Share on Facebook

Main News Page

ਸਿੱਖੀ ਭੇਸ ’ਚ ਚਿੰਤਾਮਣੀ ਬਾਬੇ ਦੀ ਭੂਤ-ਵਿਦਿਆ
-: ਤਰਲੋਕ ਸਿੰਘ 'ਹੁੰਦਲ'
ਬਰੈਂਮਟਨ-ਟੋਰਾਂਟੋ, ਕਨੇਡਾ

ਸਿੱਖੀ ਭੇਸ ਵਿੱਚ ਆਪੂੰ ਬਣੇ ਚਿੰਤਾਮਣੀ ਬਾਬਿਆਂ ਦੀਆਂ ਅਨੋਖੀਆਂ ਕਰਮ-ਕਾਂਡੀ ਕਿੱਸੇ, ਕਹਾਣੀਆਂ ਨਾਲ ਸਿੱਖ ਸਾਹਿਤ ਪਹਿਲਾਂ ਹੀ ਨੱਕੋ-ਨੱਕ ਭਰਿਆ ਪਿਆ ਹੈ ਅਤੇ ਹੋਰ ਲਿਖਣ ਨੂੰ ਮਨ ਵੀ ਨਹੀਂ ਪਿਆ ਕਰਦਾ, ਕਿਉਂਕਿ ਅਫਸੋਸ ਇਸ ਗੱਲ ਬਣਿਆ ਹੋਇਆ ਹੈ ਕਿ ਸਾਧਾਂ ਦੇ ਧੂੜ-ਚੱਟਾਂ ਤੇ ਕੋਈ ਅਸਰ ਹੀ ਨਹੀਂ। ਕੀ ਕੀਤਾ ਜਾਏ?

ਪਰ ਜਦੋਂ ਫਿਰ ਬਾਬਿਆਂ ਦੀਆਂ ਨਿਕੰਮੀਆਂ, ਕੂੜ ਤੇ ਭਰਮ-ਭਰੀਆਂ ਵਚਿੱਤਰ ਬਾਤਾਂ ਸੁਣੀਦੀਆਂ ਹਨ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ-ਸੰਗਤ ਨਾਲ ਸਾਝ ਪਾਉਂਣ ਤੋਂ ਬਿਨ੍ਹਾਂ ਰਿਹਾ ਨ੍ਹੀਂ ਜਾਂਦਾ।

ਲਓ ਭਾਈ ਫਿਰ ਸੁਣੋ! ਪਹਿਲੋਂ ਹੀ ਇੱਕ ਗੱਲ ਇਹ ਵੀ ਦਸਦਾ ਜਾਵਾਂ ਕਿ ਭਲੇ ਹੀ ਇਹ ‘ਹਕੀਕੀ-ਵਿਥਿਆ’ ਸ਼ੰਕੇ ਪੈਦਾ ਕਰੇ, ਪਰ ਹੈ ਸੱਚ। ਇਹ ਬਾਬਾ ਦੂਸਰਾ ਗੱਦੀਦਾਰ ਹੈ ਦੁਆਬੇ ਦੀ ਧਰਤੀ’ਤੇ। ਸਾਰੇ ਦੇ ਸਾਰੇ ਚਿੱਟ-ਕਪੜੀਏ ਚੇਲੇ-ਚਾਟੜੇ ਹਨ ਵਿਦੇਸ਼ੀ, ਪੰਜਾਬੀ ਮੂਲ ਦੇ ਅੰਧ-ਵਿਸ਼ਵਾਸ਼ੀ। ਬਾਬੇ ਦਾ ਠਿੱਕ-ਠਿੱਕਾ ਬਾਖ਼ੂਬੀ ਵਾਹਵਾ ਚਲਦਾ ਹੈ। ਤੀਆਂ ਵਰਗੇ ਬਾਬਿਆਂ ਦੀਆਂ ਬਰਸੀਆਂ ਦੇ ਦਿਨ ਆ ਢੁੱਕੇ ਹਨ ਅਤੇ ਅਗਲੇ ਦਿਨ੍ਹਾਂ ’ਚ ਦੁਆਬੇ ਦੀ ਧਰਤੀ ਤੇ ਵਿਦੇਸ਼ੀਆਂ ਨੇ ਰੌਣਕਾਂ ਲਾਉਂਣੀਆਂ ਹਨ।

