Share on Facebook

Main News Page

ਸਾਖੀਆਂ
-: ਦਲਜੀਤ ਸਿੰਘ ਇੰਡਿਆਨਾ

ਸਿੱਖ ਕੌਮ ਵਿੱਚ ਅੱਜ ਬਹੁਤੇ ਡੇਰਿਆਂ ਵਾਲੇ ਸਾਧਾਂ ਸੰਤਾਂ ਅਤੇ ਡੇਰਿਆਂ ਦੇ ਪ੍ਰਭਾਵ ਵਾਲੇ ਪ੍ਰਚਾਰਕਾਂ ਦਾ ਇਹ ਹਾਲ ਹੈ ਕਿ ਸ੍ਟੇਜ 'ਤੇ ਗੁਰਬਾਣੀ ਦੀ ਗੱਲ ਘੱਟ ਕਰਦੇ ਹਨ। ਇਕ ਸ਼ਬਦ ਗੁਰਬਾਣੀ ਦਾ ਪੜਦੇ ਹਨ, ਅਤੇ ਓਸ ਤੋਂ ਬਾਅਦ ਜਿਆਦਾ ਸਮਾਂ ਇਹ ਸਾਖੀਆਂ ਸੁਣਾਉਣ 'ਤੇ ਹੀ ਲਾਉਂਦੇ ਹਨ । ਜਿਸ ਤਰਾਂ ਲੀਡਰ ਕਿਸੇ ਦੇ ਮਰਗ ਦੇ ਭੋਗ 'ਤੇ ਜਾਕੇ ਮਰੇ ਬੰਦੇ ਦੇ ਗੁਣ ਦਸਣ ਲੱਗ ਜਾਂਦਾ ਹੈ, ਮਰਨ ਵਾਲਾ ਭਾਂਵੇ ਸ਼ਰਾਬ ਪੀਕੇ ਮਰਿਆ ਹੋਵੇ... ਮਤਲਬ ਇਹ ਕਿ ਜਿਹੋ ਜਿਹਾ ਸਮਾਂ ਓਹੋ ਜਿਹੀ ਕਹਾਣੀ ਸੁਣਾ ਦੇਣੀ ।

ਇਹੋ ਹਾਲ ਅਜ ਕਲ ਦੇ ਬਹੁਤੇ ਰਾਗੀ ਢਾਡੀਆਂ ਦਾ ਹੈ, ਜੇਕਰ ਇਹ ਕਿਸੇ ਸਾਧ ਦੀ ਬਰਸੀ 'ਤੇ ਬੋਲਦੇ ਹੋਣਗੇ, ਤਾਂ ਬੱਸ ਮਨਘੜਤ ਸਾਖੀਆਂ ਬਾਬੇ ਦੀ ਤਰੀਫ ਦੀਆਂ ਹੀ ਸੁਣਾਈ ਜਾਣਗੇ .. ਫਲਾਣੇ ਬਾਬਾ ਜੀ ਇਹੋ ਕਰਦੇ ਸਨ, ਫਲਾਣੇ ਮਹਾਪੁਰਸ਼ .. ਕੌੜਤੁਮਿਆਂ ਤੋਂ ਖਰਬੂਜੇ ਬਣਾ ਦਿੰਦੇ ਸਨ... ਫਲਾਣੇ ਬਾਬਾ ਜੀ ਨੇ ਸੁਨਾਮੀ ਰੋਕ ਦਿਤੀ .. ਕੋਈ ਕਹਿੰਦਾ ਵੀਹ ਵੀਹ ਫੁੱਟੇ ਸ਼ਹੀਦ ਹੁੰਦੇ ਹਨ । ਹੋਰ ਪਤਾ ਨਹੀਂ ਕੀ ਕੀ ਮਨਘੜਤ ਕਹਾਣੀਆਂ ਸੁਣਾਈ ਜਾਂਦੇ ਹਨ ਅਤੇ ਲੋਕਾਂ ਦੀਆਂ ਜੇਬਾਂ ਖਾਲੀ ਕਰਵਾਈ ਜਾਂਦੇ ਹਨ । ਕਈ ਸੰਤ ਬਾਬੇ ਤਾਂ ਕਥਾ ਗੁਰੂ ਗਰੰਥ ਦੀ ਸ਼ੁਰੂ ਕਰਦੇ ਹਨ, ਇਕ ਸ਼ਬਦ ਗੁਰੂ ਗਰੰਥ ਸਾਹਿਬ ਦਾ ਪੜ ਕੇ, ਫੇਰ ਮਹਾਭਾਰਤ ਦੀਆਂ ਕਹਾਣੀਆਂ, ਫੇਰ ਰਾਮਾਇਣ, ਫੇਰ ਆਪਣੇ ਮਰੇ ਹੋਏ ਸਾਧ ਦੀਆਂ ਗੱਲਾਂ .. ਗੱਲ ਕੀ ਜੀ ਐਸੀ ਖਿਚੜੀ ਜਿਹੀ ਬਣਾਉਂਦੇ ਹਨ, ਕਿ ਨਾ ਸੁਣਨ ਵਾਲੇ ਨੂੰ ਪਤਾ ਹੀ ਨਹੀਂ ਲਗਦਾ ਇਹ ਕਹਿਣਾ ਕੀ ਚਾਹੁੰਦਾ ਹੈ।

