Share on Facebook

Main News Page

ਕੇਜਰੀਵਾਲ ਨੇ ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਲਿਖੀ ਰਾਸ਼ਟਰਪਤੀ ਨੂੰ ਚਿੱਠੀ

* 84 ਦੇ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਮੰਨਣ ਦੀ ਕੀਤੀ ਸਿਫਾਰਿਸ਼
* ਭੱਟੀ ਦੀ ਭੁੱਖ ਹੜਤਾਲ ੫੬ ਵੇਂ ਦਿਨ ਵਿਚ ਦਾਖਿਲ


ਟਿੱਪਣੀ:

ਸਿੱਖੋ!!! ਕੇਜਰੀਵਾਲ ਵਲੋਂ ਹਾਲੇ ਸਿਰਫ ਪੱਤਰ ਲਿਖਿਆ ਗਿਆ ਹੈ, ਜੋ ਕਿ ਚੰਗਾ ਸੰਕੇਤ ਹੈ, ਪਰ ਹਾਲੇ ਕੰਮ ਪਿਆ ਹੈ, ਐਂਵੇਂ ਕੱਛਾਂ ਵਜਾਉਣਾ, ਕੋਈ ਸਮਝਦਾਰੀ ਨਹੀਂ। ਪਹਿਲਾਂ ਕੇਜਰੀਵਾਲ ਕੋਲੋਂ ਕੰਮ ਕਰਵਾਉ, ਕੰਮ ਹੋਣ ਤੋਂ ਬਾਅਦ, ਜਿਨਾਂ ਮਰਜ਼ੀ ਸਿਰ 'ਤੇ ਚੱਕ ਲਿਓ... ਅਸੀਂ ਮਾੜੀ ਜਿਹੀ ਕਿਰਣ ਦੇਖਦੇ ਹਾਂ, ਉਸ ਬੰਦੇ ਨੂੰ ਇਨ੍ਹਾਂ ਉਪਰ ਚੁੱਕ ਦਿੰਦੇ ਹਾਂ, ਤੇ ਜਦੋਂ ਉਸ ਬੰਦੇ ਦਾ ਰੁਤਬਾ ਬਹੁਤ ਵੱਡਾ ਹੋ ਜਾਂਦਾ ਹੈ, ਫਿਰ ਉਹ ਤੁਹਾਡਾ ਕੋਈ ਕੰਮ ਨਹੀਂ ਕਰਦਾ ਅਤੇ ਤੁਹਾਡੇ ਸਿਰ 'ਤੇ ਵੱਡਾ ਹੋਇਆ, ਫਿਰ ਤੁਹਾਡੇ ਹੀ ਜੁੱਤੀਆਂ ਮਾਰਦਾ ਹੈ, ਫਿਰ ਸਿੱਖੋ, ਤੁਸੀਂ ਕੁੱਝ ਕਰਨ ਜੋਗੇ ਨਹੀਂ ਰਹਿ ਜਾਂਦੇ... ਹੋਸ਼ ਨਾਲ ਕੰਮ ਕਰੋ, ਪਹਿਲਾਂ ਕੰਮ ਕਰਵਾਓ, ਫਿਰ ਕੇਜਰੀਵਾਲ ਨੂੰ ਸਿਰ 'ਤੇ ਬਿਠਾਉਣਾ

