Share on Facebook

Main News Page

ਤਖਤ ਹਜ਼ੂਰ ਸਾਹਿਬ ਦੇ ਬਾਲ ਬ੍ਰਹਮਚਾਰੀ ਅਖਵਾਉਣ ਵਾਲੇ ਪਿਤਾ ਪੁਰਖੀ ਜਥੇਦਾਰ ਬਾਰੇ
- ਅਵਤਾਰ ਸਿੰਘ ਮਿਸ਼ਨਰੀ

ਇਸ ਮਹੰਤ ਨੂੰ ਬੰਦਾ ਪੁੱਛੇ ਕਿ ਪੰਜ ਕਾਂਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਸਾਰਿਆਂ ਪੰਜ ਭੂਤਕ ਸਰੀਰਾਂ ਵਿੱਚ ਕਰਤਾਰ ਨੇ ਕੁਦਰਤੀ ਪੈਦਾ ਕੀਤੇ ਹਨ ਅਤੇ ਇਨ੍ਹਾਂ ਦੀ ਸੁਯੋਗ ਵਰਤੋਂ ਕਰਕੇ ਸੰਜਮ ਵਿੱਚ ਰਹਿਣਾ ਨਾਂ ਕਿ ਗ੍ਰਿਹਸਤ ਜੀਵਨ ਤੋਂ ਭਗੌੜੇ ਹੋਣਾ ਹੈ। ਬ੍ਰਹਮ ਅਚਾਰੀ ਦਾ ਮਤਲਵ ਸੱਚਾ-ਸੁੱਚਾ ਸਾਫ ਕਿਰਦਾਰ ਹੈ ਨਾਂ ਕਿ ਗ੍ਰਿਹਸਤ ਤੋਂ ਭਗੌੜਾ ਹੋ ਕੇ "ਬਾਲ ਬ੍ਰਹਮਚਾਰੀ" ਹੋਣਾ ਹੈ।

ਡਾ. ਬਰਸਾਲ ਨੇ ਸ਼ਪੱਸ਼ਟ ਕਰ ਦਿੱਤਾ ਹੈ ਕਿ ਸਰੀਰਕ ਅਯੋਗਤਾ ਜਾਂ ਕਿਸੇ ਮਾਲੀ ਮਜਬੂਰੀ ਵੱਸ ਗ੍ਰਿਹਸਤ ਜੀਵਨ ਦੇ ਯੋਗ ਨਾ ਹੋਣਾਂ ਹੋਰ ਗੱਲ ਹੈ, ਪਰ ਚੰਗੇ ਭਲੇ ਹੋ ਕੇ ਪਾਖੰਡ ਰਚਨਾ ਠੀਕ ਨਹੀਂ। ਸੋ, ਸਿੱਖੀ ਸਿਧਾਂਤਾਂ ਅਤੇ ਰਵਾਇਤਾਂ ਅਨੁਸਾਰ- ਗ੍ਰਿਹਸਤਨ ਮਹਿ ਤੁੰ ਬਡੋ ਗ੍ਰਿਹਸਤੀ॥ (ਗੁਰੂ ਗ੍ਰੰਥ) ਅਤੇ ਸਗਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈ॥ (ਭਾ.ਗੁ.) ਇਹ ਸਿੱਖੀ ਨਹੀਂ ਕਿ- ਹੋਇ ਅਤੀਤਿ ਗ੍ਰਿਹਸਤ ਤਜਿ ਫਿਰਿ ਉਨਹੂੰ ਕੇ ਘਰ ਮੰਗਣ ਜਾਹੀ॥ (ਭਾ.ਗੁ.) ਬਿੰਦ ਰੱਖਣ ਨਾਲ ਕੋਈ "ਬਾਲ ਬ੍ਰਹਮਚਾਰੀ" ਨਹੀਂ ਬਣ ਜਾਂਦਾ ਦੇਖੋ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਕੀ ਫੁਰਮਾਂਦੇ ਹਨ- ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ (ਗੁਰੂ ਗ੍ਰੰਥ) 