ਗੁਰੂ ਨਾਨਕ ਦੀ ਬਾਣੀ ਨੇ ਦੁਨੀਆ ਤਾਰੀ ਹੈ, ਨਾ ਕਿ ਫੋਟੋ ਨੇ
ਕੀ ਬਾਬਾ ਨਾਨਕ ਕਿਸੇ ਕੋਲ ਆਪਣੀ ਫੋਟੋ ਬਣਾਉਣ ਗਏ ਸੀ ?
ਸਿੱਖਾਂ 'ਚ ਫੈਲੇ ਫੋਟੋ ਕਲਚਰ ਬਾਰੇ ਭਾਈ ਪੰਥਪ੍ਰੀਤ ਸਿੰਘ ਜੀ ਦੇ ਵੀਚਾਰ

ਖਾਸ ਕਰਕੇ ਵਿਦੇਸ਼ਾਂ ਵਿਚ ਬੱਚਿਆਂ ਦੇ ਬਿਲਕੁਲ ਹੀ ਕੁਝ ਪੱਲੇ ਨਹੀਂ ਪੈਂਦਾ । ਪਿਛਲੇ ਦਿਨੀ ਇਕ ਬੀਬੀ ਮੇਰੇ ਨਾਲ ਬਹਿਸ ਕਰਨ ਲੱਗ ਪਈ, ਕਹਿੰਦੀ .ਤੁਸੀਂ ਬਾਬਾ ਨੰਦ ਸਿੰਘ ਦੀ ਨਿੰਦਿਆ ਕਰਦੇ ਹੋ, ਤੁਹਾਨੂ ਪਤਾ ਨੰਦ ਸਿੰਘ ਕੌਣ ਸੀ ? ਮੈਂ ਕਿਹਾ ਜਿਥੋਂ ਤੱਕ ਮੈਨੂੰ ਪਤਾ, ਓਹ ਕੰਮ ਤੋਂ ਭਗੌੜਾ ਇਕ ਵੇਹਲੜ ਸੀ, ਹੋਰ ਕੁਝ ਨਹੀਂ।

ਕਹਿੰਦੀ ਤੁਹਾਨੂੰ ਤਾਂ ਪਤਾ ਹੀ ਕੱਖ ਨਹੀਂ, ਬਾਬਾ ਜੀ ਬਾਰੇ, ਬਾਬਾ ਜੀ ਨੂੰ ਤਾਂ ਗੁਰੂ ਨਾਨਕ ਸਾਹਿਬ੍ ਦੇ ਦਰਸ਼ਨ ਹੋਏ ਸਨ । ਮੈਂ ਕਿਹਾ ਬਹੁਤ ਵਧੀਆ, ਇਹ ਤੁਹਾਨੂੰ ਕਿਵੇਂ ਪਤਾ, ਤਾਂ ਕਹਿੰਦੀ ਬਾਬਾ ਨੰਦ ਸਿੰਘ ਜੀ ਸਾਖੀ ਵਿੱਚ ਲਿਖਿਆ ਹੈ .. ਮੈਂ ਕਿਹਾ ਬੀਬੀ ਨੰਦ ਸਿੰਘ ਨੂੰ ਤਾਂ ਗੁਰੂ ਨਾਨਕ ਦੇ ਦਰਸ਼ਨ ਹੋਏ ਸਨ, ਮੈਨੂੰ ਹਰ ਪਲ ਦਸਾਂ ਗੁਰੂਆਂ ਦੇ ਦਰਸ਼ਨ ਹੁੰਦੇ ਹਨ .. ਤਾਂ ਹੈਰਾਨ ਹੋਕੇ ਕਹਿਣ ਲੱਗੀ, ਓਹ ਕਿਵੇਂ? ਮੈਂ ਕਿਹਾ .. ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਦਸ ਗੁਰੂ ਸਾਹਿਬਾਨ ਦੀ ਜੋਤ ਹੈ .. ਜਦੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਰਸ਼ਨ ਹੋ ਗਏ, ਤਾਂ ਸਮਝੋ ਦਸ ਗੁਰੂ ਸਾਹਿਬਾਨ ਦੇ ਦਰਸ਼ਨ ਹੋ ਗਏ ਹਨ । ਤਾਂ ਓਹ ਚੁੱਪ... ਨਾਲੇ ਮੈਂ ਕਿਹਾ ਬੀਬੀ ਸਾਖੀਆਂ ਤਾਂ ਬਾਅਦ ਵਿੱਚ ਲਿਖੀਆਂ ਜਾਂਦੀਆਂ ਨੇ... ਅਸਲ ਸੱਚ ਤਾਂ ਸਿਰਫ ਗੁਰਬਾਣੀ ਹੈ...