ਤੇ ਦੂਜੇ ਪਾਸੇ ਫਿਰ ਉਹੀ ਗਲਤੀ ਦੁਹਰਾਈ ਜਾ ਰਹੀ ਹੈ, ਅਖੌਤੀ ਜਥੇਦਾਰਾਂ, ਸੰਤ ਸਮਾਜ ਅਤੇ ਨੇੜੇ ਹੋ ਕੇ ਬੈਠੇ ਪੀਰ ਮੁਹੰਮਦ ਵਰਗੇ ਟਾਊਟਾਂ ਨੂੰ ਨਾਲ ਬਿਠਾ ਕੇ, ਜਿਹੜੀ ਗੁਰਬਖਸ਼ ਸਿੰਘ ਵਲੋਂ ਰੱਖੀ "ਭੁੱਖ" ਹੜਤਾਲ ਵੇਲੇ ਕੀਤੀ ਗਈ ਸੀ। ਜਦੋਂ ਤੱਕ ਇਨ੍ਹਾਂ ਲੋਕਾਂ ਦਾ ਖਹਿੜਾ ਨਹੀਂ ਛਡਿਆ ਜਾਂਦਾ, ਕੋਈ ਵੀ ਸੰਘਰਸ਼ ਨੇਪਰੇ ਨਹੀਂ ਚੜ੍ਹਨਾ। ਇਕ ਵਾਰੀ ਠੇਡਾ ਵੱਜੇ ਤਾਂ, ਗਲਤੀ ਮੰਨੀ ਜਾਂਦੀ ਹੈ, ਦੁਬਾਰਾ ਠੇਡਾ ਖਾਣ 'ਤੇ ਬੇਵਕੂਫੀ ਕਿਹਾ ਜਾਂਦਾ ਹੈ, ਤੇ ਹੁਣ ਬੇਵਕੂਫੀ ਕੀਤੀ ਜਾ ਰਹੀ ਹੈ

ਸੰਪਾਦਕ ਖ਼ਾਲਸਾ ਨਿਊਜ਼


ਨਵੀਂ ਦਿੱਲੀ 28 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) ਸਿੱਖ ਚਿੰਤਤ ਸ. ਅਜਮੇਰ ਸਿੰਘ ਰੰਧਾਵਾ, ਬੀਬੀ ਨਿਰਪ੍ਰੀਤ ਕੌਰ ਚੇਅਰਪਰਸਨ ਜਸਟਿੱਸ ਫਾਰ ਵਿਕਟਮ, ਹਰਮਿੰਦਰ ਸਿੰਘ ਯੂ.ਐਸ.ਐਮ ਅਤੇ ਜਗਸ਼ੇਰ ਸਿੰਘ ਸਜੱਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਨੇ ਜੰਤਰ ਮੰਤਰ ਤੋਂ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਕੌਮੀ ਮੰਗਾਂ ਮਨਵਾਉਣ ਲਈ ਜੂਝ ਰਹੇ ਇਕਬਾਲ ਸਿੰਘ ਭੱਟੀ ਵੱਲੋਂ ਰਖੀ ਭੁੱਖ ਹੜਤਾਲ ਦੇ ਪੱਚਵੰਜਾ ਦਿਨ ਬੀਤ ਜਾਣ ਤੋਂ ਬਾਅਦ ਤੱਕ ਵੀ ਕਿਸੇ ਨੇ ਕੋਈ ਸਾਰ ਨਹੀਂ ਲਈ । ਜਦੋਂ ਕਿ ਮੰਗਾਂ ਦਾ ਸਬੰਧ ਕੇਂਦਰ ਨਾਲ ਹੈ ।

ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਲਿਖਤੀ ਰੂਪ ਵਿੱਚ ਆਪਣੇ ਵਿਧਾਇਕਾਂ ਰਾਹੀਂ ਸਰਕਾਰੀ ਤੌਰ ਤੇ ਚਿੱਠੀ ਭੇਜ ਕੇ ਭੁੱਖ ਹੜਤਾਲ ਖਤਮ ਕਰਨ ਦੀ ਪਹਿਲਕਦਮੀ ਕਰਨ ਦੇ ਨਾਲ ਸਿੱਖਾਂ ਦੇ ਮਸਲਿਆਂ ਤੇ ਚਿੰਤਤ ਹੋਣ ਦਾ ਸੰਦੇਸ਼ ਵੀ ਕੌਮ ਨੂੰ ਮਿਲ ਰਿਹਾ ਹੈ । ਮੀਡਆ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਭੱਟੀ ਨੇ ਬੁੱਧਵਾਰ ਦੁਪਹਿਰ ਤੱਕ ਸਿੱਖ ਪੰਥ ਨਾਲ ਵਿਚਾਰਾਂ ਕਰਨ ਤੋਂ ਬਾਅਦ ਭੁੱਖ ਹੜਤਾਲ ਤੋੜਨ ਜਾਂ ਨਾ ਤੋੜਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂ ਕੇ ਦੇ ਅਹੁਦੇਦਾਰਾਂ ਅਤੇ ਮੈੰਬਰਾਂ ਨੇ ਵੀ ਕਿਹਾ ਕਿ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੇ ਸਿੱਖ ਕੌਮ ਦੇ ਹੱਕ ਦੀ ਗੱਲ ਲਿਖਤੀ ਰੂਪ ਵਿੱਚ ਕੀਤੀ ਹੈ ।

