਇਸਦਾ ਇਕ ਨਮੂਨਾ “ਅਥ ਕਬਿ ਜਨਮ ਕਥਨੰ” ਵਾਲੇ ਅਧਯਾਯ ਤੋਂ ਹੁੰਦੀ ਹੈ, ਜੋ ਪਾਠਕਾਂ ਦੇ ਸ੍ਹਾਮਨੇ ਹੈ

ਮੁਰ ਪਿਤ ਪੂਰਬ ਕੀਯਿਸਿ ਪਯਾਨਾ ਭਾਂਤਿ ਭਾਂਤਿ ਕੇ ਤੀਰਿਥ ਨਾਨਾ ਜਬ ਹੀ ਜਾਤਿ ਤ੍ਰਿਬੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਏ ਤਹੀ ਪ੍ਰਕਾਸ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ ਮਦ੍ਰ ਦੇਸ ਹਮ ਕੋ ਲੇ ਆਏ ਭਾਂਤਿ ਭਾਂਤਿ ਦਾਈਅਨਿ ਦੁਲਰਾਏ ਕੀਨੀ ਅਨਿਕ ਭਾਂਤਿ ਤਨ ਰਛਾ ਦੀਨੀ ਭਾਂਤਿ ਭਾਂਤਿ ਕੀ ਸਿਛਾ ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਬ ਪਿਤਾ ਸਿਧਾਏ

ਇਹ ਵੇਰਵਾ ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਅਤੇ ਗੁਰੂ ਸਾਹਿਬ ਦੇ ਬਚਪਨ ਦਾ ਦੇ ਰਿਹਾ ਹੈ

ਪਟਨਾ ਸਾਹਿਬ ਦੇ ਤੋਸ਼ਖਾਨੇ ਵਿਚ ਪਈ ਬਚਿੱਤਰ ਨਾਟਕ ਦੀ ਜਿਸ ਬੀੜ ਨੂੰ 1698 ਦੀ ਲਿਖਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਦਰਅਸਲ ਉਸ ਦੇ ਸੰਪਾਦਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਪਨ ਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ

ਇਸ ਬੀੜ ਦਾ ਲਿਖਾਰੀ ਇਕ ਜਨਮ ਪਤਰੀ ਦਾ ਉਤਾਰਾ ਭੀ ਇਸ ਵਿੱਚ ਦੇਂਦਾ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਪੋਹ 1726 ਯਾਨਿ ਦਿਸੰਬਰ 1669 ਦਸਦਾ ਹੈ, ਜੋ ਗਲਤ ਹੈ

ਇਸ ਹਿਸਾਬ ਨਾਲ ਕੀ ਗੁਰੂ ਸਾਹਿਬ ਦਾ ਪ੍ਰਕਾਸ਼ 1669 ਵਿਚ ਹੋਇਆ ਹੈ, ਇਹ ਪੰਕਤਿਆਂ ਬਿਲਕੁਲ ਸਹੀ ਹਨ ”ਤਹੀ ਪ੍ਰਕਾਸ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ ਮਦ੍ਰ ਦੇਸ ਹਮ ਕੋ ਲੇ ਆਏ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥” ਪਟਨਾ ਸਾਹਿਬ ਵਿਚ ਜਨਮ ਲੇਆ ਅਤੇ ਮੈਨੂੰ ਮਦ੍ਰ ਦੇਸ (ਪੰਜਾਬ) ਲੇ ਆਏ, ਉਥੇ ਕਈ ਤਰਹ ਦੀ(ਭਾਂਤ-ਭਾਂਤ) ਦਾਇਆਂ ਨੇ ਮੈਨੂੰ ਦੁਲਾਰ ਦੀਤਾ ਪਰ ਗਲ ਕੁਛ ਹੋਰ ਹੈ ਤੱਥ ਕੁਛ ਹੋਰ ਕਹਿੰਦੇ ਹਨ, ਓਨ੍ਹਾਂ ਤਥਾਂ ਨੂੰ ਵਿਚਾਰਣ ਨਾਲ ਲਿਖਾਰੀ ਦਾ ਅਨਜਾਣਪੁਨਾ ਸ੍ਹਾਮਣੇ ਆ ਜਾਂਦਾ ਹੈ