ਫੇਰ ਕਹਿੰਦੀ ਤੁਸੀਂ ਜੋ ਮਰਜੀ ਬੋਲੋ, ਸਾਨੂੰ ਬਾਬਾ ਨੰਦ ਸਿੰਘ ਨੇ ਬਹੁਤ ਕੁੱਝ ਦਿਤਾ ਹੈ। ਮੈਂ ਕਿਹਾ ਓਹਨਾ ਕੀ ਦਿੱਤਾ ਤੁਹਾਨੂੰ? ਤਾਂ ਕਹਿੰਦੀ ਜੋ ਮੇਰਾ ਬੇਟਾ ਹੈ, ਇਹ ਬਾਬਾ ਨੰਦ ਸਿੰਘ ਦੀ ਮੇਹਰ ਨਾਲ ਹੋਇਆ ਹੈ... ਮੈਂ ਅੱਗੋ ਸਵਾਲ ਕੀਤਾ ਤੇ ਕਿਹਾ ਬੀਬੀ ਤੁਹਾਡਾ ਵਿਆਹ ਹੋਇਆ ? ਤਾਂ ਹੈਰਾਨ ਹੋਕੇ ਕਹਿੰਦੀ ਹਾਂਜੀ... ਵਿਆਹ ਹੋਇਆ ਤਾਂ ਹੀ ਤਾਂ ਹੀ ਮੁੰਡਾ ਹੋਇਆ... ਮੈਂ ਕਿਹਾ ਮੇਰੇ ਸਵਾਲ ਦਾ ਜਵਾਬ ਤੁਸੀਂ ਆਪ ਹੀ ਦੇ ਦਿੱਤਾ... ਕਿ ਜੇਕਰ ਤੁਹਾਡਾ ਵਿਆਹ ਨਾ ਹੁੰਦਾ, ਫੇਰ ਨੰਦ ਸਿੰਘ ਕਿਹੜੇ ਪਾਸਿਉਂ ਮੁੰਡਾ ਦੇ ਦਿੰਦਾ... ਮੈਂ ਕਿਹਾ ਬੀਬੀ ਇਹ ਕੁਦਰਤ ਦੀ ਦੇਣ ਹੈ, ਨਾ ਕਿ ਨੰਦ ਸਿੰਘ ਦੀ... ਗੁਰੂ ਨਾਨਕ ਸਾਹਿਬ ਦੀ ਭੈਣ ਬੇਬੇ ਨਾਨਕੀ ਦੇ ਔਲਾਦ ਨਹੀਂ ਸੀ... ਬਾਬੇ ਨਾਨਕ ਨੇ ਤਾਂ ਕੁਦਰਤ ਨੂੰ ਚੈਲੰਜ ਨਹੀਂ ਕੀਤਾ, ਕਿ ਮੈਂ ਆਪਣੀ ਭੈਣ ਨੂੰ ਔਲਾਦ ਦੇ ਦੇਵਾਂ... ਕੀ ਨੰਦ ਸਿੰਘ ਬਾਬੇ ਨਾਨਕ ਨਾਲੋਂ ਵੱਡਾ ਸੀ? ਫੇਰ ਚੁੱਪ... ਹੈਰਾਨ ਹੋਕੇ ਕਹਿੰਦੀ ਕੀ ਬੇਬੇ ਨਾਨਕੀ ਦੇ ਔਲਾਦ ਨਹੀਂ ਸੀ ?

