Share on Facebook

Main News Page

ਤਖਤ ਸ੍ਰੀ ਪਟਨਾ ਸਾਹਿਬ ਦਾ ਮਾਮਲਾ ਠੰਡੇ ਬਸਤੇ ਵਿੱਚ, ਅਖਬਾਰ ਪਹਿਰੇਦਾਰ ਨੂੰ ਵੀ ਸਪਸ਼ਟੀਕਰਨ ਲਈ ਸੱਦਿਆ

* ਬੁੱਢਾ ਜੌਹੜ ਦੇ ਕੇਸ ਵਿੱਚ ਅੱਠ ਵਿਅਕਤੀ ਤਨਖਾਹੀਏ ਕਰਾਰ

ਅੰਮ੍ਰਿਤਸਰ 27 ਜਨਵਰੀ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਪੰਜ ਮੁੱਖ ਪੁਜਾਰੀਆਂ ਦੀ ਹੋਈ ਮੀਟਿੰਗ ਵਿੱਚ ਜਿਥੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਹੋਈ ਖੂਨੀ ਝੜਪ ਦਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ, ਉਥੇ ਗੁਰੂਦੁਆਰਾ ਬੁੱਢਾ ਜੌਹੜ ਦੇ ਟਰਸੱਟ ਦੇ ਅੱਠ ਮੈਂਬਰਾਂ ਨੂੰ ਤਨਖਾਹੀਆ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਹ ਅਗਲੀ ਮੀਟਿੰਗ ਵਿੱਚ ਵੀ ਨਹੀਂ ਪੁੱਜਦੇ ਤਾਂ ਉਹਨਾਂ ਦੇ ਖਿਲਾਫ ਮਰਿਆਦਾ ਅਨੁਸਾਰ, ਭਾਵ ਪੰਥ ਵਿੱਚੋ ਛੇਕਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਮੁੱਖ ਪੁਜਾਰੀਆਂ ਦੀ ਹੋਈ ਮੀਟਿੰਗ ਵਿੱਚ ਤਖਤ ਸ੍ਰੀ ਕੇਸਗੜ੍ਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿੱਖੀਵਿੰਡ ਤੇ ਗ੍ਰੰਥ ਗਿਆਨੀ ਸੁਖਜਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਦਾ ਵਿਵਾਦ ਵਾਲਾ ਮਾਮਲਾ ਇਸ ਮੀਟਿੰਗ ਵਿੱਚ ਵਿਚਾਰਿਆ ਨਹੀਂ ਗਿਆ, ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋ ਬਣਾਈ ਗਈ ਟੀਮ ਦੀ ਰੀਪੋਰਟ ਤਾਂ ਉਹਨਾਂ ਕੋਲ ਪੁੱਜ ਚੁੱਕੀ ਹੈ, ਪਰ ਹਾਲੇ ਤੱਕ ਸੀ.ਡੀ. ਨਹੀਂ ਪੁੱਜੀ ਜਿਸ ਨੂੰ ਵੇਖ ਕੇ ਫੈਸਲਾ ਕੀਤਾ ਜਾ ਸਕੇ ਕਿ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਦਸਤਾਰ ਕਿਸ ਨੇ ਲਾਹੀ ਹੈ। ਉਹਨਾਂ ਕਿਹਾ ਕਿ ਤਖਤ ਦਾ ਕੋਈ ਵੀ ਜਥੇਦਾਰ ਥਾਣਿਆ ਕਚਿਹਰੀਆ ਵਿੱਚ ਨਹੀਂ ਜਾਂਦਾ ਅਤੇ ਗਿਆਨੀ ਇਕਬਾਲ ਸਿੰਘ ਨੂੰ ਵੀ ਥਾਣਿਆਂ ਤੇ ਕਚਿਹਰੀਆਂ ਵਿੱਚ ਨਹੀਂ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਕਿਸੇ ਵੀ ਕਮੇਟੀ ਨੂੰ ਤਖਤ ਦਾ ਨਵਾਂ ਜਥੇਦਾਰ ਜਾਂ ਮੀਤ ਜਥੇਦਾਰ ਨਿਯੁਕਤ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ। ਉਹਨਾਂ ਕਿਹਾ ਕਿ ਤਖਤ ਦੀ ਸੇਵਾ ਕਿਸ ਜਥੇਦਾਰ ਨੇ ਕਰਨੀ ਹੈ, ਉਹ ਕਮੇਟੀ ਨੇ ਵੇਖਣਾ ਹੁੰਦਾ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਮੇਤ ਜਿਹੜੇ ਹੋਰ ਲੋਕ ਵੀ ਚਸ਼ਮਦੀਦ ਗਵਾਹ ਹਨ ਉਹਨਾਂ ਦੀ ਰਾਇ ਜਰੂਰ ਲਈ ਜਾਵੇਗੀ। ਉਹਨਾਂ ਕਿਹਾ ਕਿ ਅਗਲੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ।

ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨਾਲ ਸਬੰਦਤ ਕੁਝ ਵਿਦੇਸ਼ੀ ਗੁਰਦੁਆਰਾ ਪ੍ਰੰਧਕ ਕਮੇਟੀਆਂ ਵਲੋਂ ਲੁਧਿਆਣਾ ਤੋਂ ਛੱਪਦੇ ਪੰਜਾਬੀ ਅਖਬਾਰ ‘ਪਹਿਰੇਦਾਰ’ ਦੇ 18 ਦਸੰਬਰ ਦੇ ਅੰਕ ਵਿੱਚ ਛੱਪਿਆ ਸੀ । ਉਨ੍ਹਾਂ ਦੱਸਿਆ ਕਿ ਇਸ ਇਸ਼ਤਿਹਾਰ ਵਿੱਚ ਸਤਿਕਾਰਯੋਗ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਪੰਥ ਦੇ ਸਤਿਕਾਰਤ ਰਾਗੀ ਸਿੰਘ, ਕਵੀਸ਼ਰੀ, ਕਥਾਵਾਚਕ, ਢਾਡੀ ਪ੍ਰਚਾਰਕ ਸਿੰਘਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਇਸਦੇ ਸਬੰਧ ਵਿਚ ਜਿਥੇ ਗੁਰਦੁਆਰਾ ਕਮੇਟੀ ਤੋਂ ਸਪਸ਼ਟੀਕਰਨ ਲਿਆ ਜਾਵੇਗਾ, ਉਥੇ ਛਾਪਣ ਵਾਲੇ ਅਖਬਾਰ ਦੇ ਪ੍ਰਬੰਧਕ ਵੀ ਆਪਣਾ ਲਿਖਤੀ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ।

