ਏਕ ਚਾਕ ਹੋ ਤੋ ਸੀ ਲੂੰ ਗਿਰੇਬਾਨ ਅਪਨਾ, ਜ਼ਾਲਿਮ ਨੇ
ਫਾੜ ਡਾਲਾ ਹੈ ਤਾਰ ਤਾਰ ਕਰਕੇ
-: ਸੰਪਾਦਕ ਖ਼ਾਲਸਾ ਨਿਊਜ਼
ਜਿਹੜੇ ਲੋਕ ਇਹ ਕਹਿੰਦੇ ਹਨ ਕਿ ਬਾਬੇ ਵੀ ਤਾਂ
ਅੰਮ੍ਰਿਤ ਛਕਾਉਂਦੇ ਨੇ, ਉਹ ਲੋਕ ਇਹ ਵੇਖ ਲੈਣ, ਕਿ ਅੰਮ੍ਰਿਤ ਛਕਾ ਕੇ ਇਹ ਲੋਕ ਆਪਣੀਆਂ ਹੀ
ਭੇਡਾਂ ਬਣਾਉਂਦੇ ਨੇ, ਕੋਈ ਗੁਰੂ ਦੇ ਲੱੜ੍ਹ ਨਹੀਂ ਲਾਉਂਦਾ।
ਇਸ ਵੀਡੀਓ 'ਚ
"ਓ ਸਾਂਵਰੇ ਕਨ੍ਹਯੀਆ ਮੇਰਾ ਪਿਆਰ ਬਨ ਕੇ ਆਜਾ..."
'ਤੇ ਰਾਸ ਲੀਲਾ ਕਰ ਰਹੀਆਂ, ਨੱਚ ਰਹੀਆਂ ਬੀਬੀਆਂ ਅਤੇ
ਬਾਬਾ ਬਲਦੇਵ ਸਿੰਘ ਅੰਮ੍ਰਿਤਸਰ ਵਾਲਾ, ਕੀ ਅਮ੍ਰਿੰਤਧਾਰੀ ਨਹੀਂ ਲਗਦੇ?
ਕੀ ਸਿਰਫ ਬਾਬਿਆਂ ਵਲੋਂ ਅੰਮ੍ਰਿਤ
ਛਕਾਉਣਾ ਹੀ ਇੱਕ ਪੈਮਾਨਾ ਹੈ ਸਿੱਖੀ ਦਾ?
ਜਿਹੜਾ ਮਰਜ਼ੀ ਬਾਬਾ ਲੈ ਲਵੋ, ਉਹ ਲੱਖਾਂ ਲੋਕਾਂ
ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦਾ ਹੈ, ਪਰ ਅਸਲ 'ਚ ਉਹ ਆਪਣੀਆਂ ਹੀ ਭੇਡਾਂ ਤਿਆਰ ਕਰ
ਰਿਹਾ ਹੁੰਦਾ ਹੈ।
ਪਿਛੇ ਜਿਹੇ ਬਲੁੰਦਪੁਰੀ ਸਾਧ ਦੀਆਂ ਭੇਡਾਂ ਦੀ ਹੂ ਹੂ, ਪ੍ਰੀਤ ਪ੍ਰੀਤ,
ਰੂ ਰੂ ਦਾ ਹਾਲ ਦੇਖਿਆ ਹੀ ਹੈ,
ਕਿਵੇਂ ਬਾਹਰੋਂ ਸਿੱਖ ਦਿਸਣ ਵਾਲੇ ਲੋਕ ਖੱਸੀ ਹੋਏ ਪਏ
ਨੇ...
