Share on Facebook

Main News Page

ਇਕ ਹੋਰ ਆਸਾ ਰਾਮ ਜੰਮ ਪਿਆ
-: ਨਿਰਮਲ ਸਿੰਘ ਕੰਧਾਲਵੀ

ਖ਼ਾਲਸਾ ਨਿਊਜ਼ ‘ਤੇ ਅੰਮ੍ਰਿਤਸਰ ਦੇ ਪਖੰਡੀ ਬਾਬੇ ਬਲਦੇਵ ਸਿੰਘ ਦੀਆਂ ਕਰਤੂਤਾਂ ਦੇਖ ਕੇ ਇਕ ਹੋਰ ਆਸਾ ਰਾਮ ਦੇ ਦਰਸ਼ਨ ਹੋ ਗਏ ।ਆਸਾ ਰਾਮ ਵੀ ਏਸੇ ਤਰ੍ਹਾਂ ਕਨ੍ਹਈਆ ਬਣ ਕੇ ਔਰਤਾਂ ਨਾਲ਼ ਨੱਚਦਾ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਰਾਸ ਲੀਲ੍ਹਾ ਵਿਚ ਇਹਨਾਂ ਨੱਚਣ ਵਾਲ਼ੀਆਂ ਔਰਤਾਂ ਦੇ ਮਰਦ ਇਸ ਰਾਸ ਲੀਲ੍ਹਾ ‘ਤੇ ਫੁੱਲ ਬਰਸਾ ਰਹੇ ਹਨ, ਬੇਗ਼ੈਰਤ ਲੋਕ! ਕੀ ਇਹ ਬਾਬਾ ਔਰਤਾਂ ਨੂੰ ਹੀ ਚੇਲੀਆਂ ਬਣਾਉਂਦਾ ਹੈ ਤੇ ਨਚਾਉਂਦਾ ਹੈ? ਕੋਈ ਮਰਦ ਚੇਲਾ ਨਹੀਂ ਨੱਚ ਰਿਹਾ। ਲਗਦਾ ਤੇ ਇੰਜ ਹੀ ਹੈ। ਕੀ ਹੁਣ ਪੰਜਾਬ ਦੇ ਮਰਦ ਏਨੇ ਹੀ ਖੱਸੀ ਕਰ ਦਿੱਤੇ ਗਏ ਹਨ, ਕਿ ਉਹਨਾਂ ਦੀਆਂ ਔਰਤਾਂ ਨੂੰ ਜਿਵੇਂ ਮਰਜ਼ੀ ਕੋਈ ਨਚਾਈ ਜਾਵੇ? ਲਗਦਾ ਹੈ ਇਹਨਾਂ ਔਰਤਾਂ ਨੂੰ ‘ਅੰਮ੍ਰਿਤ’ ਵੀ ਇਸ ਕੰਜਰ ਬਾਬੇ ਨੇ ਆਪਣਾ ਹੀ ਛਕਾਇਆ ਹੋਇਆ ਲਗਦਾ ਹੈ। ਸ੍ਰੀ ਸਾਹਿਬਾਂ ਪਾਈਆਂ ਹੋਈਆਂ ਦੇਖ ਕੇ ਤੇ ਔਰਤਾਂ ਤੋਂ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ ਪਰ ਕਰਤੂਤਾਂ..........।

ਮੇਰੇ ਖ਼ਿਆਲ ‘ਚ ਇਹ ਬਾਬਾ ਜ਼ਰੂਰ ਹੀ ਦਸਮ ਗ੍ਰੰਥੀਆ ਹੋਵੇਗਾ, ਕਿਉਂਕਿ ਤ੍ਰਿਆ ਚਰਿੱਤਰ ਵਿਚ ਇਹੋ ਕੁਝ ਕਰਨ ਦੀ ਸਿੱਖਿਆ ਹੈ। ਕੀ ਪਤਾ ਇਹ ਕੰਜਰ ਬਾਬਾ ਗੁਰੂ ਸਾਹਿਬ ਜੀ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕਰ ਕੇ, ਇਹੋ ਜਿਹੀਆਂ ਕਰਤੂਤਾਂ ਕਰਵਾ ਰਿਹਾ ਹੋਵੇ। ਕਿਉਂਕਿ ਲੋਕਾਂ ਨੇ ਆਪ ਤਾਂ ਕਦੀ ਪੜ੍ਹਨਾ ਕੁਝ ਨਹੀਂ। ਲਗਦਾ ਹੈ ਕਿ ਇਹ ਬਾਬਾ ਵੀ ਆਸਾ ਰਾਮ ਵਾਂਗ ਸਪੈਸ਼ਲ ਕੁਸ਼ਤੇ ਭਸਮਾਂ ਦਾ ਸੇਵਨ ਕਰਦਾ ਹੈ।

ਕਦੀ ਮਾਝੇ ਦੀ ਸਰ-ਜ਼ਮੀਨ ਜ਼ਾਲਮਾਂ ਦਾ ਸਿਰ ਹਦਵਾਣਿਆਂ ਵਾਂਗ ਭੰਨਣ ਲਈ ਮਸ਼ਹੂਰ ਸੀ, ਤੇ ਹੁਣ ਸਿੱਖੀ ਦੇ ਨਾਂ ਥੱਲੇ ਹਰ ਪ੍ਰਕਾਰ ਦੇ ਪਖੰਡ ਲਈ ਨਾਮਣਾ ਖੱਟ ਰਹੀ ਹੈ। ਸਤਿਕਾਰ ਕਮੇਟੀ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਨਹੀਂ ਤਾਂ ਇਸ ਬਿਮਾਰੀ ਦੇ ਕਿਟਾਣੂੰ ਬਹੁਤ ਜਲਦੀ ਫ਼ੈਲ ਜਾਣਗੇ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top