Share on Facebook

Main News Page

ਕਮੇਟੀ ਪ੍ਰਧਾਨ ਮੱਕੜ ਦੀ ਸ਼ਾਹੀ ਚੋਂਚਲੇ ਬਾਜੀ ਹਜੇ ਬਰਕਰਾਰ
ਰਾਜਸਥਾਨ ਦੇ ਸਿੱਖਾਂ ਵਲੋ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੂੰ ਪੰਥਕ ਬਹਸ ਦਾ ਖੁਲਾ ਸੱਦਾ

ਸ੍ਰੀ ਗੰਗਾਨਗਰ - ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਆਪਣੇ ਕੀਤੇ ਕਾਰਨਾਮਿਆਂ ਨਾਲ ਹਮੇਸ਼ਾਂ ਚਰਚਾ ਵਿੱਚ ਰਹਿੰਦੇ ਹਨ।

ਹੁਣ ਤਾਜ਼ਾ ਮਸਲੇ ਵਿਚ ਮੱਕੜ ਸਾਹਿਬ ਰਾਜਸਥਾਨ ਦੇ ਸਹਿਰ ਕੇਸਰੀ ਸਿੰਘ ਪੁਰ ਵਿਚ ਲੰਗਰ ਹਾਲ ਦਾ ਉਦਘਾਟਨ ਕਰਨ ਗਏ ਸਨ, ਇਸੇ ਦੌਰਾਨ ਮੱਕੜ ਸਾਹਿਬ ਨੇ ਆਪਣੇ ਸ਼ਾਹੀ ਅੰਦਾਜ ਵਿੱਚ ਜੁਰਾਬਾਂ ਤੇ ਬੂਟ ਸੰਗਤ ਦੀ ਹਾਜਰੀ ਵਿਚ ਆਪਣੇ ਸੇਵਕਾਂ ਤੋਂ ਪਵਾਏ, ਮੱਕੜ ਸਾਹਿਬ ਦੇ ਇਸ ਅੰਦਾਜ਼ ਦੀ ਸੰਗਤ ਵਿਚ ਘੁਸਰ–ਮੁਸਰ ਸ਼ੁਰੂ ਹੋ ਗਈ।

ਮੱਕੜ ਸਾਹਿਬ ਦੀ ਇਸ ਸ਼ਾਹੀ ਚੋਂਚਲੇਬਾਜੀ ਦੇ ਹਾਸਿਆਨਾ ਅੰਦਾਜ ਵਿੱਚ ਟਿੱਪਣੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰਾਜਸਥਾਨ ਇਕਾਈ ਅਤੇ ਰਾਜਸਥਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰੋਫ਼ੇਸਰ ਬਲਜਿੰਦਰ ਸਿੰਘ ਮੋਰਜੰਡ ਤੇ ਰਣਦੀਪ ਸਿੰਘ ਮਸਰੁਵਾਲਾ ਨੇ ਕਿਹਾ ਕਿ ਸਾਰੀ ਦੁਨਿਆ ਜਾਣਦੀ ਹੈ, ਕਿ ਸਾਡੀਆਂ ਸਿੱਖ ਸੰਸਥਾਵਾਂ ਦੇ ਮੁੱਖੀ ਕਿਸ ਹੱਦ ਤਕ ਅਾਜ਼ਾਦ ਹਨ ਤੇ ਕਿਸ ਹੱਦ ਤਕ ਯੋਗ ਹਨ। ਜਦੋਂ ਕਿ ਅਸਲ ਵਿਚ ਇਹ ਸਾਰੇ ਗੁਲਾਮਾਂ ਦੇ ਗੁਲਾਮ ਹਨ, ਜੋ ਹੁਣ ਅੱਗੇ ਹੋਰਾਂ ਨੂੰ ਗੁਲਾਮ ਬਣਾਉਣ ਲਈ ਰਖੇ ਹੋਏ ਹਨ। ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਨਾਲ ਅੱਜ ਕਲ ਮਜੀਠੀਆ ਖਾਨਦਾਨ ਦੇ ਗੁਲਾਮ ਹਨ। ਅੱਗੋਂ ਇਹ ਖਾਨਦਾਨ ਭਾਜਪਾ ਤੇ ਆਰ.ਐਸ.ਐਸ ਦੇ ਗੁਲਾਮ ਹਨ।

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਨੇਤਾਵਾਂ ਵਿਚ ਹੁਣ ਕੋਈ ਪੰਥਕ ਗਲ ਬਾਕੀ ਨਹੀਂ ਰਹੀ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਤੀ ਦੇ ਦੌਰ ਨੂੰ ਸੋਚ ਕੇ ਅੱਜ ਦੀ ਲੀਡਰਸ਼ਿਪ ਵੇਖ ਕੇ ਮੁੰਹ ਸ਼ਰਮ ਨਾਲ ਝੁੱਕ ਜਾਂਦਾ ਹੈ।

ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਸਿਖਿਆ ਦੇਣ ਵਾਲੀ ਸ਼੍ਰੋਮਣੀ ਕਮੇਟੀ ਪੰਜਾਬ ਵਲ ਧਿਆਨ ਦੇਵੇ, ਕਿਉਂਕਿ ਪੰਜਾਬ ਤੋਂ ਬਾਹਰ ਸਿੱਖ ਅਤੇ ਸਿੱਖੀ ਦੇ ਅੰਸ਼ ਹਜੇ ਜਿਉਂਦੇ ਹਨ। ਕਿਰਪਾ ਕਰਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਬੇੜਾ ਗਰਕ ਕਰਨ ਦੀ ਖੇਚਲ ਨਾ ਕਰਨ।

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨਾਲ ਰਾਜਸਥਾਨ ਦੇ ਸਿੱਖਾਂ ਕਿਸੇ ਵੀ ਸਮੇਂ, ਕਿਸੇ ਵੀ ਸਥਾਨ ਦੇ ਖੁੱਲੀ ਡਿਬੇਟ ਦਾ ਸੱਦਾ ਦਿੰਦੇ ਹਾਂ, ਤਾਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਪੰਜਾਬ ਤੋਂ ਬਾਹਰਲੇ ਸਿੱਖਾਂ ਲਈ ਕੀਤੇ ਕੰਮਾਂ ਦਾ ਭੰਬਲਭੂਸਾ ਦੂਰ ਹੋ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top