ਮੌਜੁਦਾ ਸਮੇਂ ਦੀ ਕਾਂਗਰਸੀ ਹਕੂਮਤ ਦੀ ਦਿੱਲੀ ਪੁਲਿਸ ਇਕਬਾਲ ਸਿੰਘ ਭੱਟੀ ਨੂੰ ਪ੍ਰੇਸ਼ਾਨ ਕਰਦੀ ਰਹੀ ਹੈ ਕਿ ਦਿੱਲੀ ਦੇ ਜੰਤਰ ਮੰਤਰ ਵਿਖੇ ਅੰਨਾ ਹਜਾਰੇ ਜਾਂ ਬਾਬਾ ਰਾਮਦੇਵ ਵਰਗੇ ਵੀ ਦਸ ਦਿਨ ਤੋਂ ਜਿਆਦਾ ਅਸੀਂ ਟਿਕਣ ਨਹੀਂ ਦਿੱਤੇ, ਤੈਨੂੰ ਤਾਂ ਅਸੀਂ ੨੬ ਦਿਨ ਤੋਂ ਜਿਆਦਾ ਦਿਨ ਇਸ ਜਗਾ੍ਹ 'ਤੇ ਬੈਠਣ ਦਿੱਤਾ ਹੈ, ਇਹੋ ਜਿਹੀਆਂ ਉਦਾਹਰਣਾਂ ਦੇ ਕੇ ਧਰਨਾ ਖਤਮ ਕਰਨ 'ਤੇ ਜੋਰ ਪਾ ਰਹੀ ਹੈ, ਪਰ ਭੱਟੀ ਨੇ ਹਰ ਗੱਲ ਨੂੰ ਅਣਗੌਲਿਆਂ ਕਰਦਿਆਂ ਅਤੇ ਕਿਸੇ ਦੇ ਵੀ ਪ੍ਰੈਸ਼ਰ ਥੱਲੇ ਆਉਣ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਫੈਸਲਾ ਸਿੱਖ ਪੰਥ 'ਤੇ ਛੱਡਦਿਆਂ ਹੋਇਆਂ, ਹਰ ਇੱਕ ਨੂੰ ਹੈਰਾਨ ਕਰ ਦਿੱਤਾ ਤੇ ਕਿਹਾ ਕਿ ਮੇਰੇ ਲਈ ਸਿੱਖ ਪੰਥ ਸਭ ਤੋਂ ਸਰਵਉੱਚ ਹੈ।