ਤੇ ਆ ਦੇਖ ਲਉ, ਲਗਭਗ ਸਾਰੇ ਸਾਧ ਹੀ ਇਹ ਦਾਅਵਾ ਕਰਦੇ ਨੇ ਕਿ ਉਹ ਵਿਹੰਗਮ ਨੇ, ਹੋਣ ਵੀ
ਕਿਉਂ ਨਾ, ਜਿਨ੍ਹਾਂ ਨੂੰ ਚਸਕਾ ਪੈ ਜਾਵੇ ਵੱਖ ਵੱਖ ਫੁੱਲਾਂ ਦੀ ਸੁਗੰਧੀ ਦਾ, ਉਹ ਕਿਉਂ
ਇੱਕ ਨਾਲ ਬੱਝ ਕੇ ਰਹਿਣ... ਭੋਰਿਆਂ 'ਚ ਰਾਸ ਲੀਲਾ ਕਿਵੇਂ ਮਨਾਉਣ ਫਿਰ... ਨਾਲੇ ਫੁੱਲ
ਨਾਲੇ ਫਲੀਆਂ...
ਅੰਮ੍ਰਿਤ ਛਕਾਈ ਚੱਲੋ, ਆਪਣੀਆਂ ਭੇਡਾਂ ਬਣਾਈ ਚਲੋ...
|
ਸਿੱਖ ਕੌਮ ਨੂੰ
ਖੱਸੀ ਕਰਨ ਵਿੱਚ ਸਭ ਤੋਂ ਵੱਧ ਰੋਲ ਇਨ੍ਹਾਂ ਸਾਧਾਂ ਦਾ ਹੀ ਹੈ, ਪਰ ਸਾਡੇ ਭੋਲੇ (ਮਰਖ)
ਲੋਕ ਸ਼ੌਰਟ ਕੱਟ
Short cut ਦੇ ਆਦੀ ਹੋ ਚੁਕੇ ਹਨ, ਅਤੇ ਸ਼ੌਰਟ ਕੱਟ ਦੀ ਆਦਤ ਵਾਲੇ ਕਦੀ ਮਿਹਨਤ ਨਹੀਂ ਕਰਨਾ
ਚਾਹੁੰਦੇ। ਇਸ ਆਦਤ ਦਾ ਲਾਭ ਇਹ ਠਰਕੀ ਸਾਧ ਚੱਕਦੇ ਨੇ, ਤੇ ਲੋਕਾਂ ਨੂੰ ਅਖੌਤੀ ਸਿਮਰਨ,
ਪਾਠਾਂ ਦੀਆਂ ਲੜੀਆਂ, ਇਕੋਤਰੀਆਂ, ਮੱਸਿਆ, ਪੂਰਨਮਾਸੀਆਂ, ਹੋਰ ਕਰਮਕਾਂਡਾਂ 'ਚ ਉਲਝਾ ਕੇ, ਸਿੱਖ ਅਖਵਾਉਣ ਵਾਲਿਆਂ ਦੀ ਜੇਬਾਂ ਕੱਟਦੇ ਨੇ। ਸ਼ੌਰਟ ਕੱਟ ਦੇ ਏਵਜ਼ ਵਿੱਚ ਲੋਕ ਆਪਣੀ ਜੇਬ,
ਸਮਾਂ, ਇੱਜ਼ਤਾਂ, ਧਰਮ, ਈਮਾਨ, ਗੈਰਤ ਸਭ ਕਟਵਾ ਲੈਂਦੇ ਨੇ...
ਗੁਰੂ ਦੀ ਸਿੱਖੀ ਮਨਫੀ ਕਰਕੇ, ਬਾਕੀ ਰਹਿ ਜਾਂਦੀਆਂ
ਨੇ ਬਾਬੇ ਦੀਆਂ ਭੇਡਾਂ !!!
ਹਾਅਅਅਅਅਅ....
ਏਕ ਚਾਕ ਹੋ ਤੋ ਸੀ ਲੂੰ ਗਿਰੇਬਾਨ ਅਪਨਾ, ਜ਼ਾਲਿਮ ਨੇ
ਫਾੜ ਡਾਲਾ ਹੈ ਤਾਰ ਤਾਰ ਕਰਕੇ...
ਬਾਕੀ ਦੀ ਸੇਵਾ ਪਾਠਕਾਂ ਲਈ...
|
|
|
|
|
|
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ
ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ
ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ
ਦੇਖਿਆ ਕਰੋ,
Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ
ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ
ਦਾ ਰਾਹ ਛਡਣਾ ਹੈ। |
|
|