ਇਸੇ ਤਰ੍ਹਾਂ ‘ਲਵ ਜਹਾਦ ਡਾਟ ਕਾਮ ’ ਨਾਮ ਦੀ ਵੈਬਸਾਈਟ ਜੋ ਕਿ ਅੱਤਵਾਦੀ ਜਥੇਬੰਦੀ ਲਸ਼ਕਰੇ ਤੋਂਇਬਾ ਵੱਲੋਂ ਚਲਾਈ ਜਾ ਰਹੀ ਹੈ, ਵੱਲੋਂ ਇੰਗਲੈਂਡ ਵਿੱਚ ਰਹਿੰਦੀਆ ਦੂਜੇ ਧਰਮਾਂ ਦੀਆ ਕੁੜੀਆਂ ਨੂੰ ਫੁਸਲਾ ਕੇ ਪਹਿਲਾਂ ਸ਼ਾਦੀ ਕਰਨ ਤੇ ਫਿਰ ਉਹਨਾਂ ਨੂੰ ਪਾਕਿਸਤਾਨ ਵਿੱਚ ਵੇਸਵਾਗਿਰੀ ਦੇ ਧੰਦੇ ਵਿੱਚ ਲਗਾਉਣ ਦਾ ਕੜਾ ਨੋਟਿਸ ਲੈਦਿਆਂ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਂਸਲ ਯੂ.ਕੇ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਉਹ ਯੂ.ਕੇ ਵਿਚ ਸਮੂੰਹ ਧਾਰਮਿਕ, ਸਮਾਜਿਕ ਮਸਲਿਆਂ, ਗੁਰਦੁਆਰਾ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੀ ਰਾਏ ਲੈ ਕੇ ਹਰ ਮਸਲੇ ਦਾ ਹੱਲ ਕੱਢਣ ਦਾ ਯਤਨ ਕਰੇ ਅਤੇ ਹਰ ਮਸਲੇ ਨੂੰ ਅਤਿੰਮ ਰੂਪ ਦੇਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਯੂ.ਕੇ ਵਿੱਚ ਸਿੱਖ ਕੁੜੀਆਂ ਨੂੰ ਗੁੰਮਰਾਹ ਕਰਕੇ ਮੁਸਲਮਾਨ ਨੌਜਵਾਨ ਲਾਲਚ ਵੱਸ ਹੋ ਕੇ ਸਿੱਖ, ਹਿੰਦੂ, ਇਸਾਈ, ਬੋਧੀ, ਜੈਨੀ ਕੁੜੀਆਂ ਨਾਲ ਪਹਿਲਾਂ ਸ਼ਾਂਦੀ ਕਰਨ ਦਾ ਢੰਕੋਚ ਰਚਾਉਦੇ ਹਨ ਤੇ ਫਿਰ ਉਹਨਾਂ ਨੂੰ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਵਿੱਚ ਤਵਾਇਫ ਬਣਾ ਕੇ ਛੱਡ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੁਝ ਸਿੱਖ ਜਥੇਬੰਦੀਆ ਨੇ ਕਈ ਕੁੜੀਆਂ ਨੂੰ ਪਾਕਿਸਤਾਨ ਤੋਂ ਵਾਪਸ ਲਿਆਉਣ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਯੂ ਕੇ ਦੀ ਸਿੱਖ ਕੌਸਲ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਅਜਿਹੀਆਂ ਗੁੰਮਰਾਹ ਹੋਈਆਂ ਕੁੜੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਕੇ ਤੇ ਅੱਗੇ ਤੋਂ ਲੋਕਾਂ ਵਿੱਚ ਜਾਗਰਤੀ ਪੈਦਾ ਕਰਕੇ ਅਜਿਹੇ ਲੋਕਾਂ ਨੂੰ ਕਨੂੰਨ ਦੇ ਕਟਿਹਰੇ ਵਿੱਚ ਖੜਾ ਕਰੇ। ਉਹਨਾਂ ਸਿੱਖ ਕੁੜੀਆ ਦੇ ਮਾਪਿਆ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਦਾ ਖਿਆਲ ਰੱਖਣ। ਵਰਨਣਯੋਗ ਹੈ ਕਿ ਬੀਤੀ 16 ਜਨਵਰੀ ਨੂੰ ਗਲੋਬਲ ਹਿਊਮਨ ਰਾਈਟਸ ਨਾਮ ਦੀ ਇੱਕ ਜਥੇਬੰਦੀ ਨੇ ਪਾਕਿਸਤਾਨ ਦੀ ਅੱਤਵਾਦੀ ਲਸ਼ਕਰੇ ਤੋਂਇਬਾ ਦਾ ਇੱਕ ਮਨਸੂਬਾ ਨੰਗਾ ਕਰਦਿਆ ਜਥੇਦਾਰ ਅਕਾਲ ਤਖਤ ਨੂੰ ਮੰਗ ਪੱਤਰ ਦੇ ਕੇ ਜਾਣਕਾਰੀ ਦਿੱਤੀ ਸੀ ਕਿ ਲਸ਼ਕਰੇ ਤੋਇਬਾ ਵੱਲੋ ਵੱਖ ਵੱਖ ਧਰਮਾਂ ਦੀਆ ਕੁੜੀਆ ਨੂੰ ਗੁੰਮਰਾਹ ਕਰਨ ਵਾਲੇ ਨੌਜਵਾਨ ਨੂੰ ਪੰਜ ਤੋਂ ਦਸ ਲੱਖ ਰੁਪਏ ਤੱਕ ਇਨਾਮ ਦਿੱਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਦੇਸ਼-ਵਿਦੇਸ਼ਾਂ ਵਿਚ ਗੁਰਦੁਆਰੇ ਸਾਹਿਬਾਨ ਵਿਖੇ ਆਉਣ ‘ਤੇ ਜਿਥੇ ਕੁਝ ਸੰਗਤਾਂ ‘ਤੇ ਲੱਗੀ ਰੋਕ ਸਬੰਧੀ ਅੱਜ ਪੰਜ ਮੁੱਖ ਪੁਜਾਰੀਆਂ ਦੀ ਮੀਟਿੰਗ ‘ਚ ਫੈਸਲਾ ਕੀਤਾ ਗਿਆ ਹੈ ਕਿ ਜਿਥੇ-ਜਿਥੇ ਵੀ ਗੁਰੂ-ਘਰਾਂ ਵਿਚ ਸੰਗਤਾਂ ਦੇ ਆਉਣ ‘ਤੇ ਰੋਕ ਲੱਗੀ ਹੋਈ ਹੈ, ਉਹ ਤੁਰੰਤ ਹਟਾਈ ਜਾਵੇ ਅਤੇ ਜਿਨ੍ਹਾਂ ਸੰਗਤਾਂ ‘ਤੇ ਰੋਕ ਲੱਗੀ ਹੋਈ ਹੈ, ਉਨ੍ਹਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਗੁਰੂ-ਘਰ ਵਿਚ ਸ਼ਰਧਾ-ਭਾਵਨਾ ਨਾਲ ਦਰਸ਼ਨ ਕਰਨ ਅਤੇ ਪ੍ਰਬੰਧਕ ਕਮੇਟੀਆਂ ਦੀ ਇਜਾਜਤ ਨਾਲ ਹੀ ਗੁਰੂ ਘਰਾਂ ਵਿੱਚ ਕਿਸੇ ਵੀ ਕਿਸਮ ਸੇਵਾ ਕਰਨ ਨੂੰ ਯਕੀਨੀ ਬਣਾਉਣ।