ਆਉ ਹੁਣ ਇਤਿਹਾਸਿਕ ਪੱਖੋਂ ਇਸ ਤੱਥ ਨੂੰ ਖੰਗਾਲ ਲਈਏ

ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਵਿਚ 18 ਦਿਸੰਬਰ 1661 ਨੂੰ ਹੋਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੁਲਾਈ 1670 ਨੂੰ ਪਟਨਾ ਸਾਹਿਬ ਤੂੰ ਪੰਜਾਬ ਵਲ ਚਲਦੇ ਨੇ ਯਾਨਿ ਲਗਭਗ ਸਵਾ ਅੱਠ ਸਾਲ ਦੀ ਉਮਰ ਸੀ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸ਼ਾਹਿਬ ਤੂੰ ਚਲੇ, ਹਾਂ ਖਾਸ ਗਲ ਇਹ ਹੈ ਕੀ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਉਨ੍ਹਾਂ ਨਾਲ ਨਹੀਂ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਨੌਂਵੇਂ ਨਵਰਾਤਰੇ ਵਾਲੇ ਦਿਨ ਲਖਨੌਰ ਸਾਹਿਬ ਪੁਜਦੇ ਨੇ, ਜਿਥੇ ਦਸ਼ਹਰੇ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਗ ਬੰਧਾਈ ਕੀਤੀ ਗਈ। ਕੁਛ ਦਿਨ ਲਖਨੌਰ ਸਾਹਿਬ ਰਹਿਣ ਦੇ ਬਾਦ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਗੁਜਰੀ ਨਾਲ ਬਕਾਲਾ ਪੁਜੇ

ਸਾਫ ਸ਼ਬਦਾਂ ਵਿਚ ਬਚਿੱਤਰ ਨਾਟਕ ਦੇ ਲਿਖਾਰੀ ਨੇ ਇਹ ਸੋਚ ਕੇ ਲਿਖਿਆ ਕਿ 1669 ਵਿਚ ਜਨਮੇ ਬੱਚੇ ਨੂੰ ਦਾਇਆਂ ਦੇ ਦੁਲਾਰ ਦੀ ਜਰੂਰਤ ਹੋਂਦੀ ਹੈ ਜਦ ਕਿ ਗੁਰੂ ਸਾਹਿਬ ੳਸ ਵੇਲੇ 9 ਸਾਲ ਦੀ ੳਮਰ ਦੇ ਸੀ ਜਦ ਮਦ੍ਰ ਦੇਸ (ਪੰਜਾਬ) ਪੁਜੇ ਅਤੇ ਬਕਾਏਦਾ ਵਿਦਿਆ ਗ੍ਰਹਨ ਕਰ ਰਹੇ ਸਨ

ਇਕ ਗਲ ਹੋਰ ਯਾਦ ਰੱਖਣ ਵਾਲੀ ਹੈ, ਗੁਰੂ ਹਰਕਿ੍ਸ਼ਨ ਸਾਹਿਬ ਜੀ ਨੂੰ ਜਦ ਗੁਰਗੱਦੀ ਮਿਲੀ, ਤਾਂ ਉਨ੍ਹਾਂ ਦੀ ੳਮਰ ਭੀ 9 ਸਾਲ ਸੀ ਅਤੇ ਇਸ ਲਿਖਤ ਵਿਚ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਾਈਆਂ ਦੇ ਦੁਲਾਰਾਂ ਦੀ ਕੀ ਜਰੁਰਤ ਸੀ, ਜਾਂ ਲਿਖਾਰੀ ਸਚ ਨਹੀਂ ਜਾਣਦਾ ਸੀ

ਇਕ ਸਵਾਲ ਜਵਾਬ ਮੰਗਦਾਂ ਹੈ – 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਗੁਰਮੁਖੀ ਸਿਖ ਚੁਕੇ ਸਨ ਅਤੇ ਸੰਸਕ੍ਰਿਤ ਭੀ ਸਿਖ ਚੁਕੇ ਸਨ, ਫਾਰਸੀ ਸਿਖ ਰਹੇ ਸਨ, ਓਨ੍ਹਾਂ ਨੂੰ ਦਾਈਆਂ ਦੇ ਦੁਲਾਰ ਦੀ ਕੀ ਜਰੁਰਤ ਸ?

ਜੋ ਲੋਗ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਣ ਦਾ ਸਾਲ 1666 ਦਸਦੇ ਹਨ, ਉਹ ਖੋਜੀ ਜਨ ਜਰਾ ਸਾਬਿਤ ਕਰਨ ਕੀ ਪਹਿਲੇ ਅਤੇ ਦੂਜੇ ਛੰਦ ਦਾ ਜੋ ਵੇਰਵਾ ਹੈ, ਤ੍ਰਿਬੇਣੀ ਵਿਚ ਪ੍ਰਕਾਸ਼ ਅਤੇ ਪਟਨਾ ਸਾਹਿਬ ਵਿਚ ਜਨਮ ਲਿਆ ਸੀ, ਕੀ ਇਹ ਗੱਲ 1666 ਵਿਚ ਹੋਈ ਸੀ। ਗੁਰੂ ਤੇਗ ਬਹਾਦੁਰ ਸਾਹਿਬ ਅਤੇ ਮਾਤਾ ਗੁਜਰੀ 1661 ਵਿਚ ਇਕਠੇ ਤ੍ਰਿਬੇਣੀ ਗਏ ਸਨ, ਨਾ ਕਿ 1666 ਵਿਚ।