ਗੱਲ ਇਥੋਂ ਅਰੰਭ ਕਰਦੇ ਹਾਂ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਸਿਰਲੇਖ ਪੰਥਕ ਰਹਿਣੀ-ਭਾਗ 2 ‘ਅੰਮ੍ਰਿਤ ਸੰਸਕਾਰ” ਅਧੀਨ ਅੰਮ੍ਰਿਤ ਛਕਾਣ ਦੀ ਵਿੱਧੀ ਉਪਰੰਤ ਇਸ ਦੀ ਪਾਲਣਾ ਨੂੰ ਪੂਰਨ-ਰੂਪ ਵਿੱਚ ਯੋਜਨਾਬੱਧ ਕੀਤਾ ਗਿਆ ਹੈ। ਅੰਮ੍ਰਿਤ ਛਕਾਣ ਵਾਲੇ ਸਾਫ-ਸੁਥਰੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਧਾਂ/ਸ਼ੰਤਾ ਦੇ ਡੇਰਿਆਂ ਵਿੱਚ ਵੀ ਹੈ ਅਤੇ ਬਾਬੇ ਆਪਣੇ ਚੇਲੇ-ਚਾਟੜਿਆਂ ਨੂੰ “ਅੰਮ੍ਰਿਤ” ਵੀ ਛਕਾਉਂਦੇ ਹਨ ਅਤੇ ਬੜੇ ਰਸੀਲੇ ਪ੍ਰਵਚਨ ਕਰਦੇ ਹਨ।

ਗੁਰ ਫੁਰਮਾਨ ਹੈ:-

ਜਜਾ ਜਾਨੈ ਹਉ ਕਛੁ ਹੂਆ ॥ ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥ ਜਉ ਜਾਨੈ ਹਉ ਭਗਤੁ ਗਿਆਨੀ॥ ਆਗੈ ਠਾਕੁਰਿ ਤਿਲੁ ਨਹੀ ਮਾਨੀ॥
(ਗਉੜੀ ਬਾਵਨ ਅਖਰੀ ਮ:5,ਅੰਗ 255)

ਉਕਤ ਬਾਬੇ ਦਾ ਹੁਕਮ ਹੈ ਕਿ ‘ਹਰ ਅੰਮ੍ਰਿਤ-ਅਭਿਲਾਖੀ ਸਾਧ-ਚੇਲਾ ਨਵੇਂ-ਨਕੋਰ ਚਿੱਟੇ ਬੱਸਤਰ ਪਹਿਨ ਕੇ ਆਵੇ (ਉਸ ਦੇ ਅੰਮ੍ਰਿਤ ਛਕਾਣ ਦੀ ਰੀਤੀ ਦੀ ਜਾਣਕਾਰੀ ਨਹੀਂ ਮਿਲ ਸਕੀ)। ਬਾਬੇ ਦੇ ਚਾਟੜੇ ਨੇ ਅੰਮ੍ਰਿਤ ਛਕਣ ਉਪਰੰਤ ਉਹ ਪਹਿਨੇ ਹੋਏ ਬਸਤਰ ਲਾਹ ਕੇ ਧੋਣੇ ਨਹੀਂ, ਕਿਉਂਕਿ ਉਨ੍ਹਾਂ ਉੱਤੇ ‘ਪਾਵਨ ਅੰਮ੍ਰਿਤ ਦੀ ਵਰਖਾ’ ਹੋਈ ਹੋਣ ਕਾਰਨ ਪੱਵਿਤਰ ਹੋ ਗਏ ਹਨ। ਇਸ ਪੱਵਿਤਰ ਜੋੜੇ-ਜਾਮੇ ਦੀ ਚੰਗੀ ਤਰ੍ਹਾਂ ਸੁਵਾਰ ਕੇ ਤਹਿ ਲਾਉਂਣੀ ਹੈ (ਭਾਵ ਕਿ ਲਿਬਾਸ’ਚ ਵੱਟ ਤਕਲੀਫ-ਦੇਹ ਹੁੰਦਾ ਹੈ) ਅਤੇ ਪਲਾਸਟਿਕ ਦੇ ਲਿਫਾਫੇ ਵਿੱਚ ਸੰਭਾਲ ਕੇ ਪਾਉਂਣਾ ਹੈ ਅਤੇ ਜਿਸ ਉੱਪਰ ਇਹ ਲਿਖਿਆ ਹੋਵੇ ਕਿ “ਅੰਤਮ ਸਮੇਂ ਦੇ ਬਸਤਰ”। ਹਰ ਰੋਜ ਦਰਸ਼ਨ ਕਰਨੇ ਹਨ ਕਿ ਮੌਤ ਯਾਦ ਰਵੇ। ਇੰਡੀਆ ਜਾਂ ਕਿਧਰੇ ਬਾਹਰ ਜਾਣਾ ਹੋਵੇ ਤਾਂ ਇਹ ਜੋੜਾ-ਜਾਮਾਂ ਤੁਹਾਡੇ ਅਟੈਚੀ ਵਿੱਚ ਰਹੇ, ਜੇ ਕਿਧਰੇ ਦੇਸ਼ ਜਾਂ ਬਾਹਰ ਗਿਆਂ ਮੌਤ ਆ ਜਾਵੇ ਅਤੇ ਤੁਹਾਡੇ ਕੋਲ ਅੰਤਮ ਸਮੇਂ ਦੇ ਪੱਵਿਤਰ ਕੀਤੇ ਹੋਏ ਕਪੜੇ ਹੀ ਨਾ ਹੋਏ ਤਾਂ ਤੁਹਾਡਾ ਮੁਰਦਾ-ਰੂਹਾਂ ਨਾਲ ਮੇਲ ਹੋਵੇਗਾ, ਨਹੀਂ ਤਾਂ ਸਮਝੋ! “ਸੁਵਰਗ ਇੱਟ ਵਰਗਾ ਪੱਕਾ”। ਬਾਬੇ ਦੀ ਸਫੈਦ-ਪੋਸ਼ ਫੌਜ਼, ਇੱਕ-ਦੂਸਰੇ ਨੂੰ “ਵਾਹਿਗੁਰੂ” ਕਹਿ ਕੇ ਬੁਲਾਉਂਦੇ ਹਨ। ਬਾਬਾ ਕਹਿੰਦਾ, ‘ਪਾਠ ਕਰੀ ਚਲੋ…ਸਿਮਰਨ’ਚ ਰੁਝੇ ਰਹੋ… ਜਦੋਂ ਤੱਕ “ਰੱਬ” ਨਹੀਂ ਮਿਲ ਪਾਉਂਦਾ। ਕਈ ਕਮਲਦੀਨ ਤਾਂ ਬਾਬੇ ਮਗਰ ਲੱਗ ਕੇ ਸਰੀਰਕ, ਮਾਨਸਿਕ ਅਤੇ ਸਿਹਤ ਦਾ ਪੱਧਰ ਗੁਵਾਈ ਬੈਠੇ ਹਨ। (ਵੇਖੋ khalsanews.org ਮਿਤੀ 21 ਜਨਵਰੀ 2014)