ਇਸੇ ਤਰ੍ਹਾਂ ਜਦੋਂ ਜਥੇਦਾਰ ਸਾਹਿਬ ਨੂੰ ਦਿੱਲੀ ਵਿਖੇ 1984 ਵਿੱਚ ਸਿੱਖਾਂ ਦੀ ਹੋਈ ਨਸ਼ਲਕੁਸ਼ੀ ਨੂੰ ਲੈ ਕੇ ਜੰਤਰ ਮੰਤਰ ਰੋਡ ਤੇ ਪਿਛਲੇ 53 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਇਕਬਾਲ ਸਿੰਘ ਭੱਟੀ ਬਾਰੇ ਜਦੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਮੀਟਿੰਗ ਉਪੰਰਤ ਇਕਬਾਲ ਸਿੰਘ ਭੱਟੀ ਦੇ ਕੁਝ ਸਾਥੀਆਂ ਨੇ ਜਥੇਦਾਰ ਨੂੰ ਇੱਕ ਮੰਗ ਪੱਤਰ ਦੇ ਜਾਣਕਾਰੀ ਦਿੱਤੀ ਜਿਸ ਵਿੱਚ ਕਿਹਾ ਗਿਆ ਹੈ, ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਪੂਰਾ ਪੂਰਾ ਸਨਮਾਨ ਕਰਦਾ ਹੈ ਅਤੇ ਉਸ ਨੂੰ ਉਸੇ ਵੇਲੇ ਤੱਕ ਭੁੱਖ ਹੜਤਾਲ ਛੱਡਣ ਲਈ ਕੋਈ ਆਦੇਸ਼ ਨਾ ਦਿੱਤਾ ਜਾਵੇ, ਜਿੰਨਾ ਚਿਰ ਤੱਕ ਦੋਸ਼ੀਆਂ ਨੂੰ ਅਦਾਲਤ ਕਟਿਹਰੇ ਵਿੱਚ ਖੜੇ ਕਰਕੇ ਸਜਾਵਾ ਨਹੀਂ ਦੇ ਦਿੰਦੀ। ਇਸ ਸਮੇਂ ਸ੍ਰ. ਜਸਵਿੰਦਰਪਾਲ ਸਿੰਘ, ਭੁਪਿੰਦਰ ਸਿੰਘ ਸਰਪੰਚ , ਜਸਬੀਰ ਸਿੰਘ ਆਦਿ ਵੀ ਮੀਟਿੰਗ ਵਿੱਚ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top