ਇਹ ਤੀਜਾ ਛੰਦ ਹੈ ਜੋ ਦਸਦਾ ਹੈ, ਕਿ ਮੇਰੀ ਕਈ ਤਰ੍ਹਾਂ ਦੀ ਰਖਿਆ ਕੀਤੀ ਅਤੇ ਕਈ ਤਰ੍ਹਾਂ ਦੀ ਸਿੱਖੀਆ ਪੰਜਾਬ ਵਿਚ ਦੀਤੀ

ਕੀਨੀ ਅਨਿਕ ਭਾਂਤਿ ਤਨ ਰਛਾ ਦੀਨੀ ਭਾਂਤਿ ਭਾਂਤਿ ਕੀ ਸਿਛਾ

"ਕੀਨੀ ਅਨਿਕ ਭਾਂਤਿ ਤਨ ਰਛਾ " ਇਹ ਪੰਕਤਿ ਦਾ ਸਿਰਫ 4-5 ਸਾਲ ਦੇ ਬਾਲਕ ਵਾਸਤੇ ਹੀ ਕਹੀ ਜਾ ਸਕਦੀ ਹੈ, ਕਿਉਂਕਿ 4-5 ਸਾਲ ਤਕ ਦੀ ਉਮਰ ਦੇ ਬਾਲਕ ਨੂੰ ਹੀ ਰਖਿਆ ਦੀ ਜਰੂਰਤ ਪੈਂਦੀ ਹੈ। ਕੋਈ ਇਤਿਹਾਸਿਕ ਘਟਨਾ ਭੀ ਨਹੀਂ ਮਿਲਦੀ, ਜਿਸ ਨਾਲ ਇਹ ਕਹਿਆ ਜਾ ਸਕੇ ਕਿ 10 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਨ ਦੀ ਰਖਿਆ (ਭਾਵ ਮਾਰੂ ਹਮਲੇ) ਤੂੰ ਰਖਿਆ ਕੀਤੀ ਗਈ ਸੀ। ਲਿਖਾਰੀ ਦੇ ਦਿਮਾਗ ਵਿੱਚ 1669 ਦੇ ਜਨਮੇ ਬਾਲ ਦੀ ਕਲਪਨਾ ਸੀ, ਜਿਸ ਨੂੰ ਉਹ ਲਿਖ ਰਹਿਆ ਹੈ ਤਾਂ ਹੀ "ਤਨ ਰਛਾ" ਦੇ ਬਾਦ "ਸਿਛਾ(ਸਿੱਖੀਆ)" ਦੀ ਗਲ ਕਰਦਾ ਹੈ, ਪਰ ਇਹ ਸਬ ਘਟਨਾਂਵਾਂ ਤੇ ਪਟਨਾ ਸਾਹਿਬ ਵਿਚ ਪਹਿਲਾਂ ਹੀ ਹੋ ਚੁਕਿਆਂ ਸਨ।

ਖਾਸ ਗਲ ਧਿਆਨ ਦੇਣ ਵਾਲੀ ਹੈ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਟਨਾ ਸਾਹਿਬ ਵਿੱਚ ਹੀ ਗੁਰਮੁਖੀ, ਫਾਰਸੀ ਅਤੇ ਸਂਸਕ੍ਰਿਤ ਦੀ ਸਿੱਖੀਆ ਲਈ ਅਤੇ ਫਿਰ ਪੰਜਾਬ ਵਲ ਚਾਲੇ ਪਾਏ ਪੰਜਾਬ ਵਿੱਚ ਆਕੇ ਗੁਰੂ ਸਾਹਿਬ ਨੂੰ ਘੁੜਸਵਾਰੀ ਅਤੇ ਸ਼ਸਤਰ ਚਲਾਣ ਦੀ ਸਿੱਖੀਆ ਦੀਤੀ ਗਈ ਸੀ ਪਰ ਲਿਖਾਰੀ ਨੂੰ ਪਤਾ ਨਹੀਂ ਸੀ, ਕਿ ਗੁਰੂ ਸਾਹਿਬ 10 ਸਾਲ ਦੇ ਸੀ ਜਦ ਪੰਜਾਬ ਪੁਜੇ, ਏਥੇ ਲਿਖਾਰੀ ਪੂਰਾ ਟਪਲਾ ਖਾ ਚੁਕਿਆ ਹੈ ਅਤੇ ਗਲਤ ਬਿਯਾਨੀ ਕਰਦਾ ਹੈ ਅਤੇ ਇਤਿਹਾਸ ਵਿਚ ਏਸਾ ਕੋਈ ਜਿਕਰ ਨਹੀਂ ਮਿਲਦਾ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਸੇ ਕਿਸਮ ਦੇ ਖਤਰੇ ਤੂੰ ਰੂਬਰੂ ਹੋਣਾ ਪਿਆ ਹੋਵੇ, ਜਿਸ ਦੇ ਨਾਲ ਇਹ "ਤਨ ਰਛਾ" ਵਾਲੀ ਗਲ ਸਿੱਧ ਹੋਵੇ।