ਬਾਬੇ ਨੇ ਗ੍ਰਹਿਸਤ ਜੀਵਨ ਤਿਆਗ ਰੱਖਿਆ ਹੈ। ਇੱਕ ਸਿੱਖ ਵਿਦਵਾਨ ਦਾ ਕਹਿਣ ਹੈ ਕਿ ਉਸ ਦਾ ਕੀ ਫ਼ਾਇਦਾ! ਜੇ ਸਾਧ/ਸੰਤ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਦੇਵੇ ਤੇ ਚੇਲੇ-ਚੇਲੀਆਂ ਵਿੱਚ ਮੋਹ ਪਾ ਲਵੇ। ਕਦੇ ਕਿਸੇ ਨੂੰ ਅਤੇ ਕਦੇ ਕਿਸੇ ਨੂੰ ਆਪਣੇ ਕੋਲ ਸੱਦਦਾ ਫਿਰੇ। ਗੁਰਮਤਿ ਅਨੁਸਾਰ ਖਲਕਤ ਦਾ ਭਲਾ ਕਰਨਾ ‘ਅਕਾਲ ਪੁਰਖ-ਵਾਹਿਗੁਰੂ’ ਦਾ ਕੰਮ ਹੈ। ਇੱਕ ਥਾਂ ਸਿੱਖਾਂ ਨੂੰ ਸੰਬੋਧਨ ਕਰਦੇ ਭਾਈ ਗੁਰਦਾਸ ਜੀ ਆਖਦੇ ਹਨ ਕਿ ਗੁਰੂ ਨਾਲ ਪ੍ਰੀਤੀ ਕਾਇਮ-ਦਾਇਮ ਰੱਖਣ ਲਈ ਅਕਲਮੰਦ ਇਨਸਾਨ ਨੂੰ ਅਜੇਹੇ ਭੂਤਾਂ ਦੀ ਭੂਤ-ਵਿਦਿਆ ਤੋਂ ਪਰ੍ਹੇ ਰਹਿਣਾ ਹੀ ਉਚਿਤ ਹੈ ਨਹੀਂ ਤਾਂ:-

ਭੂਤੇ ਕੇਰੀ ਦੋਸਤੀ ਨਿਤ ਸਹਿਸਾ ਜੀਐ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top