ਭੱਟੀ ਵੱਲੋਂ ਰੱਖੀ ਭੁੱਖ ਹੜਤਾਲ ਦੀ ਸਭ ਤੋਂ ਵੱਡੀ ਸਫਲਤਾ ਕਿਸੇ ਮੁਖ ਮੰਤਰੀ ਵਲੋਂ ਸਿੱਖ ਮਸਲਿਆਂ ਦੀ ਕੀਤੀ ਸਿਫਾਰਿਸ਼ ਇਹ ਰਹੀ ਹੈ । ਦਿੱਲੀ ਦੇ ਮੁੱਖ ਮੰਤਰੀ ਨੇ ਸਰਕਾਰੀ ਤੌਰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਚਿੱਠੀ ਲਿਖੀ ਹੈ ਅਤੇ ਦਿੱਲੀ ਵਿਖੇ ਵਾਪਰੇ ਨਵੰਬਰ ੧੯੮੪ ਦੇ ਕਾਂਡ ਨੂੰ ਸਿੱਖ ਨਸਲਕੁਸ਼ੀ ਮਨੰਣ ਦੀ ਕੀਤੀ ਸਿਫਾਰਿਸ਼। ਸ਼ਾਇਦ ਇਹ ਪਹਿਲੀ ਵਾਰੀ ਹੋਇਆ ਹੈ, ਕਿਉਂਕਿ ਅੱਜ ਤੱਕ ਦਿੱਲੀ ਵਿੱਚ ਜਿਤਨੀਆਂ ਵੀ ਸਰਕਾਰਾਂ ਨੇ ਰਾਜ ਕੀਤਾ ਹੈ ਉਹ ਕਦੇ ਨਹੀਂ ਸੀ ਚਾਹੁੰਦੀਆਂ ਕਿ ਉਹ ਆਪ ਇਹ ਗੱਲ ਮੰਨਣ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਉਹ ਹਮੇਸ਼ਾਂ ਇਸ ਕਤਲੇਆਮ ਨੂੰ ਦੰਗੇ ਹੀ ਗਰਦਾਨਗੀ ਰਹੀਆਂ ਹਨ। ਸਿੱਖ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਿਲਾ ਪ੍ਰਧਾਨ ਭਾਈ ਸਿਮਰਨਜੀਤ ਸਿੰਘ ਵੱਲੋਂ ਤਿੰਨ ਬੇਨਤੀ ਪੱਤਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਜਥੇਦਾਰ ਦਮਦਮਾ ਸਾਹਿਬ ਅਤੇ ਜਥੇਦਾਰ ਕੇਸਗੜ ਸਾਹਿਬ ਨੂੰ ਦਿੱਤੇ ਗਏ ਹਨ।

ਮੋਰਚਾ ਚਲਾ ਰਹੇ ਪ੍ਰਬੰਧਕਾਂ ਵੱਲੋਂ ਸਾਰੀਆਂ ਪੰਥਕ ਧਿਰਾਂ, ਸੰਤ ਸਮਾਜ, ਧਾਰਮਿਕ ਜਥੇਬੰਦੀਆਂ ਅਤੇ ਪੰਥਕ ਦਰਦੀਆਂ ਨੂੰ ਬੇਨਤੀ ਹੈ ਕਿ ਇਸ ਮਸਲੇ ਤੇ ਇਕੱਠੇ ਹੋ ਕਿ ਕੌਮੀ ਮੰਗਾਂ ਦੇ ਸਬੰਧ ਵਿੱਚ ਕੇਂਦਰ ਸਰਕਾਰ 'ਤੇ ਦਬਾਅ ਪਾਉਣ ਲਈ ਦਿੱਲੀ ਦੇ ਜੰਤਰ ਮੰਤਰ ਦੇ ਧਰਨੇ ਵਾਲੀ ਥਾਂ ਤੇ ਪਹੁੰਚੋ ਅਤੇ ਮੋਰਚੇ ਨੂੰ ਸਫਲ ਬਣਾਉ। ਹੁਣ ਤੱਕ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਸਹਿਯੋਗ ਦੇਕੇ ੧੯੮੪ ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਜਿੰਮੇਵਾਰਾਂ ਨੂੰ ਸਜਾਵਾਂ ਦੁਆਉਣ ਲਈ ਚਲ ਰਹੇ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦੇ ਰਹੀਆਂ ਹਨ। ਸ. ਭੱਟੀ ਦੇ ਦੱਸਣ ਮੁਤਾਬਿਕ ਅਗਲੀ ਰਣਨੀਤੀ ਬੁੱਧਵਾਰ ਨੂੰ ਉਲੀਕੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top