ਭੋਰਿਆਂ ਵਿੱਚ ਚੋਰੀ ਗਜਾਵਾਂ ਖਾਣੀਆਂ ਅਤੇ ਮੋਨ ਧਾਰਨ ਦੇ ਪਾਖੰਡ ਕਰਨਾ ਗੁਰਸਿੱਖੀ ਨਹੀਂ, ਸਗੋਂ ਗੁਰਬਾਣੀ ਤਾਂ ਫੁਰਮਾਂਦੀ ਹੈ ਕਿ - ਜਬ ਲਗ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਗੁਰੂ ਗ੍ਰੰਥ)  ਦੱਸੋ ਸਿੱਖ ਕੌਮ ਨੇ ਮੋਨੀ ਸਾਧਾਂ ਨੂੰ ਕੌਮ ਦੇ ਜਥੇਦਾਰ ਬਨਾਉਣਾ ਹੈ, ਜਾਂ ਗੁਰਬਾਣੀ ਗਿਆਤਾ ਪਰਉਪਕਾਰੀ ਕਿਰਤੀ ਅਤੇ  ਗ੍ਰਿਹਸਤੀ ਗੁਰਸਿੱਖਾਂ ਨੂੰ? ਮੋਨੀ ਨੂੰ ਤਾਂ ਗੁਰਬਾਣੀ ਵਿਗੜਿਆ ਕੁਰਾਹੀਆ ਕਹਿ ਰਹੀ ਹੈ- ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨੁ ਸੂਤਾ॥ (ਗੁਰੂ ਗ੍ਰੰਥ) ਹਾਂ ਆਪਣੇ ਘਰ ਬੈਠ ਕੇ ਇਹ ਮੋਨੀ ਬਾਲ ਬ੍ਰਹਮਚਾਰੀ ਜੋ ਮਰਜੀ ਕਰੀ ਜਾਵੇ, ਪਰ ਤਖਤ ਸਾਹਿਬ ਦਾ ਜਥੇਦਾਰ ਹੋ ਕੇ, ਗੁਰਮਤਿ ਵਿਰੋਧੀ ਵਿਖਾਵੇ ਵਾਲੇ ਕਰਮਕਾਂਡ ਨਹੀਂ ਕਰ ਸਕਦਾ।

ਕੀ ਇਹ ਅਖੌਤੀ ਜਥੇਦਾਰ ਜਾਂ ਇਸ ਦੇ ਹਮਾਇਤੀਆਂ ਨੇ :ਗੁ੍ਰੂ ਗ੍ਰੰਥ ਸਾਹਿਬ ਨੂੰ ਇੱਕ ਪੱਥਰ ਦੀ ਮੂਰਤੀ ਸਮਝਿਆ ਹੈ ਕਿ ਕੇਵਲ ਗਿਣਤੀ ਮਿਣਤੀ ਦੇ ਪਾਠ ਕਰਕੇ ਮੱਥੇ ਟੇਕੀ ਜਾਓ, ਪਰ ਜੋ ਵਿੱਚ ਉਪਦੇਸ਼ ਲਿਖਿਆ ਹੈ ਉਸ ਨੁੰ ਪੜ੍ਹ, ਵਿਚਾਰ ਅਤੇ ਸਮਝ ਕੇ ਉ,ਸ ਅਨੁਸਾਰ ਜੀਵਨ ਜੀਣ ਦੀ ਥਾਂ ਕੇਵਕ ਵੰਨ ਸੁਵੰਨੇ ਰੁਮਾਲਿਆਂ ਵਿੱਚ ਹੀ ਲਕੋਈ ਰੱਖੌ? 

ਕੀ ਅਜਿਹੇ ਬਾਲ ਬ੍ਰਹਮਚਾਰੀ ਮੋਨੀ ਗੁਰੂਆਂ ਭਗਤਾਂ ਤੋਂ ਵੀ ਵੱਡੇ ਪੂਜਣਯੋਗ ਹਨ ਜੋ ਸਿੱਖ ਤਖਤਾਂ ਤੇ ਬੈਠ ਕੇ ਸ਼ਰੇਆਂਮ ਗੁਰਮਤਿ ਦੀਆਂ ਧੱਜੀਆਂ ਉਡਾ ਕੇ, ਬਾਮਣੀ ਪਾਖੰਡਾਂ ਦਾ ਪ੍ਰਚਾਰ ਸਿੱਖੀ ਭੇਖ ਵਿੱਚ ਕਰ ਰਹੇ ਹਨ? ਸੁਣਨ ਵਿੱਚ ਆਉਂਦਾ ਹੈ, ਕਿ ਇਹ ਲੋਕ ਔਰਤਾਂ ਨੂੰ ਕ੍ਰਿਪਾਨ ਅਤੇ ਮਰਦਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਵਿਤਕਰਾ ਪੈਦਾ ਕਰ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top