Share on Facebook

Main News Page

ਜੇਲ੍ਹਾਂ ਵਿੱਚ ਬੰਦ ਸਮੂੰਹ ਸਿੱਖਾਂ ਦੀ ਪੱਕੀ ਰਿਹਾਈ ਲਈ ਨਵੀਂ ਰਣਨੀਤੀ ਉਲੀਕੀ ਜਾਵੇ
-: ਲਖਵਿੰਦਰ ਸਿੰਘ ਨਾਰੰਗਵਾਲ

• ਜੇਲ੍ਹਾਂ 'ਚ' ਬੰਦ ਸਿੱਖਾਂ ਦੀ ਪੱਕੀ ਰਿਹਾਈ ਲਈ ਸਿੰਖ ਪੰਥ ਦੇ ਚੰਗੇ ਨੁਮਾਂਇਦੇ ਅਗੇ ਆਉਣ

ਲੁਧਿਆਣਾ (ਸ਼੍ਰੋਮਣੀ ਗੁਰਮਤਿ ਚੇਤਨਾ) ਪੈਰੋਲ 'ਤੇ ਆਏ ਸਿੰਘਾਂ ਦੀ ਜੇਲ੍ਹ ਵਾਪਸੀ ਉਪਰੰਤ" ਜੇਲ੍ਹਾਂ 'ਚ' ਬੰਦ ਸਿੱਖਾਂ ਦੀ ਪੱਕੀ ਰਿਹਾਈ ਲਈ ਸਿੰਖ ਪੰਥ ਦੇ ਚੰਗੇ ਨੁਮਾਂਇਦੇ ਅਗੇ ਆਉਣ। ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਨੇ ਆਪਣੇ ਵਕੀਲ ਗੁਰਜਿੰਦਰ ਸਿੰਘ ਸਾਹਨੀ ਦੀ ਹਾਜਰੀ ਵਿੱਚ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ ਨਾਲ ਗਲਬਾਤ ਕਰਦਿਆਂ ਕੀਤਾ, ਹੁਣ ਮੇਰੇ ਵਕੀਲ ਗੁਰਜਿੰਦਰ ਸਿੰਘ ਸਾਹਨੀ ਮੇਰੀ ਕਾਨੂੰਨੀ ਲੜਾਈ ਲੜਨਗੇ। ਜਿੰਨਾਂ ਨੂੰ ਮੈ ਵਕਾਲਤਨਾਮਾਂ ਦੇ ਦਿਤਾ ਹੈ।

ਭਾਈ ਲਖਵਿੰਦਰ ਸਿੰਘ ਨਾਰੰਗਵਾਲ ਨੇ ਇਹ ਵੀ ਕਿਹਾ ਕਿ "ਸਿੱਖ ਪੰਥ" ਆਪਣੀ ਜਿਮੇਵਾਰੀ ਨੂੰ ਨਿਭਾਏ ਅਤੇ ਗੈਰ ਪੰਥਕ ਲੋਕਾਂ ਦੀ ਪਹਿਚਾਣ ਵੀ ਕਰੇ। ਜਿਨ੍ਹਾਂ ਨੇ ਸਿੱਖ ਜਜਬਾਤਾਂ ਨਾਲ ਹਮੇਸ਼ਾ ਹੀ ਖਿਲਵਾੜ ਕੀਤਾ ਅਤੇ ਸਿੱਖਾਂ ਦੇ ਕਿਸੇ ਵੀ ਸੰਘਰਸ਼ ਨੂੰ ਸਿਰੇ ਨਹੀਂ ਚੜਨ ਦਿਤਾ।

ਜੇਲਾਂ ਵਿੱਚ ਬੰਦ ਸਿੰਘਾ ਉਹਨਾਂ ਅਤੇ ਪਰਿਵਾਰਾ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ (ਸ਼ੌਫਾਂ) ਦਾ ਧੰਨਵਾਦ ਕੀਤਾ। ਜਿੰਨਾ ਨੇ ਸਾਡੀ ਆਰਥਕ ਮਦਦ ਵੀ ਕੀਤੀ ਹੈ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਸਾਡੀ "ਪੈਰੋਲ" ਲਈ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਹੁਣ ਜੇਲ੍ਹਾ ਵਿੱਚ ਬੰਦ ਸਮੂੰਹ ਸਿੱਖਾਂ ਦੀ ਪੱਕੀ ਰਿਹਾਈ ਲਈ ਨਵੀ ਰਣਨੀਤੀ ਉਲੀਕੀ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top