ਇਹ ਹਾਲ ਹੈ ਸਾਡੇ ਸਿੱਖਾਂ ਦਾ... ਜਿਹਨਾ ਦਾ ਦਿਮਾਗ ਇਹਨਾਂ ਸਾਧਾਂ ਸੰਤਾਂ ਨੇ ਝੂਠੀਆਂ ਮਨਘੜਤ ਸਾਖੀਆਂ ਸੁਣਾ ਸੁਣਾ ਕੇ ਖਰਾਬ ਕਰ ਦਿਤਾ ਹੈ ਅਤੇ ਮਾਨਸਿਕ ਲੁੱਟ ਕੀਤੀ ਹੈ ਅਤੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਪ੍ਰਚਾਰਕ ਅਤੇ ਸਾਧ ਸੰਤ ਸ੍ਟੇਜ ਉਪਰੋਂ ਸਾਖੀ ਸੁਣਾ ਰਿਹਾ, ਓਸ ਨੂੰ ਕਿਵੇਂ ਪਰਖਿਆ ਜਾਵੇ? ਆਮ ਸਿੱਖ ਕਿਵੇਂ ਪਹਿਚਾਨ ਕਰੇ ਕਿ ਜੋ ਇਹ ਸੁਣਾ ਰਿਹਾ ਇਹ ਕਿੰਨਾ ਕੁ ਸਚ ਹੈ ? ਇਸ ਦਾ ਸਭ ਤੋਂ ਸੌਖਾ ਤਰੀਕਾ ਹੈ। ਮੂਲਮੰਤਰ ਨੂੰ ਸਮੇਤ ਵਿਆਖਿਆ ਆਪਣੇ ਦਿਮਾਗ ਵਿਚ ਬੈਠਾ ਲਵੋ... ਜੇਕਰ ਕੋਈ ਵੀ ਪ੍ਰਚਾਰਕ ਸੰਤ ਬਾਬਾ ਮੂਲਮੰਤਰ ਦੇ ਅਨਕੂਲ ਕਥਾ ਨਹੀਂ ਕਰ ਰਿਹਾ, ਤਾਂ ਇਸ ਦਾ ਮਤਲਬ ਓਹ ਝੂਠ ਬੋਲ ਰਿਹਾ ਹੈ।

ਮੂਲਮੰਤਰ ਇਸ ਪ੍ਰਕਾਰ ਹੈ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥"
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace.

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ। ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਦੋਂ ਵੀ ਕੋਈ ਸਾਖੀ ਸੁਣੰਦੇ ਹੋ, ਤਾਂ ਓਸ ਸਾਖੀ ਨੂੰ ਮੂਲਮੰਤਰ ਦੀ ਕਸਵਟੀ 'ਤੇ ਪਰਖੋ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ, ਕਿ ਜੋ ਇਹ ਬੋਲ ਰਿਹਾ ਕਿਨਾ ਸਚ ਹੈ ? ਸਿੱਖ ਧਰਮ ਵਿਚ ਪ੍ਰਚਲਤ ਬਹੁਤੀਆਂ ਸਾਖੀਆਂ ਹੋਰਾਂ ਧਰਮਾਂ ਦੇ ਲੋਕਾਂ ਨੇ ਲਿਖੀਆਂ ਹਨ, ਤਾਂ ਹੀ ਬਹੁਤੀਆਂ ਸਾਖੀਆਂ ਵਿਚ ਹਿੰਦੂ ਦੇਵੀ ਦੇਵਤਿਆਂ ਦੀਆ ਕਹਾਣੀਆਂ ਫਿੱਟ ਕੀਤੀਆਂ ਹੋਈਆ ਹਨ । ਸਾਨੂ ਇਥੇ ਸਮਝਣ ਦੀ ਲੋੜ ਹੈ ਕਿ ਅਸੀਂ ਸਾਖੀਆਂ ਦੇ ਮਗਰ ਨਹੀਂ ਲੱਗਣਾ, ਸਗੋਂ ਗੁਰਬਾਣੀ ਦੇ ਮਗਰ ਲਗਣਾ ਹੈ । ਗੁਰੂ ਸਾਹਿਬ ਦੀਆਂ ਸੱਚੀਆਂ ਸਾਖੀਆਂ ਗੁਰੂ ਗਰੰਥ ਸਾਹਿਬ ਵਿਚ ਮੌਜੂਦ ਹਨ, ਪਰ ਸਮੇਤ ਵਿਆਖਿਆ ਪੜਨ ਦੀ ਲੋੜ ਹੈ, ਨਾ ਕਿ ਸਿਰਫ ਗਿਣਤੀ ਮਿਣਤੀ ਨਾਲ ਪੜਨ ਦੀ... ਜੇਕਰ ਸਿੱਖ ਗੁਰੂ ਗਰੰਥ ਸਾਹਿਬ ਸਮੇਤ ਵਿਆਖਿਆ ਪੜਨ ਲੱਗ ਗਿਆ, ਫੇਰ ਇਸ ਨੂੰ ਕੋਈ ਮਨਘੜਤ ਕਹਾਣੀਆਂ ਸੁਣਾ ਕੇ ਗੁੰਮਰਾਹ ਨਹੀਂ ਕਰ ਸਕੇਗਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top