ਹੁਣ ਤੀਜੇ ਛੰਦ ਦੀ ਆਖਰੀ ਪੰਕਤਿ ਦਾ ਵਿਚਾਰ ਕਰਦੇ ਹਾਂ

ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਬ ਪਿਤਾ ਸਿਧਾਏ

ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੂੰ ਲਿਖ ਰਹਿਆ ਹੈ, ਜਦ ਮੈਂਨੂੰ ਧਰਮ ਕਰਮ (ਨੂੰ ਸਮਝਣ) ਦੀ ਸੋਝੀ ਹੋਈ, ਤਾਂ ਮੇਰੇ ਪਿਤਾ ਦੇਵ ਲੋਕ ਸਿਧਾਰ ਗਏ

ਹੁ ਧਰਮ ਕਰਮ ਨੂੰ ਸਮਝ ਦੀ ਕੀ ਉਮਰ ਹੈ, ਰਣਧੀ੍ਰ ਸਿੰਘ ਇਤਿਹਾਸ ਖੋਜੀ ਇਸ ਪੰਕਤੀ ਨੂੰ ਹੋਸ਼ ਸੰਭਾਲਨਾ ਕਹਿੰਦੇ ਹਨ, ਭਾਵ 5-6 ਸਾਲ ਦੀ ੳਮਰ ਅਤੇ ਰਤਨ ਸਿੰਘ ਜਗੀ “ਧਰਮ ਕਰਮ ਨੂੰ ਸਮਝਨਾ” ਇਸ ਪੰਕਤਿ ਦਾ ਅਰਥ ਕਰਦੇ ਨੇ।

ਜਦ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ 11 ਨਵੰਬਰ 1675 ਨੂੰ ਹੋਈ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਲਗਭਗ 14 ਸਾਲ ਦੇ ਸਨ ਅਤੇ 1673 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੰਗਣੀ ਮਾਤਾ ਜੀਤੋ ਨਾਲ ਹੋ ਚੁਕੀ ਸੀ ਵੈਸੇ ਲਿਖਾਰੀ ਨੇ ਇਹੀ ਸੋਚ ਕੇ ਲਿਖਿਆ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ 1669 ਦਾ ਹੈ ਅਤੇ ਉਮਰ 6 ਕੁ ਸਾਲ ਹੋਣੀ ਹੈ, ਜਦ ਨੌਂਵੇਂ ਪਾਤਸ਼ਾਹ ਸ਼ਹੀਦ ਹੋਏ ਅਤੇ ਉਸ ਦੇ ਦਿਮਾਗ ਵਿੱਚ ਇਹ ਗਲਤ ਤੱਥ ਭੀ ਹੋਣਾ ਹੈ, ਕਿ ਗੁਰੂ ਹਰਿਕਿਸ਼ਨ ਸਾਹਿਬ ਨੂੰ ਗੁਰਤਾਗਦੀ ਭੀ 6 ਸਾਲ ਦੀ ਉਮਰ ਵਿੱਚ ਮਿਲੀ ਸੀ।

ਜੇਕਰ ਅਸੀਂ ਕਹੀਏ ਕਿ ਧਰਮ ਕਰਮ ਨੂੰ ਸਮਝਣ ਦੀ ੳਮਰ 13-14 ਸਾਲ ਮਨ ਲੈਨੇ ਹਾਂ, ਤਾਂ ਫਿਰ ਗੁਰੂ ਹਰਿਕਿਸ਼ਨ ਸਾਹਿਬ ਨੂੰ ਗੁਰਤਾਗਦੀ ਸਿਰਫ 9 ਸਾਲ ਦੀ ਉਮਰ ਵਿਚ ਮਿਲ ਗਈ ਸੀ ਛੋਟੇ ਸਾਹਿਬਜਾਦੇ 9 ਅਤੇ 7 ਸਾਲ ਦੇ ਸਨ, ਜਦ ਓਨ੍ਹਾਂ ਨੇ ਸ਼ਹੀਦੀ ਦੀਤੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top